More Punjabi Kahaniya  Posts
ਕੁੜੀਆਂ ਦੀ ਖੁਦਕੁਸ਼ੀ


ਕੁੜੀਆਂ ਦਾ ਮਰਨਾ ਧਰਤੀ ਮਾਂ ਦਾ ਮਰਨਾ ਹੈ । ਪੰਜਾਬ ਵਿੱਚ ਖਾਸ ਕਰ ਇਸ ਭਰਮਾਉਣ ਵਾਲੇ ਯੁੱਗ ਵਿੱਚ ਕੁੜੀਆਂ ਆਤਮ-ਹਤਿਆ ਦਾ ਰਾਹ ਫੜ ਰਹੀਆਂ ਹਨ ਜਿਨ੍ਹਾਂ ਨੂੰ ਬਹੁਤ ਜਿਆਦਾ ਪ੍ਰੇਸ਼ਾਨ ਅਤੇ ਮਾਨਸਿਕ ਬਿਮਾਰੀ ਨੂੰ ਦੂਰ ਕਰਨ ਲਈ ਇਸ ਤਰਾਂ ਦੇ ਕਦਮ ਚੁੱਕਣੇ ਪੈਂਦੇ ਹਨ । ਕਸੂਰ ਇੰਨਾ ਕੁੜੀਆਂ ਦਾ ਨਹੀਂ ਹੈ, ਕਸੂਰ ਸਾਡਾ ਅਤੇ ਸਾਡੀ ਸੋਚ ਦਾ ਹੈ ਜੋ ਕਿ ਅਸੀਂ ਕੁੜੀਆਂ ਨੂੰ ਜੀਉਣ ਹੀ ਨਹੀਂ ਦਿੰਦੇ । ਇਹ ਕੁੜੀਆਂ ਜਿਆਦਾਤਰ ਉਹ ਨੇ ਜੋ 18 ਸਾਲ ਦੀ ਉਮਰ ਤੋਂ ਪਹਿਲਾਂ ਹੀ ਮਰ ਜਾਂਦੀਆਂ ਹਨ ਕਿਉਂਕਿ ਇਨ੍ਹਾਂ ਨੂੰ ਆਉਣ ਵਾਲੇ ਭਵਿੱਖ ਦਾ ਨਜ਼ਰੀਆ ਪਹਿਲਾ ਹੀ ਦਿਸ ਜਾਂਦਾ ਹੈ ।ਉਹ ਇਹ ਕਹਿੰਦਿਆਂ ਹਨ ਕਿ ਜੇਕਰ ਹੁਣ ਇਸ ਤਰਾਂ ਦੀ ਪ੍ਰੇਸ਼ਾਨੀਆਂ ‘ਚ ਅਸੀਂ ਜੀਅ ਰਹੀਆਂ ਹਨ ਤਾਂ ਅੱਗੇ ਵੀ ਸਾਡੇ ਨਾਲ ਇਹੀ ਸਬ ਹੋਵੇਗਾ, ਜੋ ਕਿ ਬਿਲਕੁੱਲ ਸੱਚ ਹੈ । ਮੌਤ ਤੋਂ ਪਹਿਲਾਂ ਹੀ ਲੜਕੀ ਦੀ ਜਿੰਦਗੀ ਨੂੰ ਨਰਕ ਬਣਾਉਣਾ ਬਹੁਤ ਹੀ ਜਿਆਦਾ ਵੱਡਾ ਅਪਰਾਧ ਹੈ ਭਾਵੇਂ ਉਹ ਔਰਤ ਹੋਵੇ ਜਾਂ ਮਰਦ ਪਰ ਇਹ ਯਾਦ ਰੱਖਣਾ ਜਰੂਰੀ ਹੈ ਕੁੜੀਆਂ ਇੱਕੋ ਹੁੰਦੀ
ਪਰ ਕੋਈ ਕੁੜੀ ਮਾੜੀ ਨਹੀਂ ਹੁੰਦੀ ।ਇਸ ਤਰਾਂ ਦੀ ਹੀ ਗੱਲ ਹੈ ਅੱਜ ਦੇ ਸੰਸਾਰ ਦੀ ਜੋ ਕਿ ਅਜੇ ਵੀ ਕੁੜੀਆਂ ਨਾਲ ਗ਼ਲਤ ਵਤੀਰਾ ਕਰ ਰਿਹਾ ਹੈ । ਛੋਟੀ ਉਮਰੇ ਕੁੜੀਆਂ ਨੂੰ ਸਹਾਰੇ ਦੀ ਜਰੂਰਤ ਬਹੁਤ...

ਪੈਂਦੀ ਹੈ ਜੋ ਕਿ ਮਾਂ-ਬਾਪ ਹਨ ਪਰ ਅੱਜ ਦੇ ਇਸ ਵਿਅਸਤ ਵਕ਼ਤ ਨੇ ਸਹਾਰਾ ਹੀ ਦੂਰ ਕਰ ਦਿੱਤਾ ਹੈ ਅਤੇ ਇਨ੍ਹਾਂ ਕੁੜੀਆਂ ਨੂੰ ਕਿਸੇ ਰਿਸ਼ਤੇਦਾਰ ਜਾਂ ਹਾਸਟਲ ਵਲੋਂ ਮਿਲੀ ਹਮਾਇਤ ਕਰਕੇ ਘਰ ਤੋਂ ਕਿੰਨੀ ਹੀ ਮਾਇਲ ਦੂਰ ਛੱਡ ਦਿੱਤਾ ਜਾਂਦਾ ਹੈ । ਜਿੱਥੇ ਦਾ ਰਹਿਣਾ-ਸਹਿਣਾ ਬਹੁਤ ਹੀ ਵੱਖਰਾ ਹੁੰਦਾ ਹੈ, ਪਰ ਇਹ ਨਾ-ਖੁਸ਼ ਰਹਿੰਦੀਆਂ ਹਨ । ਇਨ੍ਹਾਂ ਕੁੜੀਆਂ ਦੀ ਅਲੱਗ-ਅਲੱਗ ਕਹਾਣੀਆਂ ਹਨ ਜੋ ਇਸ ਸੰਸਾਰ ਨਾਲ ਉਹ ਵਿੱਚਰ ਚੁੱਕਿਆਂ, ਵਿੱਚਰ ਰਹੀਆਂ ਹਨ । ਨੇੜਲੇ ਜਾਂ ਦੂਰ ਸਕੂਲੀ ਪੜ੍ਹਦੀ ਕੁੜੀਆਂ ਨੂੰ ਕਲਾਸ ਵਿੱਚ ਹੀ ਪ੍ਰੇਸ਼ਾਨੀਆਂ ਨਾਲ ਝੂਜਣਾ ਪੈਂਦਾ ਹੈ ਜੋ ਕਿ ਮਾਸਟਰ, ਲੇਡੀਜ਼ ਟਿੱਚਰ ਅਤੇ ਕਲਾਸ ਦੇ ਮੁੰਡੇ ਤੰਗ ਕਰਦੇ ਹਨ | ਇਨ੍ਹਾਂ ਨੂੰ ਅਲੱਗ ਹੀ ਤਰਾਂ ਦੀ ਹਵਾ ਦੀ ਮਹਿਸੂਸ ਦਿੱਤੀ ਜਾਂਦੀ ਹੈ ਜੋ ਕਿ ਛੇੜ-ਛਾੜ ਅਤੇ ਸੇਕਸੁਅਲ ਹੁੰਦੀਆਂ ਹਨ, ਜਿਸ ਵਿੱਚ ਉਹ ਗੰਦਾ ਵਾਤਾਵਰਨ ਨੂੰ ਹੋਰ ਗੰਦਾ ਨਹੀਂ ਕਰਨਾ ਚਾਹੁੰਦੀਆਂ ਅਤੇ ਮਜਬੂਰੀ ਤਹਿਤ ਇਸ ਤਰਾਂ ਦੇ ਕਦਮ ਚੁੱਕ ਲੈਂਦੀਆਂ ਅਤੇ ਅੰਤ ਵਿੱਚ ਇਸ ਗੰਦੇ ਸੰਸਾਰ ਲਈ ਆਪਣਾ ਖੂਨੀ ਸੁਸਾਈਡ ਪੱਤਰ ਲਿੱਖ ਜਾਂਦੀਆਂ ਹਨ ।

ਲਿਖਤ : ਜਿਤੇਸ਼ ਤਾਂਗੜੀ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)