ਭੀਮਾ ਅਮਲੀ

3

ਲੈ ਸੁਣ ਲਾ ਭੀਮੇ ਅਮਲੀ ਦੀ 👉😜
ਪਤੰਦਰ ਭੁੱਕੀ ਬਾਹਲੀ ਖਾ ਲੈਂਦਾ ਫਿਰ ਇਧਰ ਓਧਰ ਦੀਆਂ ਊਈ ਮਾਰੀ ਜਾਊ । ਇੱਕ ਹੈਗਾ ਵੀ ਘਤਿੱਤੀ ਵਾਲਾ ਆ । ਜਿੱਥੇ ਜਾਂਦਾ ਕੁੱਟ ਖਾ ਕੇ ਈ ਆਉਂਦਾ ਊ ਕਈ ਵਾਰ ਵਧੀਆ ਸਕੀਮ ਵੀ ਲਾ ਜਾਂਦਾ ।
ਆਹ ਥੋੜੇ ਦਿਨਾਂ ਦੀ ਗੱਲ ਆ ਸਾਡੇ ਪਿੰਡ ਖੇਤਾਂ ਆਲਿਆਂ ਦੇ ਰੋਹੀ ਸ਼ਹੀਦਾਂ ਦੇ ਮਟ ਤੇ ਅਖੰਡ ਪਾਠ ਖੁਲਵਾਇਆ ਸੀ ।
ਭੋਗ ਆਲੇ ਦਿਨ ਭੀਮਾਂ ਅਮਲੀ ਸਾਜਰੇ ਈ ਮਾਰ ਕੇ ਦੋ ਵਾਟੇ ਚਾਹ☕ ਦੇ ਅੰਦਰ ਤੇ ਖਾ ਕੇ ਪਾਇਆ ਭੁੱਕੀ । ਨਹਾ ਕੇ ਤਿਆਰ ਹੋ ਕੇ ਚੱਲ ਪਿਆ ਓਧਰ ਨੂੰ ਵੀ ਅੱਜ ਲੰਗਰ ਪਾਣੀ ਓਥੇਂ ਈ ਸਕਾ ਗੇ ।
ਚਲਾ ਗਿਆ ਭਾਈ ਜਾ ਕੇ ਪਹਿਲਾਂ ਤੇ ਕੌਲਾ ਚਾਹ ਦਾ ਹੋਰ ਮਾਰਿਆ ਅੰਦਰ । ਓਥੇ ਜਦੋਂ ਲੰਗਰ ਸਕਾਉਣ ਲਈ ਟਾਟ ਜੇ ਵਸਾਉਣ ਲੱਗੇ ਇਹ ਆਵਦੀਆਂ ਈ ਸਕੀਮਾਂ ਦਈ ਜਾਵੇ ਵੀ ਏਧਰ ਨੀ ਓਧਰ ਨੂੰ ਵਿਸਾਓ ਆਏ ਕਰੋ ਜੌ ਕਰੋ । ਜਦੋਂ ਵੀ ਕੋਈ ਕੰਮ ਕਰਦਾ ਹੋਇਆ ਕਰੇ ਉਸਨੂੰ ਟੋਕਣ ਲੱਗ ਜਿਆ ਕਰੇ ਅਖੇ ਆਏ ਨੀ ਆਏ ਆ । ਸੇਵਾ ਕਰਨ ਵਾਲੇ ਮੁੰਡੇ ਇਹ ਤੇ ਅੱਕੇ ਫਿਰਨ ਪਰ ਫਿਰ ਪਾਸਾ ਜਿਆ ਵੱਟ ਜਿਆ ਕਰਨ ਵੀ ਕੀ ਕਹਿਣਾ । ਊ ਉਹਨਾਂ ਨੂੰ ਪਤਾ ਸੀ ਵੀ ਇਹ ਅੱਜ ਖਾ ਕੇ ਈ ਜਾਊ ।👉😜😜
ਜਦੋਂ ਚੱਲਿਆ 🍜🌯ਲੰਗਰ ਇਹ ਵੀ ਲੋਟ ਜਿਆ ਹੋ ਕੇ ਬਹਿ ਗਿਆ ਲਾਈਨ ਚ । ਮੁੰਡਾ ਫੁਲਕੇ ਵਰਤਾਉਣ ਵਾਲਾ ਮੁੰਡਾ ਜਦ ਆਇਆ ਇਹਦੇ ਕੋਲ ਪਹਿਲਾਂ ਤੇ ਉਹਨੂੰ ਕਹਿੰਦਾ ਗਰਮ ਜੇ ਕੱਢ ਕੇ ਦਈ ਚੱਲੇ ਉਹਨੇਂ ਫੜਾ ਤੇ ਉਹਨੂੰ ਬਣਾ ਸਵਾਰ ਕੇ ਕਹਿੰਦਾ ਆਏ ਨੀ ਫੜਾਈ ਦੇ ਹੁੰਦੇ ਥੋੜਾ ਨੀਵਾਂ ਹੋ ਕੇ ਫੜਾਇਆ ਕਰੋ ਡਿੱਗ ਜਾਂਦਾ ਹੁੰਦਾ । ਚੱਲ ਭਾਈ ਉਹ ਤੇ...

ਤੁਰ ਗਿਆ ਮਗਰ ਈ ਉਹਦੇ ਦਾਲ ਵਾਲਾ ਸੀ ਉਹਨੇਂ ਪਹਿਲਾਂ ਈ ਕੜਛੀ ਕੌਲੀ ਦੇ ਨੇੜੇ ਕਰਕੇ ਦਾਲ ਪਾਤੀ ਵੀ ਬਾਅਦ ਫਿਰ ਕਹੂ ਵੀ ਨੀਵੇਂ ਹੋ ਕੇ ਪਾਇਆ ਕਰੋ , ਇਹ ਪਤੰਦਰ ਉਹਨੂੰ ਕਹਿੰਦਾ ਏਨੀਂ ਨੇੜੇ ਕਰਕੇ ਨੀ ਕੜਛੀ ਦਾਲ ਪਾਈਦੀ ਹੁੰਦੀ ਕਈ ਵਾਰ ਕੌਲੀ ਜੂਠੀ ਹੁੰਦੀ ਏ , ਨਾਲ ਈ ਕਹਿੰਦਾ ਇੱਕ ਕੜਛੀ ਹੋਰ ਪਾ ਦੇ ਦਾਲ ਦੀ ਉਹਨੇਂ ਭਾਈ ਉੱਚੀ ਜਹੀ ਰੱਖ ਕੇ ਪਾਤੀ । ਬਣਾ ਸਵਾਰ ਕੇ ਉਹਨੂੰ ਕਹਿੰਦਾ ਏਨੀ ਉੱਚੀ ਨੀ ਕਰਨੀ ਆਏ ਫਿਰ ਸਿੱਟੇ ਪੈਂਦੇ ਉੱਪਰ ਪੈਂਦੇ 😂। ਉਹਨੇਂ ਅੱਕੇ ਵੇ ਨੇ ਕੜਛੀ ਈ ਮੂੰਹ ਤੇ ਮਾਰੀ ਕਹਿੰਦਾ ਤੂੰ ਈ ਨੀ ਲੋਟ ਆਉਂਦਾ ਤੇ ਲੈ ਲਿਆ ਗੋਡਿਆਂ ਥੱਲੇ ਓਦੋੰ ਨੂੰ ਦੂਜੇ ਵੀ ਆਗੇ ਪੈਣ ਦੇ ਜਿੱਥੇ ਪੈਂਦੀ ਆ ਫਿਰ 🤜👊👊👊 ਮਾਰ ਮਾਰ ਮੁੱਕੀਆਂ ਚੰਗਾ ਸੁਜਾ ਤਾ ਆਏ ਖੜਕੇ ਜਿਵੇਂ ਟੀਨ ਆਲਾ ਪੀਪਾ ਖੜਕਦਾ ਹੁੰਦਾ ,,ਚੱਲ ਸਿਆਣੇ ਬੰਦਿਆਂ ਨੇ ਸੁਡਾ ਤਾ ਵੀ ਛੱਡੋ ਇਹ ਤੇ ਜਿਹੋ ਜਿਆ ਹੈਗਾ ਠੀਕ ਏ ।
ਖਾ ਖੂ ਕੇ ਕੁੱਟ ਰੇਲ ਦੀ ਸਪੀਡ ਆਂਗੂ ਸਾਇਕਲ🚴‍♂️🚴‍♂️ ਪਿੰਡ ਵੱਲ ਨੂੰ ਖਿੱਚੀ ਆਵੇ ।
ਆ ਕੇ ਪਿੰਡ ਸਿੱਧਾ ਵੱਜਿਆ ਡਾਕਟਰ ਦੇ ਉਹਨੂੰ ਕਹਿੰਦਾ ਦਰਦਾ ਦਾ ਟੀਕਾ ਲਾ ਦੇ । ਉਹਨੇ ਸਰਿੰਜ ਭਰਲੀ ਪਹਿਲਾਂ ਤਾਂ ਇਹ ਬਾਹ ਜਹੀ ਤਾਹ ਨੂੰ ਚੜਾਈ ਜਾਵੇ ਫਿਰ ਪਤਾ ਨੀ ਕੀ ਔੜ ਗੀ ਮੂੰਧਾ ਪੈ ਗਿਆ ਵੀ ਚਿੱਤੜਾਂ ਤੇ ਲਵਾ ਲੂ 😂। ਜਦੋਂ ਡਾਕਟਰ ਲਾਉਣ ਲੱਗਾ ਕਹਿੰਦਾ ਰੁਕਜੋ ਰੁਕਜੋ ਬਾਹ ਤੇ ਈ ਲਾਇਓ ਆਏ ਕਹਿ ਕੇ ਉੱਠਣ ਈ ਲੱਗਾ ਸੀ ਡਾਕਟਰ ਨੇ ਓਵੇਂ ਈ ਜਿੱਥੇ ਜੇ ਲੋਟ ਆਇਆ ਗੱਡ ਤਾ 👉😜।
ਬਾਆਦ ਚ ਚਾਰ ਦਿਨ ਘਰੋਂ ਈ ਨੀ ਨਿੱਕਲਿਆ ਨਾਲੇ ਤੇ ਕੁੱਟੇ ਵੇ ਹੱਡ ਦੁਖਦੇ ਸੀ ਨਾਲੇ ਟੀਕਾ ਦੁਖੇ 👉😂😜😎
ਲੱਕੀ ਗਿੱਲ

Leave A Comment!

(required)

(required)


Comment moderation is enabled. Your comment may take some time to appear.

Comments

One Response

  1. Manpreet Thind

    Bht vadiya story c ,atttt karati amli ne

Like us!