More Punjabi Kahaniya  Posts
ਮਾੜਾ ਵਕਤ


ਸੰਗਰੂਰ ਦੇ ਸੁਨਾਮ ਕੋਲ ਪਿੰਡ ਸੀ ਬਿੱਲੇ ਦਾ,ਪੱਕਾ ਨਾਂਅ ਤਾਂ ਬਲਵੀਰ ਸਿੰਘ ਸੀ ਪਰ ਕਹਿੰਦੇ ਸਾਰੇ ਬਿੱਲਾ ਈ ਸੀ।ਚਾਰ-ਪੰਜ ਕਿੱਲੇ ਜ਼ਮੀਨ ਹੋਵੇ ਤੇ ਉਹ ਵੀ ਮਾੜੀ ਤੇ ਬਿਨ੍ਹਾ ਪਾਣਿਉ ਤਾਂ ਜੱਟ ਵੀ ਸਿਰਫ ਨਾਂਅ ਦਾ ਈ ਜੱਟ ਰਹਿ ਜਾਂਦਾ…!
ਤਿੰਨ ਭੈਣਾਂ ਤੇ ਇੱਕ ਹੋਰ ਭਰਾ ਸੀ ਬਿੱਲੇ ਦਾ,ਜਦੋਂ ਤੱਕ ਬਿੱਲੇ ਨੇ 12 ਪਾਸ ਕੀਤੀਆ ਉਦੋ ਤੱਕ ਬਿੱਲੇ ਦੀਆ ਤਿੰਨੇ ਵੱਡੀਆ ਭੈਣਾ ਦਾ ਵਿਆਹ ਹੋ ਗਿਆ,ਅਮਲੀ ਪਿਉ,ਥੋੜ੍ਹੀ ਜ਼ਮੀਨ ਤੇ ਤੀਜਾ ਤਿੰਨ ਕੁੜੀਆ ਦੇ ਵਿਆਹ ਨੇ ਘਰ ਕਰਜ਼ੇ ਦੀ ਉਹ ਦਲਦਲ ਚ’ ਧੱਕਿਆ ਜਿੱਥੋ ਕਦੇ ਕੋਈ ਨਿਕਲਿਆ ਈ ਨਹੀ…!
ਘਰ ਦਾ ਖ਼ਰਚਾ ਚਲਾਉਣ ਲਈ ਉਹ ਸੰਗਰੂਰ ਗੈਸ ਏਜੰਸੀ ਤੇ ਗੈਸ ਦੇ ਢੋਲ ਗੱਡੀਆ ਚ’ ਲਾਉਣ ਚੜ੍ਹਾਉਣ ਲੱਗ ਗਿਆ,ਸਾਰੀ ਦਿਹਾੜੀ ਭਾਰੇ ਢੋਲ
ਲੱਦਣ ਲਾਉਣ ਕਰਕੇ ਹੱਥਾਂ ਚ’ ਛਾਲੇ ਪੈ ਜਾਂਦੇ,ਪਰ ਹੋਰ ਕੋਈ ਚਾਰਾ ਵੀ ਹੈਨੀ ਸੀ।ਬੇਵੱਸੀ ਤੇ ਗਰੀਬੀ ਇਹੋ ਜਿਹੀ ਸੱਟ ਮਾਰਦੀਆ ਨੇ ਜਿਸਦਾ ਦਰਦ ਬੰਦੇ ਦੀ ਜਾਨ ਕੱਢ ਕੇ ਲੈ ਜਾਵੇ…!
ਮਾੜੇ ਵਕਤ ਤੇ ਸਮਾਂ ਵੀ ਇਹਦਾ ਲੱਗਦਾ ਜਿਵੇ ਰੁਕ ਈ ਗਿਆ ਹੋਵੇ ,ਸੰਗਰੂਰ ਨੂੰ ਅੰਮ੍ਰਿਤਸਰ ਸਾਹਿਬ ਤੋ ਵੱਡਾ ਟਰੱਕ ਗੈਸ ਦੇ ਢੋਲਾਂ ਦਾ ਭਰ ਕੇ ਆਉਦਾ ਸੀ ਤੇ ਬਿੱਲਾ ਉਹਦੇ ਤੇ ਲੱਗ ਗਿਆ,ਟਰੱਕ ਦਾ ਡਰਾਈਵਰ ਸ਼ਰਾਬੀ ਕਬਾਬੀ ਬੰਦਾ ਸੀ ਜਿਸਦੇ ਮੂੰਹ ਚੋ ਗਾਲ੍ਹ ਤੋ ਬਿਨ੍ਹਾਂ ਬਿੱਲੇ ਲਈ ਕਦੇ ਕਦਾਈ ਈ ਕੋਈ ਹੋਰ ਸ਼ਬਦ ਨਿਕਲਿਆ ਹੋਣਾ,ਕਦੇ ਕਦਾਈ ਉਹ ਮਾੜਾ-ਮੋਟਾ ਟਰੱਕ ਬਿੱਲੇ ਨੂੰ ਫੜ੍ਹਾ ਤਾਂ ਦਿੰਦਾ ਪਰ ਕੋਈ ਮਾੜੀ ਮੋਟੀ ਗਲਤੀ ਤੋ ਵੀ ਸਿੱਧਾ ਗੋਲੀ ਵਾਂਗ ਥੱਪੜ ਉਸਦੇ ਮੂੰਹ ਤੇ ਵੱਜਦਾ,ਮਜ਼ਬੂਰ ਸੀ,ਤੇ ਕਦੇ ਮਜ਼ਬੂਰ ਇਨਸਾਨ ਤੋ ਵੀ ਕੁੱਝ ਹੋਇਆ,ਮਜ਼ਬੂਰ ਬੰਦਾ ਤਾਂ ਬੱਸ ਰੋ ਈ ਸਕਦਾ,ਇਸੇ ਦੌਰਾਨ ਬਿੱਲੇ ਨੇ ਹੈਵੀ-ਲਾਇਸੰਸ ਬਣਾ ਲਿਆ ਤੇ ਮਾੜਾ-ਮੋਟਾ ਟਰੱਕ ਤੇ ਹੱਥ ਵੀ ਖੁੱਲ੍ਹ ਗਿਆ…!
ਬਿੱਲੇ ਦੇ ਰੁਕੇ ਵਕਤ ਨੂੰ ਧੱਕਾ ਉਦੋ ਵੱਜਾ ਜਦੋਂ ਉਹਦੇ ਭਰਾ ਨੂੰ ਬੀ.ਐਸ.ਐਫ ਚ’ ਨੌਕਰੀ ਮਿਲ ਗਈ,ਸਰਕਾਰੀ ਨੌਕਰੀ ਦੀ ਤਨਖਾਹ ਭਾਵੇ ਹਜ਼ਾਰਾ ਚ’ ਹੁੰਦੀ ਪਰ...

ਇਹਦਾ ਹੌਸਲਾ ਲੱਖਾਂ ਚ’ ਹੁੰਦਾ,ਇਸੇ ਹੌਸਲੇ ਦੇ ਚਲਦਿਆ ਬਿੱਲਾ ਸੰਗਰੂਰ ਦੇ ਇੱਕ ਪ੍ਰਾਈਵੇਟ ਸਕੂਲ ਦੀ ਵੈਨ ਤੇ ਡਰਾਈਵਰ ਲੱਗ ਗਿਆ,ਭਰਾ ਦਾ ਵਿਆਹ ਹੋਇਆ ਤਾਂ ਚੰਗੇ ਕਰਮੀ ਭਾਬੀ ਵੀ ਘਰ ਨੂੰ ਜੋੜਨ ਆਲੀ ਮਿਲੀ,ਸਮਾਂ ਬੀਤਿਆ ਤਾਂ ਬਿੱਲੇ ਨੇ ਆਪਣੀ ਵੈਨ ਪਾ ਲਈ ਤੇ ਹੋਰ ਸਮਾ ਬੀਤਿਆ ਤਾਂ ਵੈਨਾਂ ਦੀ ਗਿਣਤੀ ਇੱਕ ਤੋ ਦੋ ਹੋ ਗਈ…!
ਇਹ ਬੀਤੇ ਸਮੇਂ ਚ’ ਬਿੱਲੇ ਦੇ ਮਨ ਚ’ ਵਿਦੇਸ਼ ਜਾਣ ਦੀ ਖ਼ਵਾਇਸ਼ ਹਮੇਸ਼ਾ ਬਣੀ ਰਹੀ ਤੇ ਜਿਵੇਂ-ਜਿਵੇਂ ਆਰਥਿਕ ਪੱਖ ਤੋ ਉਹ ਸੁਖਾਲਾ ਹੁੰਦਾ ਗਿਆਉਹਦੀ ਤਮੰਨਾ ਵੀ ਵੱਧਦੀ ਗਈ,ਕਈ ਏਜੰਟਾਂ ਕੋਲ ਧੱਕੇ ਖਾਂਦੇ ਤੇ ਕਈ ਆਈਲੈਟਸ ਕਰ ਚੁੱਕੀਆ ਕੁੜੀਆਂ ਦੇ ਮਾਪਿਆ ਨਾਲ ਵੀ ਗੱਲ ਤੁਰੀ ਪਰ ਕਦੇ ਇਹ ਗੱਲ ਮੰਜ਼ਿਲ ਤੇ ਨਾ ਪਹੁੰਚ ਸਕੀ…!
ਆਖਿਰ ਕਨੈਡਾ ਰਹਿੰਦੇ ਉਹਦੇ ਦੋਸਤ ਨੇ ਕਿਸੇ ਟਰੱਕਿੰਗ ਕੰਪਨੀ ਤੋ ਉਹਦੇ ਲਈ ਜੌਬ ਲੈਂਟਰ ਦਾ ਪ੍ਰਬੰਧ ਕੀਤਾ ਤੇ ਬਿੱਲੇ ਨੇ ਖਿੱਚ ਧੂਹ ਕੇ ਜ਼ਰੂਰੀ 5 ਕੁ ਬੈਂਡ ਆਲੀ ਰਕੁਆਇਰਮੈਂਟ ਪੂਰੀ ਕਰ ਲਈ ਤੇ ਸਕੂਲ ਤੋ ਡਰਾਈਵਿੰਗ ਦਾ ਤਜ਼ਰਬਾ ਲਾ ਕੇ ਵਾਹਿਗੁਰੂ ਬੋਲ ਕੇ ਫਾਈਲ ਲਾ ਦਿੱਤੀ…!
ਕੁਦਰਤ ਵੀ ਮਿਹਨਤੀ ਬੰਦੇ ਦਾ ਰਸਤਾ ਬਹੁਤਾ ਸਮਾ ਨੀ ਰੋਕਦੀ ਤੇ ਆਖਿਰ ਬਿੱਲਾ ਵੈਨਕੂਵਰ ਤੋ ਕੈਲੀਫੋਰਨੀਆ ਨੂੰ ਟਰੱਕ ਲਈ ਜਾਂਦਾ ਇਹਿਉ ਸੋਚਦਾ ਸੀ ਮਨਾਂ ਜੇ ਉਹ ਗੈਸ ਵਾਲੇ ਟਰੱਕ ਡਰਾਈਵਰ ਦੀਆ ਗਾਲ੍ਹਾਂ ਤੇ ਕੁੱਟ ਤੋ ਡਰਦਾ ਟਰੱਕ ਤੋ ਹੱਟ ਜਾਂਦਾ ਤੇ ਨਾ ਹੈਵੀ-ਲਾਇਸੰਸ ਬਣਨਾ ਸੀ ਨਾ ਇਹ ਕਿੱਤੇ ਨਾਲ ਜੁੜਨਾਂ ਸੀ ਤੇ ਸ਼ਾਇਦ ਨਾ ਹੀ ਕਦੇ ਕਨੈਡਾ-ਅਮੇਰਿਕਾ ਆਉਣਾ ਸੀ….!
ਖੌਰੇ ਆਪਣਾ ਅੱਜ ਦਾ ਮਾੜਾ ਵਕਤ ਕੱਲ੍ਹ ਨੂੰ ਆਪਾ ਨੂੰ ਉਹ ਮੰਜ਼ਿਲ ਤੇ ਪਹੁੰਚਾ ਦੇਵੇ ਜਿੱਥੋ ਦੇ ਕਦੇ ਕਦੇ ਗਰੀਬੀ ਸੁਪਨੇ ਵੀ ਨਹੀ ਦੇਖਣ ਦਿੰਦੀ…!
ਯੋਧਵੀਰ_ਮੰਡ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)