More Punjabi Kahaniya  Posts
ਫ਼ਰਿਸ਼ਤਾ


ਮੇਰੀ ਪਹਿਲੀ ਕਹਾਣੀ (ਧੀ ਦਾ ਸਵਾਲ)ਪੜ੍ਹਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ🤲,ਉਮੀਦ ਹੈ ਇਹ ਵੀ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ।

❤ਫਰਿਸ਼ਤਾ ❤

ਹਰੇਕ ਦੀ ਜਿੰਦਗੀ ਵਿੱਚ ਇੱਕ ਅਜਿਹਾ ਇਨਸਾਨ ਜ਼ਰੂਰ ਆਉਂਦਾ ,ਜਿਹੜਾ ਤੁਹਾਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੰਦਾ, ਤੁਹਾਡੀ ਸੋਚ, ਤੁਹਾਡੇ ਵਿਵਹਾਰ ਨੂੰ ਵੀ, ਉਹ ਇਨਸਾਨ ਜਾਂ ਤਾਂ ਤੁਹਾਡਾ ਦੋਸਤ ਹੁੰਦਾ ਜਾਂ ਜੀਵਨ ਸਾਥੀ ਜਾਂ ਇੱਕ ਅਜਨਬੀ ਜਾਂ ਪਿਆਰ ਕਰਨ ਵਾਲਾ ਇਨਸਾਨ।

ਇਸ ਤਰ੍ਹਾਂ ਹੀ ਮੇਰੀ ਜ਼ਿੰਦਗੀ ਵਿਚ ਵੀ ਇੱਕ ਅਜਿਹਾ ਇਨਸਾਨ ਆਇਆ ਜਿਹਨੇ ਮੇਰੀ ਸੋਚ ਨੂੰ ਬਦਲਿਆ।  ਰੱਬ ਜਿੰਦਗੀ ਵਿੱਚ ਇੱਕ ਅਜਿਹਾ ਇਨਸਾਨ ਜਰੂਰ ਦਿੰਦਾ ਜਿਹੜਾ ਤੁਹਾਨੂੰ ਦੇਖ ਕੇ ਹੀ ਸਮਝ ਜਾਂਦਾ ਇਹਨੂੰ ਅੱਜ ਕੀ  ਹੋਇਆ।
ਸਕੂਲ ਵਿਚ ਬਾਰਵੀਂ ਕਰਨ ਤੋਂ ਬਾਅਦ ਇੱਕ ਅਨਜਾਣ ਸ਼ਹਿਰ ਪੜ੍ਹਨ ਲਈ ਗਈ। ਇੱਥੇ ਹੀ ਲੁਧਿਆਣੇ ਦੇ ਇੱਕ ਕਾਲਜ ਵਿੱਚ ਮੈਂ ਗ੍ਰੈਜੂਏਸ਼ਨ ਦੀ ਪੜ੍ਹਾਈ ਵਿੱਚ ਦਾਖਲਾ ਲਿਆ। ਸ਼ਹਿਰ  ਵੀ ਅਨਜਾਣ ਸੀ ਤੇ ਲੋਕ ਵੀ ਅਨਜਾਣ।ਆਪਣਾ ਸ਼ਹਿਰ ਛੱਡ ਕੇ ਦੂਸਰੇ ਸ਼ਹਿਰ ਜਾਣਾ ਹਰੇਕ ਇਨਸਾਨ ਨੂੰ ਔਖਾ ਲੱਗਦਾ,ਪਰ ਕੁਝ ਮਜਬੂਰੀਆਂ …ਕੁਝ ਸੁਪਨੇ ਸਾਨੂੰ ਆਪਣਾ ਸ਼ਹਿਰ ਛੱਡਣ ਲਈ ਮਜਬੂਰ ਕਰ ਹੀ ਦਿੰਦੇ ਆ। ਉਸੇ ਤਰ੍ਹਾਂ ਹੀ ਆ ਮੇਰੀ ਜ਼ਿੰਦਗੀ ਦਾ ਵੀ  ਇਹ ਇੱਕ ਸਫ਼ਰ ਹੈ।
ਕਾਲਜ ਵਿੱਚ ਨਵਾਂ ਨਵਾਂ ਦਾਖਲਾ ਹੋਇਆ …ਹਰ ਕੋਈ ਇੱਕ ਦੂਸਰੇ ਤੋਂ ਅਨਜਾਣ ਸੀ। ਪਹਿਲੇ ਦਿਨ ( 21 ਜੁਲਾਈ,2019)ਕਾਲਜ ਗਏ.. ਅਧਿਆਪਕਾਂ ਨੂੰ ਆਪਣੀ ਰੋਲ ਨੰਬਰ ਸਲਿੱਪ ਦਿਖਾ ਕੇ ਜਮਾਤ ਵਿੱਚ ਗਏ।ਮੈਂ ਜਾ ਕੇ ਕਮਰੇ ਵਿਚ ਬੈਠ ਗਈ।ਪਹਿਲਾਂ ਤਾਂ ਕਿਸੇ ਨੂੰ ਬੁਲਾਉਣ ਦੀ ਹਿੰਮਤ ਹੀ ਨਹੀਂ ਪਈ…….ਪਰ ਫਿਰ ਇੱਕ ਕੁੜੀ ਨੇ ਆ ਕੇ ਬੁਲਾਇਆ।
ਕੁੜੀ:-ਹੈਲੋ
ਮੈਂ:-ਹੈਲੋ …….ਹਾਂ ਜੀ
ਕੁੜੀ:-ਕਿਵੇਂ ਹੋ?
ਮੈਂ:- ਹਾਂ ਜੀ ਠੀਕ
ਕੁੜੀ:- ਤੁਹਾਡਾ ਨਾਮ ਕੀ?
ਮੈਂ:- ਸੁਖਪ੍ਰੀਤ (ਕਾਲਪਨਿਕ ਨਾਮ)…..ਤੁਹਾਡਾ ਨਾਮ ਕੀ..?
ਕੁੜੀ:-ਅਨੂਪਾਮਾ……ਤੁਸੀਂ ਅਨੂ ਕਹਿ ਸਕਦੇ ਹੋ।
ਇਸ ਤਰ੍ਹਾਂ ਕੁਝ ਗੱਲਾਂ ਹੋਇਆ ਉਹਦੇ ਨਾਲ ….ਤੇ ਉਸਦੀ ਦੋਸਤ ਵੀ ਉਸਦੇ ਕੋਲ ਆ ਕੇ ਖੜ੍ਹ ਗਈ ਅਤੇ ਅਨੂ ਨੇ ਉਸਦੇ ਨਾਲ ਮੇਰੀ ਜਾਣ-ਪਛਾਣ ਕਰਵਾਈ। ਉਹ ਦੋਵੇਂ ਇਕੱਠੀਆਂ ਹੀ ਇੱਕੋਂ ਸਕੂਲ ਤੋਂ ਪੜ੍ਹ ਕੇ ਆਇਆ ਸੀ।
ਇਸ ਤਰ੍ਹਾਂ ਥੋੜ੍ਹਾ ਟਾਇਮ ਅਸੀਂ ਕਲਾਸ ਰੂਮ ਵਿੱਚ ਬੈਠੇ ਤੇ ਫਿਰ ਬਾਹਰ announcement ਹੋ ਗਈ ਕਿ ਤੁਹਾਨੂੰ  ਹੁਣ ਛੁੱਟੀਆ ਹੋ ਗਈਆਂ ਹਨ ……ਤੇ ਕਾਲਜ 10 ਦਿਨ ਬਾਅਦ(1 ਅਗਸਤ) ਤੋਂ ਖੁਲ੍ਹਣਗੇ। ਫਿਰ ਅਸੀਂ ਆਪਣੋਂ ਆਪਣੇ  ਘਰ ਚਲੇ ਗਏ।
10 ਦਿਨ ਬਾਅਦ ਦੁਆਰਾ ਕਾਲਜ ਗਏ। ਅੱਜ ਦਾ ਦਿਨ ਫਿਰ ਪਹਿਲੇ ਦਿਨ ਵਾਂਗ ਲੱਗ ਰਿਹਾ ਸੀ । ਉਸ ਦਿਨ ਦੋ ਸੈਕਸ਼ਨ ਬਣ ਗਏ ਸੀ ……. ਜਿਸਤ ਤੇ ਟਾਕ (odd or even) ਰੋਲ ਨੰਬਰ ਵਾਲਿਆਂ ਦੇ ….ਮੇਰਾ ਰੋਲ ਨੰਬਰ ਜਿਸਤ ਆਉਣ ਕਰ ਕੇ ਮੈਨੂੰ ਥੱਲੇ ਦੇ ਕਮਰੇ (2nd floor)ਵਿੱਚ ਜਾਣਾ ਪਿਆ …….ਪਹਿਲੇ ਦਿਨ ਜੋ ਕੁੜੀਆਂ ਮਿਲੀਆਂ ਸੀ ਉਹਨਾਂ ਦਾ ਰੋਲ ਨੰਬਰ ਟਾਂਕ ਹੋਣ ਕਰਕੇ ਉਹ ਉੱਪਰਲੇ ਕਮਰੇ(3rd floor)ਵਿੱਚ ਰਹਿ ਗਈਆ।
ਇਸ ਤਰ੍ਹਾਂ ਫਿਰ ਮੈਂ ਹੇਠਾਂ ਵਾਲੇ ਕਮਰੇ ਵਿੱਚ ਆ ਗਈ…….ਸਭ ਨੇ ਆਪੋ-ਆਪਣੇ ਡੈਸਕ ਮੱਲ ਲਏ ਸੀ। ਸਭ ਆਪਣੇ ਦੋਸਤਾਂ ਵਿੱਚ ਮਸਤ ਸਨ। ਮੈਂ ਪਿੱਛੇ ਜਾ ਕੇ ਬੈਠ ਗਈ। ਇਸ ਤਰ੍ਹਾਂ ਦਿਨ ਲੰਘਦੇ ਗਏ …..ਮੇਰੀ ਕੋਈ ਵੀ ਦੋਸਤ ਨਹੀਂ ਸੀ ਬਣੀ……ਪਰ ਉਂਝ ਸਭ ਨੂੰ ਬੁਲਾ ਲਈ ਦਾ ਸੀ। ਹਰ ਰੋਜ਼ ਸਵੇਰੇ ਸਵੇਰੇ ਕਾਲਜ ਜਾਣ ਤੋਂ ਪਹਿਲਾਂ ਰੱਬ ਅੱਗੇ ਇੱਕ ਹੀ ਅਰਦਾਸ ਹੁੰਦੀ ਸੀ….. ਵਾਹਿਗੁਰੂ ਜੀ ਕੋਈ ਵਧਿਆ ਜਿਹੀ ਕੁੜੀ ਦੋਸਤ ਬਣੇ।  ਇਸ ਤਰ੍ਹਾਂ ਇਕ ਮਹੀਨਾ ਬੀਤ ਗਿਆ। 5 ਸਤੰਬਰ ਦਾ  ਦਿਨ ਸੀ .. ਇਸ ਦਿਨ ਅਧਿਆਪਕ ਦਿਵਸ (teachers day) ਸੀ। ਇਸ ਦਿਨ ਪੜ੍ਹਾਈ ਨਹੀ ਸੀ ਹੋਣੀ। ਬੱਚਿਆਂ ਨੇ ਮਿਲ ਕੇ ਅਧਿਆਪਕਾਂ ਨੂੰ ਕਲਾਸ ਵਿੱਚ ਬੁਲਾ ਕੇ ਕੇਕ ਕੱਟਣ ਦਾ ਸੋਚਿਆ ਤੇ ਸਭ ਨੇ ਪੈਸੇ ਪਾ ਕੇ  ਕੇਕ ਲਿਆਂਦਾ। ਮੈਂ ਖੱਬੇ ਪਾਸੇ ਵੱਲ ਦੀ ਸਾਈਡ ਬੈਠਦੀ ਸੀ ਤੇ ਉਸ ਦਿਨ ਮੈਂ ਉਂਝ ਹੀ ਅਧਿਆਪਕਾਂ ਦੇ ਆਉਣ ਤੇ ਦੂਸਰੀ ਸਾਈਡ ਖੜ ਗਈ……ਲਾਗੇ ਹੀ ਤਿੰਨ ਕੁੜੀਆਂ ਬੈਠੀਆਂ ਸੀ …ਉਹਨਾਂ ਨੂੰ ਮੈਂ ਕਦੇ ਨਹੀਂ ਸੀ ਬੁਲਾਇਆ ਪਰ ਉਸ ਦਿਨ ਮੈਂ ਉਨ੍ਹਾਂ ਨੂੰ ਬੁਲਾਇਆ ਤੇ ਮੈਨੂੰ ਉਹਨਾਂ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ….ਮੇਰੀ ਦੂਸਰੇ ਪਾਸੇ ਕੋਈ ਪੱਕੀ ਜਗ੍ਹਾ ਨਹੀਂ ਸੀ ਬੈਠਣ ਦੀ, ਕਦੇ ਪਿੱਛੇ ਬੈਠਦੀ ਸੀ ਕਦੇ ਅੱਗੇ । ਫਿਰ ਉਹਨਾਂ ਨੇ ਆਪਣੇ ਨਾਲ ਬੈਠਣ ਲਈ ਕਿਹਾ,ਦੂਸਰੇ ਦਿਨ ਪਿੱਛੋਂ ਡੈਸਕ ਲਿਆ ਕੇ ਆਪਣੇ ਡੈਸਕਾਂ ਨਾਲ ਲਗਾਇਆ ।ਇਸ ਤਰ੍ਹਾਂ ਥੋੜੇ ਸਮੇਂ ਵਿਚ ਹੀ ਅਸੀਂ ਚਾਰੋਂ ਬਹੁਤ ਵਧੀਆ ਦੋਸਤ ਬਣ ਗਏ। ਇੱਕਠੇ ਰਹਿਣਾ ਹਮੇਸ਼ਾ … ਹਰ ਜਗ੍ਹਾ ਇਕੱਠੀਆਂ ਜਾਣਾ । ਥੋੜ੍ਹੇ ਸਮੇਂ ਵਿਚ ਹੀ ਅਸੀਂ ਸਾਰੇ ਘੁਲ ਮਿਲ ਗਏ। ਤਿੰਨੇ ਹੀ ਮੇਰੀਆ ਬਹੁਤ ਵਧੀਆ ਸਹੇਲੀਆਂ ਬਣਿਆ ,ਪਰ ਉਹਨਾਂ ਵਿੱਚੋਂ ਸਾਡੇ ਸਭ ਦੇ ਲਈ ਇੱਕ ਖਾਸ ਬਣੀ , ਜਿਸਦਾ ਨਾਮ ਫਰਿਸ਼ਤਾ ਰੱਖਿਆ। ਉਸ ਦੀਆਂ ਮੋਟੀਆਂ ਮੋਟੀਆਂ  ਕਾਲੀਆਂ ਅੱਖਾਂ,ਰੰਗ ਗੋਰਾ ਹੈ। ਵਾਹਿਗੁਰੂ ਜੀ ਦੀ ਸਜੀ ਹੋਈ ਸਿੰਘਣੀ ।

❤ਕੁਝ ਖਾਸ ਹੀ ਤੱਕਣਾ ਉਹਦਾ,

ਚੰਗੇ ਕਰਮਾਂ ਦਾ ਫਲ ਆ ਉਹਦਾ,

ਮੈਂ ਰੱਖਿਆ ਨਾਮ ਫਰਿਸ਼ਤਾ ਉਹਦਾ,

ਰੱਬ ਨੇ ਸਾਜਿਆ ਖੁਦ ਆ ਉਹਨੂੰ❤।

ਇਸ ਤਰ੍ਹਾਂ ਉਹ ਸਾਡੇ ਸਭ ਦੇ ਲਈ ਇੱਕ ਖਾਸ ਇਨਸਾਨ ਬਣ ਗਈ ਤੇ ਹੁਣ ਵੀ ਹੈ।ਇਹ ਅਜਿਹਾ ਇਨਸਾਨ ਮੇਰੀ ਜ਼ਿੰਦਗੀ ਵਿਚ ਆਇਆ ਜਿਹਨੂੰ ਚਾਅ ਕੇ ਵੀ ਨਹੀਂ ਕਦੇ ਭੁੱਲਿਆ ਜਾ ਸਕਦਾ। ਇੱਕ  ਰੱਬ ਦਾ ਫਰਿਸ਼ਤਾ ਹੈ ,  ਜਿਹੜੀ ਸਭ ਦੇ ਦੁੱਖ ਨੂੰ ਆਪਣਾ ਦੁੱਖ ਮੰਨਣ ਵਾਲੀ ,ਉਹਦੀ ਮੁਸੀਬਤ ਦਾ ਹੱਲ ਕੱਢਣਾ । ਇਹ ਇਕ ਮਾਂ ਦੀ ਤਰ੍ਹਾਂ ਖਿਆਲ ਰੱਖਦੀ । ਜਿਸ ਦਿਨ ਕਿਸੇ ਨੇ ਕਾਲਜ ਨਾ ਆਉਣਾ , ਉਸਨੂੰ ਚਾਰ ਪੰਜ ਵਾਰ ਹੀ ਕਾਲਜ ਵਿੱਚ ਫੋਨ ਕਰ ਲੈਂਦੀ ਆ, ਕਿਉਂ ਨਹੀਂ ਆਈ   ..ਕਿੱਥੇ ਜਾਣਾ ਸੀ ….. ਕਿਤੇ ਬਿਮਾਰ ਤਾਂ ਨਹੀਂ ਤੂੰ …..ਦਵਾਈ ਖਾਧੀ …😅🤣 ਇਸ ਤਰ੍ਹਾਂ ਅਨੇਕਾਂ ਹੀ ਸਵਾਲ ਇੱਕ ਵਾਰ ਵਿੱਚ ਹੀ ਪੁੱਛ ਲੈਂਦੀ ਆ। ਸੱਚੀ ਸਕੂਲ ਵਿਚ ਵੀ ਕੋਈ ਸਹੇਲੀ ਇਹਦੇ ਵਰਗੀ ਨਹੀਂ ਸੀ ਮਿਲੀ। ਉਂਝ ਸਾਰੇ ਹੀ ਸਕੂਲ ਤੇ ਕਾਲਜ ਵਿੱਚ ਬਹੁਤ ਵਧੀਆ ਸਹੇਲੀਆਂ ਬਣਿਆ ਪਰ ਇਹ ਸਭ ਤੋਂ ਅਦਭੁਤ ਸੀ। ਇਹਨੂੰ ਕਦੇ ਵੀ ਕਿਸੇ ਨਾਲ ਕੋਈ ਗੁੱਸਾ ਨਹੀਂ ਹੁੰਦਾ , ਹਰ ਗੱਲ ਹਰੇਕ ਦੇ ਮੂੰਹ...

ਤੇ ਕਹਿ ਦਿੰਦੀ ਆ ਭਾਵੇਂ ਅਗਲੇ ਨੂੰ ਗੁੱਸਾ ਹੀ ਕਿਉਂ ਨਾ ਲੱਗੇ🤣,ਕੋਈ ਵੀ ਗੱਲ ਦਿਲ ਚ ਨਹੀਂ ਰੱਖਦੀ।
  2 ਸਾਲ  ਵਿੱਚ ਅਨੇਕਾਂ ਹੀ ਕਿੱਸੇ ਜੋੜੇ ਇਹਦੇ । ਕੁਝ ਕੁ  ਗੱਲਾਂ ਦੱਸਾਂਗੀ ਇਹਦੇ ਵਾਰੇ ।
ਇੱਕ ਦਿਨ ਸਵੇਰੇ ਸਵੇਰੇ ਕਾਲਜ ਆਏ, ਮੇਰੀ ਬੱਸ ਜਲਦੀ ਆਉਣ ਕਰਕੇ ਮੈਂ ਜਲਦੀ ਆ ਗਈ। ਮੈਂ ਕਾਲਜ ਕਲਾਸ ਵਿੱਚ ਆ ਕੇ ਫੋਨ ਕੀਤਾ ਤਾਂ ਇਹ ਬਾਹਰ ਆ ਰਹੀ ਸੀ । ਇਹਨੇ ਆ ਕੇ ਦੱਸਿਆ ਕਿ ਬਾਹਰ ਇੱਕ ਛੋਟਾ ਜਿਹਾ ਮੁੰਡਾ ਰੋਟੀ ਖਾਣ ਲਈ ਮੰਗ ਰਿਹਾ ਸੀ ਪਰ ਕਿਸੇ ਨੇ ਵੀ ਉਹਨੂੰ ਰੋਟੀ ਨਹੀਂ ਦਿੱਤੀ ਸਭ ਮੂੰਹ ਘੁਮਾ ਕੇ ਲੰਘੀ ਜਾ ਰਹੇ ਸੀ, ਪਰ ਇਸਨੇ ਆਪਣਾ ਰੋਟੀ ਵਾਲਾ ਡੱਬਾ ਕੱਢ ਕੇ ਉਹਨੂੰ ਦੇ ਦਿੱਤਾ । ਇਹ ਘਰੋਂ ਰੋਟੀ ਨਹੀਂ ਸੀ ਖਾ ਕੇ ਆਉਂਦੀ 🤲। ਅਨੇਕਾਂ ਹੀ ਨਿੱਕੀਆ ਨਿੱਕੀਆ ਗੱਲਾਂ ਇਹਦੀਆਂ ਜਿਹੜੀਆਂ ਦਿਲ ਨੂੰ ਲੱਗ ਜਾਂਦੀਆਂ ।
ਕਈ ਵਾਰ ਆਟੋ ਵਿਚ ਬਜ਼ੁਰਗਾਂ ਦੇ ਦੁੱਖ ਸੁਣ ਕੇ ਉਹਨਾਂ ਨੂੰ ਮਹਿਸੂਸ ਕਰਨ ਲੱਗ ਪੈਂਦੀ। ਲੁਧਿਆਣੇ ਵਿੱਚ ਅਨੇਕਾਂ ਬਜੁਰਗ ਬੇਘਰ ਹੋਏ ਪੁਲਾਂ ਥੱਲੇ ਬੈਠੇ ਦਿਨ ਰਾਤ ਕੱਟ ਰਹੇ ਆ। ਰੱਬ ਦੇ ਆਸਰੇ ਜਿਉਂਦੇ ਆ ਬੱਸ, ਪਤਾ ਨਹੀਂ ਕਿੱਥੋਂ ਖਾਂਦੇ ਪੀਂਦੇ ਉਹ ਬਜੁਰਗ ।ਇਹੋ ਜਿਹੇ  ਧੀਆਂ ਪੁੱਤਰਾਂ ਤੇ ਵੀ ਲਾਹਨਤਾਂ ਘਰ ਦੀ ਸ਼ਾਨ ਬਜ਼ੁਰਗਾਂ ਨੂੰ ਸੜਕਾਂ ਤੇ ਰੁਲਣ ਲਈ ਛੱਡ ਦਿੰਦੇ ਆ।
ਫਰਿਸ਼ਤਾ ਸਭ ਦੇ ਦੁੱਖ ਜਾਣ ਕੇ ਸਾਰਾ ਦਿਨ ਅੰਦਰੋਂ ਅੰਦਰੀ ਦੁੱਖੀ ਰਹਿੰਦੀ।ਪਰ ਅੱਜ ਤੱਕ ਇਹਨੇ ਕਦੇ ਆਪਣੇ ਦੁਖ ਸੁੱਖ ਸਾਂਝੇ ਨਹੀਂ ਕੀਤੇ,ਸਾਡੇ ਮੂੰਹ ਦੇਖ ਕੇ ਹੀ ਸਮਝ ਜਾਂਦੀ ਆ ਸਾਨੂੰ ਕੀ ਹੋਇਆ । ਸਾਰਾ ਦਿਨ ਇਕ ਜੋਕਰ ਦੀ ਤਰ੍ਹਾਂ ਦੂਜਿਆਂ ਨੂੰ ਖੁਸ਼ ਕਰਨ ਵਿੱਚ ਹੀ  ਪੂਰਾ ਦਿਨ ਲੰਘਾ ਦਿੰਦੀ ਆ ਕਦੇ ਵੀ ਖੁਦ ਦੀ ਖੁਸ਼ੀ ਨਹੀਂ ਦੇਖੀ । ❤💞🤲
ਇਕ ਮਾਂ ਜਿੱਦਾਂ ਆਪਣੇ ਬੱਚੇ ਦੀ ਫਿਕਰ ਕਰਦੀ ਉਸੇ ਤਰ੍ਹਾਂ ਹੀ ਇਹ ਵੀ ਸਾਡੀ ਸਭ ਦੀ ਫਿਕਰ ਕਰਦੀ ਆ।
ਸਵੇਰੇ ਕਾਲਜ ਜੇ ਇਹ ਸਾਡੇ ਤੋਂ ਪਹਿਲਾਂ ਪੁੱਜ ਜਾਵੇ ਤਾਂ ਇਹਨੇ ਆਉਂਦੇ ਸਾਰ ਹੀ ਮੈਸ਼ਿਜ , ਫੋਨ ਖੜਕਾਉਣੇ ਸੁਰੂ ਕਰ ਦੇਣੇ 😅 ਤੁਸੀਂ ਕਿੱਥੇ ਆ…….ਅਜੇ ਤੱਕ ਕਿਉਂ ਨਹੀਂ ਆਇਆ ………ਕੁਝ ਹੋਇਆ ਤਾਂ ਨਹੀਂ 🙇‍♀️। ਇਸੇ ਤਰ੍ਹਾਂ ਹੀ ਛੁੱਟੀ ਵੇਲੇ , ਮੇਰਾ ਪਿੰਡ ਲਗਭਗ 60 ਕਿਲੋਮੀਟਰ ਦੂਰ ਆ ਲੁਧਿਆਣੇ ਤੋਂ , ਇੱਕ ਘੰਟੇ ਦਾ ਸਫਰ ਹੁੰਦਾ ਆ । ਮੈਂ ਅਜੇ ਲੁਧਿਆਣੇ ਵਿੱਚ ਹੁੰਦੀ ਆ ਤੇ ਇਹਨੇ ਘਰ ਜਾ ਕੇ ਫਿਰ ਮੈਸ਼ਿਜ ਕਰਨੇ ਸੁਰੂ ਕਰ ਦੇਣੇ 😅🤭ਤੈਨੂੰ ਬੱਸ ਮਿਲ ਗਈ …….ਕਿੱਥੇ ਤੱਕ ਪਹੁੰਚੀ……. ਕਦੋਂ ਤੱਕ ਘਰ ਪੁੱਜਣਾ ਤੂੰ….ਘਰ ਜਾ ਕੇ ਫਿਰ ਮੈਸ਼ਿਜ ਕਰਦੀ ,ਜੇ ਕਦੇ ਘਰ ਜਾ ਕੇ ਫਿਰ ਮੈਸ਼ਿਜ ਕਰਨਾ ਭੁੱਲ ਜਾਂਦਾ ਤਾਂ ਇਹਦੇ ਫੋਨ ਆਉਣੇ ਸ਼ੁਰੂ ਹੋ ਜਾਂਦੇ। ਮੈਂਨੂੰ ਇਕੱਲੀ ਨੂੰ  ਹੀ ਨਹੀਂ  ਸਾਨੂੰ ਤਿੰਨਾਂ ਨੂੰ ਇਹੀ ਮੈਸ਼ਿਜ ਰੋਜ ਇੱਕੋ ਜਿਹੇ ਹੁੰਦੇ। ਇਹਨੇ ਕਦੇ ਵੀ ਸਾਡੇ ਵਿੱਚ ਵਿਤਕਰਾ ਨਹੀਂ ਕੀਤਾ,ਇਹ ਗੱਲ ਮੈਂ ਇਹਦੇ ਕੋਲੋਂ ਸਿੱਖੀ। ਮੈਂਨੰ ਪਹਿਲਾਂ ਬਿਲਕੁਲ ਨਹੀਂ ਸੀ ਚੰਗਾ ਲੱਗਦਾ ਜੋ ਇਨਸਾਨ ਮੈਨੂੰ ਬੁਲਾਦਾ ਉਹ ਕਿਸੇ ਹੋਰ ਨੂੰ ਬੁਲਾਵੇ😅🤭। ਪਰ ਇਹਨੇ  ਵਿਵਹਾਰ ਹੀ ਬਦਲ ਕੇ ਰੱਖ ਦਿੱਤਾ । ਮੇਰੀ ਇੱਕ ਹੋਰ ਆਦਤ ਵੀ ਬਦਲੀ ,ਮੈਂ  ਹਰੇਕ ਨੂੰ ਉਦੋਂ ਤੱਕ ਮੈਸ਼ਿਜ ਨਹੀਂ ਕਰਦੀ ਜਦੋਂ ਤੱਕ ਅਗਲੇ ਆਪ ਨਹੀਂ ਕਰਦੇ ,ਇਹਨੇ ਮੇਰੀ ਉਹ ਵੀ ਜਿੱਦ ਬਦਲ ਤੀ🤭।
ਬਹੁਤ ਗੱਲਾਂ ਇਹਦੇ ਬਾਰੇ ਜੋ ਸ਼ਾਇਦ ਲਿਖ ਕੇ ਵੀ ਨਹੀਂ ਬਿਆਨ ਕਰ ਸਕਦੇ ।
ਕਾਲੇ , ਚਿੱਟੇ ਸੂਟਾਂ ਦੇ ਰੰਗਾਂ ਵਿੱਚ ਤਾਂ ਇਹਦੀ ਜਾਨ ਵਸਦੀ । ਬਜ਼ੁਰਗਾਂ,ਬੱਚਿਆਂ ਦੇ ਨਾਲ ਬਹੁਤ ਪਿਆਰ ਇਹਦਾ ਦੋ ਮਿੰਟ ਵਿਚ ਅਗਲੇ ਦਾ ਦਿਲ ਜਿੱਤ ਲੈਂਦੀ ਆ। ਇਹਦੇ  ਮੈਂ ਅਨੇਕਾਂ ਹੀ ਨਾਮ ਰੱਖੇ , ਜਿਵੇਂ ਜਾਨ , ਸਵੀਟਹਾਰਟ,ਗੁਗਲੂ,ਮੋਟੋ,ਭੌਲਾ ਪੰਛੀ ਆਦਿ ਪਰ ਆਖਿਰ ਭਾਲ ਫਰਿਸ਼ਤੇ  ਨਾਮ  ਤੇ ਆ ਕੇ  ਮੁੱਕ ਗਈ ।ਰੱਬ ਅੱਗੇ ਇੱਕ ਹੀ ਅਰਦਾਸ ਆ ਸਦਾ ਰੱਬ ਖੁਸ਼ ਰੱਖੇ ਇਹਨੂੰ🙏🙏🤲 ।

ਤੇਰੇ ਕਰਕੇ ਕਲਮ ਚੁੱਕੀ,
ਕਹਾਣੀ ਤੇਰੇ ਤੇ ਹੀ ਖਤਮ ਕਰੂਂ,

ਤੈਨੂੰ ਦੇਖ ਦੇਖ ਕੇ ਹੀ ਲਿਖੂ ਮੈਂ,
ਤੈਨੂੰ ਸੁਣ ਸੁਣ ਸ਼ਬਦ ਧਰੂਂ,

ਇੱਕ ਅੰਬਰੋਂ ਆਈ ਹਸੀਨਾ ਵਰਗੀ,
ਤੋਰ ਤੇਰੀ ਮੁਟਿਆਰੇ ਨੀਂ,

ਤਾਰਿਆਂ ਉੱਤੇ ਤੂੰ ਨੱਚਦੀ ਏ,
ਸੂਰਜ ਮਾਰਨ ਲਿਸ਼ਕਾਰੇ ਨੀਂ,

ਤੇਰੇ ਚਿੱਟੇ ਕਾਲੇ ਸੂਟ,
ਮੇਰੇ ਨਾਲ ਗੱਲਾਂ ਕਰਦੇ ਨੇ,

ਦੇਖ ਤਾਂ ਸਹੀ ਹਸੀਨਾ ਸਾਡੀ,
ਕਿਵੇਂ ਅੰਬਰਾਂ ਹਾਮੀ ਭਰਦੇ ਨੇ,

ਤੇਰੇ ਦੁੱਖੜੇ ਮਿਟ ਜਾਵਣ,
ਇਸ ਕਲਮ ਨਾਲ ਲਿਖਦੇ ਲਿਖਦੇ,
ਸੁੱਖ ਤੇਰੀ ਝੋਲੀ ਪਾਵੇ ਰੱਬ ਆਪੇ ਨੀਂ…

ਮੈਨੂੰ ਤੂੰ ਮਿਲ਼ੀ ਜ਼ਿੰਦਗੀ ਵਿਚ ਐਦਾਂ,
ਜਿਦਾਂ ਅਨਾਥਾਂ ਨੂੰ ਕਹਿ ਦੇਵਾਂ ਮਾਪੇ ਨੀਂ

****

( ਕਦੇ ਕਦੇ ਗੱਲਾਂ ਸੁਣ ਮੈਂ ਖੁਦ ਹੱਸਣ ਲੱਗ ਜਾਣਾਂ,ਤੇ ਸੋਚਦਾਂ ਹਾਂ, ਕਿੰਨੀ ਬਾਰੀਕ ਦੁਨੀਆਂ ਵੀ ਹੈ, ਇਸ਼ੂ ਤੇ ਲਵਪ੍ਰੀਤ ਇਹ‌ ਦੋਵੇਂ ਬਾਰੀਕ ਕਣ ਨੇ, ਪਤਾ ਕਿਵੇਂ ਕਿਉਂਕਿ ਰਿਸ਼ਤੇ ਪਿਆਰ, ਮੁਹੱਬਤ,ਦੋਸਤੀ,ਉਥੇ ਹੀ ਗੂੜ੍ਹੀ ਹੁੰਦੀ ਹੈ, ਉਥੇ ਹੀ ਆਖ਼ਰੀ ਸਾਹ ਤਾਈਂ ਨਿੱਭਦੀ ਹੈ, ਜਿੱਥੇ ਇੱਕ ਦੂਜੇ ਨੂੰ ਸਮਝਿਆ ਜਾਵੇ, ਮੈਂ ਇਹਨਾਂ ਦੋਵੇਂ ਦੋਸਤਾਂ ਨੂੰ ਐਦਾਂ ਹੀ ਖੁਸ਼ ਰਹਿਣ ਦਾ ਰੱਬ ਕੋਲੋਂ, ਤੋਹਫ਼ਾ ਮੰਗਦਾਂ ਹਾਂ…. ਸੁਖਦੀਪ ਸਿੰਘ ਰਾਏਪੁਰ )

****

ਮਾਫ ਕਰਨਾ ਦਰਅਸਲ ਇਹ ਆਪਾਂ ਕਹਾਣੀ ਨਹੀਂ ਕਹਿ ਸਕਦੇ ਕੁਝ ਦਿਲ ਦੇ ਜਜ਼ਬਾਤ ਸੀ ਜੋ ਸਭ ਸਾਹਮਣੇ ਲਿਖ ਕੇ ਬਿਆਨ ਕਰਨਾ ਚਾਹੁੰਦੀ ਸੀ ।  

ਮੇਰੀ ਅਗਲੀ ਕਹਾਣੀ ਧੀ ਦਾ ਸਵਾਲ ਭਾਗ -2 ਪੜ੍ਹਨ ਲਈ ਮੈਸ਼ਿਜ ਕਰ ਸਕਦੇ ਹੋ ਅਤੇ  ਕਮੈਂਟ ਕਰ ਕੇ ਦੱਸਣਾ ਕਿਵੇਂ ਲੱਗੀ ਫਰਿਸ਼ਤਾ, ਲਈ ਜੋ ਦਿਲ ਦੇ ਜਜ਼ਬਾਤ  ਲਿਖੇ  ……. ਤੇ ਤੁਹਾਡੀ ਵੀ ਜਿੰਦਗੀ ਵਿੱਚ ਕੋਈ ਇੱਦਾਂ ਦਾ ਇਨਸਾਨ ਹੈ ਤਾਂ ਉਹਦਾ ਨਾਮ ਕਮੈਂਟ ਵਿੱਚ ਜਰੂਰ ਦੱਸਣਾ।

ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ 🙇‍♀️🙇‍♀️

✍️ Ishupreet kaur

ਨੋਟ : ਇਸ ਕਹਾਣੀ ਬਾਰੇ ਆਪਣੇ ਵਿਚਾਰ ਅਤੇ ਇਸ ਕਹਾਣੀ ਦਾ ਅਗਲਾ ਭਾਗ ਪੜਨ ਲਈ ਤੇ ਹੋਰਨਾਂ ਕਹਾਣੀਆਂ ਨੂੰ ਪੜਨ ਲਈ ਤੁਸੀਂ ਸਾਡੇ ਇਹਨਾਂ ਅਕਾਊਂਟ ਤੇ ਮੈਸਜ ਕਰ ਸਕਦੇ ਹੋ।

ਈ-ਮੇਲ : Sainilovepreet.804@gmail.com

ਇੰਸਟਾਗ੍ਰਾਮ : Singh_kaur_31

...
...



Related Posts

Leave a Reply

Your email address will not be published. Required fields are marked *

6 Comments on “ਫ਼ਰਿਸ਼ਤਾ”

  • ਮੇਰੀ ਜ਼ਿੰਦਗੀ ਚ ਵੀ ਇਕ ਕੁੜੀ ਮੇਰੀ ਦੋਸਤ ਬਣਕੇ ਆਈ date 19sep2019ਮੇਰੇ ਲਈ ਫਰਿਸ਼ਤਾ ਹੀ ਹੈ ਉਹ 😍 ਬਹੁਤ ਵਧੀਆ ਲਿਖਤ

  • ਕਈ ਸਕੂੂਲ ਜਾ ਕਾਲਜ ਵਿੱਚ ਪਿਆਰ ਬਾਰੇ ਲਿਖਦੇ ਹਨ। ਤੁਸੀ ਆਪਣੀ ਸਹੇਲੀ ਫਰਿਸ਼ਤੇ ਬਾਰੇ ਲਿਖਿਆ ਬਹੁਤ ਵਧੀਆ ਲਿਖਿਆ ਹੈ ਤੁਹਾਡੀ ਪਹਿਲੀ ਕਹਾਣੀ ਵੀ ਬਹੁਤ ਵਧੀਆ ਸੀ।ਕਵਿਤਾ ਬਹੁਤ ਵਧੀਆ ਲਿਖੀ ਹੋਈ ਹੈ ਰੱਬ ਰਾਖਾ। all the best👍💯

  • Dil de jazbaat very true
    meri life ch v 2 eda de frishte aa SEEMA &PUNEET

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)