More Punjabi Kahaniya  Posts
ਕੈਨੇਡਾ ਵਿੱਚ 7 ਤਰਾਂ ਦੇ ਟਰੱਕ ਡਰਾਇਵਰ


ਹਫਤਾਵਾਰੀ PHD 🔭! ਕੈਨੇਡਾ ਵਿੱਚ 7 ਤਰਾਂ ਦੇ ਟਰੱਕ ਡਰਾਇਵਰ ਹੁੰਦੇ ਹਨ ।
1:- Family supporter:-ਜਿੰਨ੍ਹਾ ਨੂੰ ਵੈਸੇ ਤਾਂ ਵੈਨ ਬੈਕ ਲਾਉਣੀ ਵੀ ਨਹੀਂ ਆਉਂਦੀ ਹੁੰਦੀ ਪਰ ਘਰ ਵਾਲੀ ਦੇ ਕਹਿਣ ਤੇ ਜਿਹੜਾ ਕਿ ਉਹ ਕਿਸੇ ਕਿੱਟੀ ਪਾਰਟੀ ਜਾਂ ਵੇਅਰਹਾਊਸ ਵਿੱਚ ਕਿਸੇ ਹੋਰ ਜਨਾਨੀ ਕੋਲੋਂ ਸੁਣਕੇ (ਜਿਹੜੀ ਕਿ ਪਿੱਕੇ ਤੇ ਕੰਮ ਤੇ ਆਉਂਦੀ ਹੋਵੇ ) ਝੁੱਡੂ ਤੇ ਜੋਰ ਝਾੜ ਦੇਵੇ ਕਿ ” ਮਿਸਿਜ ਬਰਾੜ ਬੋਲਤੀ ਥੀ ਕਿ ਉਨਕੇਂ ਹਸਬੈਂਡ 10000%ਮਨਥੰਲੀ ਬਨਾਤੇ ਹੈਂ ਔਰ ਤੁਮ ਬਨਾਤੇ ਹੋ 2500, ਤੋਂ ਤੁੰਮ ਬੀ ਟਰੱਕ ਕਾ ਕਾਮ ਕਿਉਂ ਨਹੀਂ ਸੀਂਖ ਲੇਤੇ ?
ਹੁਣ ਇਹੋ ਜਿਹੇ ਬੰਦੇ ਟਰੱਕ ਦਾ ਲਾਇਸੈਂਸ ਵੀ ਲੈ ਲੈਂਦੇ ਹਨ ਤੇ ਬਹੁਤਾ ਕਰਕੇ ਸਰਾਰਟਿੰਗ ਵਿੱਚ ਹੀ ਖੱਜਲ ਖਰਾਬ ਹੋਕੇ ਫਿਰ Uber ਚਲਾਉਣ ਲੱਗ ਜਾਂਦੇ ਹਨ ।ਤੇ ਜਿਹੜੇ ਵੀ ਟੈਕਸੀ ਵਿੱਚ ਬੈਠਾ ਹੋਵੇ ਉਸੇ ਨੂੰ ਕਹੀ ਜਾਣਗੇ ਕਿ ” ਲਾਇਸੈਂਸ ਟਰੱਕ ਕਾ ਹਮਾਰੇ ਪਾਸ ਬੀ ਹੈ ਪਰ ਹਮਾਰੀ ਫੈਮਲੀ ਹਮੇਂ ਅਲਾਓ ਨਹੀਂ ਕਰਤੀ ਦੂਰ ਜਾਨੇ ਕੇ ਲੀਏ!
2:- ਜਮਾਂਦਰੂ ਡਰਾਇਵਰ- ਇਹ ਡਰਾਇਵਰ ਬਰਾੜ ਸੁਖਵੰਤ ਸਿੰਘ ਵਰਗੇ ਹੁੰਦੇ ਹਨ , ਜਿੰਨਾਂ ਨੇ ਜਨਮ ਹੀ ਡਰਾਇਵਰੀ ਕਰਨ ਲਈ ਲਿਆ ਹੁੰਦਾ ਹੈ ।ਇਨਾਂ ਦੇ ਬਚਪਨ ਤੋਂ ਹੀ ਸੁਪਨਾ ਹੁੰਦਾਂ ਹੈ ਡਰਾਇਵਰ ਬਣਨ ਦਾ ।ਇਹ ਕਿਸਮ ਡਰਾਇਵਰ ਘੱਟ ਤੇ ਮਕੈਨਿਕ ਵੱਧ ਹੁੰਦੀ ਹੈ । ਤੇ ਆਪਣੀ ਕਾਬਲੀਅਤ ਦੇ ਸਿਰ ਤੇ ਨਾ ਤਾਂ ਕਿਸੇ ਕੰਪਨੀ ਓਨਰ ,ਨਾ ਕਿਸੇ ਮਕੈਨਿਕ, ਤੇ ਨਾ ਕਿਸੇ ਟਰੱਕ ਡੀਲਰ ਨੂੰ ਖੰਙਣ ਦੇਂਦੀ ਹੈ । ਤਵਿਆਂ ਤੋਂ ਲੈ ਕੇ 💿 cd ਤੱਕ ਸਾਰੇ ਡਰਾਇਵਰਾਂ ਦੇ ਗੀਤ ਇਹਨਾਂ ਤੇ ਹੀ ਬਣੇ ਹਨ ਤੇ ਏਸ ਨਸਲ ਦੇ ਡਰਾਇਵਰਾਂ ਨੂੰ ਭਾਂਵੇ ਜਸਟਿਸ ਟਰੂਡੋ ਮਿਲਣ ਆ ਜਾਵੇ ਤੇ ਕਹੇ ਭਰਾਵਾ ਆ ਤੈਨੂੰ ਟਰਾਂਸਪੋਰਟ ਮਨਿਸਟਰ ਬਣਾ ਦੇਂਦੇ ਹਾਂ ਜਾਂ ਕੋਈ ਹੋਰ ਮੰਗ ਹੈ ਤਾਂ ਦੱਸ? ਪਰ ਇਹਨਾਂ ਦੀ ਮੰਗ ਹੋਵੇਗੀ ਕਿ ਬਾਈ ਬਗੈਰ ਲੋਗ ਬੁੱਕ ਤੋਂ ਟਰੱਕ ਚਲਾਉਣ ਦੀ ਆਗਿਆ ਦੇਦੇ ।
3:- ਪੜੇ ਲਿਖੇ ਡਰਾਇਵਰ! ਇਹ ਲੋਕ ਇੰਡੀਆ ਤੋਂ ਦੋਵੇ ਹਸਬੈਂਡ ਵਾਇਫ ਘੱਟੋ-ਘੱਟ 3-3ਮਾਸਟਰ ਡਿਗਰੀਆਂ ਲੈ ਕੇ ਆਏ ਹੁੰਦੇ ਹਨ ਤੇ ਹੋਰ ਕੋਈ ਮਿਹਨਤ ਵਾਲਾ ਕੰਮ ਨਾ ਹੁੰਦਾ ਵੇਖਕੇ ਬੰਦਾ ਟਰੱਕ ਚਲਾਉਣ ਲੱਗ ਪੈਂਦਾ ਹੈ ਤੇ ਜਨਾਨੀ ਅੱਗੇ ਪੜਨ ਲੱਗ ਜਾਂਦੀ ਹੈ ।ਇਹੋ ਜਿਹੇ ਲੋਕ ਰੋਂਦੇ ਕਰਲਾਊਂਦੇ 5 ਕੁ ਸਾਲ ਟਰੱਕ ਚਲਾਉਂਦੇ ਹਨ ਤੇ ਇਨੇਂ ਸਮੇਂ ਵਿੱਚ ਬੰਦਾ ਘਰ ਲੈ ਲੈਂਦਾ ਹੈ ਤੇ ਜਨਾਨੀ ਡਿਗਰੀ ।ਪਰ ਜਿਹੜੇ 5 ਸਾਲ ਏਸ ਨਸਲ ਦੇ ਡਰਾਇਵਰ ਨੇ ਸੜਕਾਂ ਤੇ ਕੱਟੇ ਹੁੰਦੇ ਹਨ ,ਉਹਨਾਂ ਵਿੱਚ ਜਾਣਾ ਸ਼ਿਕਾਗੋ ਨੂੰ ਹੁੰਦਾ ਤੇ ਦਿਮਾਗ ਵਿੱਚ Real Estate, Mortgage, ਜਾਂ insurance WFG ਚਲਦੀ ਹੁੰਦੀ ਹੈ ।ਇਹੋ ਜਿਹੀ ਨਸਲ ਨੂੰ ਸਾਰੀ ਉਮਰ ਚੈਨ ਨਹੀਂ ਆਉਂਦਾ (ਜਿੰਨਾਂ ਵਿੱਚ ਮੈਂ ਵੀ ਆਉਂਦਾ ਹਾਂ ) । ਇਹਨਾਂ ਦੀ ਇੱਕ B ਕੈਟੇਗਰੀ ਵੀ ਹੁੰਦੀ ਹੈ ਜਿਹੜੀ ਘੱਟ ਪੜੀ ਲਿਖੀ ਹੁੰਦੀ ਹੈ ਤੇ ਅਗਲੇ ਨੂੰ ਮਹਿਸੂਸ ਜਿਆਦਾ ਕਰਵਾਉਂਦੀ ਹੈ ।ਇਹ ਕਿਸਮ ਕੰਪਨੀਆ ਬਹੁਤ ਬਦਲਦੀ ਹੈ ਤੇ ਕੰਮ ਵੀ ਬਹੁਤ ਬਦਲਦੀ ਹੈ ।ਕਦੀ Highway ਤੇ ,ਕਦੀ ਲੋਕਲ ,ਕਦੀ Dump ਟਰੱਕ,ਕਦੀ Gravell ਕਦੀ Oil filled ਇਹ ਕਿਸਮ Provence ਵੀ ਬਹੁਤ ਬਦਲਦੀ ਹੈ ।
4:- ਫੁਕਰੀ ਨਸਲ ! ਅੱਜਕਲ ਕੈਨੇਡਾ ਵਿੱਚ ਇਹ ਨਸਲ...

ਦੇ ਡਰਾਇਵਰ ਬਹੁਤ ਪਾਏ ਜਾਂਦੇ ਹਨ ।ਇਹ ਓਹ ਲੋਕ ਹੁੰਦੇ ਜਿਹੜੇ ਗਾਣੇ ਸੁਣਕੇ ਡਰਾਇਵਰ ਬਣ ਜਾਂਦੇ ਹਨ ,ਇਹ ਬਹੁਤ Unprofessional ਨਸਲ ਹੁੰਦੀ ਹੈ ,ਟਰੱਕਾਂ ਵਿੱਚ ਸਭ ਤੋਂ ਵੱਧ ਗੰਦ ਪਾਉਣਾ ,ਲੋਡ ਟਾਇਮ ਤੇ ਨਾ ਲਾਉਣਾ, ਸਾਰਾ ਦਿਨ ਫੌਨ ਦੀਆਂ ਤਾਰਾਂ ਕੰਨ ਵਿੱਚ ਫਸਾ ਛੱਡਣਾ ,ਟਰੱਕ ਦੇ ਨਾਲ-ਨਾਲ ਫੇਸਬੁੱਕ ਚਲਾਉਣੀ, 24ਘੰਟੇ ਜਾਂ ਤੇ ਚੜੇ ਕਰਜੇ ,ਜਾਂ ਕਾਰਾਂ ਜਾਂ ਫਿਰ ਕੁੜੀਆਂ ਦੀਆਂ ਗੱਲਾਂ ਕਰਨੀਆਂ ,ਜਾਂ ਫਿਰ ਕਿਸੇ ਰੇਡੀਓ ਵਾਲੇ ਦੇ ਦੁਆਲੇ ਹੋਏ ਫਿਰਨਾ ਵਰਗੇ ,ਚੋਜ ਕਰਨੇ ਇਹਨਾ ਦੇ ਹਿੱਸੇ ਆਉਂਦੇ ਹਨ ।ਇਹਨਾਂ ਦਾ ਮੁੱਖ ਟਾਰਗੇਟ PR ਤੇ ਪ੍ਰੀ ਵੈਡਿੰਗ ਸ਼ੂਟ ਹੀ ਹੁੰਦਾ ਹੈ । ਡਰਾਇਵਿੰਗ ਇਹਨਾਂ ਦਾ ਦੂਜਾ ਵਿਸ਼ਾ ਹੁੰਦਾ ਹੈ ,ਪਹਿਲਾ ਵਿਸ਼ਾ ਸਿਰਫ ਪੈਸੇ ਕਮਾਉਣਾ ਹੁੰਦਾ ਹੈ ਤੇ ਵਿਆਹ ਤੋਂ ਮਗਰੋਂ ਇਹੀ ਲੋਕ ਤੁਹਾਨੂੰ ਟੋਰਾਂਟੋ ਵੈਨਕੂਵਰ – ਕੈਲੀਫੋਰਨੀਆ Triangle ਰੂਟ ਤੇ ਜਿਆਦਾ ਮਿਲਦੇ ਹਨ । ਇਹਨਾਂ ਦਿਆਂ ਟਰੱਕਾਂ ਜਾਂ ਗੱਡੀਆਂ ਵਿੱਚੋਂ ਤੁਹਾਨੰ ਸਿੱਧੂ ਮੂਸੇ ਦੀਆਂ ਰੀਲਾਂ ਮਿਲਣਗੀਆਂ ।ਬਾਡਰਾਂ ਤੇ ਅੱਜਕਲ ਇਹਨਾਂ ਦਾ ਬਹੁਤ ਬੋਲਬਾਲਾ ਹੈ।
5:- ਜਨੂੰਨੀ ਲੋਕ ! ਇਹ ੳਹ ਡਰਾਇਵਰ ਹੁੰਦੇ ਹਨ ਜਿੰਨਾ ਦਾ ਕੰਮ ਡਰਾਇਵਿੰਗ ਕਰਨਾ ਨਹੀਂ ਹੁੰਦਾਂ ਪਰ ਡਰਾਇਵਿੰਗ ਤਾਂ ਕਰਦੇ ਹਨ ਏਸ ਕੰਮ ਨੂੰ ਚੰਗੀ ਤਰਾਂ ਸਮਝਕੇ ਫਿਰ ਅੱਗੇ ਜਾ ਕੇ ਟਰਾਂਸਪੋਰਟ ਖੜੀ ਕਰਨੀ ਜਾਂ ਡਿਸਪੈਚ ਕਰਨੀਂ ਜਾਂ ਬ੍ਰੋਕਰ ਬਣਨਾ ,ਜਾਂ ਟਰੱਕ ਮਕੈਨਿਕ ਸ਼ਾਪ ਖੋਹਲਣੀ ਜਾਂ ਟਰੱਕ ਏਜੰਸੀ ਖੋਲ੍ਹਣ ਬਾਰੇ ਸੋਚਣਾ ।ਇਹ ਲੋਕ ਬੜੇ ਗੁੱਝੇ ਹੁੰਦੇ ਹਨ ਤੇ ਜਦੋਂ ਵੀ ਪਾਉਂਦੇ ਹਨ ਬੱਸ ਪਟਾਕੇ ਹੀ ਪਾਉਂਦੇ ਹਨ ।ਜਿਵੇਂ ਕਿ ਆਪਣਾ Paul Bains
6:- ਕਿਸਮਤ ਮਾਰੇ ਮਿਹਨਤੀ :- ਇਸ ਤਰਾਂ ਦੇ ਡਰਾਇਵਰ ਸਾਰੀ ਉਮਰ ਹੀ ਟਰੱਕ ਚਲਾਈ ਜਾਂਦੇ ਹਨ ,ਕਈ ਕਈ ਪ੍ਰਾਪਟੀਆਂ ਦੇ ਮਾਲਕ ਵੀ ਹੁੰਦੇ ਹਨ ,ਆਗਾਹ ਨਿਆਣੇ ਵੀ ਚੰਗੇ ਅਹੁੱਦਿਆਂ ਤੇ ਪਹੁੰਚ ਚੁੱਕੇ ਹਨ ਪਰ ਸਾਰੀ ਉੱਮਰ ਇਹ ਡਿਸਪੈਚਰਾਂ ਤੇ ਕੰਪਨੀ ਨੂੰ ਗਾਲਾਂ ਕੱਢੀ ਜਾਂਦੇ ਹਨ ।ਤੇ ਸਾਰੀ ਉੱਮਰ ਇਹਨਾਂ ਦਾ ਮੀਲਾਂ ਦਾ ਰੌਣਾ ਨਹੀਂ ਮੁੱਕਦਾ ।ਇੰਡੀਆ ਆਮ ਆਦਮੀ ਪਾਰਟੀ ਨੂੰ,ਕਿਸੇ ਖੇਡ ਮੇਲੇ ,ਕਿਸੇ ਗਰੀਬ ਨੂੰ ਪੈਸੇ ਭੇਜਣ ਵਿੱਚ ਇਹ ਲੋਕ ਮੌਹਰੀ ਹੁੰਦੇ ਹਨ ਪਰ ਆਪਣੇ ਨਿਆਣਿਆ ਤੇ ਜਨਾਨੀ ਨਾਲ ਇਹਨਾਂ ਦੀ ਘੱਟ ਹੀ ਬਣਦੀ ਹੁੰਦੀ ਹੈ , ਇਹ ਨਸਲ ਆਮ ਤੌਰ ਤੇ Frightliner ਟਰੱਕ DEf ਤੋਂ ਬਿਨਾਂ ਚਲਾਕੇ ਖੁੱਸ਼ ਹੁੰਦੀ ਹੈ ।ਤੇ ਜੇ ਕੋਈ ਇਹਨਾਂ ਦੇ ਬੈਚ ਦਾ ਕਿਤੇ ਜਿੰਦਗੀ ਵਿੱਚ ਕਾਮਯਾਬ ਹੋਇਆ ਹੋਵੇ ,ਉਸਦੇ ਬਾਰੇ ਕਹਿਣਗੇ ਕਿ ਇਹ ਡਰੱਗ ਦੇ ਪੈਸੇ ਨਾਲ ਬਣਿਆਂ ।
7:- ਸਕੂਨੀ ਡਰਾਇਵਰ! ਇਹ ਆਮ ਤੌਰ ਤੇ ਉਹ ਡਰਾਇਵਰ ਹੁੰਦੇ ਹਨ ਜਿਹੜੇ ਸਾਰੀ ਉਮਰ ਇੱਕ ਜਨਾਨੀ ਦੋ ਬੱਚੇ,ਇੱਕ ਘਰ ਦੋ ਗੱਡੀਆਂ ,ਤੇ ਇੱਕ ਟਰੱਕ ਤੇ ਦੋ ਵੈਕਿਊਮ ਕਲੀਨਰ ਰੱਖਦੇ ਹਨ ,ਹਰ ਸਾਲ ਟੂਰਿਸਟ ਸਪਾਟ ਤੇ ਜਾਂਦੇ ਹਨ ਤੇ ਹਰੇਕ Weekend ਤੇ ਮੱਛੀ ਭੁੰਨਦੇ ਹਨ । “ਫੈਮਲੀ ਟਾਇਮ” ਸ਼ਬਦ ਬਹੁਤ ਬੋਲਦੇ ਹਨ । ਤੇ ਇਹਨਾਂ ਦੇ ਟਰੱਕ ਵਿੱਚੋਂ ਤੁਹਾਨੂੰ ਮੁਹੰਮਦ ਰਫੀ,ਸਤਿੰਦਰ ਸਰਤਾਜ ਜਾਂ ਫਿਰ ਜਗਜੀਤ ਸਿੰਘ ਦੀਆਂ ਰੀਲਾਂ ਮਿਲ ਸਕਦੀਆ ਹਨ ।ਅੱਜਕਲ ਇਹ ਬਹੁਤ ਘੱਟ ਮਿਲਦੇ ਹਨ ਜਿਵੇਂ ਕਿ ਆਪਣਾ ਜਸਕਰਨ ਸਿੰਘ ਕਲੇਰ Manpreet Sandhu 🖋Avtar Dhaliwal

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)