More Punjabi Kahaniya  Posts
ਮੀਤ


ਮੀਤ,
ਹਸਪਤਾਲ ਦੀ ਪਾਰਕਿੰਗ ਚੋਂ ਮੋਟਰਸਾਈਕਲ ਚੁੱਕਣ ਹੀ ਲੱਗਿਆ ਸੀ ਪਿਛੋਂ ਕਿਸੇ ਔਰਤ ਦੀ ਆਵਾਜ਼ ਆਈ ਗੁਰੀ ਤੂੰ, ਪਿੱਛੇ ਮੁੜਕੇ ਵੇਖਿਆ ਆਪਣੀਆਂ ਅੱਖਾਂ ਤੇ ਯਕੀਨ ਨਹੀਂ ਸੀ ਹੋ ਰਿਹਾ ਕਿ ਮੀਤ ਮੇਰੇ ਸਾਹਮਣੇ ਖੜੀ ਸੀ ਇਕੋ ਸਾਹ ਵਿੱਚ ਪਤਾ ਨਹੀਂ ਕੀ ਕੀ ਬੋਲ ਗਈ ਤੂੰ ਏਥੇ ਕਿਵੇਂ ਸਭ ਠੀਕ ਹੈਨਾ ਇਸ ਲਹਿਜ਼ੇ ਨਾਲ ਪੁੱਛ ਰਹੀ ਸੀ ਜਿਵੇਂ ਮੇਰੇ ਨਾਲ ਕੋਈ ਖ਼ਾਸ ਰਿਸਤਾ ਹੋਵੇ ਮੈਂ ਮੀਤ ਨੂੰ ਇੱਕ ਦਮ ਆਪਣੇ ਕੋਲ ਦੇਖ ਘਬਰਾਹਟ ਵਿੱਚ ਸੀ ਮੈਂ ਆਪਣੇ ਆਪ ਨੂੰ ਥੋੜਾ ਸੰਭਾਲਣ ਦੀ ਕੋਸ਼ਿਸ਼ ਕੀਤੀ ਅਤੇ ਉਸ ਦੀ ਗੱਲ ਦਾ ਜਵਾਬ ਦਿੱਤਾ ਕਿ ਹਾਂ ਸੱਭ ਠੀਕ ਠਾਕ ਹੈ ਮੈਂ ਤਾਂ ਕਿਸੇ ਰਿਸ਼ਤੇਦਾਰ ਦੀ ਖ਼ਬਰ ਲੈਣ ਲਈ ਆਇਆ ਸੀ ਤੂੰ ਇਥੇ ਕਿਵੇਂ ਮੈਂ ਉਲਟਾ ਸਵਾਲ ਕੀਤਾ ਮੈਂ ਵੀ ਆਪਣੀ ਨਣਦ ਦੀ ਸੱਸ ਦੀ ਖਬਰ ਲੈਣ ਲਈ ਆਈ ਸੀ ਉਨ੍ਹਾਂ ਨੇ ਪੀਤੇ ਦੀ ਪਥਰੀ ਦਾ ਅਪ੍ਰੇਸ਼ਨ ਕਰਵਾਇਆ ਸੀ ਇਨ੍ਹਾਂ ਕਹਿੰਦੀ ਨੇਂ ਪਾਰਕਿੰਗ ਵਿੱਚ ਬੋਹੜ ਦੀ ਛਾਂ ਥੱਲੇ ਪਏ ਸੀਮੈਂਟ ਵਾਲੇ ਬੇਂਚ ਤੇ ਬੈਠਣ ਦਾ ਇਸ਼ਾਰਾ ਕੀਤਾ । ਹੌਲੀ ਹੌਲੀ ਮੀਤ ਮੇਰੇ ਨਾਲ ਖੁਲ੍ਹ ਕੇ ਗੱਲਾਂ ਕਰਨ ਲੱਗ ਪਈ ਬੇਬੇ ਬਾਪੂ ਅਤੇ ਪਿੰਡ ਦਾ ਹਾਲ ਚਾਲ ਪੁੱਛਿਆ ਆਪਣੇ ਭੂਆ ਫੁਫੜ ਬਾਰੇ ਵੀ ਪੁੱਛਿਆ ਜਿਨ੍ਹਾਂ ਕੋਲ ਛੁੱਟੀਆਂ ਵਿੱਚ ਰਹਿਣ ਜਾਂਦੀ ਹੁੰਦੀ ਸੀ ਮੈਂ ਕਿਹਾ ਸਾਰੇ ਠੀਕ ਠਾਕ ਨੇ ਪਰ ਤੇਰਾ ਹੁਣ ਸਾਡੇ ਪਿੰਡ ਅਉਣ ਨੂੰ ਦਿਲ ਨਹੀਂ ਕਰਦਾ ਦਿਲ ਤਾਂ ਹੋਰ ਵੀ ਬਹੁਤ ਕੁਝ ਕਹਿੰਦਾ ਸੀ ਪਰ ਦਿਲ ਦੀ ਹਰ ਗੱਲ ਮੰਨੀ ਵੀ ਤਾਂ ਨਹੀਂ ਜਾ ਸਕਦੀ ਮੀਤ ਦਾ ਹਰਖ ਜਿਹੇ ਨਾਲ ਭਰਿਆ ਜਵਾਬ ਸੀ। ਅਸਲ ਵਿੱਚ ਮੀਤ ਤੇ ਮੈਂ ਇੱਕ ਦੂਜੇ ਨੂੰ ਬਹੁਤ ਚਹੁੰਦੇ ਸੀ ਪਰ ਮੈਂ ਆਪਣੀ ਘੱਟ ਪਰ ਉਹਦੀ ਬਦਨਾਮੀ ਹੋਣ ਤੋਂ ਜਿਆਦਾ ਡਰਦਾ ਸੀ ਤਾਂ ਹੀ ਕਦੇ ਕੁੱਝ ਕਹਿ ਨਹੀਂ ਸਕਿਆ ਜਿਸ ਦਾ ਪਛਤਾਵਾ ਮੈਨੂੰ ਅੱਜ ਵੀ ਹੈ ਮੈਨੂੰ ਇਸ ਗੱਲ ਦਾ ਵੀ ਅਹਿਸਾਸ ਸੀ ਕਿ ਮੀਤ ਵੀ ਮੈਨੂੰ ਬਹੁਤ ਪਸੰਦ ਕਰਦੀ ਸੀ ਪਰ ਕੁੜੀਆਂ ਕਦੇ ਵੀ ਪਹਿਲ ਨਹੀਂ ਕਰਦੀਆਂ ਇਹ ਮੇਰਾ ਵਹਿਮ ਸੀ ਮੀਤ ਅੱਜ ਮੇਰੇ ਨਾਲ ਇੰਝ ਗੱਲਾਂ ਕਰ ਰਹੀ ਸੀ ਜਿਵੇਂ ਕਿਸੇ ਦਾ ਕੋਈ ਡਰ ਨਾ ਹੋਵੇ ਅਤੇ ਸਭ ਕੁੱਝ ਦਸਣਾ ਚਹੁੰਦੀ ਹੋਵੇ ਜਿਵੇਂ ਦੁਬਾਰਾ ਕਈ ਸਾਲਾਂ ਦੀ ਭਾਲ ਪਿੱਛੋਂ ਉਹਨੂੰ ਲੱਭਿਆ ਹੋਵਾਂ ਪਰ ਮੈਂ ਅੱਜ ਵੀ ਡਰਿਆ ਹੋਇਆ ਸੀ ਮੈਂ ਹੌਸਲਾ ਜਿਹਾ ਕਰ ਉਹਦੇ ਸਿਰ ਦੇ ਸਾਈਂ ਬਾਰੇ ਪੁੱਛਿਆ ਕਿ ਕਿਵੇਂ ਦਾ ਸੁਭਾਅ ਏ ਤੇ ਕੀ ਕਾਰੋਬਾਰ ਕਰਦੇ ਨੇ ਮੀਤ ਨੇ ਦੱਸਿਆ ਕਿ ਉਹ ਬਹੁਤ ਚੰਗੇ ਇਨਸਾਨ ਨੇ ਤੇ ਬਹੁਤ ਵਧੀਆ ਤਨਖਾਹ ਤੇ ਸਰਕਾਰੀ ਨੌਕਰੀ ਕਰਦੇ ਨੇ ਇਨ੍ਹਾਂ ਦਾ ਸਾਰਾ ਪਰਿਵਾਰ ਹੀ ਬਹੁਤ ਵਧੀਆ ਤੇ ਸਾਰੇ ਮੈਨੂੰ ਬਹੁਤ ਪਿਆਰ ਕਰਦੇ ਨੇ ਖ਼ਾਸ ਕਰਕੇ ਇਨ੍ਹਾਂ ਦੇ ਮੰਮੀ ਡੈਡੀ ਮੈਨੂੰ ਆਪਣੀ ਧੀ ਨਾਲੋਂ ਵੱਧ ਸਮਝਦੇ ਨੇ ਮੈਂ ਵੀ ਉਨ੍ਹਾਂ ਦਾ ਬਹੁਤ ਸਤਿਕਾਰ ਕਰਦੀ ਹਾਂ...

ਤੇ ਉਨ੍ਹਾਂ ਨੂੰ ਕਦੇ ਸਕਾਇਤ ਦਾ ਮੌਕਾ ਨਹੀਂ ਦੇਣਾ ਚਹੁੰਦੀ । ਪਰ ਮੇਰੀ ਜਿੰਦਗੀ ਦਾ ਦੂਜਾ ਪੱਖ ਤੂੰ ਸੀ ਜਿਹਨੂੰ ਮੈਂ ਕਦੇ ਚਾਅ ਕੇ ਵੀ ਭੁਲਾ ਨਾ ਸਕੀ ਮੈਂ ਤੇਰੀ ਰੂਹ ਅਤੇ ਤੇਰੇ ਕਿਰਦਾਰ ਨੂੰ ਇਸ਼ਕ਼ ਕੀਤਾ ਸੀ ਤੇ ਕਰਦੀ ਰਹਾਂਗੀ ਮੈਂ ਇਹ ਵੀ ਜਾਣਦੀ ਹਾਂ ਕਿ ਤੂੰ ਵੀ ਮੈਨੂੰ ਸੱਚਾ ਪਿਆਰ ਕੀਤਾ। ਜਿਸਮਾਂ ਦੇ ਵਪਾਰੀ ਤਾਂ ਬਹੁਤ ਮਿਲ ਜਾਣਗੇ ਪਰ ਮੁਹੱਬਤ ਨੂੰ ਪਵਿੱਤਰ ਸਮਝ ਕੇ ਉਸ ਨੂੰ ਇੱਜਤ ਅਤੇ ਸਤਿਕਾਰ ਦੇਣ ਵਾਲੇ ਬਹੁਤ ਘੱਟ ਹੋਣਗੇ ਜੋ ਤੂੰ ਕੀਤਾ ਹੈ। ਮੈਂ ਇਹ ਗੱਲ ਦਿਲ ਵਿੱਚ ਰੱਖ ਕੇ ਮਰਨਾ ਨਹੀਂ ਸੀ ਚਹੁੰਦੀ ਨਹੀਂ ਤਾਂ ਮੇਰੀ ਆਤਮਾ ਨੂੰ ਜਿਊਂਦੇ ਜੀਅ ਅਤੇ ਮਰਕੇ ਵੀ ਸ਼ਾਂਤੀ ਨਹੀਂ ਸੀ ਮਿਲਣੀ ਅੱਜ ਤੋਂ ਬਾਅਦ ਤੂੰ ਮੈਨੂੰ ਮਿਲੇ ਜਾਂ ਨਾ ਮਿਲੇ ਪਰ ਮੈਂ ਤੈਨੂੰ ਇਹ ਸਭ ਦਸ ਕੇ ਹੌਲੇ ਫੁੱਲ ਦੀ ਤਰ੍ਹਾਂ ਮਹਿਸੂਸ ਕਰ ਰਹੀ ਹਾਂ ਮੈਨੂੰ ਆਪਣੀਆਂ ਜਿੰਮੇਵਾਰੀਆਂ ਦਾ ਅਹਿਸਾਸ ਹੈ ਅਤੇ ਤੇਰੇ ਕੋਲੋਂ ਵੀ ਇਹੀ ਉਮੀਦ ਕਰਦੀ ਹਾਂ ਕਿ ਮੇਰੇ ਅਤੇ ਆਪਣੇ ਪਰਿਵਾਰ ਪ੍ਰਤੀ ਵਫ਼ਾਦਾਰ ਰਹੇਂਗਾ । ਮੀਤ ਦੀਆਂ ਇਹ ਗੱਲਾਂ ਸੁਣਕੇ ਜਿਵੇਂ ਮੈਂ ਵੀ ਭਾਰ ਮੁਕਤ ਹੋ ਗਿਆ ਹੋਵਾਂ ਮੇਰੀਆਂ ਅੱਖਾਂ ਵਿੱਚ ਹੰਜੂ ਸੀ ਜੋ ਗੱਲਾਂ ਮੀਤ ਨੂੰ ਮਿਲਕੇ ਮੈਂ ਕਰਨ ਬਾਰੇ ਸੋਚਦਾ ਸੀ ਉਹ ਗੱਲਾਂ ਅੱਜ ਮੀਤ ਜਿਵੇਂ ਬੜੀ ਆਸਾਨੀ ਨਾਲ ਕਹਿ ਗਈ ਹੋਵੇ ਮੈਂ ਹੈਰਾਨ ਸੀ ਕਿ ਜਿਸ ਅੱਲੜ ਜਿਹੀ ਅਤੇ ਸ਼ਰਾਰਤੀ ਸੁਭਾਅ ਦੀ ਮੁਟਿਆਰ ਨਾਲ ਮੈਨੂੰ ਇਸ਼ਕ਼ ਹੋਇਆ ਸੀ ਅੱਜ ਐਨੀਆਂ ਡੂੰਘੀਆਂ ਗੱਲਾਂ ਕਰਕੇ ਕਈ ਸਾਲਾਂ ਤੋਂ ਮੇਰੇ ਦਿਲ ਵਿੱਚ ਉੱਠ ਰਹੇ ਉਬਾਲ ਨੂੰ ਵੀ ਸ਼ਾਂਤ ਕਰ ਦਿੱਤਾ ਸੀ । ਮੀਤ ਨੇ ਕੁੱਝ ਗੱਲਾਂ ਮੇਰੇ ਪਰਿਵਾਰ ਬਾਰੇ ਵੀ ਕੀਤੀਆਂ ਮੈਂ ਆਪਣੇ ਆਪ ਨੂੰ ਮੀਤ ਨਾਲੋਂ ਵੱਧ ਸਿਆਣਾ ਸਮਝਦਾ ਸੀ ਪਰ ਉਹ ਮੈਥੋਂ ਜਿਆਦਾ ਸਮਝਦਾਰ ਸੀ ਮੈਨੂੰ ਉਹਦੀਆਂ ਗੱਲਾਂ ਕਿਸੇ ਮਹਾਤਮਾ ਵਲੋਂ ਕੀਤੇ ਪ੍ਰਵਚਨਾਂ ਦੀ ਤਰ੍ਹਾਂ ਸੱਚੀਆਂ-ਸੂਚੀਆਂ ਲੱਗ ਰਹੀਆਂ ਸਨ ਅਤੇ ਜੋ ਮੇਰੀ ਜਿੰਦਗੀ ਨੂੰ ਬਦਲ ਦੇਣ ਵਾਲਿਆਂ ਸਨ । ਕਹਿੰਦੀ ਮੈਨੂੰ ਪਤਾ ਸੀ ਕਿ ਆਪਾਂ ਜਿੰਦਗੀ ਦੇ ਕਿਸੇ ਮੋੜ ਤੇ ਇੱਕ ਦਿਨ ਜਰੂਰ ਮਿਲਾਂਗੇ ਮੈਂ ਇਹ ਵੀ ਜਾਣਦੀ ਸੀ ਕਿ ਤੈਥੋਂ ਚੰਦਰਿਆ ਕੁੱਝ ਨਹੀਂ ਕਹਿ ਹੋਣਾ ਇਹ ਹੌਸ਼ਲਾ ਮੈਨੂੰ ਹੀ ਕਰਨਾ ਪੈਣਾ ਸੀ ਬਸ ਕਦੇ ਨਿਮਾਣੀ ਨੂੰ ਯਾਦ ਕਰ ਲਿਆ ਕਰੀਂ ਹੁਣ ਮੈਨੂੰ ਜਾਣਾ ਪੈਣਾ ਹੈ ਇਹਨਾਂ ਕਹਿੰਦੀ ਦਾ ਹਸਮੁੱਖ ਰਹਿਣ ਵਾਲਾ ਚਿਹਰਾ ਉਦਾਸ ਸੀ । ਪਰ ਮੈਨੂੰ ਜਿਵੇਂ ਇੱਕ ਅਜੀਬ ਜਿਹੀ ਖੁਸ਼ੀ ਦਾ ਅਹਿਸਾਸ ਕਰਵਾ ਰਹੀ ਸੀ ਜੋ ਮੈਂਨੂੰ ਸਾਰੀ ਜਿੰਦਗੀ ਮਹਿਸੂਸ ਹੋਣ ਵਾਲਾ ਸੀ ਮੇਨੂੰ ਇੰਝ ਲੱਗਾ ਜਿਵੇਂ ਅੱਜ ਮੀਤ ਨੂੰ ਗਵਾਕੇ ਵੀ ਮੈਂ ਪਾ ਲਿਆ ਹੋਵੇ।
ਦਵਿੰਦਰ ਸਿੰਘ ਰਿੰਕੂ,

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)