More Punjabi Kahaniya  Posts
ਕਲਯੁੱਗੀ ਮਾਪੇ ਭਾਗ-3


ਕਲਯੁੱਗੀ ਮਾਪੇ
ਭਾਗ-3
ਭਾਗ 2 ਚ ਤੁਸੀਂ ਪੜਿਆ ਕਿ ਕਿਵੇਂ ਸਿਮਰ ਦਾ ਵਿਆਹ ਹੋਇਆ ਤੇ ਕਿਵੇਂ ਪੜ੍ਹਾਈ ਛੁੱਟੀ। ਹੁਣ ਸਿਮਰ, ਰੱਜੀ ਨਾਲ ਆਪਣੇ ਘਰ ਰਹਿਣ ਲੱਗ ਗਿਆ ਸੀ।
ਦਾਦਾ ਦਾਦੀ ਖੇਤਾਂ ਵਾਲੇ ਘਰ ਵਿੱਚ ਰਹਿੰਦੇ ਸਨ, ਜੋ ਸਿਮਰ ਉਹਨਾਂ ਦੇ ਪਿੰਡ ਤੋਂ 40 ਕਿਲੋਮੀਟਰ ਦੂਰ ਸੀ। ਜਦੋਂ ਸਿਮਰ ਰੱਜੀ ਨਾਲ ਆਪਣੇ ਘਰ ਰਹਿਣ ਲੱਗਾ, ਤਾਂ ਸਿਮਰ ਦੀ ਮਾਂ ਨੇ ਸਿਮਰ ਦੇ ਵਿਆਹ ਤੋਂ ਬਾਅਦ ਜੋ ਵੀ ਸ਼ਗਨ ਹੁੰਦੇ, ਉਹ ਨਹੀਂ ਕੀਤੇ। ਜੇਕਰ ਮਾੜੇ ਮੋਟੇ ਸ਼ਗਨ ਕੀਤੇ ਤਾਂ ਉਹ ਵੀ ਮੱਥੇ ਵੱਟ ਪਾ ਕੇ। ਸਾਲ 2012 ਚ ਸਿਮਰ ਨੇ ਵਿਆਹ ਕਰਵਾਇਆ ਸੀ। ਸਿਮਰ ਘਰ ਰਹਿਣ ਲੱਗ ਗਿਆ, ਸਿਮਰ ਨਾ ਕੋਈ ਕੰਮ ਕਰਦਾ ਸੀ ਤੇ ਨਾ ਹੀ ਹੁਣ ਪੜ ਰਿਹਾ ਸੀ। ਸਿਮਰ ਦਾ ਘਰ ਰਹਿਣਾ ਮਾਪਿਆਂ ਨੂੰ ਚੁੱਭ ਰਿਹਾ ਸੀ। ਉਧਰ ਗਗਨਾ ਵੀ ਵੇਹਲਾ ਹੀ ਸੀ ਪਰ ਮਾਪਿਆਂ ਦਾ ਉਸ ਵੱਲ ਧਿਆਨ ਹੀ ਨਹੀਂ ਜਾ ਰਿਹਾ ਸੀ, ਜਾਂ ਫੇਰ ਉਹ ਗਗਨੇ ਨੂੰ ਜਾਂ ਬੁੱਝ ਕੇ ਅਣਦੇਖਾ ਕੇ ਰਹੇ ਸਨ। ਰੱਜੀ ਨੇ BA ਦੂਜੇ ਸਾਲ ਦੇ ਪੇਪਰ ਦਿੱਤੇ ਸਨ। ਕੁਝ ਦਿਨਾਂ ਬਾਅਦ ਪੇਪਰਾਂ ਦਾ ਨਤੀਜਾ ਆ ਗਿਆ ਤੇ ਰੱਜੀ ਪਾਸ ਹੋ ਗਈ। ਸਿਮਰ ਨੇ ਜਦ ਆਪਣੇ ਡੈਡੀ ਨੂੰ ਕਿਹਾ ਕਿ ਡੈਡੀ ਮੇਰੀ ਫੀਸ ਤਾਂ ਤੁਸੀ ਭਰੀ ਨਹੀਂ, ਜਿਸ ਕਰਕੇ ਮੇਰੀ ਪੜ੍ਹਾਈ ਛੁੱਟ ਗਈ। ਮੇਰੀ ਹੱਥ ਜੋੜਕੇ ਬੇਨਤੀ ਹੈ ਕਿ ਹੁਣ ਰੱਜੀ ਦੀ ਫੀਸ ਭਰਦੋ ਤਾਂ ਜੋ ਰੱਜੀ ਆਪਣੀ BA ਦੀ ਪੜ੍ਹਾਈ ਪੂਰੀ ਕਰ ਸਕੇ। ਡੈਡੀ ਨੇ ਫੀਸ ਦੇਣ ਤੋਂ ਸਾਫ ਮਨਾ ਕਰਤਾ ਤੇ ਕਿਹਾ ਮੈਂ ਕਿੱਥੋਂ ਦਵਾ ਫੀਸ। ਡੈਡੀ ਕਹਿੰਦਾ ਕਿ ਰੱਜੀ ਦੇ ਆਉਣ ਨਾਲ ਮੇਰਾ ਖਰਚਾ ਵੱਧ ਗਿਆ, ਮੈਂ ਤੁਹਾਡਾ ਦੋਨਾਂ ਦਾ ਢਿੱਡ ਭਰਾਂ ਜਾਂ ਫੀਸਾਂ ਦਵਾਂ। ਇਹ ਸੁਣਕੇ ਸਿਮਰ ਅੰਦਰੋਂ ਅੰਦਰੀ ਟੁੱਟ ਗਿਆ। ਹਾਲਾ ਕਿ ਸਿਮਰ ਦੀ ਭੈਣ ਨਬੂ ਦਾ ਵਿਆਹ ਹੋ ਚੁੱਕਾ ਸੀ ਤੇ ਸਿਮਰ ਸੋਚਣ ਲੱਗਾ ਕਿ ਇੱਕ ਧੀ ਜੇਕਰ ਘਰ ਚ ਆਈ ਤੇ ਇੱਕ ਗਈ ਵੀ ਤਾਂ ਹੈ, ਫੇਰ ਖਰਚਾ ਕਿਵੇਂ ਵੱਧ ਗਿਆ? ਨਾਲੇ ਸਿਮਰ ਦੇ ਮਾਪੇ ਸਿਮਰ ਤੇ ਰੱਜੀ ਨੂੰ ਕੋਈ ਖਰਚਾ ਵੀ ਨਹੀਂ ਸਨ ਦੇ ਰਹੇ, ਇੱਕ ਰੋਟੀ ਹੀ ਖਾ ਰਹੇ ਚ ਬਸ ਉਹ ਘਰ ਚ, ਰੱਜੀ ਘਰ ਦੇ ਸਾਰੇ ਕੰਮ ਵੀ ਕਰਦੀ ਸੀ।
ਟੁੱਟੀ ਹੋਈ ਉਮੀਦ ਲੈਕੇ ਅਗਲੇ ਦਿਨ ਸਵੇਰੇ, ਸਿਮਰ ਰੱਜੀ ਨੂੰ ਲੈਕੇ ਬੱਸ ਫੜਕੇ ਖੇਤਾਂ ਵਾਲੇ ਘਰ ਚ ਦਾਦਾ ਦਾਦੀ ਕੋਲ ਚਲਾ ਗਿਆ। ਦਾਦਾ ਦਾਦੀ ਦੋਨਾਂ ਨੂੰ ਦੇਖਕੇ ਬਹੁਤ ਖੁਸ਼ ਹੋਏ। ਦਾਦੀ ਨੇ ਸਿਮਰ ਤੇ ਰੱਜੀ ਦੇ ਵਿਆਹ ਦੇ ਸਾਰੇ ਸ਼ਗਨ ਖੁਸ਼ੀ ਖੁਸ਼ੀ ਕੀਤੇ ਤੇ ਦੋਨਾਂ ਨੂੰ ਸ਼ਗਨ ਦੇ ਤੌਰ ਤੇ 1000-1000 ਰੁਪਏ ਵੀ ਦਿੱਤੇ। ਸਿਮਰ ਨੇ ਸ਼ਾਮ ਨੂੰ ਦਾਦਾ ਜੀ ਨੂੰ ਸਾਰੀ ਗੱਲ ਦੱਸੀ ਕੇ ਡੈਡੀ ਨੇ ਕਿਵੇਂ ਸਾਫ਼ ਮਨਾ ਕਰ ਦਿੱਤਾ ਰੱਜੀ ਦੀ ਫੀਸ ਭਰਨ ਲਈ। ਦਾਦਾ ਜੀ ਨੇ ਕਿਹਾ , ਸਿਮਰ ਪੁੱਤ ਤੂੰ ਫ਼ਿਕਰ ਨਾ ਕਰ ਫੀਸ ਤੇ ਕਿਤਾਬਾਂ ਲਈ ਪੈਸੇ ਮੇਰੇ ਕੋਲੋ ਲੈ ਜਾ ਤੇ ਰੱਜੀ ਦੀ ਪੜਾਈ ਪੂਰੀ ਕਰਵਾ। ਸਿਮਰ ਹੁਣ ਬਹੁਤ ਖੁਸ਼ ਸੀ। ਉਹ ਅਗਲੇ ਦਿਨ ਰੱਜੀ ਨਾਲ ਜਾਕੇ ਫੀਸ ਭਰਕੇ ਤੇ ਕਿਤਾਬਾਂ ਲੈਕੇ ਦਾਦਾ ਦਾਦੀ ਕੋਲ ਵਾਪਿਸ ਆ ਗਿਆ। ਸਿਮਰ ਦੀ ਮਾਪਿਆਂ ਵਲੋਂ ਉਮੀਦ ਟੁੱਟਦੀ ਜੀ ਲੱਗਦੀ ਸੀ ਜਾਂ ਉਹ ਹੌਲੀ ਹੌਲੀ ਸਮਜ ਰਿਹਾ ਸੀ ਕਿ ਉਸ ਨਾਲ ਕੀ ਹੋ ਰਿਹਾ ਨੇ। ਸਿਮਰ ਨੇ ਕੁਝ ਦਿਨ ਦਾਦਾ ਦਾਦੀ ਕੋਲ ਰਹਿਣ ਦਾ ਫੈਂਸਲਾ ਕੀਤਾ।
ਇੱਕ ਦਿਨ ਸਿਮਰ ਰੱਜੀ ਤੇ ਦਾਦਾ ਦਾਦੀ ਚਾਰੋ ਸ਼ਾਮੀ ਕੱਠੇ ਬੈਠੇ ਸਨ। ਦਾਦੀ ਤੇ ਰੱਜੀ ਸਬਜ਼ੀ ਬਣਾ ਰਹੇ ਸਨ ਤੇ ਨਾਲ ਨਾਲ ਸਾਰੇ ਗੱਲਾਂ ਬਾਤਾਂ ਕਰ ਰਹੇ ਸਨ। ਦਾਦਾ ਜੀ ਨੇ ਸਿਮਰ ਨੂੰ ਕਿਹਾ ਕਿ ਪੁੱਤ ਤੂੰ ਪੜ੍ਹਾਈ ਤਾਂ ਛੱਡ ਦਿੱਤੀ , ਹੁਣ ਕੋਈ ਕੰਮ ਵੀ ਸਿੱਖ ਲੈ। ਇੱਦਾਂ ਤਾਂ ਅੱਗੇ ਅੱਗੇ ਤੇਰਾ ਬਹੁਤ ਔਖਾ ਹੋ ਜਾਣਾ ਪੁੱਤ। ਜੇ ਕੱਲ ਨੂੰ ਮੈਨੂੰ ਕੁਝ ਹੋ ਗਿਆ ਤੈਨੂੰ ਕਿਸੀ ਨੇ ਨਹੀਂ ਪੁੱਛਣਾ, ਥੋੜਾ ਬਹੁਤਾ ਆਪਣੇ ਬਾਰੇ ਵੀ ਸੋਚਿਆ ਕਰ, ਨਾਲੇ ਥੋੜਾ ਤੇਜ ਹੋ ਜਾ ਹੁਣ, ਭੋਲਾ ਜਾ ਨਾ ਬਣਕੇ ਰਹਿ, ਨਹੀਂ ਕੁਝ ਨਹੀਂ ਮਿਲਣਾ ਤੈਨੂੰ, ਜਦ ਤਕ ਮੈਂ ਹਾਂ ਤੈਨੂੰ ਕੋਈ ਫ਼ਿਕਰ ਕਰਨ ਦੀ ਲੋੜ ਨਹੀਂ , ਰੱਜੀ ਦੀ ਪੜ੍ਹਾਈ ਦੀ ਜਾਂ ਆਪਣੇ ਤੇ ਰੱਜੀ ਦੇ ਖਰਚੇ ਦੀ, ਤੂੰ ਕਿਧਰੇ ਕੋਈ ਕੰਮ ਕਾਰ ਸਿੱਖਣ ਦਾ ਮਨ ਬਣਾ ਲੈ, ਮੈਂ ਜਿੰਨੀ ਹੋ ਸਕਿਆ ਉੱਨੀ ਤੇਰੀ ਮਦਦ ਕਰੂਗਾ ਪੁੱਤ। ਸ਼ਾਇਦ ਦਾਦਾ ਜੀ ਨੂੰ ਪਤਾ ਸੀ ਕਿ ਸਿਮਰ ਦਾ ਮਨ ਸਾਫ ਹੈ ਤੇ ਸਿਮਰ ਦੇ ਮਾਪੇ ਗਗਨੇ ਦਾ ਜਿਆਦਾ ਕਰਦੇ। ਜਿਵੇਂ ਸਿਮਰ ਦੇ ਦਾਦੇ ਨੂੰ ਉਸਦੇ ਆਉਣ...

ਵਾਲਾ ਭਵਿੱਖ ਪਤਾ ਹੋਵੇ। ਸਿਮਰ ਨੇ ਵੀ ਇਸ ਬਾਰੇ ਸੋਚਿਆ ਕਿ ਕੋਈ ਕੰਮ ਲੱਗਣਾ ਪਾਊਗਾ ਜਾਂ ਫੇਰ ਕੋਈ ਕੰਮ ਸਿੱਖਿਆ ਜਾਵੇ।
ਸਿਮਰ ਨੇ ਦੂਜੇ ਦਿਨ ਆਪਣੇ ਚਾਚੇ ਤੇ ਬੁਆ ਦੇ ਮੁੰਡੇ ਨਾ ਸਲਾਹ ਕੀਤੀ ਕਿ ਕਿਹੜਾ ਕੰਮ ਸਿੱਖਿਆ ਜਾਵੇ। ਕਾਫੀ ਦੇਰ ਸੋਚਣ ਤੋਂ ਬਾਅਦ ਤਿੰਨਾ ਨੇ ਫੈਸਲਾ ਲਿਖਾ ਕੇ ਮੋਬਾਈਲ ਰੀਪੇਰਿੰਗ ਦਾ ਕੰਮ ਠੀਕ ਹੋਵੇਗਾ, ਹੁਣ ਲਈ ਤੇ ਭਵਿੱਖ ਲਈ ਵੀ। ਓਹਨਾਂ ਦਿਨਾਂ ਚ ਨੋਕੀਆ ਸੈਮਸੰਗ ਦੇ ਸਿੰਪਲ ਫੋਨ ਚੱਲਦੇ ਹੁੰਦੇ ਸੀ। ਸਿਮਰ ਨੇ ਮੋਬਾਇਲ ਰੀਪੇਰਿੰਗ ਦੀ ਆਈ ਟੀ ਆਈ ਵੀ ਕਰ ਲਈ ਸੀ। ਸਿਮਰ ਦੀ ਬੁਆ ਦਾ ਮੁੰਡਾ ਸਰਕਾਰੀ ਟੀਚਰ ਸੀ ਤੇ ਚਾਚੇ ਦਾ ਮੁੰਡਾ ਹਾਲੇ ਪੜ੍ਹਦਾ ਸੀ। ਸਿਮਰ ਦੇ ਚਾਚੇ ਦੇ ਮੁੰਡੇ ਨਾਲ, ਕਿਸੀ ਦੁਕਾਨਦਾਰ ਦੀ ਚੰਗੀ ਜਾਣ ਪਛਾਣ ਹੋਰ ਕਰਕੇ ਸਿਮਰ ਉਥੇ ਕੰਮ ਸਿੱਖਣ ਲੱਗ ਗਿਆ। ਸਿਮਰ ਦਾਦਾ ਦਾਦੀ ਕੋਲ ਮਹੀਨਾ ਰਿਹਾ ਤੇ ਓਥੋਂ ਉਹ ਕੰਮ ਸਿੱਖਣ ਲਈ ਚਲਾ ਜਾਂਦਾ ਸੀ। ਉੱਧਰ ਰੱਜੀ ਦਾ ਕਾਲਜ ਵੀ ਸ਼ੁਰੂ ਹੋ ਗਿਆ ਸੀ, ਉਹ ਖੇਤਾਂ ਵਾਲੇ ਘਰ ਤੋਂ ਬਹੁਤ ਦੂਰ ਸੀ। ਇਸ ਕਰਕੇ ਸਿਮਰ ਰੱਜੀ ਨਾਲ ਆਪਣੇ ਪਿੰਡ ਰਹਿਣ ਲੱਗ ਗਿਆ ਮੰਮੀ ਡੈਡੀ ਕੋਲ।
ਜਦ ਸਿਮਰ ਪਿੰਡ ਗਿਆ ਤਾਂ ਮਾਪੇ ਕੁਝ ਖੁਸ਼ ਨਹੀਂ ਸਨ। ਸਿਮਰ ਨੂੰ ਇਹ ਦਿੱਖ ਰਿਹਾ ਸੀ। ਸਿਮਰ ਡੈਡੀ ਤੋਂ ਰੱਜੀ ਲਈ ਕਿਰਾਇਆ ਮੰਗਿਆ ਤਾਂ ਡੈਡੀ ਨੇ ਬਹੁਤ ਗੱਲਾਂ ਸੁਣਾ ਕੇ ਕਿਰਾਇਆ ਦਿੱਤਾ। ਇਹ ਸੁਣਕੇ ਸਿਮਰ ਉਦਾਸ ਹੋ ਗਿਆ ਤੇ ਉਸਨੇ ਸੋਚਿਆ ਕਿ ਹਾਲੇ ਤਾਂ ਰੱਜੀ ਦੇ ਕਿਰਾਏ ਲਈ ਪੈਸੇ ਮੰਗੇ ਤਾਂ ਡੈਡੀ ਨੇ ਇੰਨਾ ਸੁਣਾ ਦਿੱਤਾ ਜੇਕਰ ਆਪਣੇ ਕਿਰਾਏ ਲਈ ਪੈਸੇ ਮੰਗੁਗਾ ਤਾਂ ਪਤਾ ਨਹੀਂ ਕੀ ਬੋਲਣਗੇ। ਸਿਮਰ ਦੇ ਘਰ ਤੋਂ, ਜਿੱਥੇ ਉਹ ਕੰਮ ਸਿੱਖਣ ਲਈ ਜਾਂਦਾ ਸੀ, ਉਹ ਦੁਕਾਨ 30-35 ਕਿਲੋਮੀਟਰ ਦੂਰ ਸੀ। ਸਿਮਰ ਡੈਡੀ ਦੀਆਂ ਗਾਲ਼ਾਂ ਤੋਂ ਡਰਦਾ, ਆਪਣੇ ਕੰਮ ਸਿੱਖਣ ਤੇ ਜਾਣ ਲਈ ਕਿਰਾਇਆਂ ਨਹੀਂ ਮੰਗ ਪਾ ਰਿਹਾ ਸੀ। ਸਿਮਰ ਨੇ ਇੱਕ ਦਿਨ ਕਿਰਾਇਆ ਮੰਗਿਆ ਆਪਣੇ ਲਈ ਤਾਂ ਡੈਡੀ ਨੇ ਕਿਹਾ ਸਾਫ ਮਨਾ ਕਰਤਾ ਤੇ ਕਿਹਾ ਕੰਮ ਸਿੱਖ ਕੇ ਵੀ ਤੂੰ ਕੀ ਕਰ ਲੈਣਾ, ਇਹ ਸੁਣਕੇ ਸਿਮਰ ਬਾਹਰ ਜਾਕੇ ਰੋਣ ਲੱਗ ਪਿਆ। ਰੱਜੀ ਉਸ ਸਮੇਂ ਕਾਲਜ ਗਈ ਸੀ, ਉਸਨੂੰ ਨਹੀਂ ਪਤਾ ਸੀ ਕਿ ਘਰ ਇਹ ਗੱਲ ਹੋਈ। 5-6 ਦਿਨ ਸਿਮਰ ਕੰਮ ਸਿੱਖਣ ਲਈ ਨਹੀਂ ਗਿਆ। ਫੇਰ ਸਿਮਰ ਦੀ ਬੁਆ ਦੇ ਮੁੰਡੇ ਦਾ ਫੋਨ ਆਇਆ ਕਿ ਤੂੰ ਕੰਮ ਸਿੱਖਣ ਕਿਉਂ ਨਹੀਂ ਜਾਂਦਾ। ਸਿਮਰ ਨੇ ਵੀਰੇ ਨੂੰ ਸਾਰੀ ਗੱਲ ਦੱਸੀ ਤਾਂ ਵੀਰੇ ਨੇ ਕਿਹਾ ਕਿ ਕੱਲ ਤੋਂ ਕੰਮ ਸਿੱਖਣ ਜਾ, ਮੈਂ ਤੇਰੇ ਅਕਾਊਂਟ ਚ ਕਿਰਾਏ ਤੇ ਤੇਰੇ ਆਪਣੇ ਖਰਚੇ ਲਈ ਪੈਸੇ ਪਾ ਦਿਆਂ ਕਰੂਗਾ। ਵੀਰੇ ਨੇ ਉਸੇ ਦਿਨ ਸਿਮਰ ਨੂੰ 500 ਰੁਪਏ ਹਫਤੇ ਦੇ ਪਾਉਣੇ ਸ਼ੁਰੂ ਕਰ ਦਿੱਤੇ। ਸਿਮਰ ਹੁਣ ਕੰਮ ਸਿੱਖਣ ਜਾਂਦਾ ਸੀ ਤੇ ਰੱਜੀ ਆਪਣੇ ਕਾਲਜ। ਛੋਟੀ ਉਮਰ ਚ ਹੀ ਸਿਮਰ ਨੂੰ ਬਹੁਤ ਵੱਡੀ ਜਿੰਮੇਵਾਰੀ ਪੈ ਗਈ ਸੀ।
2-3 ਮਹੀਨੇ ਬੀਤ ਗਏ। ਇੱਕ ਦਿਨ ਸਿਮਰ ਦੇ ਪੈਰਾ ਵਿਚ ਇਨਫੈਕਸ਼ਨ ਹੋ ਗਈ। ਉਸਦੇ ਪੈਰਾਂ ਵਿੱਚ ਫਿੰਸੀਆਂ ਤੇ ਛਾਲੇ ਜਿਹੇ ਬਣ ਗਏ ਸਨ। ਜਿਹਨਾ ਕਰਕੇ ਉਸਤੋਂ ਤੁਰ ਵੀ ਬੜੀ ਮੁਸ਼ਕਿਲ ਨਾਲ ਹੁੰਦਾ ਸੀ। ਸਿਮਰ ਕੋਲ ਉਸ ਸਮੇਂ 50 ਰੁਪਏ ਸਨ। ਜਦ ਡੈਡੀ ਤੋਂ ਪੈਸੇ ਮੰਗੇ , ਤਾਂ ਡੈਡੀ ਕਹਿੰਦਾ ਕਿ ਆਪੇ ਠੀਕ ਹੋਜੂ। ਸਿਮਰ ਤੋਂ ਪੈਰਾਂ ਦਾ ਦਰਦ ਸਹਾਰ ਨਹੀਂ ਹੋ ਰਿਹਾ ਸੀ। ਸਿਮਰ ਨੇ ਕਿਹਾ ਕਿ ਡੈਡੀ ਫੇਰ ਤੁਸੀਂ ਮੈਨੂੰ ਸਕੂਟਰ ਦੇ ਦਿਓ, ਮੇਰੇ ਕੋਲ 50 ਰੁਪਏ ਹਨ ਮੈਂ ਦਵਾਈ ਲੈ ਅਉਗਾ ਖੁਦ। ਕਿਉੰਕਿ ਜੇਕਰ ਉਹ ਬੱਸ ਤੇ ਜਾਂਦਾ ਤਾਂ ਕਿਰਾਏ ਚ ਕੁਝ ਪੈਸੇ ਖ਼ਰਚ ਹੋ ਜਾਣੇ ਸੀ, ਉਸਨੂੰ ਡਰ ਸੀ ਕਿ ਕਿਤੇ ਦਵਾਈ ਲਈ ਪੈਸੇ ਨਾਲ ਘਟ ਜਾਣ। ਡੈਡੀ ਨੇ ਸਕੂਟਰ ਦੇਣ ਤੋਂ ਸਾਫ ਮਨਾ ਕਰਤਾ।
ਫੇਰ ਸਿਮਰ ਨੇ ਗਗਨੇ ਨੂੰ ਕਿਹਾ ਕਿ ਮੈਂ ਦਵਾਈ ਲੈਣ ਜਾਣਾ ਮੈਨੂੰ ਥੋੜੇ ਸਮੇਂ ਲਈ ਮੋਟਰ ਸਾਈਕਲ ਚਾਹੀਦਾ, ਉਸਨੇ ਨੇ ਸਾਫ ਮਨਾ ਕਰ ਦਿੱਤਾ। ਫੇਰ ਸਿਮਰ ਨੇ ਮੰਮੀ ਨੂੰ ਕਿਹਾ ਕਿ ਡੈਡੀ ਤੋਂ ਸਕੂਟਰ ਜਾਂ ਗਗਨੇ ਤੋਂ ਥੋੜ੍ਹੇ ਸਮੇਂ ਲਈ ਮੋਟਰ ਸਾਈਕਲ ਹੀ ਦਵਾ ਦੇ, ਮੈਂ ਦਵਾਈ ਲੈਕੇ ਛੇਤੀ ਮੁੜ ਆਊਗਾ। ਮੇਰੇ ਪੈਰਾਂ ਚ ਬਹੁਤ ਦਰਦ ਹੋ ਰਿਹਾ, ਤੁਰਿਆ ਵੀ ਨਹੀਂ ਜਾ ਰਿਹਾ ਮੇਰੇ ਕੋਲੋ, ਤੁਰਨ ਲੱਗੇ ਵੀ ਪੈਰ ਦੁਖਦੇ, ਬੂਟ ਤਕ ਨਹੀਂ ਪੈਂਦੇ। ਇਹ ਸੁਣਕੇ ਮੰਮੀ ਕਹਿੰਦੀ, ਕਿ……….
ਬਾਕੀ ਅਗਲੇ ਭਾਗ
ਲੇਖਕ – ਹਨੀ ਬਡਾਲੀ✍️✍️

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)