More Punjabi Kahaniya  Posts
ਪੰਜਾਬ ਰੋਡਵੇਜ਼


ਪੰਜਾਬ ਰੋਡਵੇਜ਼ ਦੀ ਬੱਸ ਦਾ ਵਿਲੱਖਣ ਨਜ਼ਾਰਾ ਦੇਖੋ ਕਿਵੇਂ ਬਿਨਾਂ ਰੂਟ ਪ੍ਰਮਿਟ ਤੋਂ ਹੀ ਬੱਸ ਚੱਲਦੀ ਗਈ !
ਸਨ ਅੱਸੀ ਇਕਿਆਸੀ ਦੇ ਕਰੀਬ ਸਾਡੇ ਪਿੰਡਾਂ ਵਲੋਂ ਬੱਸਾਂ ਦਾ ਲੁਧਿਆਣੇ ਵਲ ਨੂੰ ਕੋਈ ਸਿੱਧਾ ਰੂਟ ਨਹੀਂ ਸੀ । ਦੋ ਤਿੰਨ ਕਿਲੋਮੀਟਰ ਤੋਂ ਜਾ ਕੇ ਹੀ ਦੂਜੇ ਪਿੰਡ ਤੋਂ ਬੱਸਾਂ ‘ਤੇ ਚੜ੍ਹਿਆ ਉੱਤਰਿਆ ਜਾਂਦਾ ਸੀ । ਲੁਧਿਆਣਾ ਸਾਡੇ ਪਿੰਡ ਤੋਂ ਪੱਚੀ ਤੀਹ ਕਿਲੋਮੀਟਰ ਦੂਰ ਹੈ ।
ਇਕੇਰਾਂ ਸਾਡੇ ਨਾਲ ਦੇ ਪਿੰਡ ਦੇ ਚਾਰ ਜਾਣੇ ਕਿਸੇ ਕੰਮ ਲਈ ਲੁਧਿਆਣੇ ਸ਼ਹਿਰ ਵਿੱਚ ਗਏ । ਉਨ੍ਹਾਂ ਨੂੰ ਉੱਥੇ ਫਿਰਦੇ ਤੁਰਦਿਆਂ ਹੋਇਆਂ ਨੂੰ ਕੁੱਝ ਕੁਵੇਲਾ ਜਿਹਾ ਹੋ ਗਿਆ । ਜਦ ਉਹ ਬੱਸ ਅੱਡੇ ਆਏ ਤਾਂ ਪਿੰਡਾਂ ਵਲ ਨੂੰ ਜਾਣ ਵਾਲੀ ਆਖਰੀ ਬੱਸ ਦਾ ਟਾਈਮ ਵੀ ਨਿੱਕਲ ਚੁੱਕਿਆ ਸੀ । ਫਿਰ ਉਨ੍ਹਾਂ ਦਾ ਇਰਾਦਾ ਬਣਿਆ ਕਿ ਕਿਉਂ ਨਾ ਇੱਥੇ ਹੀ ਕਿਸੇ ਬੱਸ ਵਿੱਚ ਪੈ ਕੇ ਰਾਤ ਕੱਟ ਲਈ ਜਾਵੇ ਕਿਉਂਕਿ ਹਨ੍ਹੇਰਾ ਵੀ ਹੋ ਚੁੱਕਿਆ ਸੀ । ਉਨ੍ਹਾਂ ਨੂੰ ਫਿਰਦੇ ਫਿਰਦੇ ਅੱਡੇ ਵਿੱਚ ਇੱਕ ਨਿਵੇਕਲੀ ਜਿਹੀ ਖੜ੍ਹੀ ਰੋਡਵੇਜ਼ ਦੀ ਬੜੀ ਬੱਸ ਨਜ਼ਰ ਪਈ ਜਿਸ ਦੀ ਡਰਾਈਵਰ ਸੀਟ ਵਾਲੀ ਟਾਕੀ ਵੀ ਖੁੱਲ੍ਹੀ ਸੀ ਤੇ ਚਾਬੀ ਵੀ ਵਿੱਚ ਹੀ ਸੀ । ਉਹ ਚਾਰੇ ਜਾਣੇ ਬੱਸ ਵਿੱਚ ਚੜ੍ਹ ਗਏ । ਓਹ ਗੱਲ ਹੋਈ ‘ਰੱਬ ਨੇ ਦਿੱਤੀਆਂ ਗਾਜਰਾਂ ਵਿੱਚੇ ਰੰਬੇ ਰੱਖ’ !
ਉਸ ਵੇਲੇ ਕੁੱਝ ਡਰਾਈਵਰ ਕੰਡਕਟਰ ਪਿੰਡਾਂ ਨੂੰ ਚਲੇ ਜਾਂਦੇ ਹਨ ਤੇ ਕੁੱਝ ਕੁ ਦਾਰੂ ਸਿੱਕੇ ‘ਚ ਉਲਝ ਜਾਂਦੇ ਹਨ ।
ਉਨ੍ਹਾਂ ਵਿੱਚੋਂ ਇੱਕ ਜਾਣਾ ਥੋੜੀ ਬਹੁਤੀ ਡਰਾਇਵਰੀ ਵੀ ਜਾਣਦਾ ਸੀ । ਉਨ੍ਹਾਂ ਸਲਾਹ ਕੀਤੀ ਕਿ ਕਿਉਂ ਨਾ ਇਸ ਬੱਸ ਨੂੰ ਹੀ ਪਿੰਡ ਨੂੰ ਲੈ ਚੱਲੀਏ ! ਇੱਕ ਜਾਣਾ ਡਰਾਈਵਰ ਸੀਟ ‘ਤੇ ਬੈਠਿਆ ਤੇ ਬੱਸ ਸਟਾਰਟ ਕਰਕੇ ਅੱਡੇ ਤੋਂ ਬਾਹਰ ਵਲ ਨੂੰ ਤੋਰ ਲਈ । ਫਿਰ ਹੌਲੀ-ਹੌਲੀ ਸ਼ਹਿਰ ਵਿੱਚੋਂ ਪਾਰ ਕਰਕੇ ਸਿੱਧੀ ਪਿੰਡ ਵਲ ਨੂੰ ਕਰ ਲਈ ।
ਜਿੰਨ੍ਹਾਂ ਪਿੰਡਾਂ ਵਿੱਚ ਦੀ ਬੱਸ ਲੈਕੇ ਗਏ ਉਹ ਪਿੰਡ ਵਾਲੇ ਵੀ ਹੈਰਾਨ ਰਹਿ ਗਏ ਹੋਣਗੇ ਬਈ ਕੀ ਇਹ ਰੋਡਵੇਜ਼...

ਦਾ ਨਵਾਂ ਈ ਰੂਟ ਚਾਲੂ ਹੋ ਗਿਆ !
ਫਿਰ ਘੰਟੇ ਡੇਡ ਘੰਟੇ ਵਿੱਚ ਬੱਸ ਸਿੱਧੀ ਪਿੰਡ ਲਿਜਾ ਖੜ੍ਹਾ ਦਿੱਤੀ । ਜਦ ਤੱਕ ਰਾਤ ਦਾ ਕਾਫੀ ਹਨ੍ਹੇਰਾ ਹੋ ਚੁੱਕਿਆ ਸੀ । ਉਨ੍ਹਾਂ ਨੇ ਬੱਸ ਨੂੰ ਬਾਹਰ ਬਾਹਰ ਪਿੰਡ ਦੀ ਫਿਰਨੀ ‘ਤੇ ਟੋਭੇ ਕੋਲ਼ ਖੜ੍ਹਾਉਣ ਉਪਰੰਤ ਆਪ ਉੱਤਰਗੇ ਤੇ ਆਪੋ-ਆਪਣੇ ਘਰੀਂ ਜਾ ਕੇ ਆਰਾਮ ਨਾਲ ਪੈ ਗਏ ।
ਓਧਰ ਕੁੱਝ ਟਾਈਮ ਬਾਅਦ ਜਦ ਕਿਸੇ ਡਰਾਇਵਰ ਕੰਡਕਟਰ ਨੇ ਦੇਖਿਆ ਕਿ ਇੱਥੇ ਖੜ੍ਹੀ ਬੱਸ ਹੁਣ ਹੈ ਈ ਨਹੀਂ ? ਜਦੇ ਅੱਡੇ ਵਿੱਚ ਤਰਥੱਲੀ ਮੱਚ ਗਈ ਤੇ ਪੁਲਿਸ ਰਿਪੋਰਟ ਹੋ ਗਈ ।
ਪੁਲਿਸ ਤੇ ਰੋਡਵੇਜ਼ ਦੇ ਮੁਲਾਜ਼ਮ ਸਾਰੀ ਰਾਤ ਪੂਰੇ ਜ਼ਿਲ੍ਹੇ ਵਿੱਚ ਬੱਸ ਨੂੰ ਲੱਭਦੇ ਰਹੇ । ਬਈ ਕਿਸੇ ਨੇ ਕਿਧਰੇ ਕਿਸੇ ਪਾਸੇ ਰੋਡਵੇਜ਼ ਦੀ ਇਸ ਨੰਬਰ ਦੀ ਬੱਸ ਨੂੰ ਦੇਖਿਆ ਹੋਵੇ ? ਗੱਲ ਕੀ ਸਾਰੇ ਤਾਰਾਂ ਖੜ੍ਹਕ ਗਈਆਂ ।
ਆਖ਼ਿਰ ਪੁਲਿਸ ਤੇ ਰੋਡਵੇਜ਼ ਦੇ ਮੁਲਾਜ਼ਮ ਪੈੜ ਚਾਲ ਕੱਢਦੇ ਕੱਢਦੇ ਸੂਰਜ਼ ਚੜ੍ਹਦੇ ਨਾਲ ਸਾਡੇ ਪਿੰਡਾਂ ਵਲ ਆ ਨਿੱਕਲੇ । ਉਨ੍ਹਾਂ ਨੂੰ ਸਾਡੇ ਲਾਗਲੇ ਪਿੰਡ ਫਿਰਨੀ ‘ਤੇ ਟੋਭੇ ਕੋਲ਼ ਖੜ੍ਹੀ ਰੋਡਵੇਜ਼ ਦੀ ਬੱਸ ਮਿਲ ਗਈ ।
ਪਿੰਡ ਵਾਲਿਆਂ ਨੂੰ ਉਦੋਂ ਤੱਕ ਕੋਈ ਪਤਾ ਨਹੀਂ ਸੀ ਕਿ ਇਹ ਬੱਸ ਇੱਥੇ ਕੌਣ ਖੜ੍ਹਾ ਗਿਆ ਹੈ । ਉਨ੍ਹਾਂ ਨੂੰ ਤਾਂ ਪੁਲਿਸ ਦੇ ਆਉਣ ‘ਤੇ ਹੀ ਪਤਾ ਚੱਲਿਆ ਕਿ ਇਹ ਮਾਜਰਾ ਕੀ ਹੈ ।
ਕਿਉਂਕਿ ਉਨ੍ਹਾਂ ਛੁਪੇ ਰੁਸਤਮਾਂ ਦਾ ਖੁਲਾਸਾ ਤਾਂ ਬਾਅਦ ਵਿੱਚ ਹੋਇਆ ਜਦ ਪਿੰਡ ਵਿੱਚ ਸੁਰੋ ਸੁਰੋ ਹੋਣ ਲੱਗ ਪਈ ।
ਪੁਲਿਸ ਤੇ ਰੋਡਵੇਜ਼ ਦੇ ਮੁਲਾਜ਼ਮ ਅਪਣੀ ਬੱਸ ਲੈ ਗਏ ਤੇ ਪਿੰਡ ਵਾਲਿਆਂ ਨੂੰ ਕਹਿ ਗਏ ਇਹ ਪਤਾ ਕਰਿਉ ਕਿ ਬੱਸ ਨੂੰ ਇੱਥੇ ਲੈਕੇ ਕੌਣ ਆਇਆ ਹੈ ।
ਓਦਾਂ ਬੱਸ ਦੀ ਪੜ੍ਹਤਾਲ ਸੀ ਆਈ ਸਟਾਫ਼ ਕੋਲ ਸੀ ।
Baldev Singh Jhajj

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)