More Punjabi Kahaniya  Posts
ਵੀਡੀਓ


ਵੀਡੀਓ ”
——– ਅੱਜ ਤੋਂ 20 ਕੁ ਸਾਲ ਪਹਿਲਾਂ ਵੀਡੀਓ ਕੈਸਟਾਂ ਹੁੰਦੀਆਂ ਸਨ। 3-4 ਮੂਵੀਆਂ ਕਿਰਾਏ ਤੇ ਲਿਆਕੇ ਵੀ ਸੀ ਆਰ ਤੇ ਦੇਖਦੇ ਹੁੰਦੇ ਸਾਂ।
ਪਤੀ ਕੰਮ ਤੇ ਜਾਣ ਲੱਗਾ ਕਹਿ ਰਿਹਾ ਸੀ ‘ ਅੱਜ ਵੀਕਐਂਡ ਐ, ਮੁਰਗਾ ਸ਼ੁਰਗਾ ਬਣਾਕੇ ਰੱਖੀਂ, ਮਜ਼ੇ ਨਾਲ ਡਿਨਰ ਕਰਾਂਗੇ।’
ਕੰਮ ਤੋਂ ਵਾਪਿਸ ਆਉਂਦਾ ਕੀ ਦੇਖਦੈ ਕਿ ਸ੍ਰੀਮਤੀ ਜੀ ਕੁਰਸੀ ਤੇ ਹਲੂਣੇ ਲੈਂਦੀ ਟੀ ਵੀ ਤੇ ਮੂਵੀ ਦੇਖਣ ਵਿੱਚ ਮਸਤ ਸੀ, ਪਤੀ ਨੂੰ ਦੇਖਦਿਆਂ ਹੀ ਬੋਲੀ ‘ ਆਹ ਬੇਬੀ ਦਾ ਦੁੱਧ ਬੋਤਲ ‘ਚ ਪਾਕੇ ਉਹਨੂੰ ਦੇ ਦਿਓ ਜ਼ਰਾ।’ ਬੱਸ ਮੂਵੀ ਖ਼ਤਮ ਹੋਣ ਹੀ ਵਾਲੀ ਐ। ਮੈਂ ਉਠਦੀ ਆਂ।ਪਤੀ ਕੀ ਦੇਖਦੈ, ਬੇਬੀ ਮਿੱਟੀ ਨਾਲ ਲਿਬੜਿਆ ਫ਼ਰਸ਼ ਤੇ ਸੁੱਤਾ ਪਿਐ, ਸਿੰਕ ਸਵੇਰ ਦੇ ਭਾਂਡਿਆਂ ਨਾਲ ਭਰਿਆ ਪਿਐ, ਮੁਰਗਾ ਤਾਂ ਕਿੱਥੇ ਹੋਣਾ ਸੀ।
ਪਤੀ ਕੁਝ ਬੋਲਦਾ, ਸ੍ਰੀਮਤੀ ਪਹਿਲਾਂ ਹੀ ਬੋਲ ਉੱਠੀ ‘ ਤੁਸੀ ਮੁਰਗਾ ਕਹਿਕੇ ਗਏ ਸੀ...

ਨਾ? ਲਓ ਬੱਸ ਹੁਣੇ ਬਣਾ ਦੇਣੀ ਆਂ, ਤੁਸੀਂ ਇਹ ਮੂਵੀ ਦੇਖੋ “ਮਾਂ” , ਕਿਵੇਂ ਹਥਨੀ ਅਪਨੇ ਬੱਚੇ ਨੂੰ ਸੰਭਾਲਦੀ ਐ, ਇਸ ਤੋਂ ਪਹਿਲਾਂ ਮੈਂ ” ਸਿਲਸਿਲਾ” ਦੇਖੀ ਸੀ। ਕਿਵੇਂ ਲੰਬੂ ਤੇ ਰੇਖਾ ਡਾਂਨਸ ਕਰਦੇ ਐ, ਕਿਆ ਗਾਣੇ ਐ। ਪਤੀ ਲੋਹਾ ਲਾਖਾ ਹੋਇਆ ਬੋਲਿਆ ” ਤੂੰ ਕਿਹੋ ਜਿਹੀ ‘ਮਾਂ’ ਏਂ? ਮੈਨੂੰ ਨੀਂ ਤੇਰਾ ਇਹ ‘ਸਿਲਸਿਲਾ’ ਠੀਕ ਲਗਦਾ।”
ਓ ਹੋ, ਜੇ ਇਹ ਦੋਨੋ ਠੀਕ ਨਹੀਂ ਲਗਦੀਆਂ ਤਾਂ ਤੀਜੀ ਮੂਵੀ ‘ਤਲਾਕ ‘ ਵੀ ਲਿਆਂਦੀ ਐ, ਉਹ ਦੇਖ ਲਵੋ।’
ਕਹਿੰਦੀ ਸ੍ਰੀਮਤੀ ਰਸੋਈ ਵੱਲ ਨੂੰ ਚਲੀ ਗਈ। ਪਤੀ ਬੱਸ ਸਿਰ ਹਿਲਾ ” ਹੂੰਅ” ਹੀ ਬੋਲ ਸਕਿਆ।
” ਸੂਫ਼ੀ ” ਲਖਬੀਰ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)