ਇਹ ਕਹਾਣੀ ਉਸ ਸਮੇਂ ਦੀ ਆ ਜਦੋ ਮੈ 12 ਕਲਾਸ ਪੜਦਾ ਸੀ ਤੇ ਜਵਾਨੀ ਦਾ ਪੂਰਾ ਜ਼ੋਰ ਸੀ ਮੈਨੂੰ ਕਿਤਾਬਾਂ ਪੜ੍ਹਨ ਦਾ ਵੀ ਸੌਕ ਸੀ ਮੈ ਅਕਸਰ ਪਿਆਰ ਮੁਹੱਬਤ ਵਾਲੀਆਂ ਕਿਤਾਬਾਂ ਹੀ ਪੜਦਾ ਸੀ ਤੇ ਮੈਨੂੰ ਸੁਪਨੇ ਵੀ ਪਿਆਰ ਵਾਲੇ ਹੀ ਆਉਂਦੇ ਮੈ ਸਾਰਾ ਦਿਨ ਉਹਨਾਂ ਹੀ ਸੁਪਨਿਆਂ ਵਿਚ ਹੀ ਖੌਆ ਰਹਿੰਦਾ ਤੇ ਆਪਣੇ ਸੁਪਨਿਆਂ ਦੀ ਰਾਣੀ ਨੂੰ ਤਲਾਸ ਕਰਦਾ ਰਹਿੰਦਾ ਮੈਨੂੰ ਮੇਰੇ ਹੀ ਸਕੂਲ ਦੀ ਕੁੜੀ ਨਾਲ ਪਿਆਰ ਹੋ ਗਿਆ ਪਹਿਲਾਂ ਮੈ ਉਹਦੇ ਨਾਲ ਦੋਸਤੀ ਕੀਤੀ ਹੋਲੀ ਹੋਲੀ ਸਾਡੀ ਦੋਸਤੀ ਪਿਆਰ ਵਿਚ ਬਦਲ ਗਈ ਉਹ ਵੀ ਮੈਨੂੰ ਪਿਆਰ ਕਰਨ ਲੱਗ ਪਈ ਸੀ ਅਸੀਂ ਇਕ ਹੀ ਪਿੰਡ ਵਿੱਚ ਰਹਿੰਦੇ ਸੀ ਮੈ ਸਾਮ ਨੂੰ ਉਹਨੂੰ ਦੇਖਣ ਲਈ ਉਹਦੇ ਘਰ ਕੋਲ ਚਲਾ ਜਾਂਦਾ ਤੇ ਉਹ ਵੀ ਕੋਈ ਨਾ ਕੋਈ ਬਹਾਨਾ ਲਾ ਕੇ ਘਰੋ ਬਾਹਰ ਆ ਜਾਦੀ ਸਾਡਾ ਪਿਆਰ ਹੁਣ ਹੱਦੋਂ ਵੱਧ ਗਿਆ ਸੀ ਅਸੀਂ ਸਾਰੀਆਂ ਹਦਾ ਟਪ ਗਏ ਸੀ ਸਾਡੇ ਪਿਆਰ ਦੇ ਚਰਚੇ ਸਾਰੇ ਸਕੂਲ ਵਿਚ ਹੋਣ ਲੱਗ ਪਏ ਸੀ ਹੌਲੀ ਹੌਲੀ ਏ ਚਰਚੇ ਉਹਦੇ ਤੇ ਮੇਰੇ ਘਰ ਤਕ ਵੀ ਪਹੁੰਚ ਗਏ ਉਹਦੇ ਘਰ ਦਿਆਂ ਨੇ...
ਉਹਨੂੰ ਸਕੂਲੋ ਹਟਾ ਲਿਆ ਤੇ ਕੁਟਿਆ ਮਾਰਿਆ ਥੋੜੇ ਹੀ ਸਮੇਂ ਵਿੱਚ ਉਹਦਾ ਵਿਆਹ ਕਰ ਦਿੱਤਾ ਮੇਰਾ ਵੀ ਹੁਣ ਸਕੂਲ ਵਿਚ ਦਿੱਲ ਨੀ ਸੀ ਲੱਗ ਦਾ ਸੀ ਤੇ ਮੈ ਵੀ ਆਪਣੀ ਪੜਾਈ ਵਿਚ ਹੀ ਸਡ ਦਿੱਤੀ ਤੇ ਆਪਣਾ ਪਿੰਡ ਸਡ ਕੇ ਸਹਿਰ ਆ ਕੇ ਰਹਿਣ ਲਗ ਪਿਆ ਤੇ ਆਪਣੇ ਉਹ ਪੁਰਾਣੇ ਰਿਸ਼ਤੇ ਤੇ ਯਾਦਾਂ ਪਿਛੇ ਹੀ ਛੱਡ ਆਇਆ ਪਰ ਜੋ ਸਮਾ ਅਸੀਂ ਇਕੱਠਿਆਂ ਨੇ ਵਿਤਾਇਆ ਸੀ ਉਹ ਮੈ ਅਜੇ ਤੀਕ ਨੀ ਭੁਲਾ ਸਕਿਆ ਸੀ ਪਾਵੇ ਸਾਡੇ ਪਿਆਰ ਦੀ ਕਹਾਣੀ ਅਧੂਰੀ ਰਹਿ ਗਈ ਪਰ ਅਜ ਪਾਵੇ ਇਹ ਗੱਲ ਨੂੰ 5 ਸਾਲ ਹੋ ਗਏ ਨੇ ਉਹਦੇ ਲਈ ਪਿਆਰ ਅਜ ਵੀ ਮੇਰੇ ਦਿਲ ਵਿਚ ਉਹਨਾਂ ਹੀ ਏ ਤੇ ਨਾ ਮੈ ਉਹਦੇ ਤੋਂ ਵਗੈਰ ਕਿਸੇ ਹੋਰ ਵਾਰੇ ਸੋਚਿਆ ਮੈ ਉਹਦੇ ਤੋਂ ਵਗੈਰ ਇਕ ਜਿੰਦਾ ਲਾਂਸ ਵਾਗ ਆ ਜੋ ਸਾਹ ਤਾ ਲੈ ਰਹੀ ਏ ਪਰ ਰੂਹ ਤੋਂ ਵਗੈਰ ਅਧੂਰੀ ਆ .