More Punjabi Kahaniya  Posts
ਗ੍ਰੰਥੀ ਸਿੰਘ


ਕਿਸੇ ਪਿੰਡ ਦੇ ਗੁਰਦੁਆਰੇ ਦੀ ਕਮੇਟੀ ਨੇ ਨਵਾ ਗ੍ਰੰਥੀ ਰਖਣ ਲਈ ਇਕ ਮੀਟਿੰਗ ਬੁਲਾਈ ਜਿਸ ਵਿਚ ਪ੍ਰਧਾਨ ਸਾਹਿਬ , ਸੈਕਟਰੀ , ਖਜਾਨਚੀ ਤੇ ਹੋਰ ਕਈ ਮੈਂਬਰਾਂ ਨੂੰ ਆਉਣ ਲਈ ਕਿਹਾ ਗਿਆ
ਸਾਰੇ ਸਮੇਂ ਤੋਂ ਪਹਿਲਾ ਹੀ ਆ ਕੇ ਬਹਿ ਗਏ
ਸਭ ਤੋਂ ਪਹਿਲਾ ਪ੍ਰਧਾਨ ਜੀ ਬੋਲੇ** ਹੰਜੀ ਦੱਸੋ ਫਿਰ ਗ੍ਰੰਥੀ ਕਿੱਦਾ ਦਾ ਹੋਵੇ
ਇੱਕ ਬੋਲਿਆ ਸਭ ਤੋਂ ਪਹਿਲਾ ਤਾਂ ਬਾਬਾ ਅਧਖੜ ਜਿਹੀ ਉਮਰ ਦਾ ਹੋਵੇ ਤੇ ਸਿਆਣਾ ਵੀ ਹੋਵੇ ਜਿਹਨੂੰ ਪੰਜ ਬਾਣੀਆਂ ਕੰਠ ਹੋਣ ਕੀਰਤਨ ਤੇ ਕਥਾ ਕਰ ਲੈਂਦਾ ਹੋਵੇ,,
ਫਿਰ ਦੂਜੇ ਨੂੰ ਪੁੱਛਿਆ ਗਿਆ ਓਹ ਕਹਿੰਦਾ ,, ਦੇਖੋ ਜੀ ਬਾਬੇ ਦਾ ਸਾਰਾ ਟੱਬਰ ਵਿਚ ਰਹੇ ਤਾਂ ਜੌ ਦਿਨ ਰਾਤ ਨਿਗਰਾਨੀ ਰਹਿ ਸਕੇ ਤੇ ਬਾਬਾ ਸਿਰਫ ਗੁਰਦਵਾਰੇ ਵਿਚ ਰਹਿ ਕੇ ਹੀ ਪਾਠ ਕਰੂਗਾ ਬਾਹਰ ਨਾਂ ਜਾਵੇ,,
ਫਿਰ ਤੀਜੇ ਨੂੰ ਪੁੱਛਿਆ ਤੇ ਓਹ ਕਹਿੰਦਾ ਬਾਬਾ ਤੜਕੇ 4 ਵਜੇ ਪ੍ਰਕਾਸ਼ ਕਰੇ,,ਏਦਾ ਕਰਦਿਆਂ ਕਰਦਿਆਂ ਸਭ ਨਾਲ਼ ਗੱਲ ਕੀਤੀ ਗਈ ਤੇ ਸਭ ਨੇ ਆਪਣੀ ਆਪਣੀ ਮਤ ਅਨੁਸਾਰ ਸਲਾਹਾਂ ਦਿੱਤੀਆਂ ਤੇ ਅੰਤ ਫੈਸਲਾ ਇਹ ਹੋਇਆ ਕੀ ਗ੍ਰੰਥੀ ਸਿੰਘ ਨੂੰ 5000 ਦੇਣਾ ਹੈ
ਫਿਰ ਇੱਕ ਸਿਆਣਾ ਬਜੁਰਗ ਬੋਲਿਆ 5000 ਤਾਂ ਬਹੁਤ ਘਟ ਆ
ਦੂਜਾ ਬੋਲਿਆ ,, ਲੇ ਬਾਬਿਆਂ ਨੇ ਕਰਨਾ e ਕੀ ਹੁੰਦਾ ਸਵੇਰੇ 2-3 ਘੰਟੇ ਪਾਠ ਤੇ ਸ਼ਾਮੀ 1 ਘੰਟਾ ਏਨੀ ਬਹੁਤ ਆ ਫਿਰ ਬਾਬੇ ਨੂੰ ਰਹਿਣ ਨੂੰ ਵੀ ਕਮਰਾ ਦੇਣਾ ਆਟਾ ਦੇਣਾ ਹੋਰ ਪ੍ਰੋਗਰਾਮ ਵੀ ਆਉਣਗੇ ਉਪਰੋ ਵਾਧੂ ਬਣਾ ਲਿਆ ਕਰੂ,,
ਅਗਲਾ ਦਿਨ **********
ਅਗਲੇ ਦਿਨ ਇੱਕ ਗ੍ਰੰਥੀ ਸਿੰਘ ਨੂੰ ਬੁਲਾਇਆ ਗਿਆ ਇੱਕ 55ਕੁ ਸਾਲ ਦਾ ਗ੍ਰੰਥੀ ਸਾਇਕਲ ਤੇ ਆ ਗਿਆ
ਓਸ ਨੂੰ ਬੈਠਾਇਆ ਗਿਆ,, ਪ੍ਰਧਾਨ ਬੋਲਿਆ ,, ਹਾਂਜੀ ਬਾਬਾ ਜੀ ਤੁਸੀ ਕਿੰਨੀ ਦੇਰ ਤੋਂ ਗ੍ਰੰਥੀ ਸਿੰਘ ਦੀ ਸੇਵਾ ਨਿਭਾ ਰਹੇ ਓ
ਗ੍ਰੰਥੀ ਸਿੰਘ – ਜੀ ਮੈ ਪਿਛਲੇ ਤਕਰੀਬਨ 30 ਕੁ ਸਾਲ ਤੋਂ ਸੇਵਾ ਨਿਭਾ ਰਿਹਾ ਜੀ
ਬਾਬਾ ਜੀ ਪੰਜ ਬਾਣੀਆ ਕੰਠ ਨੇਂ,, ਸੈਕਟਰੀ ਬੋਲਿਆ
ਗ੍ਰੰਥੀ ਸਿੰਘ,, ਹਾਂਜੀ,,
ਬਾਬਾ ਜੀ ਬਚੇ ਕਿੰਨੇ ਨੇ
ਗ੍ਰੰਥੀ ਸਿੰਘ – ਜੀ ਮੇਰੀਆਂ 2 ਧੀਆਂ ਇੱਕ ਪੁੱਤਰ ਹੈ
ਪ੍ਰਧਾਨ ਸਾਹਿਬ ਬੋਲੇ – ਬਾਬਾ ਜੀ ਸਵੇਰੇ 4 ਵਜੇ ਪ੍ਰਕਾਸ਼ ਕਰ ਕੇ ਨਿੱਤਨੇਮ ਕਰਨਾ ਹੈ ਫਿਰ 1 ਘੰਟਾ ਕੀਰਤਨ ਕਰਨਾ ਹੈ ਤੇ ਫਿਰ 2 ਘੰਟੇ ਪ੍ਰਸ਼ਾਦ ਵਰਤਾਉਣਾ ਹੈ,,
ਸ਼ਾਮ ਨੂੰ ਰਹਿਰਾਸ ਕਰ ਕੇ ਕੀਰਤਨ ਕਰਨਾ ਹੈ ,,
ਗ੍ਰੰਥੀ ਸਿੰਘ – ਠੀਕ ਹੈ ਜੀ
ਬਾਬਾ ਜੀ ਤੁਹਾਨੂੰ ਅਸੀਂ 5000 ਰੁਪਈਆ ਦਿਆਗੇ
ਗ੍ਰੰਥੀ ਸਿੰਘ ਬੋਲਿਆ ਦੇਖੋ ਜੀ ਏਨੀ ਮਹਿੰਗਾਈ ਦਾ ਜ਼ਮਾਨਾ ਹੈ 5000 ਤਾਂ ਕੁਛ ਵੀ ਨਹੀ
ਬੱਚਿਆਂ ਦੀ ਪੜ੍ਹਾਈ, ਦਵਾਈ, ਬਿਮਾਰੀ ਠਮਰੀ ਸੋ ਖਰਚਾ ਹੁੰਦਾ 5000 ਚ ਕਿੱਥੋਂ ਪੂਰਾ ਹੋਊ,,
ਦੂਜਾ ਬੋਲਿਆ ਬਾਬਾ ਤੂੰ ਕਰਨਾ ਹੋ ਕੀ ਆ ਸਵੇਰੇ 2-3 ਘੰਟੇ ਤੇ ਸ਼ਾਮ ਨੂੰ 1 ਘੰਟਾ ਡਿਊਟੀ ਬਾਕੀ ਤਾਂ ਵੇਹਲੇ ਹੀ ਰਹਿਣਾ ,, ਫਿਰ ਆਟਾ ,ਰਾਸ਼ਨ, ਰਹਿਣ ਲਈ ਕਮਰਾ ਹੋਰ ਪ੍ਰੋਗਰਾਮ ਵੀ ਆਉਣਗੇ,,
ਅਸੀ ਤਾਂ ਏਨਾ ਹੀ ਦਿਆਗੇ ਨਹੀਂ ਤਾਂ ਅਸੀਂ ਕੋਈ ਹੋਰ ਲੱਭ ਲੇਨੈ ਆ
ਗ੍ਰੰਥੀ ਸਿੰਘ ਵਿਚਾਰਾ ਕੁੱਛ ਨਾ ਬੋਲਿਆ ਚਲੋ ਜੀ ਠੀਕ ਆ ਫਿਰ ਕਲ ਤੋਂ ਆਵਾਗਾ
ਪ੍ਰਧਾਨ ਠੀਕ ਆ ਬਾਬਾ ਜੀ,,
ਅਗਲੇ ਦਿਨ ਗਰੰਥੀ ਆਪਣਾ ਪਰਿਵਾਰ ਲੈਕੇ ਆ ਗਿਆ,,
ਓਸਨੇ ਡਿਊਟੀ ਸ਼ੁਰੂ ਕਰ ਦਿੱਤੀ ਸਵੇਰੇ 4 ਵਜੇ ਪ੍ਰਕਾਸ਼ ਕਰ ਕੇ ਪਾਠ ਕਰਿਆ ਕਰੇ ਕੀਰਤਨ ਕਰੇ ਤੇ ਜਦੋਂ ਅਨੰਦ ਸਾਹਿਬ ਦਾ ਪਾਠ ਕਰਦਾ ਸੀ ਤਾਂ ਸਾਰੀ ਕਮੇਟੀ ਤੇ ਪਿੰਡ ਵਾਲੇ ਦੌੜੇ ਆਉਂਦੇ ਸੀ,, ਫਿਰ ਆਉਂਦਿਆਂ ਓਹਦੇ ਤੇ ਰੋਹਬ ਮਾਰਨਾ ਬਾਬਾ ਤੂੰ ਫਲਾਣਾ ਨੀ ਕੀਤਾ ਤੇ ਧਿਮਕਾ ਨੀ ਕੀਤਾ ਤੇ ਤੁਰ ਜਾਣਾ
ਇੱਕ ਦਿਨ ਇੱਕ ਪਿੰਡ ਵਿਚ...

ਕਿਸੇ ਦੇ ਮੁੰਡੇ ਦਾ ਵਿਆਹ ਸੀ ਉਹ ਆਇਆ ,, ਪਿੰਡ ਵਿਚ ਵੱਡੀ ਕੋਠੀ,, ਕਾਰਾ ਦਾ ਮਾਲਕ ਸੀ
ਬਾਬਾ ਜੀ ਅਸੀ ਅਖੰਡ ਪਾਠ ਕਰਵਾਉਣਾ ਹੈ ਕੀ ਭੇਟਾ ਹੈ?
ਬਾਬਾ ਜੀ ੫੧੦੦ ਰੁਪਈਆ
ਅਗੋ ਬੋਲਿਆ ਬਾਬਾ ਹੱਦ ਈ ਕਰਤੀ ਏਨੇ ਪੈਸੇ ਥੋੜੇ ਘਟ ਕਰੋ ਤੁਸੀ ਤਾਂ ਬਾਣੀ ਦਾ ਮੁੱਲ ਪਾਉਣੇ ਓ
ਗ੍ਰੰਥੀ ਸਿੰਘ ਕਹਿੰਦਾ ਚਲੋ ਕੋਈ ਨੀਂ ਤੁਸੀ ੫੦੦ ਘਟ ਦੇ ਦਿਓ
ਫਿਰ ਉਹ ਬੋਲਿਆ ਬਾਬਾ ਜੀ ਸਾਰੇ ਪਾਠੀ ਵਧੀਆ ਪਾਠ ਕਰਨ ਵਾਲੇ ਹੋਣ ਕੇਸੀ ਇਸ਼ਨਾਨ ਕਰ ਕੇ ਪਾਠ ਕਰਨ,, ਤੇ ਰਾਤ ਨੂੰ ਜਾਗਣ ਲਈ ਆਵਦਾ ਸੇਵਾਦਾਰ ਲੈ ਆਇਓ ਅਸੀ ਪਾਠ ਤੋਂ ਅਗਲੇ ਦਿਨ ਸਵੇਰੇ ਬਰਾਤ ਜਾਣਾ ਅਸੀ ਨੀ ਜਾਗ ਸਕਦੇ
ਚਲੋ ਜੀ ਪਾਠ ਆਰੰਭ ਹੋ ਗਿਆ ਬਾਬਾ ਜੀ ਨੇ ਅਜੇ ੫ ਪਉੜੀਆ ਹੀ ਪੜ੍ਹਿਆ ਸੀ ਸਾਰਾ ਟੱਬਰ ਦੇਗ ਲੈਕੇ ਬਾਹਰ ਚਲਾ ਗਿਆ ਗਪਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਪਾਠੀ ਸਿੰਘ ਇਕੱਲੇ ਪਾਠ ਕਰਦੇ ਰਹੇ ਰਾਤ ਹੋਈ ਸਾਰਾ ਟੱਬਰ ਸੋ ਗਿਆ
ਜਦੋਂ ਭੋਗ ਦਾ ਦਿਨ ਆਇਆ ਫਿਰ ਰਿਸ਼ਤੇਦਾਰ ਸਾਰਾ ਟੱਬਰ ਭੋਗ ਦੇ ਸਲੋਕਾਂ ਵੇਲੇ ਆ ਕੇ ਬਹਿ ਗਿਆ,, ਤੇ ਕੀਰਤਨ ਤੋਂ ਬਾਅਦ ਗੁਰੂ ਗ੍ਰੰਥ ਸਹਿਬ ਜੀ ਦਾ ਸਰੂਪ ਗੁਰਦਵਾਰੇ ਚਲਾ ਗਿਆ
ਸ਼ਾਮ ਨੂੰ reception ਪਾਰਟੀ ਰੱਖੀ ਸੀ
ਸਾਰੇ ਰਿਸ਼ਤੇਦਾਰ ਇਕੱਠੇ ਹੋ ਕੇ ਦਾਰੂ ਪੀ ਕੇ ਨੱਚਣ ਲੱਗੇ,, ਜੀਹਨੇ ਇਕ ਅੱਖਰ ਪਾਠ ਦਾ ਨਹੀਂ ਸੁਣਿਆ ਓਹ ਗਾਣੇ ਇੰਜ ਗਾ ਰਿਹਾ ਸੀ ਜਿਵੇਂ ਆਪ ਗਾਇਕ ਹੋਵੇ,, ਜਵਾਨ ਤਾਂ ਜਵਾਨ 80-80 ਸਾਲ ਦੇ ਬਜ਼ੁਰਗ ਵੀ ਭੰਗੜੇ ਪਾਉਂਦੇ ਹੋਏ ਨਜ਼ਰ ਆਏ,, ਡੀ, ਜੇ ਵਾਲੇ ਉੱਪਰ ਘਟ ਤੋਂ ਘਟ 10-20 ਹਜਾਰ ਪੀ ਕੇ ਸੁੱਟ ਦਿੱਤੇ ਤੇ ਜਿਹੜੇ ਬਾਕੀ ਦਿੱਤੇ ਓਹ ਅਲੱਗ,,
ਅਗਲੇ ਦਿਨ ਬਰਾਤ ਦੀ ਰਵਾਨਗੀ ਲਈ ਗੁਰਦਵਾਰੇ ਗਏ ਤੇ ਗ੍ਰੰਥੀ ਸਿੰਘ ਨੂੰ ਕਿਹਾ ਬਾਬਾ ਜੀ ਅਰਦਾਸ ਏਦਾ ਦੀ ਕਰਿਓ ਸਾਰਾ ਕੰਮ ਸੁਖ ਸ਼ਾਂਤੀ ਨਾਲ਼ ਹੋਵੇ ਕੋਈ ਵਿਘਨ ਨਾ ਪਵੇ
ਅਹ ਲਓ 50 ਰੁਪਏ ਅਰਦਾਸ ਭੇਟਾ,,
ਗ੍ਰੰਥੀ ਸਿੰਘ ਨੇ ਅਰਦਾਸ ਕੀਤੀ ਤੇ ਬਰਾਤ ਰਵਾਨਾ ਹੋ ਗਈ,,
ਜਿੱਥੇ ਅਨੰਦ ਕਾਰਜ ਕਰਨੇ ਸੀ ਓਸ ਗੁਰਦਵਾਰੇ ਦੇ ਗ੍ਰੰਥੀ ਨੂੰ 10 ਵਜੇ ਦਾ ਸਮਾਂ ਦਿੱਤਾ ਸੀ ਪਰ ਪਹੁੰਚੇ 3.00 ਵਜੇ ਓਹ ਸਵੇਰ ਦਾ ਦੇਗ ਬਣਾ ਕੇ ਉਡੀਕ ਰਿਹਾ ਸੀ ਕੀ ਕਦੋਂ ਆਉਣਗੇ,,
ਅਨੰਦ ਕਾਰਜ ਵੇਲੇ ਫੇਰ ਪੰਗਾ ਪੈ ਗਿਆ
ਗ੍ਰੰਥੀ ਸਿੰਘ ਨੇ ਕਿਹਾ 2100 ਰੁਪਏ ਭੇਟਾ ਹੈ,,
ਮੁੰਡੇ ਦਾ ਪਿਓ ਬੋਲਿਆ ਬਾਬਾ ਜੀ 2100 ਏਨੇ ਪੈਸੇ ,, ਅਸੀ ਤਾਂ 1100 ਦੇਣਾ ,,
ਗ੍ਰੰਥੀ ਸਿੰਘ ਨੇ ਚੁੱਪ ਕਰ ਕੇ 1100 ਲਿਆ ਤੇ ਅਨੰਦ ਕਾਰਜ ਹੋ ਗਏ,,
ਕੁਛ ਕੂ ਸਾਲ ਬਾਅਦ ਗ੍ਰੰਥੀ ਸਿੰਘ ਨੇ ਮੋਟਰਸਾਈਕਲ ਨਵਾ ਲਿਆ,, ਤੇ ਸਾਰੇ ਸੋਚਣ ਲੱਗੇ ਬਾਬਿਆਂ ਦੀਆਂ ਮੌਜਾਂ ਨੇਂ,,
ਓਸ ਗੁਰੂ ਘਰ 15 ਸਾਲ ਡਿਊਟੀ ਕਰਨ ਤੋਂ ਬਾਅਦ ਓਸ ਨੇਂ ਆਪਣਾ ਘਰ ਬਣਾਇਆ,, ਇਹ ਗੱਲ ਕੁਛ ਬੰਦਿਆ ਤੋਂ ਜਰੀ ਨਾ ਗਈ,, ਤੇ ਅਖੀਰ ਓਸ ਨੂੰ ਬਹਾਨਾ ਬਣਾ ਕੇ ਕੱਢ ਦਿੱਤਾ ਗਿਆ ਕੇ ਇਹ ਤਾਂ ਹੇਰਾ ਫੇਰੀਆਂ ਕਰਦਾ ਸੀ ਤਾਂਹੀ ਮਕਾਨ ਬਣਾ ਲਿਆ
ਇਹ ਅੱਜ ਦਾ ਸੱਚ ਹੈ ,, ਕੌੜਾ ਜਰੂਰ ਲਗੇਗਾ ਕੁਛ ਸੂਝਵਾਨ ਹਿ ਸਮਝ ਪਾਉਣਗੇ
ਇੱਕ ਬੇਨਤੀ ਹੈ ਜੀਹਨੇ ਵੀ ਪੋਸਟ ਪੂਰੀ ਪੜ੍ਹੀ ਹੈ ਓਹ share ਜਰੂਰ ਕਰਿਓ,, ਤੇ ਗਰੰਥੀ ਸਿੰਘ ਤੇ ਰਾਗੀ ਸਿੰਘਾਂ ਦਾ ਖਿਆਲ ਰੱਖੋ ਨਹੀਂ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਸਿੱਖੀ ਨੀ ਲੱਭਣੀ,, ਨਾਂ ਸਿੱਖ ਲਭਣੇ ਨੇਂ,
ਧੰਨਵਾਦ,,,,,,,,,,

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)