ਇਸ ਵਾਰ ਕੈਨੇਡਾ ਚ ਰਿਕਾਰਡ ਤੋੜ ਪੈ ਰਹੀ ਗਰਮੀ ਨੇ ਹਾਹਾਕਾਰ ਮਚਾ ਦਿੱਤੀ। ਸਾਡਾ ਘਰ ਪੁਰਾਣਾ ਹੋਣ ਕਰਕੇ AC ਫਿੱਟ ਨਹੀਂ ਤੇ ਨਾ ਹੀ ਪਹਿਲਾਂ ਕਦੇ ਲੋੜ ਪਈ।ਪੱਖਿਆਂ ਨਾਲ ਈ ਕੰਮ ਚਲ ਜਾਦਾਂ ਰਿਹਾ।ਬੇਟੇ ਨੂੰ ਕੁੱਝ ਜਿਆਦਾ ਗਰਮੀ ਲਗਦੀ ਸੋ ਉਹਨੇ portable AC ਲਈ ਆਪਣੇ ਤੇ ਨਾਲ ਵਾਲੇ ਟਾਊਨਾਂ ਦੇ ਸਾਰੇ ਸਟੋਰਾਂ ਤੋਂ ਪਤਾ ਕੀਤਾ। ਹਰ ਥਾਂ sold out, sold out ਲਿਖਿਆ ਮਿਲਿਆ।
ਪਰਸੋ ਸੈਰ ਕਰਦਿਆਂ ਗੋਰਾ ਜੋੜਾ ਮਿਲਿਆ ਤੇ ਦਸਣ ਲਗੇ ਕਿ “ਅਸੀਂ AC ਖਰੀਦਿਆ ਫਲਾਣੀ ਸ਼ਾਮ ਨੂਂ ਤੇ ਫਿਰ ਸਾਡੀ ਧੀਅ ਵੀ ਲੈਕੇ ਆਈ। ਹੋਰ ਵੀ available ਸਨ।”
ਉਹਨਾ ਦਿਨਾਂ ਚ ਹੀ ਬੇਟਾ ਲਭਦਾ ਰਿਹਾ ਸੀ।
ਕਲ ਮੇਰੀ ਸਹੇਲੀ ਦਾ ਫੋਨ ਆਇਆ ਹਾਲ ਪੁੱਛਣ ਲਈ ਤਾਂ ਮੈਂ ਆਈ ਮੁਸ਼ਕਲ ਵਾਰੇ ਦੱਸਿਆ।ਕੋਲ ਸੁਣਦਾ ਉਹਦਾ ਘਰਵਾਲਾ ਜੋ ਵੱਡਾ bussinessman ਵਿੱਚੇ ਬੋਲ ਪਿਆ।
” ਭੈਣ ਜੀ ! ਮੇਰਾ ਗੋਰਾ ਦੋਸਤ ਇਕ ਵੱਡੇ ਸਟੋਰ ਦਾ ਮਾਲਕ ਦੱਸ ਰਿਹਾ ਸੀ ਕਿ ਬਹੁਤੇ ਇੰਡੀਅਨ ਲੋਕ ਚੀਜਾਂ ਞਰਤ ਕੇ ਫਿਰ ਮੋੜ ਜਾਂਦੇ ਆ।ਸਸਤੀਆਂ ਦਾ ਤਾਂ ਕੋਈ ਨੀ ਪਰ ਮਹਿੰਗੀਆਂ ਨਾਲ ਕੰਪਨੀਆਂ ਨੂੰ ਘਾਟਾ ਪੈਂਦਾ।”
ਇਹ ਸੁਣ ਇਕ ਪੁਰਾਣੀ ਗਲ ਯਾਦ ਆਈ ਜਦੋਂ...
ਅਸੀਂ ਆਏ ਸੀ।ਇਕ ਵਿਆਹ ਤੇ ਇਕ ਨੇ ਦੂਜੀ ਦੇ ਕੱਪੜਿਆਂ ਨੂੰ ਸਲਾਹਿਆ ਤਾਂ ਦੂਜੀ ਦਾ ਜੁਆਬ ਸੀ
” ਮੈਂ ਤਾਂ ਫੰਕਸ਼ਨ-ਫੁੰਕਸ਼ਨਾ ਤੇ ਨਵੇਂ ਕੱਪੜੇ ਖਰੀਦ ਕੇ ਬੱਚਿਆਂ ਦੇ ਪੁਆ ਕੇ ਫਿਰ ਮੌੜ ਆਂਦੀ ਆਂ।ਕੌਣ ਹਰ ਵਾਰ ਨਵੇਂ ਖਰੀਦੇ। ਨਾਪ ਦੇ ਲੳ ਤਾਂ ਤਾਂ ਦੂਜੀ ਵਾਰੀ ਪਾਣ ਵੇਲੇ ਛੋਟੇ ਹੋ ਜਾਂਦੇ। ਜਰਾ ਵੱਡੇ ਲੳ ਤਾ ਨਿਆਣੇ ਉਦਾਂ ਝਲ-ਵਲਲੇ ਲਗਦੇ।ਝੱਟ ਤਾਂ ਨਾਪ ਬਦਲ ਜਾਂਦਾ”
ਉਦੋ ਮੈਨੂੰ ਚੰਗੀ ਤਰਾਂ ਗਲ ਸਮਝ ਨੀ ਸੀ ਆਈ।
ਉਂਜ ਤਾਂ ਕਾਇਦੇ ਮੁਤਾਬਕ ਜੇ ਚੀਜ ਠੀਕ ਨਾ ਨਿਕਲੇ ਜਾਂ ਇਰਾਦਾ ਬਦਲ ਗਿਆ ਤਾਂ ਮੋੜ ਸਕਦੇ ੳ। ਪਰ ਹੁਣ ਮੈਨੂੰ ਆਪਣੇ ਲੋਕਾਂ ਦਾ ਫਾਇਦੇ ਵਾਲਾ ਸੌਦਾ ਸਮਝ ਆਇਆ।
ਮੈਂ ਮਹੀਨਾ ਪਹਿਲਾਂ ਮਿਕਸਰ ਲਿਆਈ ਸਾਂ ਓਹਦਾ ਇਕ ਬਟਨ ਠੀਕ ਕੰਮ ਨੀ ਕਰਦਾ।ਮੋੜ ਕੇ ਨਵੀ ਲਿਆਣ ਦਾ ਵਕਤ ਈ ਨੀ ਲੱਗਾ। ਸੋਚਾਂ ਚ ਪਈ ਆ ਹੁਣ ਮੋੜਾਂ ਕਿ ਨਾ?
ਹਰਜੀਤ ਸੈਣੀ