More Punjabi Kahaniya  Posts
ਲੱਛੂ ਦੇ ਲੱਛਣ


ਮੇਰੀ ਦੂਰ ਦੀ ਰਿਸ਼ਤੇਦਾਰੀ ਵਿੱਚ ਇੱਕ ਅਜਿਹੀ ਮਰਗ ਹੋਈ ਜਿਸ ਤੇ ਉਸ ਦੇ ਘਰ ਵਾਲੇ ਅੰਦਰੋਂ ਅੰਦਰ ਬਹੁਤ ਖੁਸ਼ ਸਨ। ਅਸਲ ਵਿੱਚ ਲੱਛੂ ਨਾਮ ਦੇ ਇਸ ਬੰਦੇ ਕੋਲ਼ੋਂ ਸਾਰਾ ਪਰਿਵਾਰ ਦੁੱਖਾਂ ਵਿੱਚ ਵਿਚਰ ਰਿਹਾ ਸੀ । ਲੱਛੂ ਦੇ ਕਾਰਨਾਮੇ ਇਸ ਤਰਾਂ ਦੇ ਸੀ ਜਿਸ ਤੋਂ ਉਸ ਦਾ ਸਾਰਾ ਪਰਿਵਾਰ ਰੋਜ ਰੋਜ ਦੁੱਖੀ ਰਹਿੰਦਾ ਸੀ। ਲੱਛੂ ਪੜਿਆ ਲਿਖਿਆ ਤਾਂ ਦੋ ਕੁ ਕਲਾਸਾਂ ਹੀ ਸੀ ਪਰ ਕਿਸਮਤ ਦਾ ਧਨੀ ਬੰਦਾ ਸੀ। ਲੱਛੂ ਦੇ ਵੱਡੇ ਦੋ ਭਰਾ ਸ਼ਹਿਰ ਹਲਵਾਈ ਦਾ ਕੰਮ ਕਰਦੇ ਸੀ । ਲੱਛੂ ਵੀ ਭਰਾਵਾਂ ਨਾਲ ਜਾ – ਜਾ ਕੇ ਹਲਵਾਈ ਦਾ ਕੰਮ ਚੰਗੀ ਤਰਾਂ ਸਿੱਖ ਗਿਆ ਸੀ । ਵੱਡਾ ਹੋਇਆ ਤਾਂ ਵਾਹਿਗੁਰੂ ਜੀ ਦੀ ਮਿਹਰ ਨਾਲ ਇਕ ਨੇਕ ਕੁੜੀ ਨਾਲ ਵਿਆਹ ਹੋ ਗਿਆ । ਬੱਚੇ ਵੀ ਹੋ ਗਏ ਸਨ। ਲੱਛੂ ਨੇ ਭਰਾਵਾਂ ਨਾਲੋਂ ਅੱਡ ਹੋਕੇ ਦੁਕਾਨ ਖੋਲ ਲਈ ਸੀ। ਦੁਕਾਨ ਚੰਗੀ ਚੱਲ ਪਈ ।
ਲੱਛੂ ਪਹਿਲੇ ਤਾਂ ਥੋੜੀ ਸ਼ਰਾਬ ਪੀਂਦਾ ਸੀ ਫ਼ੇਰ ਜਿਆਦਾ ਪੀਣ ਲੱਗ ਪਿਆ ਸੀ। ਕਮਾਈ ਬਹੁਤ ਹੋਣ ਲੱਗੀ ਸੀ। ਪੈਸੇ ਨੇ ਉਸਨੂੰ ਜਿਵੇਂ ਅੰਨਾ ਹੀ ਕਰ ਦਿੱਤਾ ਸੀ। ਉਹ ਸ਼ਰਾਬ ਦੇ ਨਾਲ-ਨਾਲ ਜੂਹਾਂ ਵੀ ਖੇਡਣ ਲੱਗ ਪਿਆ ਸੀ । ਇੱਕ ਦਿਨ ਉਹ ਰਾਤ ਨੂੰ ਸ਼ਰਾਬ ਨਾਲ ਰੱਜਿਆ ਹੋਈਆਂ ਜੂਹਾਂ ਖੇਡਣ ਚਲਾ ਗਿਆ । ਜੂਹੇ ਵਿੱਚ ਉਹਨੇ ਆਪਣਾ ਪੰਜ ਤੋਲੇ ਦਾ ਕੜਾ , ਸੋਨੇ ਦੀ ਚੈਨ , ਤੇ ਹੋਰ ਨਕਦੀ ਕਈ ਕੁਝ ਹਾਰ ਦਿੱਤਾ ।
ਉਹ ਇੰਨਾਂ ਸਾਰਾ ਕੁਝ ਹਾਰਨ ਪਿੱਛੋਂ ਵੀ ਲੱਛੂ ਖੇਡ ਵਿੱਚ ਅੜਿਆ ਰਿਹਾ । ਰਾਤ ਦੇਰ ਹੋਣ ਕਰਕੇ ਘਰ ਵਾਲੀ ਨੇ ਫ਼ੋਨ ਕਰ ਦਿੱਤਾ, ਇਹ ਪੁੱਛਣ ਲਈ ਕੀ ਤੁਸੀਂ ਕਿੱਥੇ ਹੋ ? ਘਰ ਵਿੱਚ ਜਵਾਨ ਬੱਚੇ ਸਨ। ਲੱਛੂ ਨੂੰ ਘਰ ਵਾਲੀ ਦਾ ਫ਼ੋਨ ਆਉਂਦਾ ਦੇਖ ਕੇ ਘਰ ਵਾਲੀ ਤੇ ਇੰਨਾਂ ਗ਼ੁੱਸਾ ਫੁੱਟਿਆ ਕਿ ਉਸ ਪਾਗਲ ਦਿਮਾਗ਼ ਨੇ ਘਰ ਵਾਲੀ ਹੀ ਜੂਹੇ ਵਿੱਚ ਲਾ ਦਿੱਤੀ । ਕਰਦੇ – ਕਰਦੇ ਉਹ ਘਰ ਵਾਲੀ ਵੀ ਹਾਰ ਗਿਆ । ਅੱਧੀ ਰਾਤ ਹੋਈ ਤਾਂ ਉਹ ਜੂਹਾ ਖੇਡਣ ਵਾਲੇ ਸਾਥੀਆ ਨੂੰ ਘਰ ਲੈ ਆਇਆ । ਜਦੋ ਘਰ ਵਾਲੀ ਤੇ ਬੱਚਿਆਂ ਨੂੰ ਇਸ ਸਾਰੀ ਕਰਤੂਤ ਦਾ ਪਤਾ ਲੱਗੀਆਂ, ਤਾਂ ਉਹਨਾਂ ਨੇ ਲੱਛੂ ਦੀ ਘਰ ਵਾਲੀ ਦੀ ਥਾਂ ਉਸ ਦੀ 32 ਲੱਖ ਰੁਪਏ ਕੀਮਤ ਵਾਲੀ ਗੱਡੀ ਦੇ ਦਿੱਤੀ,...

ਜੋ ਉਸ ਨੇ ਕੇਵਲ ਚਾਰ ਮਹੀਨੇ ਪਹਿਲਾ ਹੀ ਨਵੀਂ ਕਢਵਾਈ ਸੀ।
ਉਹ ਇਨ੍ਹਾਂ ਜਿਆਦਾ ਸ਼ਰਾਬ ਨਾਲ ਰੱਜਿਆ ਸੀ ਕਿ ਉਸ ਨੂੰ ਕੁੱਝ ਵੀ ਪਤਾ ਨਹੀਂ ਸੀ , ਉਸਨੇ ਕੀ ਕੀਤਾ ? ਉਹ ਕਿੱਥੇ ਹੈ? ਜਾ ਉਹ ਆਪਣੇ ਸ਼ਰਾਬੀ ਸਾਥੀਆਂ ਨੂੰ ਅੱਧੀ ਰਾਤ ਨੂੰ ਘਰ ਨਾਲ ਲੈ ਕੇ ਕਿਉਂ ਆਇਆ ?
ਜਦੋ ਅਗਲੀ ਸਵੇਰ ਉਹ ਸੁੱਤਾ ਉੱਠਿਆ ਤਾ ਸਾਰਾ ਕੁਝ ਆਮ ਰੋਜ਼ ਦੀ ਤਰਾਂ ਸੀ। ਉਸ ਨੂੰ ਬੀਤੀ ਰਾਤ ਵਾਰੇ ਕੁਝ ਵੀ ਯਾਦ ਨਹੀਂ ਸੀ। ਪਰ ਜਦੋ ਉਹ ਤਿਆਰ ਹੋਕੇ ਗੱਡੀ ਦੀ ਚਾਬੀ ਚੁੱਕਣ ਲੱਗੀਆਂ ਤਾਂ ਚਾਬੀ ਆਪਣੀ ਥਾਂ ਤੇ ਨਹੀਂ ਸੀ । ਉਹ ਗ਼ੁੱਸੇ ਵਿੱਚ ਉੱਚੀ-ਉੱਚੀ ਬੋਲਣ ਲੱਗਿਆ ਤੇ ਵਾਰ-ਵਾਰ ਚਾਬੀ ਲੈਣ ਲਈ ਕਹਿਣ ਲੱਗਿਆ । ਲੱਛੂ ਦੇ ਵਾਰ – ਵਾਰ ਚਾਬੀ ਵਾਰੇ ਪੁੱਛਣ ਤੇ ਵੱਡੇ ਪੁੱਤਰ ਨੇ ਰਾਤ ਦੀ ਸਾਰੀ ਬਾਤ ਸੁਣਾ ਦਿੱਤੀ । ਲੱਛੂ ਨੇ ਗ਼ੁੱਸੇ ਵਿੱਚ ਆਪਣੀ ਏ ਕੇ ਸੰਤਾਲੀ (ਬੰਦੂਕ) ਚੁੱਕ ਲਈ ।
ਘਰ ਵਾਲੀ ਵੱਲ ਮੂੰਹ ਕਰ ਕੇ ਕਹਿਣ ਲੱਗਿਆ ਅੱਜ ਤੇਰੀ ਲਾਸ਼ ਤੋਂ ਲੰਘ ਕੇ ਮੈਂ ਕੰਮ ਤੇ ਜਾਵਾਂਗਾ ।
ਫ਼ੇਰ ਮੈਂ ਆਪਣੇ ਯਾਰਾ ਨਾਲ ਤੇਰੇ ਮਰਨ ਦਾ ਜਸ਼ਨ ਵੀ ਸ਼ਰਾਬ ਪੀ ਕੇ ਕੰਮ ਤੇ ਹੀ ਮਨਾਵਾਂਗਾ । ਵੱਡੇ ਪੁੱਤਰ ਨੇ ਮਾਂ ਨੂੰ ਪਿੱਛੇ ਕਰ ਦਿੱਤਾ ਤੇ ਆਪ ਮੂਹਰੇ ਆਉਣ ਖਲੋਂ ਗਿਆ । ਪੁੱਤਰ ਮੋਹ ਨੇ ਸ਼ਾਇਦ ਲੱਛੂ ਨੂੰ ਮੋਹ ਲਿਆ ਸੀ। ਪਰ ਲੱਛੂ ਗ਼ੁੱਸੇ ਨੂੰ ਸ਼ਾਂਤ ਨਾ ਕਰ ਸਕਿਆ ।
ਉਸਨੇ ਆਪਣੇ ਸਿਰ ਵੱਲ ਬੰਦੂਕ ਦਾ ਮੂੰਹ ਕਰਕੇ ਘੋੜਾ ਦੱਬ ਦਿੱਤਾ । ਗੋਲੀ ਲੱਗਣ ਸਾਰ ਹੀ ਉਹਦੀ ਕੁੱਝ ਪਲਾਂ ਵਿੱਚ ਮੌਤ ਹੋ ਗਈ । ਅਖੀਰ ਲੋਕਾਂ ਲੱਜਿਆ ਘਰ ਵਾਲੇ ਰੋ ਤਾਂ ਰਹੇ ਸੀ, ਪਰ ਘਰ ਵਿੱਤ ਇੱਕ ਵੱਖਰੀ ਅਜ਼ਾਦੀ, ਅਸਲ ਵਿੱਚ ਸ਼ਾਂਤੀ ਤੇ ਅੰਦਰੂਨੀ ਖੁਸ਼ੀ ਦਾ ਮਾਹੌਲ ਸੀ ।
ਮੈਨੂੰ ਲੱਛੂ ਦੀ ਘਰ ਵਾਲੀ ਵੱਲ ਵੇਖ ਕੇ ਉਹ ਕਹਾਵਤ ਯਾਦ ਆ ਗਈ। ਜਿਵੇਂ ਸਿਆਣੀਆਂ ਕਿਹਾ “” ਕਈ ਸੁਹਾਗਣਾਂ ਵਿਧਵਾ ਔਰਤਾਂ ਤੋਂ ਜ਼ਿਆਦਾ ਦੁੱਖੀ ਹੁੰਦੀਆਂ ਹਨ , ਕਈ ਵਿਧਵਾ ਔਰਤਾਂ ਸੁਹਾਗਣਾਂ ਤੋਂ ਕਿਤੇ ਜਿਆਦਾ ਖੁਸ਼
ਰਹਿੰਦੀਆਂ ਹਨ। “”
ਰਚਨਾ
ਸਰਬਜੀਤ ਸਿੰਘ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)