More Punjabi Kahaniya  Posts
ਪਰਫਾਰਮੈਂਸ ਦਾ ਬੋਝ – ਸੁਹਾਗਰਾਤ ਉੱਤੇ


ਪਰਫਾਰਮੈਂਸ ਦਾ ਬੋਝ :-
((ਸੁਹਾਗਰਾਤ ਉੱਤੇ ))
“ਸਾਲਿਆ ਜੇ ਨਾ ਕੁਝ ਹੋਇਆ ਤਾਂ ਸਾਨੂੰ ਦੱਸ ਦਵੀਂ ਅਸੀਂ ਕਿਸ ਦਿਨ ਕੰਮ ਆਵਾਂਗੇ ,ਔਖੀ ਘੜੀ ਯਾਰ ਖੜਦੇ ਹੁੰਦੇ ” . ਉਸਦੇ ਇੱਕ ਆੜੀ ਨੇ ਕਿਹਾ ਤੇ ਪੂਰੀ ਢਾਣੀ ਚ ਹਾਸਾ ਮੱਚ ਗਿਆ । ਉਹ ਵੀ ਹੱਸ ਪਿਆ ਪਰ ਦਿਲ ਤੇ ਇੱਕ ਬੋਝ ਜਿਹਾ ਬੱਝ ਗਿਆ ਸੀ ।
“ਐਹਨੂੰ ਕਿੰਨੀ ਵਾਰ ਆਖਿਆ ਸੂ ਕਿ ਚੱਲ ਤੈਨੂੰ ਮੰਡੀ ਹੋਟਲ ਚ ਲੈ ਚਲਦੇ ਆ ਘੱਟੋ ਘੱਟ ਬੰਦਾ ਚੈੱਕ ਕਰਲੇ ਕਿ ਹਥਿਆਰਾਂ ਨੂੰ ਜਰ ਤਾਂ ਨਹੀਂ ਲੱਗ ਗਈ । ਪਤੰਦਰ ਮੰਨਿਆਂ ਨਹੀਂ ਕਦੇ”. ਦੂਜੇ ਨੇ ਕਿਸੇ ਨੇ ਗੱਲ ਛੱਡੀ ਪਰ ਉਹਨੂੰ ਕਦੇ ਇੰਝ ਮਜਬੂਰੀ ਚ ਕਿਸੇ ਦਾ ਫਾਇਦਾ ਚੁੱਕਣ ਚ ਹਮੇਸ਼ਾਂ ਸ਼ਰਮ ਮਹਿਸੂਸ ਹੀ ਹੁੰਦੀ ਸੀ। ਫਿਰ ਇਹ ਸਭ ਕਰਨ ਲਈ ਕਿਸੇ ਅਣਜਾਣ ਮੂਹਰੇ ਕੱਪੜੇ ਲਾਹੁਣੇ ਉਸਦੀਆਂ ਲੱਤਾਂ ਕੰਬ ਜਾਂਦੀਆਂ ਸੀ ਸੁਣਕੇ ਹੀ ।
ਉਹ ਚੁੱਪ ਰਿਹਾ ,ਢਾਣੀ ਚ ਗੱਲਾਂ ਚਲਦੀਆਂ ਰਹੀਆਂ ਉਹ ਸੁਣਦਾ ਰਿਹਾ ਬਹੁਤੀ ਗੱਲ ਦਾ ਜਵਾਬ ਨਾ ਦਿੰਦਾ । ਇੱਕ ਵਿਆਹ ਦੀ ਥਕਾਵਟ ਸੀ ਉੱਪਰੋਂ ਯਾਰਾਂ ਦੋਸਤਾਂ, ਚਾਚੇ ਤਾਏ ਦੇ ਮੁੰਡਿਆ ਤੇ ਭਾਬੀਆਂ ਦੀਆਂ ਗੁੱਝੀਆਂ ਗੱਲਾਂ ਤੇ ਇਸ਼ਾਰਿਆਂ ਨੇ ਮਨ ਤੇ ਇੱਕ ਹੌਲ ਜਿਹਾ ਸਿਰਜ ਦਿੱਤਾ ।
ਪਹਿਲ਼ਾਂ ਅਰਮਾਨ ਨੂੰ ਲਗਦਾ ਸੀ ਵਿਆਹ ਸਿਰੇ ਚੜਨਾ ਇੱਕ ਵੱਡਾ ਕੰਮ ਸੀ ਪਰ ਹੁਣ ਜਿਹੋ ਜਿਹਾ ਮਾਹੌਲ ਉਸਦੇ ਆਸ ਪਾਸ ਬਣਿਆ ਸੀ ਉਹਦੇ ਲਈ ਪਲ ਪਲ ਉੱਭਰਦੀ ਰਾਤ ਇੱਕ ਉਸਨੂੰ ਵੱਡਾ ਚੈਲੰਜ ਜਾਪ ਰਹੀ ਸੀ ।
ਅਜੇ ਉਹ ਬੈਠੇ ਸੀ ਕਿ ਉਸਦੇ ਤਾਏ ਦਾ ਮੁੰਡਾ ,ਮਨਦੀਪ ਆ ਗਿਆ । ਛੱਤ ਤੇ ਬੈਠਿਆ ਨੂੰ ਕਾਫੀ ਟਾਈਮ ਹੋ ਗਿਆ ਸੀ । ਉਹ ਦੱਸਣ ਤੇ ਸੱਦਣ ਆਇਆ ਸੀ । ਸੁਖਮਨ ਇਕੱਲੀ ਹੀ ਕਮਰੇ ਚ ਬੈਠੀ ਸੀ ਜਾਂ ਬਿਠਾ ਦਿੱਤੀ ਸੀ । ਕੱਲੀ ਡਰਦੀ ਹੋਊ ਉਸ ਕੋਲ ਜਾ ਕੇ ਹੀ ਬੈਠ ਜਾ । ਰੋਟੀ ਤੇਰੀ ਓਥੇ ਆਉਂਦੀ ਹੀ ਹੋਊ ।
ਯਾਰਾਂ ਦੀ ਢਾਣੀ ਬੈਠੀ ਰਹੀ । ਉਹ ਮਨਦੀਪ ਨਾਲ ਪੌੜੀਆਂ ਉੱਤਰ ਕੇ ਆਪਣੇ ਕਮਰੇ ਵੱਲ ਜਾਣ ਲੱਗਾ ।
ਉਹਨੇ ਪਿੱਛਿਓ ਹੌਲੀ ਜਹੀਵਾਜ ਮਾਰੀ ।
“ਗੱਲ ਸੁਣ ”
ਉਹ ਰੁਕਕੇ ਕੋਲ ਹੋ ਗਿਆ ।
ਬਾਹੋ ਫ਼ੜਕੇ ਉਸਨੂੰ ਨਾਲ ਦੀ ਬੈਠਕ ਚ ਲੈ ਗਿਆ ।
“ਲਾਈ ਨਹੀਂ ਘੁੱਟ” ?
ਜ਼ਿੰਦਗੀ ਚ ਪਹਿਲੀ ਵਾਰ ਮਨਦੀਪ ਨੇ ਨਸ਼ੇ ਦੀ ਗੱਲ ਕੀਤੀ ਸੀ ਨਹੀਂ ਤਾਂ ਸ਼ਰਾਬੀ ਕੋਲ ਉਸਨੂੰ ਖੜੇ ਵੇਖ ਕੇ ਅੱਖਾਂ ਕੱਢਣ ਲੱਗ ਜਾਂਦਾ ਸੀ ।
“ਨਹੀਂ ” ਊਹਨੇ ਡੋਲ ਵਾਂਗ ਸਿਰ ਹਿਲਾਤਾ ।
“ਅੱਛਾ,ਜੇ ਨਹੀਂ ਲਾਈ ਤਾਂ ਮੇਰੇ ਕੋਲ ਫ਼ੌਜੀ ਰੰਮ ਹੈਗੀ । ਦੋ ਪੈੱਗ ਲਾ ਲੈ ਦਿਲ ਨਹੀਂ ਘਾਬਰੂ । ”
ਅਰਮਾਨ ਨੂੰ ਲੱਗਾ ਜਿਵੇੰ ਉਹ ਜੰਗ ਤੇ ਜਾ ਰਿਹਾ ਹੋਵੇ ।
“ਨਹੀਂ ਸੁਖਮਨ ਨੂੰ ਸਮੇੱਲ ਆਊ, ਉਹਨੂੰ ਜਰਾ ਵੀ ਪਸੰਦ ਨਹੀਂ ”
ਉਸਨੇ ਕਿਹਾ ।
“ਕੁਝ ਨਹੀਂ ਹੁੰਦਾ ਦੋ ਪੈੱਗ ਲਾ ਕੇ ਪਿਛੋਂ ਲੈਚੀਆਂ ਚੱਬ ਲਵੀਂ ”
ਮਨਦੀਪ ਫਿਰ ਬੋਲਿਆ ।
ਪਰ ਅਰਮਾਨ ਨੇ ਫਿਰ ਸਿਰ ਹਿਲਾ ਦਿੱਤਾ । ਮਨਦੀਪ ਨੇ ਬਹੁਤਾ ਜ਼ੋਰ ਨਹੀਂ ਪਾਇਆ । #harjot
“ਚੱਲ ਮੈਨੂੰ ਟਾਂ ਤੇਰੇ ਬਾਪੂ ਨੇ ਕਿਹਾ ਸੀ ਕਿ ਪੁੱਛ ਲਈ ਜੁਆਨ ਨੂੰ ਐਵੇਂ ਮਨ ਚ ਕੋਈ ਡਰ ਨਾ ਹੋਵੇ ਕਿਤੇ ਖਾਨਦਾਨ ਦਾ ਨੱਕ ਹੀ ਡੋਬ ਦਵੇ ।ਦਿਲ ਤਕੜਾ ਕਰ ਦਵੀਂ ਉਹਦਾ “।
ਉਹ ਮਨਦੀਪ ਵੱਲ ਅੱਖਾਂ ਪਾੜਕੇ ਝਾਕਣ ਲੱਗਾ । ਉਸਦੇ ਚਿਹਰੇ ਤੇ ਉੱਡੇ ਰੰਗ ਨੂੰ ਡਰ ਸਮਝਦੇ ਹੋਏ ਮਨਦੀਪ ਨੇ ਫਿਰ ਆਖਿਆ ,” ਭੋਰਾ ਅਫ਼ੀਮ ਖਾ ਲੈ ,ਜੇ ਰੰਮ ਨਹੀਂ ਪੀਣੀ । ”
“ਨਹੀਂ ਵੀਰੇ ,ਮੇਰਾ ਇਹ ਸਭ ਖਾਣ -ਪੀਣ ਦਾ ਕੋਈ ਮਨ ਨਹੀਂ “. ਕਹਿਕੇ ਉਹ ਚੁਪਕੇ ਜਿਹੇ ਅਪਣੇ ਕਮਰੇ ਵੱਲ ਖਿਸਕ ਗਿਆ ।
ਕਮਰੇ ਚ ਸੁਖਮਨ ਕੱਲੀ ਹੀ ਬੈਠੀ ਸੀ । ਉਹਦੇ ਸਾਹਮਣੇ ਥਾਲ ਚ ਰੋਟੀ ਪਾ ਕੇ ਰੱਖ ਗਿਆ ਸੀ । ਤੇ ਉਹ ਉਸਦੀ ਹੀ ਉਡੀਕ ਕਰ ਰਹੀ ਸੀ ।
ਹੱਥ ਧੋ ਕੇ ਤੌਲੀਏ ਨਾਲ ਪੂੰਝ ਕੇ ਉਸਨੇ ਕੁਰਸੀ ਤੇ ਸੁੱਟ ਦਿੱਤਾ । ਬੈਠਕੇ ਦੋਂਵੇਂ ਰੋਟੀ ਖਾਣ ਲੱਗੇ ।
ਫੋਨ ਤੇ ਤਾਂ ਹੁਣ ਤੱਕ ਕਿੰਨੀਆਂ ਹੀ ਗੱਲਾਂ ਕਰ ਲੈਂਦੇ ਸੀ ਪਰ ਇੱਥੇ ਅਜੇ ਵੀ ਬੋਲ ਸਕਣ ਦਾ ਹੀਆ ਨਹੀਂ ਸੀ ।
ਰੋਟੀ ਖਾਂਦੇ ਰਹੇ ,ਇੱਕ ਦੂਸਰੇ ਵੱਲ ਚੋਰੀ ਚੋਰੀ ਤੱਕਦੇ ਰਹੇ । ਕਿੰਨੀ ਵਾਰ ਦੋਵਾਂ ਦੇ ਹੱਥ ਛੂਹੇ ਗਏ । ਹੱਥਾਂ ਤੇ ਲੱਗੀ ਮਹਿੰਦੀ ,ਬਾਂਹੀ ਪਾਇਆ ਚੂੜਾ ਤੇ ਲਾਲ ਸੂਹੀ ਫੁਲਕਾਰੀ ਤੇ ਉਸ ਦੇ ਥੱਲੇ ਪਾਏ ਉਸੇ ਰੰਗ ਦੇ ਸੂਟ ਚ ਸੁਖਮਨ ਵਾਹਵਾ ਜੱਚ ਰਹੀ ਸੀ । #harjotdikalam
ਇਸ਼ਕ ਤੇ ਪਿਆਰ ਦੇ ਰੰਗ ਚ ਬੱਝੀ ਹੋਈ ਸੀ ਰੰਗਾਂ ਦੇ ਉਸ ਖੇਲ੍ਹ ਚ ਬੰਦੇ ਦੇ ਜਜ਼ਬਾਤ ਆਪਣੇ ਆਪ ਜਗਣ ਲੱਗ ਜਾਂਦੇ ਹਨ । ਪੂਰੇ ਕਮਰੇ ਚ ਹੀ ਗੂੜੇ ਰੰਗ ਵਿਖਰੇ ਹੋਏ ਸੀ । ਕੰਧਾਂ ਤੇ ਰੰਗ ਬਰੰਗੇ ਸਜਾਵਟ ,ਫਰਸ਼ ਦੇ ਲਾਲ ਗੁਲਾਬ ,ਤੇ ਬੈੱਡ ਸੀਟ ਵੀ ਪੂਰੀ ਭਰੀ ਹੋਈ ।
ਜਿਵੇੰ ਦੋਵਾਂ ਦੇ ਸਾਹਾਂ ਚ ਗਰਮੀ ਲਈ ਇਹ ਕਾਫੀ ਸੀ । ਮਸਾਂ ਹੀ ਅਰਮਾਨ ਦੇ ਮੂੰਹੋ ਬੁਰਕੀ ਅੰਦਰ ਜਾ ਰਹੀ ਸੀ । ਉਸਨੂੰ ਹੁੱਥੂ ਆ ਗਿਆ । ਉਹ ਖੰਘਣ ਲੱਗਾ ਤਾਂ ਪਾਣੀ ਵੇਖਣ ਲੱਗਾ । ਉਸਦੀ ਨਿਗ੍ਹਾ ਪਾਣੀ ਤੱਕ ਪਹੁੰਚਦੀ ਉਸ ਤੋਂ ਪਹਿਲਾਂ ਗਿਲਾਸ ਉਸਦੇ ਬੁੱਲਾਂ ਨੂੰ ਲੱਗ ਗਿਆ ।
“ਅਰਮਾਨ ਪਾਣੀ ਪੀ ਲਵੋ ” ਹੁਣ ਤੱਕ ਦੀ ਗੱਲ ਚ ਸੁਖਮਨ ਪਹਿਲੀ ਵਾਰ ਬੋਲੀ ਸੀ । ਉਸਦੀਆਂ ਅੱਖਾਂ ਬੁੱਲ੍ਹਾ ਨਾਲ ਛੂਹੇ ਗਿਲਾਸ ਦੇ ਉੱਪਰੋਂ ਸੁਖਮਨ ਦੀਆਂ ਅੱਖਾਂ ਚ ਧੱਸ ਗਈਆਂ ਸੀ । ਸੰਗਦਿਆ ਸੁਖਮਨ ਦੀਆਂ ਅੱਖਾਂ ਨੀਵੀਆਂ ਹੋ ਗਈਆਂ ਤੇ ਉਸਦੇ ਚਿਹਰੇ ਤੇ ਲਾਲੀ ਫੈਲ ਗਈ ਸੀ ।
ਰੋਟੀ ਮੁਕਾਈ ਹੀ ਸੀ ਕਿ ਭਾਬੀ ਬਰਤਨ ਲੈਣ ਲਈ ਆ ਗਈ ਸੀ ਤੇ ਨਾਲ ਹੀ ਦੁੱਧ ਵੀ ਰੱਖ ਗਈ । ਤੇ ਦੋਵਾਂ ਨੂੰ ਯਾਦ ਨਾਲ ਪੀ ਲੈਣ ਤੇ ਦਰਵਾਜ਼ਾ ਬੰਦ ਕਰਨ ਲਈ ਆਖ ਗਈ ਸੀ ।
ਪਰ ਅਰਮਾਨ ਦੇ ਦਿਲ ਚ ਡਰ ਹਲੇ ਵੀ ਘਟਿਆ ਨਹੀਂ ਸੀ । ਅਜੇ ਮਸੀਂ ਕੱਤਕ ਦੇ ਸ਼ੁਰੂ ਹੋਣ ਦੇ ਦਿਨ ਸੀ ।ਰਾਤ ਨੂੰ ਥੋੜੀ ਗਰਮੀ ਦਾ ਅਹਿਸਾਸ ਅਜੇ ਤੱਕ ਬਾਕੀ ਸੀ । ਪੱਖੇ ਨੂੰ ਛੱਡ ਕੇ ਉੱਪਰ ਕੰਬਲ ਪਾ ਕੇ ਲੇਟਿਆ ਜਾ ਸਕਦਾ ਸੀ ।ਉਹ ਬੈੱਡ ਨੂੰ ਢੋਅ ਲਾ ਕੇ ਟੇਢਾ ਜਿਹਾ ਲੇਟ ਗਿਆ ਸੀ । ਸੁਖਮਨ ਅਜੇ ਵੀ ਉਸ ਕੋਲ਼ੋਂ ਥੋੜਾ ਦੂਰ ਸਿਮਟੀ ਜਹੀ ਬੈਠੀ ਸੀ ।
“ਪੈਰ ਠੰਡੇ ਹੋ ਰਹੇ ਹੌਣਗੇ ਕੰਬਲ ਵਿਚੋਂ ਕਰ ਲਓ । ”
ਅਰਮਾਨ ਨੇ ਕਿਹਾ ਤਾਂ ਸੁਖਮਨ ਉਂਝ ਹੀ ਢੋਅ ਲਾ ਕੇ ਬੈਠ ਗਈ ਤੇ ਪੈਰਾਂ ਤੇ ਕੰਬਲ ਵੀ ਦੇ ਲਿਆ ।
ਅਰਮਾਨ ਨੂੰ ਹੈਰਾਨੀ ਸੀ ਕਿ ਫੋਨ ਤੇ ਕਿੰਨਾ ਹੀ ਬੋਲਣ ਵਾਲੀ ਉਹ ਅੱਜ ਐਨੀ ਖਾਮੋਸ਼ ਬੈਠੀ ਸੀ ਜਿਵੇੰ ਬੋਲਣਾ ਹੀ ਭੁੱਲ ਗਈ ਹੋਵੇ । ਇਹ ਨਹੀਂ ਸੀ ਕਿ ਉਹਨਾਂ ਚ ਗੱਲ ਨਹੀਂ ਹੋਈ ਸੀ । ਕਿੰਨੀਆਂ ਰੁਮਾਂਟਿਕ ਤਰ੍ਹਾਂ ਦੇ ਸੁਪਨੇ ਦੋਂਵੇਂ ਦੇਖ ਕੇ ਗੱਲਾਂ ਉਹ ਕਰ ਚੁੱਕੇ ਸੀ ਪਰ ਅੱਜ ਤਾਂ ਜਿਵੇੰ ਸਭ ਕਾਸੇ ਤੇ ਸਿਕਰੀ ਜੰਮ ਗਈ ਹੋਵੇ ।
ਸ਼ਰਮ ਹਯਾ ਕਿੱਡੀ ਵੱਡੀ ਚੀਜ਼ ਏ ਡਰ ਤੋਂ ਵੱਡੀ !
ਅਰਮਾਨ ਨੂੰ ਖੁਦ ਦਾ ਯਾਦ ਆਇਆ ਕਲਾਸ ਚ ਆਮ ਹੀ ਗਾ ਲੈਣ ਚ ਉਹ ਮਸਹੂਰ ਸੀ ਪਰ ਜਦੋਂ ਪਹਿਲੀ ਵਾਰ ਸਟੇਜ ਤੇ ਗਾਉਣ ਚੜ੍ਹਿਆ ਸੀ ਤਾਂ ਲੱਤਾਂ ਕੰਬ ਗਈਆਂ ਜ਼ੁਬਾਨ ਥਥਲਾਉਂਣ ਲੱਗੀ ਤੇ ਉਹ ਬਿਨਾਂ ਗਾਏ ਹੀ ਥੱਲੇ ਉੱਤਰ ਆਇਆ ਸੀ । ਕਈ ਦਿਨ ਉਦਾਸ ਰਿਹਾ । ਕਿੱਡੇ ਵੱਡੇ ਵੱਡੇ ਭਾਰ ਬਣ ਜਾਂਦੇ ਹਨ ਜਦੋਂ ਤੁਹਾਡੇ ਮਨ ਤੇ ਕੁਝ ਕਰਨ ਦੀ ਮੰਗ ਥੋਪਕੇ ਮਾਮੂਲ਼ੀ ਗੱਲ ਨੂੰ ਹਊਆ ਬਣਾ ਦਿੱਤਾ ਜਾਂਦਾ ਹੈ ।
ਪਹਿਲੀ ਰਾਤ ਦਾ ਇਹੀ ਹਊਆ ਦੋਵਾਂ ਤੇ ਭਾਰੂ ਸੀ । ਅਰਮਾਨ ਤੇ ਕੁਝ ਜਿਆਦਾ ਹੀ ਸੀ । ਜਦੋਂ ਤੋਂ ਵਿਆਹ ਦੀ ਡੇਟ ਫਿਕਸ ਹੋਈ ਸੀ ਸਭ ਦੀਆਂ ਨਜਰਾਂ ,ਇਸ਼ਾਰੇ ਗੱਲਾਂ ਉਸ ਦੇ ਵੱਲ ਹੀ ਸੀ । ਤੇ ਅੱਜ ਦੀ ਰਾਤ ਉਸਦੇ ਮਨ ਤੇ ਦਿਮਾਗ ਚ ਇੱਕ ਭਾਰ ਬਣ ਗਿਆ ਸੀ ।
ਉਸ ਕੁੜੀ ਨਾਲ ਉਸਨੇ ਹੁਣ ਤੱਕ ਕੱਲੇ ਕੁਝ ਮਿੰਟ ਬਿਤਾਏ ਸੀ । ਥੋੜੀਆਂ ਬਹੁਤ ਬੱਸ ਫੋਨ ਦੀਆਂ ਗੱਲਾਂ ਸੀ । ਪਰ ਉਸਤੇ ਵੀ ਕੀ ਕੁਝ ਹੋ ਸਕਦਾ ਸੀ ਕੁਝ ਕੁ ਸੁਪਨਈ ਗੱਲਾਂ ਤੋਂ ਬਿਨਾ ਕੁਝ ਜਿਆਦਾ ਨਹੀਂ ਸੀ ।
ਉਸਨੇ ਜੋ ਪੜ੍ਹਿਆ ਸੀ ਸੁਣਿਆ ਸੀ ਉਹ ਇਹੋ ਸੀ ਕਿ ਪਹਿਲੀ ਰਾਤ ਬੱਸ ਝਪਟ ਪੈਣਾ ਹੈ ਕੁੜੀ ਤੇ ਸਿਰਫ ਉਸੇ ਕੰਮ ਲਈ ਹੁੰਦੀ ਹੈ ਰਾਤ । ਬਾਕੀ ਗੱਲਾਂ ਲਈ ਤਾਂ ਸਾਰੀ ਉਮਰ ਪਈ ਹੈ ।
ਪਰ ਉਸਦਾ ਮਨ ਨਹੀਂ ਸੀ ਮੰਨਦਾ , ਪਰ ਇਹ ਡਰ ਸੁ ਜਾਂ ਉਸਦੇ ਅੰਦਰ ਦੀ ਕੋਈ ਕਮੀ ਉਹ ਅਜੇ ਵੀ ਦੁਚਿੱਤੀ ਸੀ ਕੀ ਕਰੇ ਕੀ ਨਾ ਕਰੇ । #harjotdikalam
ਨਾ ਚਾਹੁੰਦੇ ਹੋਏ ਵੀ ਉਸਨੇ ਢੋ ਲਗਾ ਕੇ ਬੈਠੀ ਸੁਖਮਨ ਕੋਲ ਖੁਦ ਨੂੰ ਖਿਸਕਾ ਲਿਆ ।
ਥੋੜ੍ਹਾ ਕੁ ਨੀਵਾਂ ਹੋ ਕੇ ਤੇ ਟੇਢਾ ਜਿਹਾ ਹੋਕੇ ਆਪਣੇ ਸਿਰ ਨੂੰ ਉਸਦੀ ਗੋਦ ਚ ਟਿਕਾ ਕੇ ਉੰਝ ਹੀ ਲੇਟ ਗਿਆ ।
ਪਰ ਗੱਲਾਂ ਤਾਂ ਜਿਵੇਂ ਖ਼ਤਮ ਹੀ ਹੋ ਗਈਆਂ ਹੋਣ । ਫਿਰ ਉਸਨੂੰ ਯਾਦ ਆਇਆ ਕਿ ਪਹਿਲੀ ਰਾਤ ਦਾ ਤੋਹਫ਼ਾ ਦੇਣਾ ਤਾਂ ਅਜੇ ਬਾਕੀ ਸੀ । ਉਸਨੇ ਆਪਣੀ ਜੇਬ ਚ ਹੱਥ ਮਾਰਿਆ ਤੇ ਇੱਕ ਗਿਫ਼੍ਟ ਬਾਕਸ ਚ ਪੈਕ ਮੁੰਦੀ ਬਾਹਰ ਕੱਢੀ ਜਿਸ ਦੇ ਉੱਪਰ ਬਹੁਤ ਹੀ ਨਿੱਕੇ ਚ ਦੋਵਾਂ ਦੇ ਨਾਮ ਦਾ ਪਹਿਲਾ ਅੱਖਰ ਖੁਣਿਆ ਹੋਇਆ ਸੀ ।
ਮੁੰਦੀ ਪਾਉਂਦੇ ਹੋਏ ਉਸਨੂੰ ਉਂਗਲੀਆਂ ਤੇ ਲੱਗੀ ਮਹਿੰਦੀ ਬੜੀ ਪਿਆਰੀ ਲੱਗੀ ਸੀ । ਉਸਨੇ ਉਂਝ ਹੀ ਬਹਾਨੇ ਨਾਲ ਪਹਿਲ਼ਾਂ ਮੁੰਦੀ ਨੂੰ ਫਿਰ ਸੁਖਮਨ ਦੇ ਹੱਥ ਨੂੰ ਚੁੰਮ ਲਿਆ । ਤੇ ਅੱਖਾਂ ਉੱਪਰ ਕਰਕੇ ਉਸਦੇ ਚਿਹਰੇ ਵੱਲ ਤੱਕਿਆ ਪਲਾਂ ਲਈ ਨਜ਼ਰ ਮਿਲੀ ਤੇ ਸੁਖਮਨ ਨੇ ਅੱਖਾਂ ਫਿਰ ਝੁਕਾ ਲਈਆਂ ।
ਸੁਖਮਨ ਦੇ ਚਿਹਰੇ ਨੂੰ ਕੰਬਦੇ ਹੱਥਾਂ ਨਾਲ ਹੇਠਾਂ ਨੂੰ ਝੁਕਾਉਣ ਲੱਗਾ । ਕੁਦਰਤੀ ਜੋ ਮਨ ਦਿਮਾਗ ਤੇ ਭਾਰੂ ਸੀ ਸੁਖਮਨ ਚਿਹਰੇ ਨੂੰ ਪਿਛਾਂਹ ਨੂੰ ਖਿੱਚ ਲਿਆ । ਪਿਆਸਾ ਜਿਵੇੰ ਖੂਹ ਤੋਂ ਪਿਛਾਂਹ ਤਿਲਕ ਗਿਆ ਹੋਵੇ ਉਸਦੇ ਹੱਥੋਂ ਸੁਖਮਨ ਦਾ ਚਿਹਰਾ ਪਰਾਂ ਖਿਸਕ ਗਿਆ ।
“ਲਾਈਟ ਆਫ ਕਰ ਲਵੋ ” ਸੁਖਮਨ ਬੋਲੀ,ਬੰਦ ਕਮਰੇ ਚ ਵੀ ਜਿਵੇੰ ਕਿਸੇ ਦੇ ਦੇਖਣ ਦਾ ਡਰ ਸਤਾ ਰਿਹਾ ਹੋਵੇ। ਹਨੇਰੇ ਚ ਡਰ ਸਭ ਨੂੰ ਲਗਦਾ ਹੈ ਪਰ ਇਹ ਅਜਿਹਾ ਪਲ ਸਨ ਜਿੱਥੇ ਦੋਵੇਂ ਹੀ ਚਾਨਣ ਤੋਂ ਡਰ ਰਹੇ ਸੀ ।
ਪਰ ਉਸ ਤੋਂ ਪਹਿਲ਼ਾਂ ਦੁੱਧ ਪੀਣਾ ਸੀ । ਤੇ ਗਹਿਣਿਆਂ ਨਾਲ ਲੱਦੀ ਸੁਖਮਨ ਦੇ ਪਾਏ ਸਭ ਗਹਿਣੇ ਵੀ ਉਤਾਰਨੇ ਸੀ । ਕਿਤੇ ਵੀ ਡਿੱਗ ਸਕਦੇ ਸੀ ਮਗਰੋਂ ਕੋਈ ਵਾਲ਼ੀ, ਕਾਂਟਾ ਕਿਥੋਂ ਥਿਉਣਾ ਸੀ ।
ਅਰਮਾਨ ਨੂੰ ਦੁੱਧ ਵਾਲਾ ਗਿਲਾਸ ਚੁੱਕ ਮੂੰਹ ਨੂੰ ਲਾਇਆ । ਇੱਕ ਘੁੱਟ ਭਰਕੇ ਸੁਖਮਨ ਦੇ ਬੁੱਲਾਂ ਨੂੰ ਛੁਹਾ ਦਿੱਤਾ । ਤੇ ਇੰਝ ਹੀ ਘੁੱਟ ਘੁੱਟ ਕਰਕੇ ਦੋਂਵੇਂ ਪੀਂਦੇ ਰਹੇ ਜਦੋਂ ਤੱਕ ਗਿਲਾਸ ਖਾਲੀ ਨਾ ਹੋ ਗਿਆ ।
“ਗਹਿਣੇ ਉਤਾਰ ਕੇ ਰੱਖ ਦਵੋ ਸੁੱਤੇ ਕੋਈ ਡਿੱਗ ਜਾਵੇਗਾ ” ਅਰਮਾਨ ਨੇ ਕਿਹਾ ।
ਉਸ ਦੀ ਆਗਿਆ ਦਾ ਇੰਨ ਬਿੰਨ ਪਾਲਣਾ ਕਰਦੇ ਸੁਖਮਨ ਨੇ ਇੱਕ ਇੱਕ ਕਰਕੇ ਸਭ ਗਹਿਣੇ ਉਤਾਰ ਕੇ ਦਰਾਜ ਚ ਰੱਖ ਦਿੱਤੇ ।
ਉਸਦੇ ਮੂੰਹੋ ਸਹਿਜ ਸੁਭਾਅ ਨਿਕਲਿਆ “ਤੇ ਕੱਪਡ਼ੇ? “.
ਅਰਮਾਨ ਦੇ ਮੂੰਹੋ ਤੁਰੰਤ ਨਿੱਕਲਿਆ ,” ਉਹ ਮੈਂ ਖੁਦ ਹੀ ਉਤਾਰ ਦਿਆਂਗਾ ।”
ਸੁਖਮਨ ਦਾ ਚਿਹਰਾ ਸ਼ਰਮ ਨਾਲ ਚਮਕ ਗਿਆ ।ਚਿਹਰਾ ਝੁਕ ਗਿਆ ਆਪਣੇ ਸਵਾਲ ਤੇ ਸ਼ਰਮ ਸੀ ਜਾਂ ਅਰਮਾਨ ਦੇ ਉੱਤਰ ਤੇ ਉਸਨੂੰ ਕੁਝ ਵੀ ਪਤਾ ਨਹੀਂ ਸੀ ।
ਅਰਮਾਨ ਨੇ ਵੀ ਉੱਤਰ ਪਤਾ ਨਹੀਂ ਕਿਵੇਂ ਦਿੱਤਾ ਸੀ । ਉੰਝ ਉਹ ਸ਼ਰਮੀਲਾ ਤੇ ਜ਼ਬਤ ਵਾਲਾ ਸੀ । ਆਪਣੇ ਯਾਰਾਂ ਦੇ ਲੱਖ ਜ਼ੋਰ ਦੇ ਬਾਵਜ਼ੂਦ ਵਿਆਹ ਤੋਂ ਪਹਿਲ਼ਾਂ ਊਹਨੇ ਕਿਤੇ ਕੁਝ ਨਹੀਂ ਕੀਤਾ । ਕੁਝ ਸਮੇਂ ਲਈ ਰਿਲੇਸ਼ਨ ਚ ਵੀ ਰਿਹਾ । ਪਰ ਉਹਦੇ ਦਿਲ ਚ ਇੱਕ ਧਾਰਨਾ ਜਹੀ ਬਣ ਗਈ ਸੀ ਕਿ ਜਿੰਦਗ਼ੀ ਭਰ ਸਿਰਫ ਇੱਕੋ ਪਾਰਟਨਰ ਨਾਲ ਸਭ ਕੁਝ ਕਰਨਾ । ਇਹ ਉਸਦੀ ਆਪਣੀ ਇੱਛਾ ਸੀ ਉਸਦੀ ਆਪਣੀ ਸੋਚ ਸੀ । ਪਰ ਯਾਰਾਂ ਚ ਮਜ਼ਾਕ ਬਣ ਗਈ ਸੀ ।
“ਇੰਝ ਤਾਂ 20 ਸਾਲ ਪਹਿਲ਼ਾਂ ਕੁਡ਼ੀਆਂ ਸੋਚਦੀਆਂ ਸੀ ,ਅੱਜ ਕੱਲ੍ਹ ਉਹ ਵੀ ਮੁੰਡਿਆਂ ਵਾਂਗ ਸੋਚਣ ਲੱਗ ਪਈਆਂ ਤੇ ਤੂੰ ਪੁਰਾਣੀਆਂ ਬੁਢੀਆਂ ਦੀ ਸੋਚ ਲਈ ਬੈਠਾ , ਫਿਰ ਤੇਰੇ ਅਰਗਾ ਸੁਹਾਗਰਾਤ ਨੂੰ ਸੋਚੀ ਜਾਂਦਾ ਕੀ ਕਰਾਂ ।”ਉਹਦੇ ਯਾਰ ਮਜਾਕ ਉਡਾਉਂਦੇ । ਸੰਤ ਉਸਦੀ ਅੱਲ...

ਹੀ ਪੈ ਗਈ ਸੀ । ਉਸਨੂੰ ਹੈਰਾਨੀ ਸੀ ਕਿ ਗੱਲ ਗੱਲ ਤੇ “ਪਿਆਰ ਜਿਸਮਾਂ ਦੀ ਖੇਡ ” ਤੇ “ਟਾਈਮਪਾਸ” ਬਣ ਜਾਣ ਦੀ ਗੱਲ ਕਰਦੇ ਉਸਦੇ ਦੋਸਤ ਉਸਦੇ ਫੈਸਲੇ ਤੇ ਇੰਝ ਦੋਗਲਾ ਜਿਹਾ ਕਿਉਂ ਸੋਚਦੇ ਸੀ।
” ਚੱਲ ਮਨ ਲੈ ਤੂੰ ਕੁਝ ਨਹੀਂ ਕੀਤਾ ਹੋਇਆ ਪਰ ਤੈਨੂੰ ਕੀ ਪਤਾ ਜੋ ਕੁੜੀ ਤੈਨੂੰ ਮਿਲੇ ਉਹ ਨਾ ਤੇਰੇ ਜਹੀ ਸੋਚ ਵਰਗੀ ਹੋਈ ਫਿਰ ? ਕਿਸੇ ਅਣਜਾਣ ਨੂੰ ਸਭ ਮੰਨ ਕੇ ਇੰਝ ਕਿਉਂ ਰਹਿਣਾ ” ਬਹਿਸ ਚ ਤਰਕ ਇਸ ਲੈਵਲ ਤੇ ਵੀ ਹੋ ਜਾਂਦੇ ।
” ਇਹ ਮੇਰਾ ਫੈਸਲਾ ,ਉਹ ਉਸਦਾ ਫੈਸਲਾ ਹੋਏਗਾ । ਮੈਨੂੰ ਦੋਵਾਂ ਚ ਕੋਈ ਪ੍ਰੇਸ਼ਾਨੀ ਨਹੀਂ ” .
ਫਿਰ ਆਪਣੇ ਆਪ ਬਹਿਸ ਘੱਟਦੀ ਗਈ । ਇਹ ਨਹੀਂ ਸੀ ਕਿ ਉਸਨੂੰ ਕੁਝ ਨਹੀਂ ਸੀ ਆਉਂਦਾ । ਉਸਨੇ ਸਿਰਫ ਕਿਸੇ ਜਿਸਮ ਨੂੰ ਪਿਆਰ ਨਹੀਂ ਸੀ ਕੀਤਾ । ਇਹ ਸਭ ਸਿੱਖਣ ਦੇ ਜੋ ਨਵੇਂ ਪੁਰਾਣੇ ਤਰੀਕੇ ਸੀ ਉਸਨੇ ਸਭ ਵਰਤੇ ਸੀ । ਖੁਦ ਨੂੰ ਸੰਤੁਸ਼ਟੀ ਦੇ ਪਲ ਵੀ ਦਿੱਤੇ ਸੀ ।
ਪਰ ਫੋਨ ਉੱਤੇ ਵੀ ਸੁਖਮਨ ਨਾਲ ਉਹਦੀਆਂ ਗੱਲਾਂ ਮਸੀਂ ਕਿੱਸ ਤੱਕ ਹੀ ਸੀ । ਉਹ ਵੀ ਜਦੋਂ ਦੇਰ ਰਾਤ ਗੱਲ ਕਰਦੇ ਕਰਦੇ ਉਦੋਂ ਤੱਕ ਕਾਲ ਨਹੀਂ ਸੀ ਕੱਟਦੇ ਜਦੋਂ ਤੱਕ ਸੁਖਮਨ ਉਸਨੂੰ ਕਿੱਸ ਕਰਕੇ ਫੋਨ ਕੱਟਣ ਲਈ ਮਨਾ ਨਹੀਂ ਸੀ ਲੈਂਦੀ । ਇਸ ਲਈ ਕਿੰਨੀ ਵਾਰ ਝਗੜੇ ਵੀ ।ਰਾਤ ਭਰ ਫੋਨ ਵੀ ਲਾਈ ਰਖਿਆ ਪਰ ਅਖੀਰ ਸੁਖਮਨ ਨੇ ਮਨਾ ਹੀ ਲਿਆ ਸੀ । ਇਸ ਮਸਲੇ ਚ ਉਸਨੂੰ ਸੁਖਮਨ ਖੁਦ ਤੋਂ ਤੇਜ਼ ਲੱਗੀ ਸੀ ।ਪਰ ਅੱਜ ਸਾਹਮਣੇ ਬੈਠ ਉਸ ਸੁਖਮਨ ਦੇ ਸਾਹ ਹੀ ਸੁੱਕ ਗਏ ।
ਗਹਿਣੇ ਉਤਾਰ ਕੇ ਲਾਈਟ ਆਫ ਕਰਕੇ ਕਿੰਨਾ ਹੀ ਗੈਪ ਰੱਖਕੇ ਉਹ ਲੇਟ ਗਈ ਸੀ । ਕਮਰੇ ਚ ਰੋਸ਼ਨਦਾਨ ਵਿਚੋਂ ਬਾਹਰੋਂ ਲਾਈਟ ਆ ਰਹੀ ਸੀ । ਹੌਲੀ ਹੌਲੀ ਉਸ ਵਿਚੋਂ ਆਉਂਦੀ ਨਿੰਮੀ ਨਿੰਮੀ ਲਾਈਟ ਚ ਉਸਦੀਆਂ ਅੱਖਾਂ ਦੇਖਣਯੋਗ ਤਾਕਤ ਲੈ ਸਕੀਆਂ ।
ਉਸਨੂੰ ਸੁਖਮਨ ਦੀਆਂ ਅੱਖਾਂ ਆਪਣੇ ਵੱਲ ਤਕਦੀਆਂ ਦਿਸੀਆਂ । ਉਸਦੇ ਸੂਟ ਚ ਲੱਗੇ ਚਮਕੀਲੇ ਖਣ ਚਮਕ ਰਹੇ ਸੀ । ਸੁਖਮਨ ਦੇ ਸੀਨੇ ਚ ਸਾਹ ਆਮ ਨਾਲੋਂ ਵੱਧ ਤੇਜੀ ਨਾਲ ਉਤਰਾਅ ਚੜਾਅ ਸੀ । ਸ਼ਾਇਦ ਉਸਦਾ ਵੀ ਸਾਹ ਅਰਮਾਨ ਵਾਂਗ ਹੀ ਤੇਜ਼ ਸੀ। ਅਰਮਾਨ ਲਈ ਤਾਂ ਪਲ ਹੈ ਹੀ ਅਨੋਖਾ ਸੀ । ਕਿਸੇ ਜੁਆਨ ਜਿਸਮ ਨਾਲ ਪਹਿਲੀ ਵਾਰ ਉਹ ਇੰਝ ਇੱਕੋ ਕਮਰੇ ਤੇ ਇੱਕੋ ਬੈੱਡ ਤੇ ਜਿਸ ਨਾਲ ਉਹ ਕੁਦਰਤ ਦੀ ਉਸ ਅੰਤਿਮ ਖੇਡ ਲਈ ਖੇਡ ਸਕਦਾ ਸੀ ਜਿਸ ਲਈ ਲੋਕ ਕਿੰਨੇ ਹੀ ਚਲਿੱਤਰ ਕਰਦੇ ਹਨ ।
ਉਹ ਖਿਸਕ ਕੇ ਸੁਖਮਨ ਦੇ ਨੇੜੇ ਜਾ ਲੇਟਿਆ । ਹੱਥ ਨਾਲ ਪਕੜ ਕੇ ਉਸਦੇ ਮੂੰਹ ਨੂੰ ਆਪਣੇ ਵੱਲ ਘੁਮਾ ਲਿਆ । ਕਿੰਨਾ ਹੀ ਸਮਾਂ ਉਸਦੇ ਚਿਹਰੇ ਨੂੰ ਤੱਕਦਾ ਰਿਹਾ । ਫਿਰ ਹੋਰ ਨੇੜੇ ਹੋ ਸੁਖਮਨ ਦੇ ਸਿਰ ਨੂੰ ਆਪਣੀ ਬਾਂਹ ਤੇ ਰੱਖ ਇੰਨਾ ਕੁ ਕਰੀਬ ਹੋ ਗਿਆ ਕਿ ਦੋਵਾਂ ਨੂੰ ਇੱਕ ਦੂਸਰੇ ਦੇ ਸਾਹ ਵੀ ਮਹਿਸੂਸ ਹੋ ਰਹੇ ਸੀ ।
“ਫੋਨ ਤੇ ਤਾਂ ਕਦੇ ਕਿੱਸ ਤੋਂ ਬਿਨਾਂ ਫੋਨ ਨਹੀਂ ਕੱਟਣ ਦਿੰਦੀ ਸੀ ਤੇ ਹੁਣ ਇੰਝ ਹੀ ਸੌਣਾ ? ਅਰਮਾਨ ਨੇ ਬੁੱਲਾਂ ਨੂੰ ਉਸਦੇ ਕੰਨਾਂ ਦੇ ਕੋਲ ਲਿਜਾ ਕੇ ਆਖਿਆ ।
“ਆਪਾਂ ਕਿਹੜਾ ਹੁਣੀ ਸੌਣ ਲੱਗੇ ਹਾਂ ” ਸੁਖਮਨ ਨੇ ਉਸੇ ਲਹਿਜ਼ੇ ਚ ਜਵਾਬੁ ਦਿੱਤਾ । ਉਸਦੇ ਜਵਾਬ ਨਾਲ ਇੱਕ ਕੰਬਣੀ ਜਿਹੀ ਛਿੜ ਗਈ ਅਰਮਾਨ ਦੇ ਸਰੀਰ ਵਿੱਚ । ਉਸਦੀ ਜੀਭ ਹਲਕੀ ਜਹੀ ਸੁਖਮਨ ਦੇ ਕੰਨ ਨਾਲ ਟਕਰਾਈ ਤੇ ਉਹਦੇ ਬੁੱਲ੍ਹਾ ਨੇ ਕੰਨ ਦੇ ਹੇਠਲੇ ਕੋਸੇ ਜਿਹੇ ਹਿੱਸੇ ਨੂੰ ਚੁੰਮ ਲਿਆ ।
ਆਪਣੇ ਜਿਸਮ ਤੇ ਅਰਮਾਨ ਦੇ ਬੁੱਲ੍ਹਾ ਦੀ ਪਹਿਲੀ ਛੋਹ ਨਾਲ ਸੁਖਮਨ ਉਸਦੀਆਂ ਬਾਹਾਂ ਚ ਕਸਕਸਾ ਉੱਠੀ । ਪਰ ਦੂਰ ਹੋਣ ਦੀ ਬਜਾਏ ਉਸਦੇ ਹੋਰ ਨੇੜੇ ਖਿਸਕ ਕੇ ਆਪਣੀਆਂ ਬਾਹਾਂ ਨੂੰ ਉਸਦੀ ਪਿੱਠ ਤੇ ਕੱਸ ਲਿਆ।
ਅਰਮਾਨ ਦੇ ਬੁੱਲ੍ਹ ਖਿਸਕਦੇ ਹੋਏ ਉਸਦੀ ਗੱਲ ਤੇ ਫਿਰ ਬੁੱਲ੍ਹਾ ਨੂੰ ਛੂਹਣ ਲੱਗੇ । ਦੋਵਾਂ ਦੇ ਜਿਸਮ ਚ ਲਹੂ ਦੀ ਰਫਤਾਰ ਇੱਕ ਦਮ ਵਧੀ । ਅਖ਼ੀਆਂ ਅਹਿਸਾਸ ਨਾਲ ਮਿਚਣ ਲੱਗੀਆਂ । ਹੱਥਾਂ ਦੀ ਪਿੱਠ ਤੇ ਕਸਾਵਟ ਇੱਕ ਦਮ ਵੱਧ ਗਈ ਸੀ ।
ਅਰਮਾਨ ਦੇ ਹੱਥ ਗਰਦਨ ਤੋਂ ਪਿੱਠ ਤੱਕ ਤੇ ਉਸਤੋਂ ਵੀ ਥੱਲੇ ਜਿਥੇ ਤੱਕ ਜਾ ਸਕਦੇ ਸੀ ਘੁੰਮ ਰਹੇ ਸੀ । ਵਾਲਾਂ ਤੇ ਮੱਥੇ ਨੂੰ ਸਹਿਲਾ ਰਹੇ ਸੀ । ਕੋਈ ਰੋਕ ਟੋਕ ਕੋਈ ਸ਼ਰਮ ਵਰਗਾ ਕੁਝ ਵੀ ਬਾਕੀ ਨਹੀਂ ਸੀ । ਅਚਾਨਕ ਹੀ ਇੱਕ ਚੁੰਮਣ ਨੇ ਸਭ ਤਰ੍ਹਾਂ ਦੀਆਂ ਸੰਗਾਂ ਸ਼ਰਮਾਂ ਨੂੰ ਉਤਾਰ ਦਿੱਤਾ ਸੀ ।
ਸੁਖਮਨ ਨੇ ਮਹਿਜ਼ ਉਸਨੂੰ ਬਾਹਾਂ ਚ ਕਸਿਆ ਹੋਇਆ ਸੀ । ਬੱਸ ਜਦੋਂ ਹੱਥ ਕਿਸੇ ਨਵੇਂ ਹਿੱਸੇ ਨੂੰ ਛੂਹੰਦੇ ਉਸਦੀ ਕਸਾਵਟ ਵੱਧ ਜਾਂਦੀ ਸੀ ।
ਜਿਉਂ ਜਿਉਂ ਅਰਮਾਨ ਉਸਨੂੰ ਚੁੰਮਦਾ ਰਿਹਾ ਉਸਦੇ ਜਿਸਮ ਨੂੰ ਸਹਿਲਾਉਂਦਾ ਰਿਹਾ ਉਹ ਹੋਰ ਬੇਚੈਨ ਹੋਕੇ ਹੋਰ ਵੀ ਗਹਿਰਾਈ ਚ ਉੱਤਰਨ ਦੀ ਕੋਸ਼ਿਸ਼ ਕਰਨ ਲੱਗਾ । ਸੁਖਮਨ ਦੀ ਕਮੀਜ਼ ਦੇ ਅੰਦਰੋਂ ਉਸਦੇ ਹੱਥ ਉਸਦੀ ਨੰਗੀ ਪਿੱਠ ਤੇ ਫਿਰਨ ਲੱਗੇ । ਸਪੇਸ ਬਣਾਉਂਦੇ ਹੋਏ ਉਂਝ ਹੀ ਅੰਦਰੋਂ ਉਸਦੀ ਗਰਦਨ ਤੱਕ ਪਹੁੰਚਣ ਲੱਗੇ ਫਿਰ ਉਵੇਂ ਹੀ ਕਿੰਨਾ ਸਮਾਂ ਘੁੰਮਦੇ ਰਹੇ । ਹਰ ਵਾਰ ਹੀ ਉੱਪਰ ਪਹੁੰਚਦੇ ਹੱਥ ਚ ਰਸਤੇ ਚ ਉਸਨੂੰ ਰੁਕਾਵਟ ਲਗਦੀ । ਥੋਡ਼ੀ ਬਹੁਤ ਹੀਲ ਹੁੱਜਤ ਕਰਕੇ ਉਸਨੇ ਆਉਂਦੀ ਉਸ ਰੁਕਾਵਟ ਨੂੰ ਵੀ ਦੂਰ ਕਰ ਹੀ ਲਿਆ । ਹੁਣ ਸੁਖਮਨ ਦੀ ਪਿੱਠ ਤੇ ਸਿਰਫ ਉਸਦਾ ਹੱਥ ਚ ਜੋ ਉਸਦੇ ਜਿੰਨਾ ਹੀ ਗਰਮ ਸੀ ।
ਪਰ ਐਨੇ ਨਾਲ ਵੀ ਉਹ ਅਜੇ ਸੰਤੁਸ਼ਟ ਨਹੀਂ ਸੀ । ਅਗਲੇ ਹੀ ਪਲ ਉਸਨੇ ਸੁਖਮਨ ਦੇ ਜਿਸਮ ਦੀ ਖੂਬਸੂਰਤੀ ਨੂੰ ਆਪਣੇ ਅੱਖਾਂ ਸਾਹਮਣੇ ਲੈ ਆਂਦਾ । ਜਿਸਦਾ ਉਸਨੇ ਤਸਵੱਰ ਕੀਤਾ ਸੀ ਉਸਤੋਂ ਵੀ ਵੱਧ ਉਸਦੀਆਂ ਅੱਖਾਂ ਦੇ ਸਾਹਮਣੇ ਸੀ , ਹੱਥਾਂ ਦੇ ਨੀਚੇ ਤੇ ਸਾਹਾਂ ਨੂੰ ਮਹਿਸੂਸ ਹੋਇਆ ਸੀ । ਇਸ ਖੂਬਸੂਰਤੀ ਚ ਕਿੰਨਾ ਹੀ ਸਮਾਂ ਉਹ ਡੁੱਬਿਆ ਰਿਹਾ ਸੀ । ਸ਼ਾਇਦ ਉਸਨੂੰ ਮਾਨਣ ਲਈ ਪੂਰੀ ਰਾਤ ਵੀ ਉਸ ਲਈ ਘੱਟ ਸੀ ।ਫਿਰ ਉਸਨੂੰ ਖਿਆਲ ਆਇਆ ਕਿ ਇਸ ਤਰ੍ਹਾਂ ਦੀ ਰਾਤ ਇਹ ਖੂਬਸੂਰਤੀ ਇਹ ਹੁਸਨ, ਗਰਮੀ ਤੇ ਸਖ਼ਤੀ ਹੁਣ ਇਸ ਜਨਮ ਚ ਕਿੰਨੀਆਂ ਹੀ ਰਾਤਾਂ ਇੰਝ ਉਸਦੀ ਹੀ ਰਹੇਗ਼ੀ ਉਸਦੀ ਹੈ ।
ਉਸਦੀ ਤੇਜ਼ੀ ਥੋਡ਼ੀ ਘਟੀ ਪਰ ਹਰਕਤਾਂ ਬੰਦ ਨਹੀਂ ਹੋਇਆਂ । ਉਹਨੂੰ ਆਪਣੀ ਹੀ ਕਈ ਵਾਰ ਕਹੀ ਗੱਲ ਯਾਦ ਆਈ । ਬੇਸਬਰਪਣ ਭੁੱਖ ਤੇ ਮਿਟਾ ਦਿੰਦਾ ਹੈ ਪਰ ਸੁਆਦ ਖ਼ਤਮ ਕਰ ਦਿੰਦਾ ਹੈ ।
ਆਪਣੀਆਂ ਬਾਹਾਂ ਚ ਸਿਮਟ ਗਈ ਸੁਖਮਨ ਨੂੰ ਮੁੜ ਉਸਦੇ ਕੰਨਾਂ ਕੋਲ ਜਾ ਕੇ ਉਹ ਬੋਲਿਆ ।
“ਹੁਣ ਦੱਸੋ ਬਹੁਤ ਕਿੱਸ ਹੋ ਗਈ ਨਾ ਸੌਂ ਜਾਣ ਲਈ ” ਸੁਖਮਨ ਕੁਝ ਨਾ ਬੋਲੀ । ਜਿਸ ਸਵਾਲ ਨੂੰ ਪੁੱਛਦੇ ਅਰਮਾਨ ਦੀ ਜੀਭ ਕੰਬ ਰਹੀ ਸੀ ਉਹ ਕੀ ਬੋਲ ਸਕਦੀ ਸੀ ? ਉਹ ਵੀ ਉਦੋਂ ਜਦੋਂ ਉਸਦੇ ਹੱਥ ਜਿਸਮ ਦੇ ਸਭ ਤੋਂ ਨਾਜ਼ੁਕ ਹਿੱਸਿਆਂ ਨੂੰ ਛੂਹ ਰਹੇ ਸੀ । ਅਰਮਾਨ ਕੋਲ ਮੁੜ ਕਿੱਸ ਕਰਨ ਤੋਂ ਬਿਨਾਂ ਕੋਈ ਹੱਲ ਨਹੀਂ ਸੀ ।ਤੇ ਇੰਝ ਹੀ ਉਸਦੇ ਜਿਸਮ ਨੂੰ ਚੁੰਮਦੇ ਚੁੰਮਦੇ ਹੋ ਜਿੱਥੋਂ ਤੱਕ ਜਗ੍ਹਾ ਮਿਲੀ ਚੁੰਮਦਾ ਰਿਹਾ । ਸੁਖਮਨ ਨੂੰ ਪਤਾ ਵੀ ਨਹੀਂ ਸੀ ਲੱਗਾ ਕਿ ਕਦੋਂ ਅਰਮਾਨ ਨੇ ਕੱਪੜੇ ਉਤਾਰ ਦਿੱਤੇ ਸੀ ।ਉਸਨੂੰ ਸਿਰਫ ਮਹਿਸੂਸ ਹੋਇਆ । ਜਦੋੰ ਦੋਵਾਂ ਦੇ ਗਰਮ ਜਿਸਮਾਂ ਨੇ ਇੱਕ ਦੂਸਰੇ ਨੂੰ ਛੋਹਿਆ ਸੀ । ਤੇ ਉਦੋਂ ਹੀ ਅਰਮਾਨ ਦੇ ਹੱਥਾਂ ਨੇ ਉਸਦੇ ਬਦਨ ਤੇ ਬਾਕੀ ਬਚਿਆ ਸਭ ਕੁਝ ਵੀ ਹਟਾ ਦਿੱਤਾ ਸੀ । ਇੰਝ ਦੋਵੇਂ ਇੱਕੋ ਜਿਹੇ ਹੋ ਗੁਏ ਸੀ । ਹੱਥ ਇੱਕ ਜਗ੍ਹਾ ਨਹੀਂ ਸੀ ਟਿਕ ਰਹੇ ਤੇ ਲੱਤਾਂ ਮੁੜ ਮੁੜ ਜੁੜ ਜਾਂਦੀਆਂ ਤੇ ਬਾਹਾਂ ਚ ਕਸੀਆਂ ਪਿੱਠ ਕਰਕੇ ਇੱਕ ਦੂਸਰੇ ਚ ਜਿਵੇੰ ਸਮਾ ਗਏ ਹੋਣ ।
ਫਿਰ ਉਸ ਪਲ ਦੇ ਨੇਡ਼ੇ ਜਿਉਂ ਜਿਉਂ ਉਹ ਪਹੁੰਚਦੇ ਗਏ । ਇੰਝ ਲਗਦਾ ਸੀ ਕਿ ਪਤਾ ਨਹੀਂ ਕੀ ਹੋਣ ਵਾਲਾ । ਅਣਜਾਣ ਜਿਹੇ ਡਰ ਨੇ ਦੋਵਾਂ ਨੂੰ ਘੇਰ ਲਿਆ ਸੀ । ਅਰਮਾਨ ਕਾਫੀ ਕੁਝ ਦੇਖ ਸੁਣ ਤੇ ਪੜ ਚੁੱਕਾ ਸੀ ਪਰ ਸੁਖਮਨ ਦੇ ਮਨ ਦੇ ਡਰ ਨੂੰ ਉਹ ਸਮਝ ਰਿਹਾ ਸੀ ।
ਜਦੋਂ ਉਸਨੇ ਕਿਹਾ ਕਿ “ਪਲੀਜ਼ ਹੌਲੀ ” । ਇੱਕ ਵਾਰੀ ਉਸਨੂੰ ਬਹੁਤ ਪਿਆਰ ਜਿਹਾ ਆਇਆ । ਆਪਣੀ ਖੁਸ਼ੀ ਲਈ ਕਿਸੇ ਨੂੰ ਦਰਦ ਉਹ ਸੋਚ ਕੇ ਕੰਬ ਜਿਹਾ ਗਿਆ । ਨਾ ਚਾਹੁੰਦੇ ਵੀ ਉਹ ਕੋਸ਼ਿਸ ਕਰਦਾ ਰਿਹਾ । ਜਿਊ ਹੀ ਕੋਸ਼ਿਸ ਕਰਦਾ ਹਰ ਵਾਰ ਹੀ ਸੁਖਮਨ ਖਿਸਕ ਜਾਂਦੀ ਤੇ ਪਰਾਂ ਨੂੰ ਹੱਟ ਜਾਂਦੀ । ਇੱਕ ਦੋ ਤਿੰਨ ਕਈ ਵਾਰ ।
ਇੱਕ ਦੋ ਵਾਰ ਮਨ ਚ ਆਇਆ ਕਿ ਕਿਉਂ ਨਾ ਇੱਕ ਵਾਰ ਜਕੜ ਕੇ ਧੱਕਾ ਜਿਹਾ ਕਰ ਲਵਾਂ । ਪਰ ਫਿਰ ਉਸਦਾ ਮਨ ਨਾ ਕਰਦਾ ।
ਫਿਰ ਉਸਨੂੰ ਚੁੰਮਦੇ ਛੇੜਦੇ ਹੋਏ ਕੁਝ ਸਮੇਂ ਬਾਅਦ ਫਿਰ ਟਰਾਈ ਕਰਦਾ । ਪਰ ਮੁੜ ਗੱਲ ਓਥੇ ਆ ਜਾਂਦੀ ।
ਤੇ ਅਖੀਰ ਵਾਰ ਕੁਝ ਹੋਇਆ ਤੇ ਉਹ ਥੋੜ੍ਹਾ ਬਹੁਤ ਸਫਲ ਹੋਇਆ । ਪਰ ਸੁਖਮਨ ਦਾ ਪੀੜ ਨਾਲ ਬੁਰਾ ਹਾਲ ਹੋ ਗਿਆ । ਡਰ ਨਾਲ ਜਾਂ ਕੁਝ ਹੋ ਜਾਣ ਨਾਲ ਪਤਾ ਨਹੀਂ ਪਰ ਇੱਕ ਦਮ ਉਸਦਾ ਸਾਹ ਜਿਹਾ ਘੁੱਟਿਆ ਗਿਆ ।
ਮੁੜ ਅਰਮਾਨ ਨੂੰ ਓਥੇ ਹੀ ਸਭ ਛੱਡਣਾ ਪਿਆ । ਇਸ ਵਾਰ ਉਹ ਕਿੱਸ ਵੀ ਨਾ ਕਰ ਸਕਿਆ । ਸੱਚੀ ਚ ਸੁਖਮਨ ਨੂੰ ਸਾਹ ਚੜ੍ਹਿਆ ਸੀ ਤੇ ਅੱਖਾਂ ਚ ਹੰਝੂ ਵੀ ਸੀ ।
ਉਸਦੀ ਹਾਲਾਤ ਨੂੰ ਸਮਝਦੇ ਅਰਮਾਨ ਨੇ ਸੁਖਮਨ ਨੂੰ ਬਾਹਵਾਂ ਚ ਘੁੱਟ ਲਿਆ । #harjotdikalam
” ਮੇਰਾ ਦਿਲ ਘਬਰਾ ਰਿਹਾ ” ਸੁਖਮਨ ਨੇ ਕਿਹਾ ।
ਉਸਨੂੰ ਬਿਠਾ ਕੇ ਪਾਣੀ ਦੇ ਜੱਗ ਵਿਚੋਂ ਗਲਾਸ ਭਰਕੇ ਅਰਮਾਨ ਨੇ ਉਸਦੇ ਬੁਲਾਂ ਨੂੰ ਛੂਹ ਦਿੱਤਾ ਤੇ ਉਸਦੀ ਪਿੱਠ ਨੂੰ ਵੀ ਸਹਿਲਾਉਣ ਲੱਗਾ । ਜਿਸ ਚ ਕਾਮ ਨਾਲੋਂ ਕੇਅਰ ਵੱਧ ਸੀ ।
“ਵਿੰਡੋ ਖੋਲ ਦਵਾਂ ਕੁਝ ਤਾਜ਼ੀ ਹਵਾ ਆਏਗੀ ” . ਉਸਨੇ ਪੁੱਛਿਆ ਤੇ ਉਸਦੇ ਬਦਨ ਨੂੰ ਕੰਬਲ ਚ ਲੁਕੋ ਕੇ ਤੇ ਖੁਦ ਨੂੰ ਥੋੜ੍ਹਾ ਬਹੁਤ ਲੁਕੋ ਉਸਨੇ ਵਿੰਡੋ ਖੋਲ੍ਹ ਦਿੱਤੀ ਤੇ ਪਰਦਾ ਕਰ ਦਿੱਤਾ ।
“ਬਾਹਰਲੇ ਸੋਚਣਗੇ ਕਿ ਇਹ ਆਪਣੀ ਪਹਿਲੀ ਰਾਤ ਨੂੰ ਇੰਝ ਹੀ ਵਿੰਡੋ ਖੋਲ੍ਹ ਕੇ ਪਏ” ਇੱਕ ਪਲ ਲਈ ਅਰਮਾਨ ਦੇ ਦਿਮਾਗ ਚ ਆਇਆ ਪਰ ਉਸਨੇ ਖਿਆਲ ਨੂੰ ਝਟਕ ਦਿੱਤਾ ।
ਸੁਖਮਨ ਉਸਦੇ ਵੱਲ ਹੈਰਾਨੀ ਨਾਲ ਵੇਖਣ ਲੱਗੀ । “ਵਿੰਡੋ ਖੋਲ੍ਹਕੇ ਕਿਵੇਂ ” ਉਸਦਾ ਸਵਾਲ ਪੂਰਾ ਨਹੀਂ ਸੀ ਹੋਇਆ ।
ਅਰਮਾਨ ਨੇ ਉੱਤਰ ਦਿੱਤਾ । “ਜਰੂਰੀ ਨਹੀਂ ਅੱਜ ਹੀ ਆਪਾਂ ਸਾਰਾ ਕੁਝ ਕਰ ਲਈਏ ,ਜਦੋਂ ਆਪਣੇ ਜਿਸਮਾਂ ਨੂੰ ਇੱਕ ਦੂਸਰੇ ਦੀ ਸਮਝ ਹੋ ਗਈ ਆਪਣੇ ਆਪ ਅੱਜ ਨਹੀਂ ਤਾਂ ਕੱਲ੍ਹ ਹੋ ਜਾਏਗਾ । ਹੁਣ ਤਾਂ ਤੂੰ ਮੇਰੇ ਕੋਲ ਹਮੇਸ਼ਾਂ ਲਈ ਹੀ ਹੈਂ । ਤਾਂ ਕਾਹਲੀ ਕਿਸ ਗੱਲ ਦੀ ”
ਉਸਦੇ ਲਿਟਾ ਕੇ ਉਸਦੇ ਸਿਰ ਨੂੰ ਆਪਣੇ ਮੋਢੇ ਤੇ ਰੱਖਦੇ ਹੋਏ ,ਆਪਣੇ ਨਾਲ ਘੁੱਟਦੇ ਹੋਏ ਕਿਹਾ। ਇਹ ਕਹਿੰਦਿਆਂ ਅਰਮਾਨ ਦੀਆਂ ਲੱਤਾਂ ਨਹੀਂ ਕੰਬੀਆਂ । ਆਪਣੇ ਜਿਸਮ ਦੀ ਬੈਚਨੀ ਦੇ ਬਾਵਜ਼ੂਦ ਸੁਖਮਨ ਦੀ ਪੀੜ ਤੇ ਡਰ ਨੂੰ ਸਮਝਦੇ ਹੋਏ ਉਹ ਰੁਕ ਗਿਆ ਸੀ ।
ਸੁਖਮਨ ਨੇ ਉਸਦੇ ਮੱਥੇ ਨੂੰ ਚੁੰਮਿਆ ਤੇ ਜਿੰਨੇ ਵੀ ਜੋਰ ਨਾਲ ਆਪਣੇ ਨਾਲ ਉਸਦੇ ਜਿਸਮ ਨੂੰ ਕੱਸ ਕੇ ਮਹਿਸੂਸ ਕਰ ਸਕਦੀ ਸੀ ਕੀਤਾ ਤੇ ਉਸਦੇ ਬੁੱਲਾਂ ਨੂੰ ਕਿੱਸ ਕੀਤਾ ।
ਉਸਦੇ ਮਨ ਚ ਮਰਦਾਂ ਦੀ ਮਰਦਾਨਗੀ ਦੇ ਕਿੰਨੇ ਹੀ ਕਿੱਸੇ ਸਹੇਲੀਆਂ ਤੋਂ ਸੁਣੇ ਭਰੇ ਪਏ ਸੀ । ਉਸਨੂੰ ਆਪਣਾ ਆਪ ਖੁਸ਼ ਕਿਸਮਤ ਲੱਗਾ ਕਿ ਉਸਨੂੰ ਅਜਿਹਾ ਜੀਵਨ ਸਾਥੀ ਮਿਲਿਆ ਜਿਸਨੇ ਆਪਣੀ ਮਰਦਾਨਗੀ “ਸਾਬਿਤ” ਨਹੀਂ ਕੀਤੀ ਸਗੋਂ ਉਸਦਾ ਅਰਥ ਸਮਝਾ ਦਿੱਤਾ ।
ਇਸ ਪਹਿਲੀ ਰਾਤ ਨੇ ਹੀ ਅਰਮਾਨ ਤੇ ਸੁਖਮਨ ਲਈ ਉਮਰ ਭਰ ਦੇ ਸਮਝਦਾਰੀ ਭਰੇ ਰਿਸ਼ਤੇ ਦੀ ਨੀਂਹ ਰੱਖ ਦਿੱਤੀ ਸੀ ।
ਅਰਮਾਨ ਦੇ ਮਨ ਤੇ ਹੁਣ ਪਰਫਾਰਮੈਂਸ ਦਾ ਬੋਝ ਨਹੀਂ ਸੀ ਰਿਹਾ ਕਿਉਂਕਿ ਪਤੀ ਦੀ ਸਭ ਤੋਂ ਵੱਡੀ ਡਿਊਟੀ ਉਸਨੇ ਸਹਿਜੇ ਹੀ ਪ੍ਰਫਾਰਮ ਕਰ ਦਿੱਤੀ ਸੀ । ਬਾਕੀ ਸਭ ਹੁਣ ਉਸ ਲਈ ਮਹਿਜ਼ ਸਹੀ ਮੌਕੇ ਦੀ ਵੇਟ ਸੀ ।
ਤੇ ਹਨੀਮੂਨ ਤੇ ਉਹ ਮੌਕਾ ਮਿਲ ਹੀ ਗਿਆ ਸੀ ਜਿੱਥੇ ਉਹ ਸਭ ਬੰਧਨ ਤੋੜ ਅਪਣੇ ਨਿਸ਼ਾਨ ਛੱਡ ਹੀ ਆਏ ।
—–ਸਮਾਪਤ ——
( ਤੁਹਾਡੇ ਵਿਚਾਰਾਂ ਦੀ ਉਡੀਕ ਵਿੱਚ )
ਹਰਜੋਤ ਸਿੰਘ
70094-52602

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)