ਕਈ ਸ਼ਬਦ ਈ ਸਮੁੱਚੀ ਵਿਚਾਰਧਾਰਾ ਹੁੰਦੇ ਨੇ, ਅਜਿਹਾ ਈ ਇੱਕ ਵਿਲੱਖਣ ਸ਼ਬਦ ਏ ‘ਚਮਚਾ’। ਇਹ ਪ੍ਰਜਾਤੀ ਹਰ ਖੇਤਰ,ਧਰਮ ਤੇ ਜਾਤੀ ਚ ਸਰਵਵਿਆਪਕ ਏ। ਚਮਚਿਆਂ ਦੀ ਖਾਸਿਅਤ ਏ, ਇਹ ਬੰਦਾ ਨਹੀਂ, ਅਹੁਦਾ, ਪੈਸਾ ਜਾਂ ਰਸੂਖ ਵੇਖ, ਫੇਰ ਉਸ ਮਾਲਕ ਦੇ ਨੇੜੇ ਜਾਣ ਲਈ, ਆਪਣਾ ਆਪ ਵਾਰਨ ਤੀਕ ਜਾਂਦੇ ਨੇ।
ਕਿਸੇ ਦੀ ਕਦਰ ਜਾਂ ਇਜੱਤ ਮਾਣ ਕਰਨ ਤੇ ‘ਗੋਲਾਗਿਰੀ’ ਕਰਨ ਚ ਬੜਾ ਵੱਡਾ ਫਰਕ ਏ। ਚਮਚਾਗਿਰੀ ਦਾ ਗੁਣ ਹਰੇਕ ਚ ਨ੍ਹੀਂ ਹੁੰਦਾ, ਅਸਲ ਚ ਇਹ ‘ਥੁੱਕ’ ਦਾ ਵੱਡਾ ਸਮੰਦਰ ਏ, ਜੋ ‘ਚੱਟ’ ਕੇ ਈ ਪਾਰ ਕੀਤਾ ਜਾਂਦਾ ਏ।
ਤੁਹਾਨੂੰ ਕੀ ਲੱਗਦੇ ਸਿਰਫ ਗਰੀਬ ਜਾਂ ਬੇਰੁਜ਼ਗਾਰ ਈ ਚਮਚੇ ਹੁੰਦੇ ਨੇ, ਜੀ ਨਹੀਂ। ਇਹ ਤਾਂ ਉਹ ‘ਸਿਉਂਕ’ ਏ, ਜੋ ਤੁਹਾਨੂੰ ਹਰ ਸਰਕਾਰੀ-ਨਿੱਜੀ ਅਦਾਰੇ ਚ, ਰਾਜਨੀਤਕ, ਧਾਰਮਿਕ ਤੇ ਸਮਾਜਿਕ ਸੰਸਥਾ ਚ, ਪਿੰਡਾਂ ਦੀਆਂ ਸੱਥਾਂ ਚ, ਫੇਸਬੁੱਕ...
ਚ, ਅਖਬਾਰਾਂ-ਟੀਵੀ ਮੀਡੀਆ ਚ, ਥੋਕ ਚ ਲੱਗੀ ਮਿਲੂਗੀ।
ਚਮਚਿਆਂ ਨੇਂ ਸਦੀਆਂ ਤੋਂ ਜੁੱਤੀਆਂ, ‘ਚੱਟ-ਚੱਟ’ ਅਖੌਤੀ ਤਰੱਕੀ ਕੀਤੀ ਏ, ਕਰ ਰਹੇ ਨੇ, ਤੇ ਕਰਦੇ ਰਹਿਣਗੇ। ਚਮਚੇ ਆਪਣੇ ਮਾਲਕ ਪ੍ਰਤਿ ਬੇਸ਼ਰਮੀ ਦੀ ਹੱਦ ਤੀਕ ਸਮਰਪਿਤ ਹੁੰਦੇ ਨੇਂ, ਭਾਵੇਂ ਮਾਲਕ ਇੰਨਾਂ ਨੂੰ ਮਾਂ-ਭੈਣਾਂ ਦੀਆਂ ਗਾਲਾਂ ਦੇ ਟੋਕਰੇ, ਭਰ-ਭਰ ਸੁੱਟੀ ਜਾਵੇ, ਪਰ ‘ਜ਼ਲਾਲਤ’ ਦੇ ਦਰਿਆ ਦੇ ਇਹ ‘ਮਗਰਮੱਛ’ ਭੌਰਾ ਨ੍ਹੀਂ ਗੋਲ਼ਦੇ, ਤੇ ਉਸੇ ਮਾਲਕ ਨਾਲ ਖਿੱਚੀਆਂ ਸੈਲਫੀਆਂ, ਆਪਣੀ ਟੌਹਰ ਦਿਖਾਉਣ ਹਿਤ, ਸੋਸ਼ਲ ਮੀਡੀਆ ਤੇ ਪਾ, ਉਪਰ ਗਾਣਾ ਲਾਉਂਦੇ ਨੇਂ,”ਮਿੱਤਰਾਂ ਨੂੰ ਬੋਲਣ ਦੀ ਲੋੜ ਕੋਈ ਨਾਂ, ਸਾਡੇ ਬੱਲਿਆ ਰਕਾਡ,,,,,,।”
ਅਸ਼ੋਕ ਸੋਨੀ ।
ਅਸ਼ੋਕ ਸੋਨੀ
ਧੰਨਵਾਦ ਜੀਓ, ਮੇਰੀ ਲਿਖਤ ਏ ਜੀ।