More Punjabi Kahaniya  Posts
ਉੱਚੀ ਛਾਲ


ਆਖਿਰ ਉਹ ਅਫ਼ਸਰ ਬਣ ਗਿਆ ਸਬ ਤੋਂ ਪਹਿਲਾ ਉਸ ਨੇ ਉਹ ਰਕਮ ਇਕੱਠੀ ਕੀਤੀ ਜੋ ਉਸ ਨੇਂ ਰਿਸ਼ਵਤ ਵਿੱਚ ਦਿੱਤੀ ਸੀ। ਹੁਣ ਦਿਨ ਰਾਤ ਵੱਡਾ ਆਦਮੀ ਬਣਨ ਦੇ ਸੁਪਨੇ ਨੇ ਉਸ ਨੂੰ ਪਾਗ਼ਲ ਕਰ ਦਿੱਤਾ ਸੀ। ਕਿਉੰ ਕਿ ਬਚਪਨ ਵਿੱਚ ਦੇਖੀ ਗਰੀਬੀ ਉਸ ਨੂੰ ਉਕਸਾ ਰਹੀ ਸੀ ਕੇ ਉਹ ਸਬ ਨੂੰ ਛੋਟਾ ਬਣਾ ਦੇਵੇ।
ਕੁੱਝ ਸਾਲਾਂ ਬਾਦ “ਪਾਪਾ ਜੀ ਮੈਂ ਇਕ ਸ਼ਾਨਦਾਰ ਕੋਠੀ ਖਰੀਦ ਲਈ ਹੈ।” ਉਹ ਲਿਖਦਾ ਹੈ। ਹੁਣ ਤੱਕ ਸਿਰਫ਼ ਕੋਠੀ,,,,,,, ਘਰੋ ਜਵਾਬ ਆਉਂਦਾ ਹੈ। ਪਾਪਾ ਜੀ ਕਾਰ ਵੀ ਖਰੀਦ ਲਈ ਹੈ। ਕਾਰ ਨਾਲ ਕੀ ਹੁੰਦਾ ਹੈ, ਅਜੇ ਤਾਂ,,,, ਫਿਰ ਜਵਾਬ ਆਇਆ।
ਪਾਪਾ ਜੀ ਜ਼ਮੀਨ ਵੀ ਖਰੀਦੀ ਹੈ”
ਬਸ ਜ਼ਮੀਨ,,, ਅਜੇ ਤਾਂ...

…….
ਇਕ ਦਿਨ ਓਸੇ ਪਿਉ ਨੇ ਆਪਣੇ ਪੁੱਤ ਦੀ ਫੋਟੋ ਅਖਬਾਰ ਵਿੱਚ ਵੇਖੀ, ਪੁੱਤ ਦੇ ਹਥਕੜੀਆਂ ਲਗੀਆ ਸਨ। ਰਿਸ਼ਵਤ ਲੈਂਦਾ ਅਫ਼ਸਰ ਗਿਰਫ਼ਤਾਰ, ਕਰੋੜਾਂ ਦੀ ਨਜਾਇਜ਼ ਜਾਇਦਾਦ ਵੀ ਫੜੀ ਗਈ।
ਪਿਉ ਦੇ ਹੱਥੋਂ ਅਖਬਾਰ ਛੁੱਟ ਗਿਆ। ਉਸ ਨੂੰ ਲੱਗਾ ਜਿਵੇਂ ਕੋਈ ਬਾਜ਼ੀਗਰ ਦਾ ਪੁੱਤ ਉੱਚੀ ਤੋ ਉੱਚੀ ਛਾਲ ਲਗਾਉਂਦਾ ਸਿਰ ਪਰਨੇ ਥੱਲੇ ਡਿੱਗ ਗਿਆ ਹੋਵੇ। ਤੇ ਉਸ ਦੇ ਬਚਣ ਦੀ ਕੋਈ ਆਸ ਨਾ ਹੋਵੇ।
ਮੋਨਿਕਾ ਜਿੰਦਲ
ਮੰਡੀ ਡੱਬਵਾਲੀ
28 ਅਗਸਤ 2021 🙏

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)