ਰੱਬ

4

ਮਿਹਨਤ 6 ਮਹਿਨੇ ਸੀ ਕਰੀ
ਜਿਹੜੀ ਗਈ ਨਾ ਤੇਰੇ ਤੋ ਜਰੀ
ਪਾਣੀ ਖੜੀ ਫਸਲ ਤੇ ਫੇਰਿਆ
ਮਾਰ-ਮਾਰ ਗੜੇ ਬੱਲੀਆ ਨੂੰ ਕੇਰਿਆ
ਜੇ ਜੱਟ ਨੇ ਛੱਡ ਦਿੱਤਾ ਖੇਤੀ ਕਰਨਾ
ਦੱਸ ਫੇਰ ਦੁਨੀਆ ਦਾ ਢਿੱਡ ਕਿੱਥੋ ਭਰੇਗਾ
ਚੱਲ ਛੱਡ ਤੇਰੇ ਨਾਲ ਕੀ ਗੱਲ ਕਰਨਾ ਤੇਰੇ ਕਿਹੜਾ ਬਾਪ ਹੋਉ ਤਾਂ ਕਿ ਮੈਂ ਤੈਨੂੰ ਆਪਣੇ ਦਰਦ ਦਾ ਅਹਿਸਾਸ ਕਰਾ ਸਕਾ
ਜਦੋ ਮੇਰਾ ਬਾਪ ਹੱਥੀ ਬੀਜੀ ਫਸਲ ਤਬਾਹ ਹੁੰਦੀ ਦੇਖ ਰਿਹਾ ਸੀ। ਮੈਨੂੰ ਸਿਰਫ ਹੱਡਬੀਤੀ ਦਾ ਹੀ ਦੁੱਖ ਨਹੀਂ ਜੱਗਬੀਤੀ ਦਾ ਵੀ ਆ
ਬਾਕੀ ਦੁਨੀਆ ਤੇ ਵੀ ਜੁਲਮ ਤੂੰ ਘੱਟ ਨੀ ਕਰ ਰਿਹਾ
ਮੈ ਦੋ ਲਾਈਨਾਂ ਸੁਣੀਆ ਸੀ ਬਾਬੇ ਨਾਨਕ ਦੀਆਂ
ਪਰ ਅਫਸੋਸ ਤੇਰੇ ਤੇ ਨੀ ਟੁਕਦੀਆਂ
‘ਅਖੇ ਮਰਦਾਨਿਆ ਦੇਖੀ ਚੱਲ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੁਜਿਆਂ ਨੂੰ ਮਾਰਦੇ’
ਉਹਨਾਂ ਤੈਨੂੰ ਕਰਤਾਰ ਕਿਹਾ ਸੀ ਮੈ ਰੱਬ ਕਹਿ ਰਹੀਆ
ਸਾਨੂੰ ਜਮਾਂ ਵਧੀਆ ਨੀ ਲੱਗਦੇ ਤੇਰੇ ਰੰਗ ਤੈਨੂੰ ਕੁਝ ਦਿਖ ਨੀ ਰਿਹਾ ਦੁਨੀਆ ਤੇ ਕੀ ਹੋ ਰਿਹਾ ਕੀਤੇ ਤੂੰ ਲੀਡਰਾਂ ਵਰਗਾ ਤਾਂ ਨੀ ਬਣਗਿਆ ਜਿਹੜੇ ਜਿੱਤ ਕੇ ਸਾਰ ਨੀ ਲੈਦੇ ਲੋਕਾਂ ਦੀ। ਲਗਦੇ ਤੇਰਾ ਚਾਅ ਵੀ ਮੁੱਕ ਗਿਆ ਰੱਬ ਬਣਨ ਦਾ ਜਿਸ ਨੂੰ ਆਪਣੀ ਬਣਾਈ ਦੁਨੀਆ ਦੀ ਸਾਰ ਨੀ।
ਮੈ ਤਾਂ ਇਹ ਵੀ ਸੁਣਿਆ ਸੀ ਤੂੰ ਹਰ ਇੱਕ ਨਾਲ ਇਨਸਾਫ ਕਰਦੇ। ਪਰ ਸੁਣਿਆ ਹੀ ਅੇ ਕਦੇ ਦੇਖਿਆ ਨੀ। ਕਹਿੰਦੇ ਤਾਂ ਇਹ ਵੀ ਆ ਤੂੰ ਨਿਡਰ ਆ ਜਿਸ ਨੂੰ ਕਿਸੇ ਦਾ ਕੋਈ ਡਰ ਨੀ ਫੇਰ ਸਹਮਣੇ ਆਉਣ ਤੋ ਕਿਉ ਡਰਦੇ
ਇਕ ਵਾਰੀ ਆ...

ਕੇ ਦੁਨੀਆ ਨੂੰ ਡਰਾਏ ਜਾ ਤਾ ਕਿ ਇਥੇ ਰਿਸ਼ਵਤਖੋਰੀ ਬਲਾਤਕਾਰ ਨਾ ਹੋਵੇ। ਤੇਰੇ ਲਈ ਕਿੰਨੀ ਕੁ ਵੱਡੀ ਗੱਲ ਐ । ਜੇ ਤੂੰ ਕਹੇ ਮੈ ਸਪਾਰਸ਼ ਵੀ ਲਗਵਾ ਦਿਉ ਕਿਸੇ ਮੰਦਰ ਦੇ ਪੁਜਾਰੀ ਦੀ ਕਿਸੇ ਗੁਰੂ ਘਰ ਦੇ ਪਾਠੀ ਦੀ ਜਾ ਕਿਸੇ ਚੜਾਵੇ ਵਾਲੇ ਬਾਬੇ ਦੀ। ਹਾਂ ਪਰ ਮੇਰਾ ਕੰਮ ੳਸੇ ਟਾਈਮ ਪੱਕਾ ਹੋਣਾ ਚਾਹੀਦੇ।
ਕੀਤੇ ਤੇਰੀ ਉਡੀਕ ਕਰਦੇ ਕਰਦੇ ਮੈ ਹੀ ਨਾਂ ਮੁੱਕ ਜਾਵਾਂ।
ਇਹ ਤਾਂ ਕਿਹਾ ਹੁਣ ਤੂੰ ਬਹੁਤ ਹੋਲੀ ਹਿਸਾਬ ਕਿਤਾਬ ਕਰਦੇ।
ਤੇਰੀ ਦੁਨੀਆਂ ਦੀ ‘ਜੈਸਾ ਕਰੇਗਾ ਵੈਸਾ ਭਰੇਗਾ’ ਵਾਲੀ ਗੱਲ ਨੀ ਰਹੀ ਹੁਣ ਤਾਂ ਕਰਦਾ ਕੋਈ ਆ ਭਰਦਾ ਕੋਈ। ਜਿਵੇ ਤੂੰ ਤਾਂ ਕੀਤੇ ਜਾ ਕੇ ਸੋਂ ਗਿਆ।
ਪਰ ਤੂੰ ਵੀ ਕੀ ਕਰੇ ਦੁਨੀਆ ਹੋ ਏ ਵਾਲੀ ਗਈ ਕਿਸ ਕਿਸ ਦਾ ਹਿਸ਼ਾਬ ਰਖੇ ਤੂੰ ਪਰ ਕੁਝ ਤਾਂ ਤੈਨੂੰ ਕਰਣਾ ਪਉ।
ਮੈ ਸੁਣਿਆ ਤੇਰੇ ਬੰਦਿਆਂ ਤੋ ਕਿ ‘ਪੁੱਤ ਕਪੁੱਤ ਹੋ ਜਾਂਦਿਆ ਪਰ ਮਾਪੇ ਕੁਮਾਪੇ ਨਈ ਹੁੰਦੇ’ ਇਹ ਗੱਲ ਸੱਚ ਵੀ ਆ ਤੇਰੀ ਦੁਨੀਆ ਤੇ ਪਰ ਤੇਰੇ ਤੇ ਨੀ ਸਾਰੀ ਦੁਨੀਆ ਦਾ ਜਨਮਦਾਤਾ ਤੂੰ ਐ ਸਾਰੇ ਤੈਨੂੰ ਰੱਬ ਕਹਿੰਦੇ ਆ ਹੁਣ ਤੈਨੂੰ ਕੁਰੱਬ ਕਹਿਣ ਚ ਮੈਨੂੰ ਕੋਈ ਝਿਜਕ ਨਈ। ਹਾਂ ਜੇ ਤੂੰ ਥੱਕ ਗਿਆ ਜਾ ਬੁੱਢਾ ਹੋਗਿਆ ਤਾਂ ਵੀ ਦੱਸਦੇ। ਕਿ ਤੂੰ ਆਪਣੀ ਬਣਾਈ ਦੁਨੀਆਂ ਦੀ ਡੋਰ ਤੂੰ ਇਸਦੇ ਹੱਥ ਹੀ ਸ਼ੱਡ ਤੀ। ਅਸੀ ਤੇਰੇ ਤੌ ਆਸ ਰੱਖਣੀ ਛੱਡ ਦੇਵਾਗੇ ਤੇ ਆਪਣੀ ਜਿੰਮੇਵਾਰੀ ਖੁਦ ਚੱਕਾਗੇ ਤੇਰੀ ਹੋਂਦ ਨੂੰ ਯਾਦ ਰੱਖਕੇ। ਸ਼ਾਇਦ ਦੁਨੀਆ ਦਾ ਸੁਧਾਰ ਹੋ ਜਾਵੇ।
ਹਰਪੀ੍ਤ ਔਜਲਾ

Leave A Comment!

(required)

(required)


Comment moderation is enabled. Your comment may take some time to appear.

Comments

5 Responses

 1. rajvir singh

  akha kholan wali story

 2. Harpreet

  ਧੰਨਵਾਦ ਜੀ..🙏

 3. sukhdevsingh

  sahi gll veer ji

 4. Harpreet

  Thks jii…🙏🙏

 5. ninder

  very nice

Like us!