More Punjabi Kahaniya  Posts
ਚੜ੍ਹਦੇ ਸੂਰਜ ਨੂੰ ਸਲਾਮ


ਕਦੇ ਕਦੇ ਜਦੋਂ ਫ਼ਿਕਰਮੰਦੀ ਵਾਲਾ ਹੌਲ ਜਿਹਾ ਉੱਠਦਾ ਤਾਂ ਇਹਨਾਂ ਨੂੰ ਆਖ ਦਿਆ ਕਰਦੀ..ਤੁਸੀਂ ਆਪਣੀ ਸਿਹਤ ਦਾ ਖਿਆਲ ਨਹੀਂ ਰੱਖਦੇ..ਕਿੱਦਾਂ ਚੱਲੂ ਅੱਗੇ ਚੱਲ ਕੇ..?
ਅੱਗੋਂ ਹਾਸੇ ਜਿਹੇ ਨਾਲ ਝਿੜਕ ਦਿਆ ਕਰਦੇ..ਅਖ਼ੇ ਤੂੰ ਤੇ ਠਾਣੇਦਾਰਨੀ ਏ ਇਸ ਘਰ ਦੀ..ਤੇ ਜਿਹਨਾਂ ਲੋਕਾਂ ਦੇ ਮੈਂ ਕੰਮ ਸਵਾਰੇ ਨੇ ਤੇ ਅੱਗੋਂ ਵੀ ਸੰਵਾਰਨੇ ਨੇ..ਉਹ ਸਾਰੇ ਤੇਰੇ ਮੁਨਸ਼ੀ..ਅੱਧੀ ਜ਼ੁਬਾਨੇ ਵਾਜ ਦੇਵੇਂਗੀ ਤਾਂ ਨੱਸੇ ਆਉਣਗੇ ਸਾਰੇ..!
ਕਈ ਵਾਰ ਆਖਦੀ ਤੁਸਾਂ ਏਨੇ ਸਾਰੇ ਸਿਲਸਿਲੇ ਸਹੇੜ ਰੱਖੇ ਨੇ..ਕਦੀ ਮੈਨੂੰ ਵੀ ਦੱਸ ਦਿਆ ਕਰੋ ਥੋੜਾ ਬਹੁਤ ਇਹਨਾਂ ਬਾਰੇ..ਫਲਾਣਾ ਕੰਮ ਕਿੱਦਾਂ ਕਰਨਾ..ਕਿਹੜੀ ਪੈਲੀ ਕਿਥੇ ਏ ਤੇ ਕਿਸਦੇ ਨਾਲ ਕੀ ਕੀ ਲੈਣ ਦੇਣ ਏ ਆਪਣਾ..!
ਏਨੀ ਗੱਲ ਆਖ ਚੁੱਪ ਕਰਵਾ ਦਿੰਦੇ..”ਲੈ ਦੱਸ ਥਾਣੇਦਾਰ ਆਪ ਥੋੜੀ ਕੁਝ ਕਰਿਆ ਕਰਦਾ..ਬਾਕੀਆਂ ਤੋਂ ਆਖ ਕੇ ਕਰਵਾਇਆ ਕਰਦਾ..ਮੈਂ ਹਾਂ ਨਾ ਤੇਰਾ ਲਾਣੇਦਾਰ..ਤੇਰੇ ਸਾਰੇ ਹਿਸਾਬ ਕਿਤਾਬ ਰੱਖਣ ਨੂੰ”
ਅੱਜ ਗਿਆਂ ਨੂੰ ਪੂਰੇ ਦੋ ਮਹੀਨੇ ਹੋ ਗਏ ਨੇ..ਓਹਨਾ ਦਾ ਆਪੇ ਸਿਰਜਿਆ ਥਾਣਾ ਹੁਣ ਸੁੰਝਾਂ ਹੋ ਗਿਆ..ਕਿਸੇ ਵੇਲੇ ਅੱਧੀ ਵਾਜ ਤੇ ਵਾਹੋ-ਦਾਹੀ ਨੱਸੇ ਆਉਂਦੇ ਕਿੰਨੇ ਸਾਰੇ ਮੁਨਸ਼ੀ ਅੱਜ ਗਾਇਬ ਨੇ ਤੇ ਭਰ ਗਰਮੀਂ ਵਿਚ ਇੱਕ ਨਿਗੂਣੇ ਜਿਹੇ ਅਧਾਰ ਕਾਰਡ ਦੀ ਕਾਪੀ ਕਢਾਉਣ ਲਾਈਨ ਵਿਚ ਲੱਗੀ ਹੋਈ ਕੱਲੀ ਕਾਰੀ ਇਹ ਠਾਣੇਦਾਰਨੀ ਆਪਣੇ ਦੂਰ ਤੁਰ ਗਏ ਥਾਣੇਦਾਰ ਨੂੰ ਚੇਤੇ ਕਰ ਕਰ ਉਦਾਸੀ ਦੇ ਡੂੰਘੇ ਸਮੁੰਦਰ ਵਿਚ ਡੁੱਬੀ ਜਾ ਰਹੀ ਏ..!
ਸੋ ਦੋਸਤੋ ਇਸ ਦੁਨੀਆ...

ਦੇ ਕਈ ਦਸਤੂਰ ਬੜੇ ਹੀ ਨਿਰਾਲੇ ਨੇ..ਇਹ ਆਮ ਤੌਰ ਤੇ ਚੜ੍ਹਦੇ ਸੂਰਜ ਨੂੰ ਹੀ ਸਲਾਮ ਠੋਕਦੀ ਏ..ਜਦੋਂ ਲੱਡੂ ਮੁੱਕ ਜਾਂਦੈ ਨੇ ਤਾਂ ਯਾਰੀਆਂ ਮੁਲਾਹਜੇਦਾਰੀਆਂ ਟੁੱਟਦਿਆਂ ਘੜੀ ਨਹੀਂ ਲੱਗਦੀ..”ਤੂੰ ਕੌਣ ਤੇ ਮੈਂ ਕੌਣ” ਹੁੰਦਿਆਂ ਵੀ ਵਰੇ ਨਹੀਂ ਲੱਗਦੇ..ਇਹ ਸਭ ਕੁਝ ਖੁਦ ਆਪਣੇ ਨਾਲ ਜੂ ਹੋਇਆ ਏ ਕੁਝ ਵਰੇ ਪਹਿਲਾਂ ਜਦੋਂ ਮੇਰਾ ਬਾਪ ਮੁੱਕ ਗਿਆ ਸੀ!
ਆਪਣੀਆਂ ਨਾਲਦੀਆਂ ਅਤੇ ਜੁਆਕਾਂ ਨੂੰ ਆਪਣੇ ਜਿਉਂਦੇ ਜੀ ਦੁਨੀਆ ਦਾ ਹਰ ਕੰਮ ਸਿਖਾਓ..ਸੂਈ ਦੇ ਨੱਕੇ ਵਿਚੋਂ ਦੀ ਵੀ ਲੰਘਾਓ..ਹਰ ਭੇਦ ਅਤੇ ਲੈਣ ਦੇਣ ਬਾਰੇ ਚੰਗੀ ਤਰਾਂ ਸਮਝਾ ਕੇ ਰੱਖੋ..ਚੰਗੇ ਮਾੜੇ ਹਾਲਾਤਾਂ ਤੋਂ ਵੀ ਆਗਾਹ ਕਰਵਾਓ ਤੇ ਹਰ ਔਖੀ ਭਾਰੀ ਦਾ ਮੁਕਾਬਲਾ ਕਰਨ ਦੇ ਕਾਬਿਲ ਬਣਾਓ..ਕਿਓੰਕੇ ਘਰ ਦੇ ਮੁਖੀ ਦੀ ਅਚਨਚੇਤ ਰਵਾਨਗੀ ਮਗਰੋਂ ਵਿਰਲੇ ਟਾਵੇਂ ਹੀ ਵਾਤ ਪੁੱਛਦੇ ਨੇ..!
ਚੜਾਈ ਵਾਲੇ ਦਿਨਾਂ ਵਿਚ ਅਕਸਰ ਹੀ ਕਿੰਨੇ ਸਾਰੇ ਵਾਅਦੇ ਖੁਸ਼ਾਮਦਾਂ ਕਰਦੇ ਹੋਏ ਕਈ ਮਿੱਤਰ ਪਿਆਰੇ ਸ਼ਮਸ਼ਾਨ ਵਿਚ ਖਲੋਤੇ ਹੋਏ ਕਈ ਵੇਰ ਗੁੱਟ ਤੇ ਬੰਨੀ ਘੜੀ ਹੀ ਵੇਖੀ ਜਾਣਗੇ ਕੇ ਕਦੋਂ ਤੁਰ ਗਏ ਦੇ ਬਲਦੇ ਹੋਏ ਸਿਵੇ ਦੀ ਲਾਟ ਥੋੜੀ ਠੰਡੀ ਪਵੇ ਤੇ ਕਦੋਂ ਆਪੋ-ਆਪਣੇ ਧੰਦੇ ਲੱਗੀਏ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)