More Punjabi Kahaniya  Posts
ਸਾਊ


ਸਾਊ” (ਮਿੰਨੀ ਕਹਾਣੀ)
ਜਗਦੇਵ ਨੂੰ ਫੋਨ ਤੇ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਉਸਦੇ ਛੋਟੇ ਬੇਟੇ ਨੇ ਗੱਡੀ ਮੂਹਰੋਂ ਠੋਕ ਦਿੱਤੀ ਸੀ । ਉਹ ਤੇ ਉਸਦਾ ਗੁਆਂਢੀ ਘਰ ਦੇ ਬਾਹਰ ਆ ਕੇ ਖੜ੍ਹ ਗਏ ਸਨ । ਗੱਡੀ ਆਈ ਜਿਸਨੂੰ ਕਿ ਉਸਦਾ ਛੋਟਾ ਬੇਟਾ ਚਲਾ ਰਿਹਾ ਸੀ ਤੇ ਵੱਡਾ ਨਾਲ ਦੀ ਸੀਟ ਤੇ ਬੈਠਾ ਸੀ । ਗੱਡੀ ਦਾ ਮੂਹਰੋਂ ਨੁਕਸਾਨ ਬਹੁਤ ਹੋਇਆ ਸੀ । ਛੋਟਾ ਮੁੰਡਾ ਗੱਡੀ ਚੋਂ ਉੱਤਰ ਕੇ ਫੂੰ ਫੂੰ ਕਰਦਾ ਜਗਦੇਵ ਦੇ ਕੋਲ ਦੀ ਲੰਘ ਗਿਆ । ਗਵਾਂਢੀ ਜਗਦੇਵ ਦੇ ਮੂੰਹ ਵੱਲ ਝਾਕ ਰਿਹਾ ਸੀ । ਜਦੋਂ ਗੱਡੀ ਚੋਂ ਵੱਡਾ ਮੁੰਡਾ ਨਿੱਕਲਿਆ ਤਾਂ ਇਸਤੋਂ ਪਹਿਲਾਂ ਕਿ ਉਹ ਕੁਝ ਜਗਦੇਵ ਨੂੰ ਦੱਸਦਾ , ਜਗਦੇਵ ਨੇ ਤਾੜ੍ਹ ਤਾੜ੍ਹ ਕਰਦੇ ਦੋ ਥੱਪੜ ਵੱਡੇ ਮੁੰਡੇ ਦੀ ਗੱਲ੍ਹ ਤੇ ਛੰਡੇ । ਵੱਡਾ ਮੁੰਡਾ ਗੱਲ੍ਹ...

ਮਸਲਦਾ ਹੋਇਆ ਬੂਹਾ ਖੋਲ੍ਹ ਕੇ ਘਰ ਅੰਦਰ ਚਲਾ ਗਿਆ । ਇਹ ਸਭ ਦੇਖ ਕੇ ਗਵਾਂਢੀ ਨੇ ਹੈਰਾਨੀ ਨਾਲ ਪੁੱਛਿਆ “ ਇਹ ਤੂੰ ਕੀ ਕੀਤਾ ? ਗੱਡੀ ਤਾਂ ਛੋਟੇ ਨੇ ਠੋਕੀ ਤੇ ਥੱਪੜ ਤੂੰ ਵੱਡੇ ਦੇ ਮਾਰ ਦਿੱਤੇ ।“
ਤਾਂ ਇਸਤੇ ਜਗਦੇਵ ਬੋਲਿਆ ,” ਜੇ ਛੋਟੇ ਦੇ ਦੋ ਥੱਪੜ ਮਾਰਦਾ ਤਾਂ ਉਹਨੇ ਮੇਰੇ ਚਾਰ ਮਾਰਨੇ ਸੀ , ਬਾਹਲਾ ਗਰਮ ਸੁਭਾਅ ਉਹਦਾ । ਤੇ ਵੱਡਾ ਸਾਊ ਆ । ਉਹਦੇ ਭਾਵੇਂ ਦਸ ਥੱਪੜ ਮਾਰਦੇ ਉਹ ਚੁੱਪ ਕਰਕੇ ਖਾ ਲੈਂਦਾ । “
ਗਵਾਂਢੀ ਬੜੀ ਹੈਰਾਨੀ ਨਾਲ ਜਗਦੇਵ ਵੱਲ ਦੇਖ ਰਿਹਾ ਸੀ ।
ਤਰਸ਼ਨੀਰ ਦਾ ਡੈਡੀ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)