More Punjabi Kahaniya  Posts
ਸ਼ਿਕਾਰੀ ਆਵੇਗਾ


ਸ਼ਿਕਾਰੀ ਆਵੇਗਾ..
ਸ਼ਿਕਾਰੀ ਆਵੇਗਾ….ਜਾਲ ਵਿਛਾਏਗਾ….ਹਮ ਨਹੀਂ ਫਸੇਗੇ। ਅੱਜ ਸਵੇਰੇ ਹੀ ਬਾਬਾ ਜੀ ਵਿਆਖਿਆ ਰਾਹੀਂ ਸਮਝਾ ਰਹੇ ਸਨ, ਤਾਂ ਉਹਨਾਂ ਨੇ ਇਹ ਉਦਾਹਰਨ ਦਿੱਤੀ, ਜੋ ਕਿ ਮੈਨੂੰ ਅੱਜ ਦੇ ਹਲਾਤਾਂ ਨਾਲ ਬਿਲਕੁਲ ਮੇਲ ਖਾਂਦੀ ਜਾਪੀ।
ਅੱਜ ਕੱਲ੍ਹ ਵੋਟਾਂ ਦੇ ਦਿਨਾਂ ਵਿੱਚ ਸਾਡਾ ਵੀ ਇਹੀ ਹਾਲ ਹੈ। ਅਸੀਂ ਵੀ ਇਹੀ ਕਹਿੰਦੇ ਹਾਂ ਕਿ ਇਸ ਵਾਰ ਸ਼ਿਕਾਰੀ ਦੇ ਜਾਲ ਵਿੱਚ ਨਹੀਂ ਫਸਾਗੇ, ਪਰ ਜਾਲ ਵਿੱਚ ਫਸ ਕੇ ਵੀ ਇਹੀ ਰਟ ਲਗਾਈ ਜਾਂਦੇ ਹਾਂ।ਫਸ ਕੇ ਵੀ ਫੜ੍ਹਾਂ ਮਾਰੀ ਜਾਂਦੇ ਹਾਂ।
ਅਸੀਂ ਰੌਲਾ ਪਾਈ ਜਾ ਰਹੇ ਹਾਂ ਚੰਗਾ ਲੀਡਰ , ਚੰਗੇ ਲੋਕ ਅੱਗੇ ਆਉਣ। ਪਰ ਜਦੋਂ ਵੋਟ ਪਾਉਣ ਦਾ ਦਿਨ ਆਉਦਾ ਹੈ, ਤਾਂ ਸਾਡੇ ਮਨ ਵਿੱਚ ਫਿਰ ਆਪਣਾ ਲਾਲਚ, ਆਪਣੀ ਪਾਰਟੀ ਆਦਿ ਕਈ ਸਵਾਲ ਆ ਹੀ ਜਾਂਦੇ ਹਨ। ਅਸੀਂ ਜਾਣਦੇ ਬੁੱਝਦੇ ਹੋਏ ਵੀ ਆਪਣੀ ਵੋਟ ਫਿਰ ਕਿਸੇ ਅਜਿਹੇ ਵਿਅਕਤੀ ਨੂੰ ਪਾ ਦਿੰਦੇ ਹਾਂ ਜੋ ਕਾਬਲ ਨਹੀਂ ਹੁੰਦਾ।
ਫਿਰ ਪੰਜ ਸਾਲ ਰੋਂਦੇ ਰਹਿੰਦੇ ਹਾਂ। ਆਪਣੇ ਹੱਕਾਂ ਲਈ ਲੜਦੇ ਰਹਿੰਦੇ ਹਾਂ। ਹੜਤਾਲਾਂ ਕਰਦੇ ਹਾਂ, ਸੜਕਾਂ ‘ਤੇ ਆਉਦੇ ਹਾਂ, ਔਰਤਾਂ ਨੂੰ ਵਾਲਾਂ ਤੋਂ ਫੜ੍ਹ ਕੇ ਘਸੀਟਿਆ ਜਾਂਦਾ ਹੈ। ਮਰਦਾਂ ਦੀਆਂ ਪੱਗਾਂ ਉਛਾਲੀਆਂ ਜਾਂਦੀਆਂ ਹਨ। ਹੱਥੋਂ ਪਾਈ ਹੁੰਦੀ ਹੈ। ਪੜ੍ਹੇ ਲਿਖੇ ਲੋਕ ਬੇਰੁਜ਼ਗਾਰੀ ਦੀ ਮਾਰ ਸਹਿੰਦੇ ਹੋਏ ਸੜਕਾਂ ‘ਤੇ ਰੁਲਦੇ ਹਨ। ਕੁਝ ਨਸ਼ਿਆਂ ਵਿੱਚ ਪੈ ਜਾਂਦੇ ਹਨ। ਕੁਝ ਵਿਦੇਸ਼ ਚਲੇ ਜਾਂਦੇ ਹਨ। ਜੇਕਰ ਕੁਝ ਕੁ ਨੂੰ ਨੌਕਰੀ ਮਿਲਦੀ ਵੀ ਹੈ, ਤਾਂ ਤਨਖਾਹ ਨਾ ਮਾਤਰ ਮਿਲਦੀ ਹੈ।
ਇਹ ਲੋਕ ਵਿਚਾਰੇ ਫਸੇ ਅਤੇ ਲੁੱਟੇ ਜਿਹੇ ਮਹਿਸੂਸ ਕਰਦੇ ਹਨ। ਇਹ ਸਿਲਸਿਲਾ ਵੋਟਾਂ ਪੈਣ ਦੇ ਅਖੀਰਲੇ ਸਾਲ ਜਦੋਂ...

ਛੇ ਸੱਤ ਮਹੀਨੇ ਰਹਿੰਦੇ ਹਨ ਉਦੋਂ ਸ਼ੁਰੂ ਹੁੰਦਾ ਹੈ। ਪਾਣੀ ਦੀਆਂ ਬੁਛਾੜਾਂ ਸਹਿੰਦੇ, ਡੰਡੇ ਖਾਂਦੇ, ਰੌਲਾ ਪਾਉਂਦੇ ਰਹਿੰਦੇ ਹਾਂ, ਪਰ ਕਿਸੇ ‘ਤੇ ਕੋਈ ਅਸਰ ਨਹੀਂ ਹੁੰਦਾ। ਮੁੱਦੇ ਉਵੇਂ ਹੀ ਰਹਿੰਦੇ ਹਨ। ਮੁਸ਼ਕਲਾਂ ਦਾ ਰੌਲਾਂ ਤਾਂ ਪੈਦਾ ਹੈ, ਪਰ ਹੱਲ ਨਹੀਂ ਹੁੰਦਾ। ਟੀ. ਵੀ. ਚੈਨਲਾਂ ‘ਤੇ ਬਹਿਸਾ ਹੁੰਦੀਆਂ ਹਨ , ਸਰਵੇ ਹੁੰਦੇ ਹਨ, ਪਰ ਕੰਮ ਨਹੀਂ ਹੁੰਦੇ। ਫਿਰ ਨਤੀਜੇ ਆਉਂਦੇ ਹਨ ਤਾਂ ਹੈਰਾਨੀ ਹੁੰਦੀ ਹੈ।
ਮੇਰੇ ਕਹਿਣ ਦਾ ਭਾਵ ਕਿ ਸਾਡੀ ਕਹਿਣੀ ਅਤੇ ਕਥਨੀ ਵਿੱਚ ਫ਼ਰਕ ਹੈ। ਅਸੀਂ ਜੋ ਚਾਹੁੰਦੇ ਹਾਂ ਉਸ ਉੱਤੇ ਆਪ ਹੀ ਪੂਰੇ ਕਾਇਮ ਨਹੀਂ ਹਾਂ।ਸਾਡੀਆਂ ਵੋਟਾਂ, ਸਾਡੀ ਪਾਰਟੀ, ਧੜੇਬਾਜ਼ੀ ਆਦਿ ਵਿੱਚ ਪੈ ਜਾਂਦੇ ਹਾਂ। ਆਪਣੇ ਹੀ ਪਿੰਡ ਵਾਸੀਆਂ ਜਾਂ ਸ਼ਹਿਰ ਵਾਸੀਆਂ ਦੇ ਦੁਸ਼ਮਣ ਬਣ ਜਾਂਦੇ ਹਾਂ। ਜਦ ਕਿ ਸਾਨੂੰ ਸਭ ਨੂੰ ਮਿਲ ਕੇ ਅੱਗੇ ਆਉਣ ਦੀ ਜਰੂਰਤ ਹੈ। ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ।
ਵੋਟ ਕੰਮ ਅਤੇ ਚੰਗੇ ਚਰਿੱਤਰ ਨੂੰ ਪਾਉਣੀ ਚਾਹੀਦੀ ਹੈ। ਸ਼ਿਕਾਰੀ ਆਉਂਦਾ ਹੈ, ਜਾਲ ਵਿਛਾਉਂਦਾ ਹੈ, ਅਸੀਂ ਫਸ ਚੁੱਕੇ ਹੁੰਦੇ ਹਾਂ, ਪਰ ਫਿਰ ਵੀ ਰੱਟ ਇਹੀ ਲਗਾਈ ਜਾਂਦੇ ਹਾਂ, ਸ਼ਿਕਾਰੀ ਆਵੇਗਾ…ਜਾਲ ਵਿਛਾਏਗਾ…ਹਮ ਨਹੀਂ ਫਸੇਗੇ। ਬਾਕੀ ਸਿਆਣੇ ਅਸੀਂ ਸਾਰੇ ਬੜੇ ਹਾਂ। ਆਉ ਗੱਲਾਂ ਦੀ ਥਾਂ ਕਰਮ ਪ੍ਰਧਾਨ ਹੋਣ ‘ਤੇ ਜੋਰ ਦਈਏ।
ਪਰਵੀਨ ਕੌਰ ਸਿੱਧੂ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)