More Punjabi Kahaniya  Posts
ਰੋਟੀ


ਪਿੰਡ ਦੀ ਫਿਰਨੀ ਤੇ ਬਾਂਦਰ-ਬਾਂਦਰੀ ਦਾ ਤਮਾਸ਼ਾ ਹੋ ਰਿਹਾ ਸੀ।ਥੜੇ ਤੇ ਬੈਠੇ ਬਜ਼ੁਰਗ,ਨੌਜਵਾਨ,ਬੁੜੀਆਂ,ਬੱਚੇ ਸਭ ਉਤਸੁਕਤਾ ਨਾਲ ਘੇਰਾ ਪਾਈ ਬਾਂਦਰ-ਬਾਂਦਰੀ ਦਾ ਤਮਾਸ਼ਾ ਦੇਖ ਹੱਸ ਰਹੇ ਸਨ।ਬਾਂਦਰ-ਬਾਂਦਰੀ ਦੋਨੋ ਭੁੱਖੇ ਸਨ ਤੇ ਉਹਨਾਂ ਦਾ ਮਾਲਿਕ ਹੋਰ ਹੋਰ ਕਰਦਾ ਤਮਾਸ਼ੇ ਨੂੰ ਵੱਡਾ ਕਰਦਾ ਜਾ ਰਿਹਾ ਸੀ।
ਬਾਂਦਰੀ ਮਾਲਿਕ ਦੇ ਡਰੋ ਇੱਕ ਪਾਸੇ ਟਿਕ ਕੇ ਬੈਠ ਗਈ ਪਰ ਬਾਂਦਰ ਬਹੁਤ ਸ਼ਰਾਰਤੀ ਤੇ ਦਲੇਰ ਸੀ।ਉਹ ਟੁਕਰ-ਟੁਕਰ ਦਰਸ਼ਕਾਂ ਵੱਲ ਦੇਖਦਾ ਕੁਝ ਖਾਣ ਨੂੰ ਲੱਭ ਰਿਹਾ ਰਿਹਾ ਸੀ।
ਦੂਰ ਸਾਰੇ ਗੋਲ ਦਾਰੇ ਵਿੱਚ ਉਸਨੂੰ ਇੱਕ ਜਵਾਕ ਰੋਟੀ ਖਾਂਦਾ ਦਿਖਾਈ ਦਿੱਤਾ।ਰੋਟੀ ਨੂੰ ਦੇਖ ਬਾਂਦਰ ਦੇ ਮੂੰਹ ਚ ਲਾਲ ਟਪਕ ਪਈ।ਉਸਨੇ ਆਪਣੇ ਮਾਲਿਕ ਤੋਂ ਰੱਸੀ ਛੁਡਵਾ ਕੇ ਜਾ ਕੇ ਜਵਾਕ ਦੇ ਹੱਥੋਂ ਝਪਟ ਮਾਰ ਕੇ ਰੋਟੀ ਖੋਹ ਲਈ ਤੇ ਫਟਾਫਟ ਖਾਣ ਲੱਗ ਪਿਆ।
ਆਪਣੀ ਰੋਟੀ ਗੁਆ ਉਹ ਜਵਾਕ ਫੁੱਟ-ਫੁੱਟ ਰੋ ਪਿਆ।ਉਸਨੂੰ ਰੋਂਦੇ ਦੇਖ ਲਾਗੇ ਖੜੀ ਇੱਕ ਜ਼ਨਾਨੀ ਬੋਲੀ,’ਚੁੱਪ ਕਰ ਵੇ ਕਿਵੇਂ ਰਿੰਗੀ ਜਾਨਾ। ਰੋਟੀ ਈ ਸੀ …ਮਿਠਾਈ ਤਾਂ ਨੀ ਜੋ...

ਐਵੇਂ ਰੋ ਰਿਹਾਂ’।
ਉਸ ਜ਼ਨਾਨੀ ਦੇ ਕੌੜੇ ਬੋਲਾਂ ਨੇ ਜਵਾਕ ਨੂੰ ਹੋਰ ਵੀ ਰੁਲਾ ਦਿੱਤਾ। ਆਪਣੇ ਹੰਝੂ ਪੂੰਝਦਾ ਉਹ ਬੋਲਿਆ ,’ਜਿਸਨੂੰ ਪੱਕੀ ਪਕਾਈ ਰੋਟੀ ਮਿਲ ਜਾਂਦੀ ਉਹ ਕੀ ਜਾਣੇ ਰੋਟੀ ਬਣਦੀ-ਮਿਲਦੀ ਕਿਵੇਂ।ਇਸ ਇੱਕ ਰੋਟੀ ਲਈ ਮੇਰੀ ਮਾਂ ਚੁੱਲੇ ਅੱਗੇ ਤਪ ਜਾਂਦੀ ਤੇ ਮੇਰਾ ਬਾਪੂ ਧੁੱਪੇ ਜਲ ਜਾਂਦਾ ਫਿਰ ਕਿਤੇ ਜਾ ਕੇ ਰੋਟੀ ਮਿਲਦੀ ਸਾਨੂੰ ਤੇ ਉਸ ਰੋਟੀ ਦੇ ਬਲ ਨਾਲ ਸਾਡੇ ਵਰਗੇ ਮਜ਼ਦੂਰਾਂ ਦੀ ਔਲਾਦ ਪਲਦੀ।ਇਹ ਗੱਲ ਉਹ ਸ਼ਾਹੂਕਾਰ ਨਹੀਂ ਸਮਝ ਸਕਦੇ ਜਿੰਨ੍ਹਾ ਕਦੇ ਚੁੱਲੇ ਦਾ ਮੂੰਹ ਨੀ ਦੇਖਿਆ,ਧੁੱਪ ਚ ਦਿਹਾੜੀ ਨਹੀਂ ਕੀਤੀ ਤੇ ਹੱਥੀਂ ਔਲਾਦ ਨੀ ਪਾਲੀ !’
ਕਹਿੰਦਾ ਉਹ ਆਪਣੀ ਮਾਂ ਵੱਲ ਭੱਜ ਗਿਆ।
ਉਸਦੀ ਮਾਂ ਉਸ ਜ਼ਨਾਨੀ ਦੇ ਘਰ ਕੰਮ ਕਰਦੀ ਸੀ।
— ਜੱਸੀ ਧਾਲੀਵਾਲ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)