More Punjabi Kahaniya  Posts
ਵਿਸ਼ਵਾਸਘਾਤ


ਗੱਲ ਦੋ ਪੱਕੇ ਤੇ ਜਿਗਰੀ ਯਾਰਾਂ ਦੀ…….
ਧੀਰਾ ਤੇ ਸ਼ਮਸ਼ੇਰ ਬਚਪਨ ਤੋਂ ਇਕੱਠੇ ਖੇਲਦੇ ਵੱਡੇ ਹੋਏ ਪਿਆਰ ਵੀ ਦੋਹਾਂ ਨੂੰ ਇਕ ਦੂਜੇ ਦੇ ਘਰੋਂ ਪੁੱਤਰਾਂ ਵਾਲਾ ਹੀ ਮਿਲਿਆ ਪਿਆਰ ਇਨ੍ਹਾਂ ਕੇ ਇੱਕ ਦੂਜੇ ਤੋਂ ਜਾਨ ਵਾਰਦੇ ਇਕੱਠੇ ਵੱਡੇ ਹੋਏ ਇਕੱਠੇ ਜਵਾਨ ਹੋਏ…..
ਧੀਰੇ ਦਾ ਵਿਆਹ ਸ਼ਮਸ਼ੇਰ ਦੇ ਵਿਆਹ ਤੋਂ ਇੱਕ ਮਹੀਨੇ ਬਾਦ ਹੋਇਆ ਧੀਰੇ ਦਾ ਵਿਆਹ ਉਸ ਕੁੜੀ ਨਾਲ ਹੋਇਆ ਜੋ ਸ਼ਮਸ਼ੇਰ ਦੇ ਸੁਪਨਿਆਂ ਦੀ ਰਾਣੀ ਸੀ..ਨਾਮ ਉਸਦਾ ਸੀ ਗੁਰਚਰਨ ਕੌਰ..
ਸ਼ਮਸ਼ੇਰ ਦਾ ਪਿਆਰ ਗੁਰਚਰਨ ਕੌਰ ਨੂੰ ਲੈ ਕੇ ਇਨਾ ਪੱਕਾ ਸੀ ਕਦੇ ਧੀਰੇ ਨੂੰ ਭਿਣਕ ਤੱਕ ਨੀ ਲਗੀ ਸੀ ਕੇ ਚਰਨੋ ਸ਼ਮਸ਼ੇਰ ਦਾ ਅਸਲ ਪਿਆਰ ਸੀ…..
ਸ਼ਮਸ਼ੇਰ ਅੱਜ ਬਹੁਤ ਖੁਸ਼ ਸੀ ਉਸਦਾ ਜਿਗਰੀ ਯਾਰ ਘੋੜੀ ਚੜਿਆ… ਜਦੋ ਸ਼ਮਸ਼ੇਰ ਆਪਣੀ ਭਾਬੀ ਨੂੰ ਦੇਖਦਾ ਤੇ ਉਸਦੇ ਚੇਹਰੇ ਦੀ ਲਿਛਕਦੀ ਚਮਕ ਇੱਕ ਹੀ ਮਿੰਟ ਚ ਫਿੱਕੀ ਪੈ ਗਈ….
ਪਰ ਆਪਣੀ ਦੋਸਤੀ ਦਾ ਵਾਸਤਾ ਦਿੰਦਾ ਹੋਇਆ ਸ਼ਮਸ਼ੇਰ ਉਸ ਵੇਲੇ ਤਾਂ ਕੌੜਾ ਘੁੱਟ ਕਰਕੇ ਸ਼ਰਾਬ ਦੇ ਨਸ਼ੇ ਵਿਚ ਆਪਣਾ ਦੁੱਖ ਲੁਕੋ ਗਿਆ ਪਰ ਅੰਦਰ ਹੀ ਅੰਦਰ ਉਸਨੂੰ ਧੀਰੇ ਨਾਲ ਸੜਨ ਲੱਗ ਚੁੱਕਾ ਸੀ….
ਹੁਣ ਸ਼ਮਸ਼ੇਰ ਦਾ ਖ਼ਯਾਲ ਆਪਣੀ ਘਰਵਾਲੀ ਵੱਲ ਵੀ ਨਹੀਂ ਸੀ ਰਹਿੰਦਾ ਹੁਣ ਉਹ ਸਿਰਫ ਸ਼ਰਾਬ ਦੇ ਵਿਚ ਡੁੱਬਾ ਧੀਰੇ ਤੋਂ ਸਿਰਫ ਬਦਲਾ ਲੈਣ ਦਾ ਸੋਚਦਾ ਸੀ…
ਸ਼ਮਸ਼ੇਰ ਨੂੰ ਆਪਣੀ ਬਚਪਨ ਦੀ ਯਾਰੀ ਭੁੱਲ ਚੁਕੀ ਸੀ ਹੁਣ ਉਸਦੇ ਦਿਲ ਚ ਸਿਰਫ ਧੀਰੇ ਲਯੀ ਨਫਰਤ ਹੀ ਸੀ ਇਨੀ ਨਫਰਤ ਕੇ ਉਸਨੂੰ ਧੀਰੇ ਨਾਲ ਮਿਲੇ ਹੋਏ ਵੀ 15 ਦਿਨ ਨਿਕਲ ਚੁੱਕੇ ਸੀ…
ਇਹ ਪਹਿਲਾ ਮੌਕਾ ਸੀ ਜਦੋ ਦੋਹੇ ਇਨਾ ਸਮਾਂ ਇਕ ਦੂਸਰੇ ਨੂੰ ਨਾ ਮਿਲੇ ਹੋਣ.. ਧੀਰੇ ਨੇ ਕੋਸ਼ਿਸ਼ ਤਾ ਬਹੁਤ ਕੀਤੀ ਮਿਲਣ ਦੀ...

ਪਰ ਸ਼ਮਸ਼ੇਰ ਉਸਨੂੰ ਕਦੇ ਆਪਣੀਆਂ ਅੱਖਾਂ ਦੇ ਸਾਹਮਣੇ ਵੀ ਆਉਣ ਨੀ ਦੇਣਾ ਚਾਹੁੰਦਾ
ਇਕੱਲੇ ਰਹਿਣਾ ਸ਼ਮਸ਼ੇਰ ਦੀ ਆਦਤ ਬਣ ਚੁੱਕੀ ਸੀ ਤੇ ਸ਼ਰਾਬ ਹੀ ਹੁਣ ਉਸਦਾ ਸਹਾਰਾ ਬਣੀ ਸੀ ਤੇ ਖੇਤਾਂ ਵਾਲੀ ਮੋਟਰ ਉਸਦਾ ਘਰ……
ਉਸਨੂੰ ਧੀਰੇ ਨਾਲ ਇਨੀ ਨਫਰਤ ਹੋ ਗਈ ਸੀ ਜਿਨ੍ਹਾਂ ਚਰਨੋ ਨਾਲ ਪਿਆਰ ਵੀ ਨਹੀਂ ਸੀ
ਅੱਜ ਸਵੇਰੇ ਤੋਂ ਸ਼ਾਮ ਹੋ ਗਈ ਸੀ ਪਰ ਸ਼ਮਸ਼ੇਰ ਨੇ ਸ਼ਰਾਬ ਦੀ ਇੱਕ ਬੂੰਦ ਵੀ ਆਪਣੇ ਅੰਦਰ ਨਹੀਂ ਜਾਣ ਦਿਤੀ ਸੀ ਸ਼ਮਸ਼ੇਰ ਅੱਜ ਬਹੁਤ ਦਿਨ ਬਾਅਦ ਉਹ ਆਪਣੇ ਯਾਰ ਦੇ ਘਰ ਗਿਆ ਸੀ ਤੇ ਧੀਰਾ ਅੱਜ ਖੁਸ਼ ਹੋ ਗਿਆ ਸੀ ਆਪਣੇ ਯਾਰ ਨੂੰ ਦੇਖ ਕੇ…
ਸ਼ਮਸ਼ੇਰ ਧੀਰੇ ਨੂੰ ਨਾਲ ਲੈਕੇ ਆਪਣੀ ਮੋਟਰ ਤੇ ਆਉਂਦਾ ਦੋੰਨੋ ਬੈਠ ਕੇ ਪੈਗ ਲਾਉਂਣ ਲਗਦੇ ਧੀਰਾ ਇਨੇ ਦਿਨ ਬਾਦ ਆਪਣੇ ਯਾਰ ਨੂੰ ਮਿਲ ਕੇ ਖੁਸ਼ ਸੀ ਪਾਰ ਸ਼ਮਸ਼ੇਰ ਬਿਲਕੁਲ ਚੁੱਪ ਧੀਰੇ ਦੀ ਗੱਲਾਂ ਸੁਣਦਾ ਤੇ ਬੱਸ ਮੁਸਕੁਰਾ ਦਿੰਦਾ ਸ਼ਮਸ਼ੇਰ ਅੱਜ ਕੁਜ ਨੀ ਬੋਲਿਆ ਸੀ ਬਸ ਉਸਦੇ ਚੇਹਰੇ ਤੇ ਇਕ ਸੰਤੁਸ਼ਟੀ ਝੀ ਵਾਲੀ ਮੁਸਕਾਨ ਸੀ..
ਸ਼ਇਦ ਉਹ ਕਿਸੀ ਚੀਜ਼ ਦੀ ਉਡੀਕ ਚ ਸੀ ਬੋਤਲ ਵੀ ਖਤਮ ਹੋਣ ਵਾਲੀ ਸੀ ਤੇ ਸ਼ਮਸ਼ੇਰ ਆਪਣੇ ਮੰਜੇ ਤੇ ਪਏ ਰੋਂਦ ਚੁੱਕ ਕੇ ਪਿਸਤੌਲ ਵਿਚ ਪਾਉਂਦਾ ਤੇ ਧੀਰੇ ਦੇ ਮੱਥੇ ਤੇ ਨਿਸ਼ਾਨਾ ਬਿੰਨ ਕੇ ਸਿਰਫ ਇਕੋ ਲਫ਼ਜ ਮੂਹੋ ਕੱਢਦਾ ਤੇ ਧੀਰਾ ਮੰਜੇ ਤੋਂ ਡਿੱਗ ਜਾਂਦਾ ਤੇ ਹਮੇਸ਼ਾ ਹਮੇਸ਼ਾ ਲਏ ਆਪਣੇ ਯਾਰ ਤੋਂ ਦੂਰ ਹੋ ਜਾਂਦਾ ………
ਤੇ ਉਹ ਲਫ਼ਜ ਸੀ “ਵਿਸ਼ਵਾਸਘਾਤ”

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)