More Punjabi Kahaniya  Posts
8 ਰੁਪਏ ਦਿਹਾੜੀ ਤੋਂ 2 ਕਰੋੜ ਰੁਪਏ ਦਾ ਸਫ਼ਰ


#8_ਰੁਪਏ_ਦਿਹਾੜੀ_ਤੋਂ_2_ਕਰੋੜ_ਰੁਪਏ_ਦਾ_ਸਫ਼ਰ
ਯੂਪੀ ਦੇ ਸ਼ਾਹਜਹਾਂਪੁਰ ਨਿਵਾਸੀ ਇੱਕ ਦਰਜੀ ਦੇ 10 ਸਾਲ ਦੇ ਬੇਟੇ ਰਾਜਪਾਲ ਯਾਦਵ ਕੋਲ ਸਕੂਲ ਦੀ ਫ਼ੀਸ ਭਰਨ ਤੇ ਕਿਤਾਬਾਂ ਖਰੀਦਣ ਲਈ ਪੈਸੇ ਨਹੀਂ ਸਨ , ਤਾਂ 8 ਰੁਪਏ ਦਿਹਾੜੀ ਤੇ ਮਜ਼ਦੂਰੀ ਕੀਤੀ ਤੇ 15 ਦਿਨਾਂ ਵਿੱਚ 120 ਰੁਪਏ ਜੋੜ ਕੇ ਸਕੂਲ ਦੀ ਫ਼ੀਸ ਭਰੀ ਤੇ ਕਿਤਾਬਾਂ ਖਰੀਦੀਆਂ , ਰਾਜਪਾਲ ਯਾਦਵ ਦੇ 5 ਭੈਣ ਭਰਾ ਸੀ, ਉਦੋਂ ਰਾਜਪਾਲ ਯਾਦਵ ਨੇ ਜਿੰਦਗੀ ਦਾ ਸਭ ਤੋਂ ਵੱਡਾ ਸਬਕ ਸਿੱਖਿਆ ਕਿ ਬਿਨਾਂ ਸੰਘਰਸ਼ ਜਿੰਦਗੀ ਵਿੱਚ ਕੁਝ ਨਹੀਂ ਮਿਲਦਾ , ਪੜੁਾਈ ਪੂਰੀ ਕਰਕੇ ਫੈਕਟਰੀ ਵਿੱਚ ਟੇਲਰਿੰਗ ਦਾ ਕੰਮ ਕੀਤਾ , ਪਰ ਕੰਮ ਵਿੱਚ ਮਨ ਨਹੀੰ ਲੱਗ ਰਿਹਾ ਸੀ ਤਾਂ ਰਾਜਪਾਲ ਯਾਦਵ ਮੁੰਬਈ ਆ ਗਏ , ਤੇ ਰੋਜ਼ ਮੁੰਬਈ ਦੇ ਹਰੇਕ ਫ਼ਿਲਮ ਸਟੂਡਿਊ ਆਪਣੀ ਫ਼ੋਟੋਆਂ ਵਿਖਾਉਣ ਪੈਦਲ ਨਿਕਲ ਜਾਂਦੇ ਕਿ ਇੱਕ ਰੋਲ ਮਿਲ ਜਾਵੇ , ਕਿਸਮਤ ਖੁੱਲੀ ਤੇ ਦੂਰਦਰਸ਼ਨ ਤੇ ਇੱਕ ਸੀਰੀਅਲ ਵਿੱਚ ਨੌਰੰਗੀਲਾਲ ਦਾ ਰੋਲ ਮਿਲਿਆ , ਉਸ ਤੋਂ ਬਾਅਦ 1999 ਵਿੱਚ ਸ਼ੂਲ ਫ਼ਿਲਮ ਵਿੱਚ ਇੱਕ ਛੋਟਾ ਜਿਹਾ ਰੋਲ ਮਿਲਿਆ , 2001 ਤੋਂ ਬਾਅਦ ਅਜਿਹਾ ਟਾਈਮ ਆਇਆ ਕਿ ਫ਼ਿਲਮ ਇੰਡਸਟਰੀ ਵਿੱਚ ਇਹ ਗੱਲ...

ਫ਼ੈਲ ਗਈ ਕਿ ਬਿਨਾਂ ਰਾਜਪਾਲ ਤੋਂ ਕੋਈ ਫ਼ਿਲਮ ਬਣ ਹੀ ਨਹੀਂ ਸਕਦੀ , ਰਾਜਪਾਲ ਯਾਦਵ ਦੇਸ਼ ਦੇ ਟਾੱਪ ਕਾਮੇਡੀ ਸਟਾਰ ਬਣ ਗਏ , ਰਾਜਪਾਲ ਹੁਣ ਤੱਕ 126 ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ , ਹੁਣ ਇੱਕ ਫ਼ਿਲਮ ਦਾ ਰਾਜਪਾਲ ਯਾਦਵ 2 ਤੋਂ 3 ਕਰੋੜ ਰੁਪਏ ਲੈੇਂਦੇ ਹਨ ਤੇ ਇੱਕ Advertisement ਦਾ 1 ਕਰੋੜ ਰੁਪਏ |
ਜੇ ਰਾਜਪਾਲ ਯਾਦਵ 2 ਸਾਲ ਲਗਾਤਾਰ ਹਰ ਸਟੂਡਿਊ ਤੇ ਜਾ ਕੇ ਸੰਘਰਸ਼ ਨਾ ਕਰਦੇ ਤਾਂ ਨਾ ਐਨਾ ਨਾਮ ਹੁੰਦਾ ਤੇ ਨਾ ਹੀ ਕੋਈ ਰਾਜਪਾਲ ਯਾਦਵ ਨੂੰ ਕੋਈ ਜਾਣਦਾ , ਜੇ ਰਾਜਪਾਲ ਯਾਦਵ 8 ਰੁਪਏ ਦਿਹਾੜੀ ਤੋਂ ਸ਼ੁਰੂ ਕਰਕੇ 2 ਕਰੋੜ ਰੁਪਏ ਇੱਕ ਫ਼ਿਲਮ ਦਾ ਕਮਾ ਸਕਦੇ ਹਨ | ਤਾਂ ਅਸੀਂ ਵੀ ਸੰਘਰਸ਼ ਕਰਕੇ ਜਿੰਦਗੀ ਵਿੱਚ ਕਾਮਯਾਬ ਹੋ ਸਕਦੇ ਹਾਂ , ਬਸ ਸ਼ਰਤ ਹੈ ਕਿ ਕਦੇ ਨਿਰਾਸ਼ ਨਾ ਹੋਵੋ ਤੇ ਲਗਾਤਾਰ ਸੰਘਰਸ਼ ਕਰਦੇ ਰਹੋ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)