ਕਹਾਣੀਕਾਰ
ਬੇਬੇ ਜੀ, ਮੇਰੀ ਕਾਪੀ ਨਹੀਂ ਲੱਭਦੀ,ਪਤਾ ਨਹੀਂ ਕਿਥੇ ਹੈ?
ਤੇਰੇ ਵੀਰ ਦੇ ਮੰਜੇ ਤੇ ਹੋਣੀ ਹੈ। ਬੇਬੇ ਜੀ ਨੇ ਕਿਹਾ।
ਰਾਣੋ ਰੋਂਦੀ ਤੜਪਦੀ ਸਾਰਿਆ ਚੀਜਾਂ ਫੋਲ ਰਹੀ ਸੀ।ਆ ਪਈ ਮੇਰੀ ਕਾਪੀ। ਸ਼ੁਕਰ ਹੈ ਰੱਬ ਜੀ ਦਾ, ਕਹਿੰਦੇ ਹੋਏ ਉ ਕਾਪੀ ਦੇਖਣ ਲੱਗੀ ਕਿ ਅਚਾਨਕ ਕਾਪੀ ਵਿੱਚੋ ਕੁਝ ਪੰਨੇ ਥੱਲੇ ਡਿੱਗ ਪਏ। ਰਾਣੋ ਚਿੱਠੀ ਪੜ੍ਹਨ ਲੱਗੀ।
ਪਿਆਰੇ ਬੇਬੇ ਜੀ ਤੇ ਬਾਪੂ ਜੀ,
ਮੈ ਆਭਾਗਾ ਸ਼ਾਇਦ ਤੁਹਾਨੂੰ ਆਖਰੀ ਚਿੱਠੀ ਲਿੱਖ ਰਿਹਾ ਹਾਂ। ਬੇਬੇ ਜੀ, ਬਾਪੂ ਜੀ ਦੇਖੋ ਵੀਰੇ ਦੀ ਚਿੱਠੀ, ਬੇਬੇ ਜੀ ਨੂੰ ਇਹ ਕਹਿ ਕੇ ਰਾਣੋ ਚਿੱਠੀ ਪੜ੍ਹਨ ਲੱਗੀ।
“ਪਿਆਰੇ ਬੇਬੇ ਜੀ ਤੇ ਬਾਪੂ ਜੀ,
ਮੈ ਅਭਾਗਾ ਸ਼ਾਇਦ ਤੁਹਾਨੂੰ ਇਹ ਆਖਰੀ ਚਿੱਠੀ ਲਿਖਣ ਲੱਗਾ। ਮੈਂਨੂੰ ਲਗਦਾ ਜਦੋਂ ਚਿੱਠੀ ਤੁਹਾਨੂੰ ਮਿਲੁ, ਮੈਂ ਤੁਹਾਡੇ ਤੋਂ ਦੂਰ ਜਾਂ ਚੁੱਕਿਆ ਹੋਵਾਗਾ। ਤੁਹਾਨੂੰ ਖੁਸ਼ ਹੋਣਾ ਚਾਹੀਦਾ, ਮੈਂ ਤੁਹਾਡੇ ਸਿਰ ਤੇ ਇਕ ਬੋਝ ਸੀ, ਮੈਂ ਤੁਹਾਨੂੰ ਬਹੁਤ ਤੰਗ ਕਰਦਾ ਸੀ, ਤੁਹਾਡਾ ਖਰਚਾ ਕਰਵਾਉਂਦਾ ਸੀ, ਪਰ ਹੁਣ ਤੁਹਾਨੂੰ ਕੋਈ ਤਕਲੀਫ਼ ਨਹੀਂ ਹੋਵੇ ਗੀ।
ਹੁਣ ਮੈਂ ਤੁਹਾਡੇ ਸਿਰ ਦਾ ਬੋਝ ਨਹੀਂ ਬਣਾਗਾ, ਮੇਰੀ ਲਈ ਸਾਰੀ ਦੁਨੀਆ ਪਈ ਹੈ। ਮੈਂ ਕਿਤੇ ਵੀ ਜਾ ਕੇ ਮਿਹਨਤ ਕਰਾਗਾ। ਪਰ ਤੁਹਾਡੇ ਸਿਰ ਦਾ ਬੋਝ ਨਹੀ ਬਣਾ ਗਾ। ਅਗਲੀ ਦੁਨੀਆ ਵਿਚ ਤੁਹਾਨੂੰ ਇਕ ਹੋਣਹਾਰ ਪੁੱਤਰ ਬਣ ਕੇ ਦਿਖਾਵਾ ਗਾ।
ਗਲਤੀਆਂ ਇਨਸਾਨਾਂ ਕੋਲ਼ ਹੁੰਦੀਆ ਨੇ, ਮੇਰੇ ਕੋਲ਼ ਵੀ ਹੋਈਆ ਹੋਣ ਗਿਆ। ਪਰ ਮੈਂਨੂੰ ਆਸ ਹੈ ਤੁਸੀਂ ਮੈਂਨੂੰ ਮਾਫ਼ ਕਰ ਦੇਵੋਗੇ। ਮੈਂਨੂੰ ਲੱਭਣ ਦੀ ਕੋਸ਼ਿਸ ਨਾ ਕਰਿਓ।
“ਤੁਹਾਡਾ,ਅਭਾਗਾ ਪੁੱਤਰ।”
“ਹਾਏ ਰੱਬਾ ਮੈਂ ਮਰ ਗਈ, ਚੰਦਰਿਆ ਤੈਨੂੰ ਕੀ ਦੁੱਖ ਸੀ। ਦੀਪ ਦੀ ਮਾਂ ਜੋਰ ਨਾਲ ਰੋਣ ਲੱਗੀ। ਰਾਣੋ ਵੀ ਰੋਣ ਲੱਗੀ। ਘਰ ਦੇ ਸਾਰੇ ਜੀਅ ਇਕੱਠੇ ਹੋ ਕੇ ਦੀਪ ਨੂੰ ਲੱਭਣ ਲੱਗ...
ਪਏ। ਗੁਰਚਰਨ ਸਿੰਘ ਵੀ ਆਪਣੇ ਪੁੱਤਰ ਨੂੰ ਸੋਚ ਰਿਹਾ ਸੀ ਕਿ ਸਬ ਕੁੱਝ ਹੁੰਦਿਆ ਓਸ ਨੂੰ ਕਿਸ ਦਾ ਦੁੱਖ ਸੀ।ਤੇ ਮਨ ਖ਼ਰਾਬ ਕਰ ਰਿਹਾ ਸੀ।
ਦੀਪ ਨੂੰ ਪੂਰੇ ਚਾਰ ਘੰਟੇ ਹੋ ਗਏ ਸੀ, ਪਾਰਕ ਵਿੱਚ ਵਰਕੇ ਲਿੱਖਦੇ ਨੂੰ, ਆਸ ਪਾਸ ਸਬ ਖਾਲੀ ਹੋ ਚੁੱਕਿਆ ਸੀ। ਓਸ ਨੇ ਕਹਾਣੀ ਦਾ ਵਰਕਾ ਸਾਂਭਿਆ ਤੇ ਘਰ ਨੂੰ ਤੁਰ ਪਿਆ ।ਉਸ ਨੂੰ ਦੂਰ ਤੋ ਇਕ ਪਰਛਾਵਾਂ ਦਿਖਾਈ ਦਿੱਤਾ। ਦੀਪ, ਓਸ ਦੇ ਬਾਪੂ ਨੇ ਓਸ ਨੂੰ ਆਵਾਜ਼ ਦਿੱਤੀ।
ਘਰ ਚੱਲ, ਉਸਦੇ ਪਿਉ ਨੇ ਕਿਹਾ। ਦੀਪ ਨੂੰ ਗੱਲ਼ ਸਮਝ ਨਹੀਂ ਆਈ। ਉ ਜਲਦੀ ਨਾਲ਼ ਆਪਣੇ ਬਾਪੂ ਜੀ ਨਾਲ਼ ਬੈਠ ਗਿਆ। ਸਾਰੇ ਰਸਤੇ ਓਸ ਨੂੰ ਝਿੜਕਾਂ ਮਿਲਦੀਆ ਆਈਆ। ਬਾਪੂ ਜੀ ਗੱਲ਼ ਤਾਂ ਦੱਸੋ? ਜਦੋਂ ਘਰ ਪੁਹੰਚੇ ਤਾਂ ਸਵਾਲਾਂ ਦਾ ਮੀਂਹ ਪੈਣ ਲੱਗਾ, ਕਿੱਥੇ ਸੀ, ਕਿਉ ਸੀ, ਕਿਵੇਂ ਸੀ? ਮੈਂਨੂੰ ਵੀ ਕੁੱਝ ਦੱਸੋ? ਮੇਰੀ ਸਮਝ ਕੁੱਝ ਨਹੀ ਆ ਰਿਹਾ ਦੀਪ ਨੇ ਕਿਹਾ।
ਤੈਨੂੰ ਕਾਹਨੂੰ ਪਤਾ ਹੈ, ਆ ਚਿੱਠੀ ਰਾਣੋ ਦੀ ਕਾਪੀ ਵਿੱਚ ਮਿਲੀ,ਤੂੰ ਘਰ ਕਿਉਂ ਛੱਡ ਕੇ ਜਾ ਰਿਹਾ ਸੀ, ਉਸਦੇ ਬਾਪੂ ਜੀ ਨੇ ਚਿੱਠੀ ਦੀਪ ਦੇ ਅੱਗੇ ਕਰ ਦਿੱਤੀ।
ਉਹੋ’ ਬਾਪੂ ਜੀ ਆ ਤਾਂ ਮੈਂ ਕਹਾਣੀ ਲਿੱਖ ਰਿਹਾ ਸੀ ” ਭਗੌੜਾ” ਤਾਹੀਂ ਤਾਂ ਮੈਂਨੂੰ ਏਨੀ ਦੇਰ ਹੋ ਗਈ। ਘਰ ਦੀ ਰੋਂ ਹੀ ਬਦਲ ਗਈ। ਬਾਪੂ ਜੀ ਬੋਲੇ ਵਾਹ ਓਏ ਕਹਾਣੀਕਾਰਾ। ਤੂੰ ਤਾਂ ਸਾਡਾ ਲਹੂ ਹੀ ਸੁਕਾ ਦਿੱਤਾ ਸਾਰੇ ਦਿਨ ਦਾ। ਤੇ ਸਾਰੇ ਜੋਰ ਜੋਰ ਨਾਲ ਹਸਣ ਲਗੇ।
ਮੋਨਿਕਾ ਜਿੰਦਲ
ਡੱਬਵਾਲੀ