More Punjabi Kahaniya  Posts
ਚੜਦੀ ਜਵਾਨੀ ਕਿੰਨੇ ਵੈਲ ਖੱਟ ਲੈ


ਸਤਿ ਸ੍ਰੀ ਅਕਾਲ ਜੀ
(ਨਸ਼ਾ ਜਾ ਜ਼ਿੰਦਗੀ)
ਜਵਾਨੀ ਵੀ ਅਜੇ ਤੀਕ ਚੜੀ ਨਹੀਂ ਸੀ। ਤੇ ਮੇਰੀ ਉਮਰ ਵੀ ਲਗਭਗ 16 ,17 ਸੀ। ਮੇਰੀ ਸ਼ੁਰੂ ਤੋਂ ਆਪਣੇ ਤੋਂ ਜ਼ਿਆਦਾ ਉਮਰ ਦੇ ਮੁੰਡਿਆਂ ਨਾਲ ਦੋਸਤੀ ਰੱਖਣ ਦਾ ਸ਼ੋਕ ਸੀ।ਇਸੇ ਤਰਾਂ ਮੇਰੀ ਪਿੰਡ ਦੇ ਕੁਝ ਮੁੰਡਿਆਂ ਨਾਲ ਦੋਸਤੀ ਪੈ ਗਈ। ਤੇ ਉਹਨਾਂ ਦੀ ਉਮਰ 19,20 ਸਾਲ ਦੇ ਵਿਚ ਸੀ। ਤੇ ਉਹਨਾਂ ਦਾ ਇਕ ਗਰੁੱਪ ਹੁੰਦਾ ਸੀ। ਜਿਸ ਵਿਚ 15,20 ਮੁੰਡੇ ਹੁੰਦੇ ਸੀ। ਜੋ ਸਾਰੇ ਹੀ ਨਸ਼ੇ ਕਰਦੇ ਸੀ।ਤੇ ਹੁਣ ਵਾਰੀ ਆਉਂਦੀ ਮੇਰੀ । ਤੇ ਮੈ ਵੀ ਗੁਰੱਪ ਵਿਚ ਸ਼ਾਮਿਲ ਹੋ ਗਿਆ ਸੀ। ਉਸ ਤੋਂ ਬਆਦ ਮੈਂ ਵੀ ਨਸ਼ੇ ਕਰਨੇ ਸ਼ੁਰੂ ਕਰਤੇ। ਹੁਣ ਆਪਾ ਵੀ ਉਹਨਾਂ ਦੇ ਰਾਹ ਤੇ ਚਲ ਪੇ। ਇਕ ਤਾ ਮੈ ਸਰਦਾਰ ਸਿੱਖ ਫੈਮਿਲੀ ਚੋ ਸੀ। ਦੁਜੀ ਗੱਲ ਘਰਦਿਆਂ ਦੀ ਪਿੰਡ ਚ ਇੱਜਤ ਬਹੁਤ ਸੀ। ਹੁਣ ਉਹਨਾਂ ਨੇ ਮੈਨੂੰ ਨਸ਼ੇ ਤੇ ਪੂਰੀ ਤਰਾਂ ਲਾ ਦਿੱਤਾ ਸੀ।ਤੇ ਹੁਣ ਮੈਂ ਉਹਨਾਂ ਨੂੰ ਛੱਡ ਵੀ ਨਹੀਂ ਸੀ ਸਕਦਾ ਤੇ ਉਹਨਾਂ ਨੂੰ ਵੀ ਪਤਾ ਲੱਗ ਗਿਆ ਸੀ। ਇਕ ਹੁਣ ਏ ਕੀਤੇ ਨੀ ਜਾ ਸਕਦਾ।ਇਸੇ ਤਰਾਂ ਕੁਛ ਸਮਾਂ ਹੋਰ ਬੀਤ ਗਿਆ। ਕੱਲਾ ਕੱਲਾ ਮੁੰਡਾ ਹੋਣ ਕਰਕੇ ਮੈਨੂੰ ਪੈਸੇ ਦੀ ਕੋਈ ਕਮੀ ਨੀ ਸੀ। ਰੋਜ ਦੀ ਤਰਾਂ ਘੁੰਮਣਾ ਫਿਰਨਾ ਐਸ਼ ਕਰਨੀ। ਸ਼ਾਮ ਨੂੰ ਘਰੇ ਆਉਣਾ। ਤੇ ਕੁਛ ਸਮੇਂ ਬਾਅਦ ਮੈ ਨਸ਼ੇ ਦੀ ਦਲਦਲ ਵਿਚ ਹੋਰ ਅੱਗੇ ਜਾਣਾ ਸ਼ੁਰੂ ਹੋ ਗਿਆ ਸੀ। ਹੁਣ...

ਮੈਂ ਚਿੱਟਾ ਲੈਣਾ ਸ਼ੁਰੂ ਕਰਤਾ ਤੇ ਕਰਦੇ ਹੀ ਗਏ। ਦੋ ਸਾਲ ਬਹੁਤ ਨਸ਼ਾ ਕੀਤਾ। ਹੁਣ ਮੈਂ ਇਸ ਨਸ਼ੇ ਦਾ ਆਦੀ ਹੋ ਗਿਆ ਸੀ। ਜੇ ਕਿਤੇ ਨਸ਼ਾ ਨਾ ਮਿਲਣਾ ਤਾਂ ਸਾਰਾ ਦਿਨ ਬੇਜਾਨਾ ਵਾਂਗ ਸੁਤੇ ਪਏ ਰਹਿੰਦੇ ਸੀ। ਤੇ ਖਾਣਾ ਪੀਣਾ ਵੀ ਕੁਛ ਨੀ। ਬਸ ਸਾਰਾ ਦਿਨ ਖੇਤਾਂ ਚ ਬੈਠਿਆ ਨੇ ਨਸ਼ੇ ਦੀ ਭਾਲ ਚ ਰਹਿਣਾ। ਤੇ ਹੁਣ ਦੋ ਸਾਲ ਹੋ ਗਏ ਸੀ ਨਸ਼ੇ ਕਰਦੇ ਨੂੰ ਤੇ ਹੁਣ ਪਿੰਡ ਚ ਲੋਕਾਂ ਨੂੰ ਵੀ ਪਤਾ ਲੱਗਣ ਲੱਗ ਗਿਆ ਸੀ। ਕਿ ਏ ਵੀ ਨਸ਼ੇ ਕਰਨ ਲੱਗ ਗਿਆ ਏ। ਲੋਕਾਂ ਨੇ ਇਸ ਗੱਲ ਤੋਂ ਹੈਰਾਨ ਹੋਣਾ ਤੇ ਗੱਲਾਂ ਕਰਨੀਆਂ ਕੇ ਉਮਰ ਕਿ ਏ ਤੇ ਕੰਮ ਕਿ ਕਰਦਾ। ਤੇ ਹੁਣ ਪਿੰਡ ਵਿਚ ਬਦਨਾਮੀ ਵੀ ਬਹੁਤ ਹੋ ਚੁੱਕੀ ਸੀ। ਪਰ ਹੁਣ ਤੱਕ ਘਰੇ ਨਹੀਂ ਸੀ ਪਤਾ ਲੱਗਿਆ ਕਿ ਏ ਨਸ਼ੇ ਦੀ ਦੁਨੀਆ ਚ ਚਲੇ ਗਾਇਆ ਏ। ਤੇ ਨਾ ਕੋਈ ਮੇਰੇ ਘਰੇ ਦਸ ਦਾ ਸੀ। ਕਿਉਂ ਕਿ ਹਰ ਘਰਦੇ ਨੂੰ ਆਪਣੇ ਬੱਚੇ ਤੇ ਵਿਸ਼ਵਾਸ ਹੁੰਦਾ ਹੈ। ਤੇ ਉਹ ਵਿਸ਼ਵਾਸ ਮੇਰੇ ਤੇ ਵੀ ਸੀ।

ਬਾਕੀ ਜੇ ਵਧਿਆ ਲੱਗੀ ਤਾ ਦੱਸਿਓ ਜਰੂਰ । ਬਾਕੀ ਪਾਰਤ 2 ਚ
insta jazbati jeha likhari

...
...



Related Posts

Leave a Reply

Your email address will not be published. Required fields are marked *

5 Comments on “ਚੜਦੀ ਜਵਾਨੀ ਕਿੰਨੇ ਵੈਲ ਖੱਟ ਲੈ”

  • ਤੁਸੀ ਆਪਣੀ ਜ਼ਿੰਦਗੀ ਬਾਰੇ ਦੱਸ ਕੇ ਜਵਾਨ ਪੀੜੀ ਦੇ ਨੋਜਵਾਨਾਂ ਨੂੰ ਨਸ਼ੇ ਤੋ ਬਚਾ ਸਕਦੇ ਹੋ so please be continu

  • Y menu lgda koi kise nu nshe te nhi launda

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)