More Punjabi Kahaniya  Posts
ਫ਼ੌਜੀ ਮਾਮੇ ਦੀ ਧੀ (ਕਹਾਣੀ) ਭਾਗ 2


ਬਹੁਤ ਪੁੱਛਣ ਤੇ ਵੀ ਚੰਨੀ ਨੇ ਵਿਆਹ ਤੋਂ ਇਨਕਾਰ ਦੀ ਵਜ੍ਹਾ ਨਾ ਦੱਸੀ । ਅਖੀਰ ਅਗਲੀ ਸਵੇਰ ਵੱਡੀ ਮਾਸੀ ਜੀ ਉਸ ਨੂੰ ਇਕ ਕਮਰੇ ਵਿੱਚ ਲੈ ਗਏ ਤੇ ਬਹੁਤ ਪਿਆਰ ਨਾਲ਼ ਸਮਝਾਇਆ ਕਿ ਪੁੱਤਰ ਵਿਆਹ ਦੀਆ ਸਾਰੀਆਂ ਤਿਆਰੀਆਂ ਹੋ ਚੁੱਕਿਆ ਹਨ । ਤੇਰੇ ਮਨ ਵਿਚ ਜੋ ਵੀ ਗੱਲ ਹੈ ਖੁੱਲਕੇ ਮੈਨੂੰ ਦੱਸ । ਮੈਂ ਸਾਰੇ ਪਰਿਵਾਰ ਵਿੱਚੋਂ ਵੱਡੀ ਹਾਂ ਕੋਈ ਵੀ ਮੇਰੇ ਫੈਸਲੇ ਨੂੰ ਨਕਾਰ ਨਹੀਂ ਸਕਦਾ ਨਾ ਕਦੇ ਅੱਜ ਤੱਕ ਨਕਾਰੀਆਂ ਹੈ । ਵਜ੍ਹਾ ਜੋ ਵੀ ਹੈ ਧੀਏ ਤੂੰ ਮੈਨੂੰ ਖੁੱਲਕੇ ਦੱਸ । ਫੇਰ ਚੰਨੀ ਨੇ ਆਪਣਾ ਫੈਸਲਾ ਸੁਣਾਈਆਂ ਕਿ ਉਹ ਇਕ ਮੁੰਡੇ ਨੂੰ ਆਪਣਾ ਦਿਲ ਦੇ ਬੈਠੀ ਹੈ । ਉਹ ਜਲੰਧਰ ਲਾਗੇ ਇੱਕ ਪਿੰਡ ਦਾ ਹੈ । ਉਸ ਦੀ ਮਾਤਾ ਹਸਪਤਾਲ ਦਾਖਲ ਸੀ । ਉਹ ਮਾਂ ਨੂੰ ਦੇਖਣ ਆਉਂਦਾ ਰਿਹਾ ਤੇ ਉਸ ਦੇ ਮਨ ਨੂੰ ਭਾਅ ਗਿਆ। ਉਸਨੇ ਦੱਸਿਆ ਕਿ ਉਸਨੂੰ ਪਤਾ ਨੀ ਕਦੋ ਉਹ ਉਸ ਨਾਲ ਜਿਉਣ ਮਰਨ ਦੀਆ ਕਸਮਾਂ ਖਾ ਬੈਠੀ । ਬਸ ਉਸਨੇ ਅਖੀਰ ਕਿਹਾ ਕਿ ਉਹ ਵਿਆਹ ਤਾਂ ਕਰਨਾ ਚਾਹੁੰਦੀ ਹੈ ਪਰ ਇੰਗਲੈਂਡ ਵਾਲੇ ਆਪਣੇ ਮੰਗੇਤਰ ਨਾਲ ਨਹੀਂ ਸਗੋਂ ਉਸ ਪਿੰਡ ਵਾਲੇ ਮੁੰਡੇ ਨਾਲ । ਵੱਡੀ ਮਾਸੀ ਨੇ ਘਰ ਦੇ ਸਾਰੇ ਵੱਡੇ ਬੁਲਾਏ ਤੇ ਸਭ ਨੂੰ ਬਹੁਤ ਵਧੀਆ ਢੰਗ ਨਾਲ ਚੰਨੀ ਦਾ ਫੈਸਲਾ ਸੁਣਾ ਦਿੱਤਾ । ਬਾਕੀ ਸਾਰੇ ਤਾਂ ਇੰਗਲੈਂਡ ਤੋਂ ਆਏ ਸਨ ਅਸਾਨੀ ਨਾਲ ਹੀ ਚੰਨੀ ਦੇ ਫੈਸਲੇ ਤੇ ਮੁਹਰ ਲਾ ਦਿੱਤੀ । ਨਿੱਕਾ ਮਾਮਾ ਇਕ ਫੌਜੀ ਬੰਦਾ ਅਸੂਲਾਂ ਦਾ ਪੱਕਾ ਤੇ ਉਧਰੋ ਉਹ ਚੰਨੀ ਦਾ ਪਿਓ ਜਿਸਨੇ ਪਤਨੀ ਦੇ ਦਿਹਾਂਤ ਤੋਂ ਬਾਅਦ ਧੀ ਨੂੰ ਕਦੇ ਮਾਂ ਦਾ ਪਿਆਰ ਦਿੱਤਾ, ਕਦੇ ਪਿਓ ਦਾ , ਕਦੇ ਅਧਿਆਪਕ ਦਾ , ਕਦੇ ਸਹੇਲੀ ਬਣਕੇ ਉਸਦੇ ਦੁੱਖ ਦਰਦ ਸੁਣੇ ਸਨ। ਮਾਮੇ ਨੇ ਉਸ ਪਿੰਡ ਵਾਲੇ ਨਾਲ ਵਿਆਹ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ।
ਚੰਨੀ ਦੇ ਮੰਗੇਤਰ ਨੂੰ ਸਾਰੀ ਗੱਲ ਦੱਸੀ ਤਾਂ ਉਸਨੇ ਕਿਹਾ ਕੋਈ ਗੱਲ ਨਹੀਂ ਜੋ ਵਾਹਿਗੁਰੂ ਕਰਦਾ ਠੀਕ ਹੀ ਕਰਦਾ । ਮਾਮੇ ਦਾ ਇਕ ਫ਼ੌਜੀ ਦੋਸਤ ਦੋਸਤ ਸੀ, ਜਿਸਦੀ ਬੇਟੀ ਡਾਕਟਰ ਸੀ ਮਾਮੇ ਨੇ ਉਸ ਕੁੜੀ ਦਾ ਰਿਸ਼ਤਾ ਇੰਗਲੈਂਡ ਵਾਲੇ ਮੁੰਡੇ ਨੂੰ ਕਰਾਉਣ ਲਈ ਫ਼ੌਜੀ ਦੋਸਤ ਨਾਲ਼ ਗੱਲ ਕੀਤੀ ਤੇ ਉਸਨੂੰ ਸਾਰੀ ਗੱਲ ਦੱਸੀ । ਚਲੋ ਅਖੀਰ ਕਰ ਕਰਾਕੇ ਇੰਗਲੈਂਡ ਵਾਲੇ ਡਾਕਟਰ ਮੁੰਡੇ ਦਾ ਵਿਆਹ ਉਸੇ ਤਰੀਕ ਨੂੰ ਫ਼ੌਜੀ ਮਾਮੇ ਨੇ ਆਪਣੇ ...

ਘਰ ਹੀ ਕਰ ਦਿੱਤਾ । ਚੰਨੀ ਦਾ ਵਿਆਹ ਦਸ ਦਿਨ ਬਾਅਦ ਉਸਦੇ ਮਨ ਪਸੰਦ ਮੁੰਡੇ ਨਾਲ ਕਰ ਤਾਂ ਦਿੱਤਾ ਪਰ ਵਿਆਹ ਬਿਲਕੁਲ ਸਾਦਾ ਸੀ ਬਸ ਗੁਰੂ ਘਰ ਲਾਵਾਂ ਦੇਕੇ ਚੰਨੀ ਨੂੰ ਤੋਰ ਦਿੱਤਾ। ਚੰਨੀ ਬਹੁਤ ਖੁਸ਼ ਸੀ ਬਾਕੀ ਸਾਰੇ ਬਹੁਤੇ ਖੁਸ਼ ਨਹੀਂ ਸਨ । ਵਿਆਹ ਤੋਂ ਬਾਅਦ ਫੌਜੀ ਮਾਮੇ ਨੇ ਸ਼ਰਤ ਰੱਖੀ ਕੀ ਕੋਈ ਵੀ ਚੰਨੀ ਨਾਲ ਰਿਸ਼ਤਾ ਨਹੀਂ ਰੱਖੇਗਾ ।
ਕਿਉਂਕਿ ਚੰਨੀ ਨੇ ਸਾਰੇ ਪਰਿਵਾਰ ਨਾਲ ਧੋਖਾ ਕੀਤਾ ਸੀ ।
ਚੰਨੀ ਦੇ ਵਿਆਹ ਤੋਂ ਕੁਝ ਦਿਨ ਬਾਅਦ ਅਸੀਂ ਸਾਰੇ ਇੰਗਲੈਂਡ ਨੂੰ ਆ ਗਏ । ਚੰਨੀ ਦੇ ਮੰਗੇਤਰ ਨਾਲ ਵਿਆਹੀ ਡਾਕਟਰ ਕੁੜੀ ਵੀ ਕੁਝ ਮਹੀਨੇ ਬਾਅਦ ਇੰਗਲੈਂਡ ਆ ਗਈ ।
ਉਹ ਦੋਵੇ ਆਪਣੀ ਜਿੰਦਗੀ ਵਿੱਚ ਬਹੁਤ ਖੁਸ਼ ਸਨ ।
ਫੌਜੀ ਮਾਮਾ ਜੀ ਵੀ ਉਸ ਕੁੜੀ ਨੂੰ ਆਪਣੀ ਧੀ ਜਵਾਈ ਵਾਂਗ ਪਿਆਰ ਕਰਦਾ ਸੀ। ਚੰਨੀ ਦੇ ਸੁਹਰੇ ਪਿੰਡ ਗੁਆਂਢ ਵਿੱਚੋ ਇਕ ਕੁੜੀ ਮੇਰੀ ਯੂਨੀਵਰਸਿਟੀ ਵਿੱਚ ਪੜ੍ਹਨ ਆਈ , ਉਸਨੇ ਦੱਸਿਆ ਕੀ ਚੰਨੀ ਦੇ ਦੋ ਬੱਚੇ ਹਨ । ਘਰ ਵਾਲਾ ਬਹੁਤ ਨਸ਼ੇ ਕਰਦਾ । ਉਹ ਕੋਈ ਕੰਮ ਵੀ ਨਹੀਂ ਕਰਦਾ । ਚੰਨੀ ਪਹਿਲੇ ਘਰ ਦਾ ਸਾਰਾ ਕੰਮ ਕਰਦੀ ਹੈ । ਫੇਰ ਸ਼ਹਿਰ ਇਕ ਪ੍ਰਾਈਵੇਟ ਹਸਪਤਾਲ ਵਿੱਚ ਨੌਕਰੀ ਕਰਨ ਜਾਂਦੀ ਹੈ । ਫ਼ੇਰ ਘਰ ਆਕੇ ਮੱਝ ਦਾ ਗੋਹਾ ਕੂੜਾ, ਘਰ ਦਾ ਸਾਰਾ ਕੰਮ ਅਤੇ ਬੱਚੇ ਸਾਂਭਦੀ ਹੈ । ਘਰ ਵਿੱਚ ਅੱਜ ਵੀ ਉਹ ਚੁਲ਼ਾ ਜਾਲਦੀ ਹੈ। ਉਸ ਦੇ ਘਰ ਕੋਈ ਵੀ ਆਧੁਨਿਕ ਸਹੂਲਤ ਨਹੀਂ ਹੈ। ਘਰ ਵਾਲਾ ਉਸਦੇ ਬਹੁਤ ਬੂਰੇ ਹਾਲਾਤ ਕਰਦਾ ਹੈ ਤੇ ਸ਼ਰਾਬ ਪੀ ਕੇ ਰੋਜ ਕਹਿੰਦਾ ਹੈ ਤੂੰ ਆਪਣੇ ਪਿਓ ਦੀ ਨਹੀਂ ਹੋਈ ਮੇਰੀ ਕਿਵੇਂ ਹੋਊ ?
ਹੁਣ ਸਹੁਰੇ ਜਾ ਪੇਕੇ ਪਰਿਵਾਰ ਵਿੱਚ ਕੋਈ ਵੀ ਨਹੀਂ ਸੀ ਜਿਸ ਨਾਲ ਉਹ ਆਪਣੇ ਦੁੱਖ ਸੁੱਖ ਫਰੋਲ ਸਕਦੀ । ਅੱਜ ਮੈਨੂੰ ਚੰਨੀ ਦੇ ਮੰਗੇਤਰ ਦੀ ਕਹਿ ਗੱਲ ਯਾਦ ਆ ਗਈ ਰਿਸ਼ਤਾ ਟੁੱਟਣ ਸਮੇਂ ਉਸ ਨੇ ਦੁਖੀ ਹੋਣ ਦੀ ਵਜਾਏ ਮੁਸਕਰਾ ਕੇ ਕਿਹਾ ਸੀ “”ਜੋ ਰੱਬ ਕਰਦਾ ਠੀਕ ਹੀ ਕਰਦਾ “”।
ਤੁਸੀਂ ਇਸ ਤਰਾਂ ਦੇ ਮਸਲੇ ਵਿੱਚ ਕਿਸ ਨੂੰ ਦੋਸ਼ੀ ਮੰਨਦੇ ਹੋ ? ਕਿਰਪਾ ਕਰਕੇ ਆਪਣੀ ਰਾਏ ਜ਼ਰੂਰ ਦੇਣੀ ਜੀ ।
ਰਚਨਾ
ਸਰਬਜੀਤ ਸਿੰਘ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)