More Punjabi Kahaniya  Posts
ਕਿਸਾਨ ਏਕਤਾ ਜਿੰਦਾਬਾਦ


ਕਿਸਾਨ ਏਕਤਾ ਜਿੰਦਾਬਾਦ
ਮੈਂ ਇਹ ਗੱਲ ਸੋਚ ਰਹੀ ਸੀ ਵੀ ਕੁਝ ਲੋਕ ਜੋ ਖੇਤੀ ਬਿੱਲ ਦਾ ਸਮਰੱਥਨ ਕਰਦੇ ਪਏ ਹੈ ਓਹਨਾਂ ਨੂੰ ਇਹ ਗੱਲ ਸਮਝ ਕਿਉਂ ਨਹੀਂ ਆਉਂਦੀ ਕਿ ਪ੍ਰਾਈਵੇਟ ਮੰਡੀ ਆਉਣ ਨਾਲ ਮਹਿੰਗਾਈ ਨੇ ਲੋਕਾਂ ਨੂੰ ਮੰਗਣ ਤੱਕ ਲਗਾ ਦੇਣਾ ਤੇ ਹਾਲਾਤ ਇਹ ਹੋ ਜਾਣੇ ਵੀ ਤੁਹਾਨੂੰ ਮੰਗਿਆ ਵੀ ਕਿਸੇ ਨੇ ਰੋਟੀ ਦਾ ਟੁਕੜਾ ਤੱਕ ਨਹੀਂ ਦੇਣਾ ਕਿਉੰਕਿ ਜਦੋ ਕਿਸੇ ਕੋਲ ਖੁਦ ਕੋਲ ਅਨਾਜ ਨਹੀਂ ਹੋਏਗਾ ਤਾਂ ਤੁਹਾਨੂੰ ਕਿੱਥੋਂ ਦੇਣਗੇ।
ਤੁਹਾਨੂੰ ਸ਼ਾਯਦ ਆਪਣੇ ਆਸ ਪਾਸ ਵਾਲੀਆਂ ਜੋ ਜੋ ਚੀਜਾਂ ਪ੍ਰਾਈਵੇਟ ਕੀਤੀਆਂ ਗਈਆਂ ਹੈ ਓਹ ਦਿੱਖ ਨਹੀਂ ਰਹੀਆਂ।
ਕੀ ਤੁਸੀ ਨਹੀਂ ਜਾਣਦੇ? ਜਦੋਂ ਸਰਕਾਰ ਨੇ ਸਿੱਖਿਆ ਨੂੰ ਪ੍ਰਾਈਵੇਟ ਕੀਤਾ ਤਾਂ ਸ਼ੁਰੂ ਸ਼ੁਰੂ ਚ ਵਧੀਆ ਸਕੂਲ ਵਧੀਆ ਸਾਜੋ ਸਾਮਾਨ ਦਾ ਲਾਲਚ ਦੇਕੇ ਪ੍ਰਾਈਵੇਟ ਸਕੂਲਾਂ ਨੇ ਤੁਹਾਨੂੰ ਭਰਮਾ ਲਿਆ ਤੇ ਹੁਣ ਓਹੀ ਸਕੂਲ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਪੜ੍ਹਾਈ ਦੇ ਨਾਮ ਤੇ ਲੁੱਟ ਰਹੇ ਨੇ ਤੇ ਦੂਜੇ ਪਾਸੇ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਸਿਰ ਤੋਂ ਅਪਣਾ ਹੱਥ ਪੂਰੀ ਤਰ੍ਹਾਂ ਚੁੱਕ ਲਿਆ ਇਸੇ ਗੱਲ ਦਾ ਪ੍ਰਾਈਵੇਟ ਸਕੂਲਾਂ ਨੇ ਫਾਇਦਾ ਚੁੱਕਿਆ ਤੇ ਆਪਣੀ ਮਰਜ਼ੀ ਨਾਲ ਸਕੂਲ ਬਸ ਸਕੂਲ ਫੀਸ ਕਾਪੀਆਂ ਕਿਤਾਬਾਂ ਤੇ ਇਥੋਂ ਤੱਕ ਵਰਦੀਆਂ ਦੇ ਮੁੱਲ ਵੀ ਆਪ ਤੈਅ ਕੀਤੇ ਹੋਏ ਨੇ ਤੇ ਸਾਨੂੰ ਹੁਣ ਮਜਬੂਰਨ ਓਹੀ ਮੁੱਲ ਦੇਣਾ ਪੈਂਦਾ ਹੈ।
ਇਹੋ ਸਥਿਤੀ ਹਸਪਤਾਲਾਂ ਦੀ ਹੈ ਸਰਕਾਰੀ ਹਸਪਤਾਲ ਦੇ ਨਾਲ ਪ੍ਰਾਈਵੇਟ ਹਸਪਤਾਲ ਬਣਦੇ ਗਏ ਤੇ ਸਰਕਾਰ ਨੇ ਸਰਕਾਰੀ ਹਸਪਤਾਲਾਂ ਤੋਂ ਵੀ ਅਪਣਾ ਕਿਨਾਰਾ ਕਰ ਲਿਆ ਜਿਸ ਕਾਰਨ ਹਰ ਪ੍ਰਾਈਵੇਟ ਹਸਪਤਾਲ ਆਪਣੀ ਮਰਜ਼ੀ ਨਾਲ ਲੋਕਾਂ ਦੀ...

ਲੁੱਟ ਕਰ ਰਹੇ ਨੇ। ਇਹ ਦੋ ਵੱਡੀਆਂ ਉਦਾਹਰਨਾਂ ਤੁਹਾਨੂੰ ਦਿੱਖ ਨਹੀਂ ਰਹੀਆਂ ਜਿਨ੍ਹਾਂ ਨੂੰ ਪ੍ਰਾਈਵੇਟ ਕਰਨ ਨਾਲ ਲੋਕਾਂ ਨੂੰ ਕੀ ਕੀ ਕੀਮਤ ਚੁੱਕਾਣੀ ਪਈ ਹੈ। ਜੇਕਰ ਅਸੀਂ ਇਹਨਾਂ ਚੀਜਾਂ ਦੇ ਸਮੇਂ ਵੀ ਵਿਰੋਧ ਕਰਦੇ ਤਾਂ ਸਰਕਾਰ ਨੂੰ ਮਜਬੂਰਨ ਸਰਕਾਰੀ ਹਸਪਤਾਲ ਤੇ ਵਿਦਿਅਕ ਅਦਾਰਿਆਂ ਵਿੱਚ ਹੀ ਸੁਧਾਰ ਕਰਨਾ ਪੈਂਦਾ। ਹੁਣ ਜੇਕਰ ਅਸੀਂ ਇਹ ਪ੍ਰਾਈਵੇਟ ਮੰਡੀਆਂ ਵੀ ਸਵੀਕਾਰ ਕਰ ਲਈਆਂ ਤਾਂ ਆਉਣ ਵਾਲੇ ਸਮੇਂ ਵਿੱਚ ਸਰਕਾਰੀ ਮੰਡੀਆਂ ਤੋਂ ਵੀ ਸਰਕਾਰ ਨੇ ਆਪਣਾ ਕਿਨਾਰਾ ਕਰ ਕੇ ਸਾਨੂੰ ਪ੍ਰਾਈਵੇਟ ਮੰਡੀਆਂ ਚ ਜਾਣ ਲਈ ਮਜਬੂਰ ਕਰ ਦੇਣਾ ਹੈ। ਜਿਸ ਦਾ ਨਤੀਜਾ ਇਹ ਹੋਣਾ ਕੇ ਓਹ ਆਪਣੀ ਮਰਜ਼ੀ ਨਾਲ ਮੁੱਲ ਦੇਣਗੇ ਤੇ ਆਪਣੀ ਮਰਜ਼ੀ ਦੇ ਮੁੱਲ ਤੇ ਚੀਜਾਂ ਵੇਚਣਗੇ। ਸੋ ਅੱਖਾਂ ਖੋਲੋ ਚਮਕ ਦਮਕ ਤੇ ਥੋੜੇ ਸਮੇਂ ਦੇ ਲਾਲਚ ਲਈ ਸਾਰੀ ਜ਼ਿੰਦਗੀ ਦਾ ਫੰਦਾ ਨਾ ਗਲ ਪਾ ਲਿਓ। ਇਹ ਵਿਰੋਧ ਹਰ ਵਰਗ ਨੂੰ ਕਰਨਾ ਚਾਹੀਦਾ ਕਿਉੰਕਿ ਇਲਾਜ ਤੇ ਪੜਾਈ ਬਿਨਾਂ ਤਾਂ ਕੁਝ ਸਮਾਂ ਲੰਘ ਸਕਦਾ ਸੀ ਲੰਘ ਵੀ ਗਿਆ ਪਰ ਅਨਾਜ ਬਿਨਾਂ ਇੱਕ ਦਿਨ ਨਹੀਂ ਲੰਘਦਾ ਪੇਟ ਹਰ ਇੱਕ ਨੂੰ ਲਗਾ ਜੇਕਰ ਸਾਡੇ ਕੋਲ ਖੇਤ ਨਹੀਂ ਪਰ ਪੇਟ ਤਾਂ ਹੈ। ਸਰਕਾਰ ਖੇਤਾਂ ਚੋ ਹੀ ਨਹੀਂ ਤੁਹਾਡੇ ਟਿੱਡਾ ਚੋ ਰੋਟੀ ਖੋਹਣ ਨੂੰ ਫਿਰਦੀ ਹੈ। ਸਿਰਫ਼ ਅੰਬਾਨੀ ਤੇ ਅਡਾਨੀ ਕਰਕੇ। ਸੋ ਰੱਲ ਮਿਲ ਕੇ ਇਸਦਾ ਵਿਰੋਧ ਕਰੋ।🙏🙏🙏
ਧੰਨਵਾਦ
ਜਸ ਮੀਤ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)