More Punjabi Kahaniya  Posts
ਗੁਰਲੀਨ ਭਾਗ ਦੁਜਾ


ਗੁਰਲੀਨ
ਭਾਗ ਦੁਜਾ..
ਉਹ ਦਿਨ ਆ ਗਿਆ… ਮਤਲਬ ਅਗਲਾ ਐਤਵਾਰ..
ਗੁਰਲੀਨ ਦਿੱਲੀ ਸੀ..
ਆਪਣੇ ਇਕ ਰਿਸ਼ਤੇਦਾਰਾ ਦੇ ਘਰ ਸਵੇਰੇ ਹੀ ਪਹੁੰਚੇ ਸਨ.. ਮੇਲ ਮਿਲਾਪ ਕੀਤਾ… ਨਾਸ਼ਤਾ ਪਾਣੀ ਕੀਤਾ ਤੇ ਸਫ਼ਰ ਦੀ ਥਕਾਵਟ ਉਤਾਰਣ ਲਈ ਦੋਵੇਂ ਪਿਉ ਧੀ ਕਮਰੇ ਵਿਚ ਲੰਮੇ ਪੈ ਗਏ.. ਅਜੀਤ ਤਾਂ ਫ਼ਟ ਸੌਂ ਗਿਆ ਪਰ ਗੁਰਲੀਨ ਦੀਆਂ ਅੱਖਾਂ ਵਿਚ ਨੀੰਦ ਨਹੀ ਸੀ.. ਉਹ ਸੋਚ ਰਹੀ ਸੀ ਕਿ ਉਹ ਇੱਥੇ ਕਿਉ ਆਈ?? ਉਸਨੇ ਰੋਕਿਆ ਕਿਉਂ ਨਹੀ?
ਉਹ ਦਿੱਲੀ ਇੰਨੀ ਦੂਰ ਲੁਧਿਆਣੇ ਤੋਂ ਕਿਵੇਂ ਸੋਚ ਸਕਦੀ ਹੈ… ਉਸਨੂੰ ਦਿੱਲੀ ਤੇ ਦਿੱਲੀ ਦੇ ਰੰਗ ਢੰਗ ਕਦੇ ਨਹੀ ਸੀ ਪਸੰਦ…
ਨਾ ਇੰਨਾ ਦੀਆਂ ਸ਼ੋ ਬਾਜੀਆਂ..
ਇਥੇ ਤੱਕ ਦੀ ਕਹਾਣੀ ਵਿਚ ਤੁਸੀਂ ਗੁਰਲੀਨ ਨੂੰ ਤਾਂ ਸਮਝ ਹੀ ਗਏ ਹੋਵੋ ਗੇ… ਮੈ ਇਥੋ ਥੋੜ੍ਹੀ ਕਹਾਣੀ ਜਲਦੀ ਵਧਾਵਾਂ ਗਾ ਕਿ ਇਸ ਕਹਾਣੀ ਦੇ ਅਗਲੇ ਪੜਾਵ ਮਤਲਬ ਗੁਰਲੀਨ ਤੋਂ ਗੋਰੀ ਬਣਨ ਦੇ ਸਫ਼ਰ ਵੱਲ..
ਥੋੜਾ ਪਿਆਰ ਤੇ ਧਿਆਨ ਦੇਣਾ…
ਸ਼ਾਮੀਂ ਦਿੱਲੀ ਗ੍ਰੇਟਰ ਕੈਲਾਸ਼ ਪਾਰਟ-1 ਇਕ ਰੈਸਟੋਰੈੰਟ ਵਿਚ ਡਿਨਰ ਤੇ ਸਾਰੇ ਮਿਲੇ… ਮੁੰਡਾ ਸਾਬਤ ਸੂਰਤ ਤੇ ਲੰਮਾ ਉਂਚਾ ਸੋਹਣਾ ਸੀ.. ਬੋਲਚਾਲ ਨੂੰ ਵੀ ਠੀਕ ਤੇ ਕਿਸੇ MNC ਕੰਪਨੀ ਵਿਚ ਕੰਮ ਕਰਦਾ ਸੀ ਤੇ ਨਾਂ ਸੀ ਕੰਵਰਪ੍ਰਤਾਪ ਸਿੰਘ.. ਗੱਲ ਬਾਤ ਵਿਚ ਠੀਕ ਠਾਕ ਦੂਜੇ ਇਜ਼ੱਤ ਦੇਣ ਵਾਲਾ.. ਅਜੀਤ ਸਿੰਘ ਨੂੰ ਪਸੰਦ ਸੀ ਤੇ ਗੁਰਲੀਨ ਨੂੰ ਵੀ ਕੋਈ ਇਹੋ ਜਿਹੀ ਕਮੀ ਨਹੀ ਲੱਗੀ ਜਿਸ ਕਾਰਣ ਉਹਨਾਂ ਨੂੰ ਨਾਂਹ ਬੋਲੇ ਪਰ ਕੁਝ ਸੀ ਜੋ ਖਟਕਿਆ ਪਰ ਉਸ ਨੂੰ ਉਹ ਸਮਝ ਨਹੀ ਸਕੀ…
ਸੋ ਚੱਟ ਮੰਗਣੀ ਪੱਟ ਵਿਆਹ ਤੈਅ ਹੋ ਗਿਆ.. ਵਿਆਹ ਦਿੱਲੀ ਆਕੇ ਕਰਨਾ ਮੰਨਿਆ ਤੇ ਗੁਰੂਦੁਆਰਾ ਰਕਾਬਗੰਜ ਸਾਹਿਬ ਲਖੀਸ਼ਾਹ ਵਣਜਾਰਾ ਹਾਲ ਵਿੱਚ ਹੋਇਆ…
ਗੁਰਲੀਨ ਦਾ ਜਿਵੇਂ ਜ਼ਿੰਦਗੀ ਦਾ ਸੁਪਨਾ ਸਕਾਰ ਹੋਇਆ ਤੇ ਕੰਵਰਪ੍ਰਤਾਪ ਦੇ ਰੂਪ ਵਿਚ ਉਸ ਨੂੰ ਆਪਣਾ ਸੁਪਨਿਆਂ ਦਾ ਰਾਜ ਕੁਮਾਰ ਮਿਲ ਗਿਆ.. ਵਿਆਹ ਹੁੰਦੇ ਹੀ ਦੂਜੇ ਦਿਨ ਪਹਿਲਾਂ ਦਰਬਾਰ ਸਾਹਿਬ ਅੰਮ੍ਰਿਤਸਰ ਗਏ ਉਥੋਂ ਫਲਾਈਟ ਫੜ੍ਹ ਕੇ ਗੋਆ ਘੁੰਮਣ ਜਾਂ ਹਨੀਮੂਨ ਕਹੋ ਨਿਕਲ ਗਏ… ਜ਼ਿੰਦਗੀ ਜਿਵੇਂ ਨਵੇਂ ਰੰਗ ਵਿਚ ਰੰਗ ਗਈ ਤੇ ਨਵੀਆਂ ਰੁਟੀਨਾਂ ਵਿੱਚ ਰਮ ਗਈ.
ਦਿਨਾਂ ਪਲਾਂ ਵਿਚ ਹੀ ਮਹੀਨਾ ਬੀਤ ਗਿਆ ਤੇ ਸ਼ਾਮੀ ਆਫ਼ਿਸ ਤੋ ਕੰਵਰਪ੍ਰਤਾਪ ਨੇ ਆਉੰਦੇ ਹੀ ਗੁਰਲੀਨ ਨੂੰ ਬਾਹਵਾਂ ਵਿਚ ਲੈ ਕੇ ਚੁੱਕ ਲਿਆ ਤੇ ਨੱਚਣ ਲੱਗਾ ਪਾਗਲਾਂ ਵਾਂਗ .. ਗੁਰਲੀਨ ਮੇਰੀ ਸਿਲੈਕਸ਼ਨ ਹੋ ਗਈ ਮੈਂ ਹੁਣ ਕੰਪਨੀ ਵਿਚ ਰਿਜ਼ਨਲ ਹੈਡ ਬਣ ਗਿਆ.. ਤੇਰਾ ਮੇਰੀ ਜ਼ਿੰਦਗੀ ਵਿੱਚ ਆਉਣਾ ਮੇਰੇ ਲਈ ਲੱਕੀ ਹੈ ਜਦ ਦੀ ਤੂੰ ਆਈ , ਮੈਂ ਅੱਗੇ ਵੱਧ ਰਿਹਾ… ਮੰਮੀ ਪਾਪਾ ਦੇ ਕਮਰੇ ਵਿਚ ਜਾ ਖਬਰ ਸੁਣਾਈ ਤੇ ਰਾਤੀਂ ਸਾਰੇ ਸ਼ੁਕਰਾਨੇ ਕਰਨ ਗੁਰੂਦੁਆਰਾ ਬੰਗਲਾ ਸਾਹਿਬ ਗਏ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ… ਪਰ ਪਤਾ ਨਹੀ ਕਿਉਂ ਇਸ ਖੁਸ਼ੀ ਵਿੱਚ ਗੁਰਲੀਨ ਥੋੜ੍ਹੀ ਡਰੀ ਹੋਈ ਸੀ.. ਕੰਵਰਪ੍ਰਤਾਪ ਦੀ ਅੱਖਾਂ ਵਿੱਚ ਇਕ ਅਲੱਗ ਜਿਹੀ ਚਮਕ ਉਸ ਨੂੰ ਅਜੀਬ ਲੱਗ ਰਹੀ ਸੀ…….
ਅਗਲੇ ਦਿਨ ਆਫ਼ਿਸ ਤੋਂ ਆਉੰਦੇ ਹੀ ਦੱਸਿਆ ਕਿ ਗੁਰਲੀਨ ਮੇਰੀ ਟਰਾਂਸਫਰ ਹੁਣ ਨੋਇਡਾ ਸੈ.62 ਹੋ ਗਈ ਜੋ ਕਿ ਘਰ ਤੋਂ ਦੋ ਤੋ ਢਾਈ ਘੰਟੇ ਦੀ ਦੂਰੀ ਤੇ ਹੈ.. ਰੋਜ਼ ਆਣਾ ਜਾਣਾ ਮੁਸ਼ਕਲ ਹੈ ਕੰਪਨੀ ਉੱਥੇ ਫ਼ਲੈਟ ਦੇ ਰਹੀ ਹੈ ਰਹਿਣ ਲਈ.. ਮੰਮੀ ਪਾਪਾ ਰਾਜ਼ੀ ਨਹੀ ਹੋਏ ਕਿ ਅਸੀਂ ਨਹੀ ਨੋਇਡਾ ਜਾਣਾ ਸਾਨੂੰ ਇੱਥੇ ਰਹਿਣਾ ਚੰਗਾ ਲੱਗਦਾ ਹੈ.. ਪੁਰਾਣੀ ਜਾਣਪਛਾਣ ਹੈ ਸਾਡਾ ਮੰਨ ਲਗਾ ਹੈ ਨੋਇਡਾ ਤੂੰ ਤੇ ਗੁਰਲੀਨ ਸ਼ਿਫਟ ਹੋ ਜਾਓ..
ਮੇਰਾ ਮਨ ਨਹੀ ਪਰ ਮੈ ਨਾ ਵੀ ਤਾਂ ਨਹੀ ਕਰ ਸਕਦੀ.. ਸੋ ਬੇ-ਮੰਨੇ ਇਸ ਲਈ ਰਾਜ਼ੀ ਤੇ ਅਗਲੇ ਹਫਤੇ ਹੀ ਨੋਇਡਾ ਸ਼ਿਫਟ ਹੋ ਗਏ.. ਜ਼ਿੰਦਗੀ ਜਿਵੇਂ ਭੱਜ ਰਹੀ ਸੀ ਮਹੀਨਾ ਪਹਿਲਾਂ ਡੋਲੀ ਦਿੱਲੀ ਆਈ, ਪਰਿਵਾਰ ਵਿੱਚ ਤੇ ਅੱਜ ਮੈਂ ਨੋਇਡਾ ਇਕੱਲੀ ਕੰਵਰ ਦੇ ਨਾਲ ਅਜੀਬ ਲੱਗ ਰਿਹਾ ਸੀ…
ਥੋੜ੍ਹਾ ਮੰਨ ਸਮਝਾਇਆ ਘਰੇ ਪਾਪਾ ਨਾਲ ਗੱਲ ਕੀਤੀ ਤੇ ਉਨ੍ਹਾਂ ਵੀ ਕਿਹਾ ਪੁੱਤਰ ਤੇਰੀ ਜ਼ਿੰਦਗੀ ਤੇ ਕੰਵਰਪ੍ਰਤਾਪ ਦੇ ਨਾਲ ਹੈ। ਜਿਥੇ ਉਹ ਤੇਰਾ ਘਰ ਉਥੇ.. ਇੰਨ੍ਹਾਂ ਗੱਲਾਂ ਦਾ ਅਸਰ ਹੋਇਆ ਥੋੜ੍ਹੀ ਤੱਸਲੀ ਬੱਝੀ…ਤੇ ਦਿਨ ਦੀ ਰੁਟੀਨ ਵਿਚ ਮਨ ਲਾ ਲਇਆ ਤੇ ਖਾਲੀ ਸਮਾਂ ਗੁਰਬਾਣੀ ਪਾਠ ਵੱਲ, ਮਨ ਲਾਇਆ.. ਤੇ ਘਰ ਨੂੰ ਵੀ ਸੰਭਾਲਣਾ ਤੇ ਸਜਾਣਾ ਸ਼ੁਰੂ ਕੀਤਾ.. ਥੋੜ੍ਹਾ ਦਿਲ ਲੱਗਣਾ ਸ਼ੁਰੂ ਹੋ ਗਿਆ…
ਇਕ ਦਿਨ ਸ਼ੁੱਕਰਵਾਰ ਸੀ । ਰਾਤੀਂ ਕੰਵਰ ਨੇ ਆਖਿਆ, ਕੱਲ ਸ਼ਾਮੀਂ ਤਿਆਰ ਰਹੀ, ਵੀਕੈੰਡ ਤੇ ਰਾਤੀਂ ਡਿਨਰ ਤੇ ਜਾਣਾ ਹੈ ਮੇਰੇ ਆਫ਼ਿਸ ਦੇ ਦੋਸਤ ਵੀ ਹੋਣਗੇ.. ਉਨਾਂ ਨੂੰ ਪਾਰਟੀ ਦੇਣੀ ਹੈ.. ਥੋੜਾ ਇੰਨਜੋਏ ਹੋ ਜਾਏਗਾ.. ਮੈ ਕਿਹਾ ਉਥੇ ਖਾਣ ਪੀਣ ਵੀ ਹੋਵੇਗਾ।
ਮੇਰਾ ਕੀ ਕੰਮ… ਤੇ ਇਹ ਹੱਸ ਕੇ ਕਹਿੰਦੇ ਤੈਨੂੰ ਕੀ, ਤੂੰ ਥੋੜਾ ਪੀਣੀ ਹੈ…ਇਹ ਤਾਂ ਮੈਨੂੰ ਵਿਆਹ ਤੋਂ ਪਹਿਲਾਂ ਹੀ ਪਤਾ ਸੀ ਕਿ ਕੰਵਰ ਥੋੜ੍ਹੀ ਬਹੁਤ ਕਦੇ ਕਦਾਈਂ ਲੈ ਲੈੰਦੇ ਹਨ ਜੋ ਕਿ ਸਾਡੇ ਪਰਿਵਾਰ ਤੇ ਦਿੱਲੀ ਦੇ ਮਾਹੋਲ ਵਿਚ ਨਾਰਮਲ ਗੱਲ ਸੀ.. ਭਾਵੇਂ ਮੈਨੂੰ ਨਹੀ ਸੀ ਪਸੰਦ ਪਰ ਮੇਰੀ ਪੰਸਦ ਕਿਸੇ ਪੁੱਛੀ ਕਿੱਥੇ… ਸਭ ਕਹਿੰਦੇ ਇੰਨਾ ਤੇ ਚੱਲਦਾ ਹੈ…
ਅਗਲੇ ਦਿਨ ਸ਼ਾਮ ਅਸੀ ਦੋਵੇਂ ਜਣੇ ਸ਼ਾਮੀ ਕਲੱਬ ਵਿਚ ਡਿਨਰ ਪਾਰਟੀ ਲਈ ਕਲੱਬ ਪਹੁੰਚੇ… ਅੱਜ ਤੋਂ ਪਹਿਲਾਂ ਮੈ ਕਲੱਬ ਫਿਲਮਾਂ ਵਿੱਚ ਹੀ ਵੇਖੇ ਸੀ.. ਹਨੇਰਾ ਘੁੱਪ, ਤੇਜ਼ ਸੰਗੀਤ, ਸ਼ੋਰਸ਼ਰਾਬਾ ਤੇ ਡਾਂਸ ਬਸ ਉੰਜ ਹੀ ਸੀ ਜਿਵੇਂ ਫਿਲਮਾਂ ਵਿੱਚ ਦੇਖਿਆ ਸੀ.. ਇੰਨਾ ਦੇ ਆਫਿਸ ਦੇ ਦੋਸਤ ਚਾਰ ਕੁ ਕਪਲ ਸੀ… ਦੋ ਸਿੰਗਲ ਦੋਸਤ ਤੇ ਦੋ ਤਿੰਨ ਫੀਮੈਲ ਵੀ ਸਨ। ਇੰਨ੍ਹਾਂ ਦੇ ਕੁਲੀਗ.. ਸਾਰਿਆਂ ਨਾਲ ਇੰਟਰੋ ਕਰਾਇਆ.. ਸਾਰੇ ਹੱਥ ਮਿਲਾ ਰਹੇ ਸਨ। ਮੈਂ ਹੱਥ ਜੋੜ ਮੁਸਕਰਾ ਕੇ ਸਤਿਸ੍ਰੀਅਕਾਲ ਕੀਤੀ ਤੇ ਫੀਮੈਲ ਨਾਲ ਹੱਥ ਵੀ ਮਿਲਾਇਆ… ਉਸ ਵਿਚ ਇਕ ਸੈਮ ਸੀ.. ਨਾਮ ਉਸ ਇਹੀ ਦੱਸਿਆ ਸੀ ਉਸ ਦੀ ਵਾਈਫ ਨੇ ਮੈਨੂੰ ਬੜੇ ਗੌਰ ਨਾਲ ਸਿਰ ਤੋਂ ਪੈਰਾਂ ਤੱਕ ਵੇਖਿਆ ਮੇਰੇ ਕੱਪੜੇ ਤੇ ਹੱਥ ਪਾਏ ਚੂੜੇ ਬਾਰੇ ਪੁੱਛਿਆ ਤੇ ਮੁਸਕਰਾ ਕੇ ਕੁਝ ਬੋਲੀ ਜੋ ਸ਼ੋਰ ਵਿਚ ਸਮਝ ਨਹੀ ਲੱਗੀ ਪਰ ਸਾਰੇ ਖਿੜ ਖਿੜਾਕੇ ਹੱਸ ਪਏ… ਮੈਨੂੰ ਸ਼ੋਰ ਵਿਚ ਸਮਝ ਨਹੀ ਲੱਗੀ ਪਰ ਮੈਂ ਵੀ ਮੁਸਕਰਾ ਪਈ… ਸਨੈਕਸ ਨਾਲ ਡਰਿੰਕ ਲੈਣ ਲੱਗੇ ਤਾਂ ਸੈਮ ਨੇ ਮੈਨੂੰ ਪੁੱਛਿਆ ਭਾਬੀ ਆਪ ਕਯਾ ਲੋਗੇ?
ਮੈ ਕਿਹਾ ਨਿੰਬੂਪਾਣੀ ਜਾਂ ਲਿਮਕਾ ਲੈ ਲਵਾਂਗੀ…
ਸਭ ਇਕ ਦੂਜੇ ਵਲ ਵੇਖ ਮੁਸਕਰਾਏ ਤੇ ਉਸਨੇ ਵੇਟਰ ਨੂੰ ਮੋਇਤੋ ਦਾ ਆਡਰ ਕੀਤਾ… ਮੋਇਤੋ ਵੀ ਨਿੰਬੂਪਾਣੀ ਵਾਂਗ ਡਰਿੰਕ ਹੈ..
ਗਲਾਂ ਬਾਤਾਂ ਵਿੱਚ ਸਭ ਦੇ ਨਾਂ ਪਤਾ ਲੱਗੇ ਜਿਵੇਂ ਅੱਗੇ ਹੀ ਦਸਿਆ ਸੈਮ ਤੇ ਨਿੰਮੀ, ਰਾਹੁਲ ਤੇ ਸੋਨੀਆ, ਰਾਜਵੀਰ ਤੇ ਜੱਸੀ, ਸੇਠੀ, ਜੀ ਕੇ, ਹਨੀ, ਮੈਕਸ ਕੁਝ ਮੈ ਭੁੱਲ ਗਈ.. ਮੇਰਾ ਜ਼ਿਆਦਾ ਧਿਆਨ ਕਪਲ ਵੱਲ ਸੀ ਤੇ ਥੋੜ੍ਹਾ ਸਹਿਜ ਫੀਲ ਕਰ ਰਹੀ ਸੀ… ਪਰ ਉਨ੍ਹਾਂ ਸਾਰਿਆਂ ਦੀਆ ਗੱਲਾਂ ਵਿਚ ਕੋਈ ਮਜ਼ਾ ਨਹੀ ਸੀ। ਬਿਨਾਂ ਸਿਰ ਪੈਰ ਦੀਆ ਗੱਲਾਂ ਤੇ ਆਫਿਸ ਦੇ ਕਿੱਸੇ, ਉਹ ਵੀ ਈਰਖਾ, ਜਲਣ ਤੇ ਵਿਅੰਗ ਨਾਲ ਭਰੇ ਹੋਏ…
ਨਿੰਮੀ ਨੇ ਮੇਰੇ ਬਾਰੇ ਮੈਨੂੰ ਪੁੱਛਿਆ.. ਮੈਂ ਕਿਥੋਂ ਹਾਂ.. ਵਗੈਰਾ ਵਗੈਰਾ… ਮੈ ਦੱਸਿਆ ਕਿ ਮੈਂ ਟੀਚਰ ਸੀ ਤੇ ਲੁਧਿਆਣਾ ਤੋਂ ਹਾਂ… ਪਰ ਜ਼ਿਆਦਾ ਗੱਲ ਅੱਗੇ ਚੱਲੀ ਨਹੀ ਤਾਂਹੀ ਡਾਂਸ ਦੀ ਕਾਲ ਹੋਈ ਤੇ ਸਭ ਡਾਂਸਿੰਗ ਫਲੋਰ ਤੇ ਚੱਲ ਪਏ… ਤੇ ਮਯੂਜਿਕ ਤੇ ਡਾਂਸ ਦਾ ਦੋਰ ਸ਼ੁਰੂ ਹੋ ਗਿਆ.. ਇੱਕ ਤੋਂ ਬਾਅਦ ਇੱਕ ਬਦਲਦੇ ਗਾਣੇ ਤੇ ਬਹੁਤ ਉੱਚੀ ਸਾਉੰਡ ਵਾਲਾ ਮਯੂਜਿਕ‌ ਮੈਂ ਨਾ ਉੱਥੇ ਸੀ ਤੇ ਨਾ ਇਸ ਵਿੱਚ ਰੱਚ ਮਿਚ ਰਹੀ ਸੀ ਇਕ ਦੋ ਵਾਰ ਕੰਵਰ ਨੇ ਮੇਰਾ ਹੱਥ ਫੜ ਕੇ ਨਚਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਤਿਆਰ ਨਹੀ ਸੀ… ਇਕੋ ਦਮ ਮੇਰੇ ਪਿਛੋਂ ਇੱਕ ਹੱਥ ਆਇਆ ਤੇ ਮੇਰੇ ਮੋਢੇ ਨੂੰ ਫੜਦਾ ਮੈਨੂੰ ਹਿਲਾ ਗਿਆ.. ਮੈਨੂੰ ਉਪਰੇ ਹੱਥਾਂ ਦੀ ਬਿਲਕੁਲ ਆਦਤ ਨਹੀ ਸੀ.. ਮੈਂ ਇੱਕ ਦਮ ਸੰਭਲ ਕੇ ਪਿਛੇ ਧੱਕਾ ਜਿਹਾ ਦਿੱਤਾ ਤੇ ਮੁੱੜ ਵੇਖਿਆ ਕਿ ਇਹ ਤਾਂ ਸੈਮ ਸੀ… ਉਹ ਜ਼ੋਰ ਜ਼ੋਰ ਦੀ ਹੱਸ ਰਿਹਾ ਸੀ ਤੇ ਕਹਿ ਰਿਹਾ ਕਿ ਆਪ ਤੋਂ ਡਰ ਗਈ… ਕਿਆ ਹੁਆ ਡਾਂਸ ਕੇ ਲਿਏ ਹੀ...

ਤੋਂ ਕਹਾ … ਪਰ ਮੇਰੇ ਮੂੰਹੋਂ ਕੋਈ ਲਫ਼ਜ ਨਹੀ ਸੀ ਨਿਕਲ ਰਹੇ ਮੈਂ ਘਬਰਾ ਜਿਹੀ ਗਈ ਸੀ ਪਰ ਕੰਵਰ ਆਪਣੇ ਦੂਜੇ ਦੋਸਤਾਂ ਨਾਲ ਡਾਂਸ ਵਿਚ ਮਸਤ ਸੀ….
ਮੈਂ ਫਲੋਰ ਛੱਡ ਟੇਬਲ ਤੇ ਵਾਪਿਸ ਆ ਕੇ ਬੈਠ ਗਈ…
ਮੈ ਬਰਦਾਸ਼ਤ ਨਹੀ ਕਰ ਪਾ ਰਹੀ ਸੀ…..
ਸ਼ਾਮ ਜਿਵੇਂ ਕਿਵੇਂ ਬਿਤਾ ਘਰ ਵਾਪਿਸ ਆਏ..
ਕੰਵਰ ਤਾਂ ਆਪਣੀ ਕੁਝ ਪੀਣ ਕਰਕੇ ਤੇ ਪਾਰਟੀ ਦੀ ਮਸਤੀ ਦੀ ਖੁਮਾਰੀ ਵਿਚ ਲੰਮਾ ਪੈੰਦੇ ਹੀ ਸੌਂ ਗਿਆ… ਪਰ ਗੁਰਲੀਨ ਨੂੰ ਨੀਂਦ ਨਹੀ ਆਈ..
ਅਗਲੇ ਦਿਨ ਰੂਟੀਨ ਵਾਂਗੂੰ ਦਿਨ ਸ਼ੁਰੂ ਹੋ ਗਿਆ… ਕੰਵਰ ਵੀ ਚੰਗੇ ਮੂਡ ਵਿੱਚ ਆਫਿਸ ਗਿਆ… ਸ਼ਾਮ ਜਦ ਵਾਪਿਸ ਆਏ ਤਾਂ ਮੂਡ ਥੋੜਾ ਖਰਾਬ ਸੀ.. ਪਰ ਗੱਲ ਨਹੀ ਹੋਈ ਕਹਿੰਦੇ ਮੈਂ ਥਕਿਆਂ ਹਾਂ …ਰੋਟੀ ਖਾਂਦੀ ਤੇ ਜਲਦੀ ਸੋਂ ਗਏ..
ਸਵੇਰੇ ਸਭ ਨਾਰਮਲ ਸੀ ਪਰ ਇਕ ਬੇਰੁੱਖੀ ਸੀ ਜੋ ਮੈਨੂੰ ਦਿੱਖ ਰਹੀ ਸੀ. ਪਰ ਮੈ ਸਵੇਰੇ ਗਲ ਕਰਨਾ ਸਹੀ ਨਹੀ ਸਮਝਿਆ.. ਸ਼ਾਮੀ ਜਦ ਆਏ ਤਾਂ ਵੀ ਥਕਾਵਟ ਦੀ ਆੜ ਵਿਚ ਬੇਰੁੱਖੀ ਸਾਫ਼ ਨਜ਼ਰ ਆ ਰਹੀ ਸੀ..
ਮੈ ਕਾਰਨ ਜਾਨਣਾ ਚਾਹੁੰਦੀ ਸੀ, ਕਿਸ ਗੱਲ ਤੋਂ ਕਿਉ??.. ਰੋਟੀ ਬਾਅਦ ਜਦ ਪਲੰਗ ਤੇ ਸੌਣ ਲੱਗੇ ਮੈਂ ਕੰਵਰ ਨੂੰ ਕਹਿਆ ਇਕ ਗੱਲ ਪੁੱਛਣੀ ਹੈ.. ਕਿਸ ਗੱਲ ਪਰੇਸ਼ਾਨ ਹੋ..ਮੈ ਸਾਫ਼ ਵੇਖ ਪਾ ਰਹੀ ਹਾਂ ਤੁਹਾਡੇ ਚੇਹਰੇ ਤੇ ਉਦਾਸੀ..ਕੀ ਗੱਲ… ਪਹਿਲਾਂ ਤਾਂ ਗੱਲ ਟਾਲਮਟੋਲ ਕੀਤੀ ਫੇਰ ਥੋੜ੍ਹੀ ਨਾ ਨੁੱਕਰ ਦੇ ਬਾਅਦ.. ਕੰਵਰ ਸਿੱਧਾ ਬੈਠ ਗਿਆ ਤੇ ਮੇਰਾ ਹੱਥ ਫੜ ਕਹਿੰਦਾ ਤੂੰ ਬੁਰਾ ਨਹੀ ਮੰਨੇਗੀ ਤਾਂ ਬੋਲਾਂ… ਮੈਂ ਪਰੇਸ਼ਾਨ ਹਾਂ ਕਾਰਨ ਤੂੰ ਹੈ.. ਤੇਰਾ ਲਾਈਫ਼ ਸਟਾਈਲ ਮੇਰੇ ਮਾਹੌਲ ਨਾਲ ਮੇਲ ਨਹੀ ਹੁੰਦਾ… ਮੈਨੂੰ ਆਪਣੇ ਕੁਲੀਗ ਸਾਹਮਣੇ ਮਜ਼ਾਕ ਦਾ ਪਾਤਰ ਬਣਨਾ ਪਿਆ ਹੈ.. ਉਹ ਤੈਨੂੰ ਬਹਿਨ ਜੀ ਕਹਿੰਦੇ ਹਨ… ਕਹਿੰਦੇ ਤੈਨੂੰ ਐਡੇ ਪੰਜਾਬ ਚੋ ਇਹ ਬਹਿਨ ਜੀ ਟਾਈਪ ਹੀ ਪੰਸਦ ਆਈ…ਮੇਰਾ ਸਿਰ ਨੀਵਾਂ ਹੋ ਗਿਆ….
ਗੁਰਲੀਨ ਨੇ ਕਹਿਆ ਮੈਂ ਬਹਿਨ ਜੀ ਟਾਇਪ ਕਿਵੇਂ???
ਮਤਲਬ ਸਮਝਾਇਓ??
ਤੂੰ ਆਪਣੇ ਵੱਲ ਵੇਖ ਤੇਰੇ ਕੱਪੜੇ.. ਸਿੱਧੇ ਸਿੱਧੇ ਪੰਜਾਬੀ ਸੂਟ.. ਤੇਰਾ ਬੋਲਣਾ… ਤੂੰ ਗੱਲ ਖੁੱਲ ਕੇ ਨਹੀ ਕਰਦੀ.. ਤੈਨੂੰ ਕੋਈ ਹੱਥ ਲਾ ਜਾਏ ਤਾਂ ਇੰਜ ਰਿਐਕਟ ਕਰਦੀ ਜਿਵੇਂ ਗੁਨਾਹ ਹੋ ਗਿਆ…. ਤੈਨੂੰ ਪਤਾ ਸੈਮ ਨੇ ਮੈਨੂੰ ਕਿੰਨਾ ਸ਼ਰਮਿੰਦਾ ਕੀਤਾ.. ਜਦ ਤੂੰ ਉਸਨੂੰ ਡਾਂਸ ਫਲੋਰ ਤੇ ਧੱਕਾ ਦਿੱਤਾ ਸੀ..
ਤੁਹਾਨੂੰ ਪਤਾ ਉਸ ਨੇ ਕੀ ਕੀਤਾ ਸੀ??
ਮੈਂ ਗੱਲ ਕੱਟਦਿਆ ਕਿਹਾ… ਉਸਨੇ ਮੇਰੇ ਮੋਢਿਆਂ ਨੂੰ ਫ਼ੜਿਆ ਸੀ ਉਹ ਵੀ ਘੁੱਟ ਕੇ….
ਤੇ ਕੀ ਹੋ ਗਿਆ??.. ਕੰਵਰ ਬੋਲਿਆ,
ਇਸ ਵਿਚ ਕੀ ਮਾੜਾ??.. ਕੀ ਮੈਂ ਨਹੀ ਮਿੰਨੀ ਨਾਲ ਡਾਂਸ ਕਰਦਾ, ਕੀ ਅਸੀਂ ਇਕ ਦੂਜੇ ਨੂੰ ਨਹੀ ਮਿਲਦੇ ?
ਹੱਥ ਵੀ ਮਿਲਾਉਂਦੇ ਹਾਂ ਜੱਫ਼ੀ ਵੀ ਪਾ ਲੈਦੇ ਹਾਂ ।ਇਸ ਵਿਚ ਕੀ ਮਾੜਾ ਹੋ ਗਿਆ?
…ਤਾਂ ਹੀ ਲੱਗਦਾ ਕਿ ਉਹ ਠੀਕ ਕਹਿੰਦੇ ਤੂੰ ਹੈ ਹੀ ਬਹਿਨ ਜੀ ਟਾਇਪ…. ਨਾਂ ਡਰਿੰਕ ਲੈੰਦੀ ਹੈ, ਨਾ ਦੋਸਤਾਂ ਯਾਰਾਂ ਨਾਲ ਬੈਠਣਾ ਆਉੰਦਾ ਨਾ ਮਿਕਸ ਹੋਣਾ… ਤੂੰ ਪੇਂਡੂ ਹੈ , ਪੇਂਡੂ…. ਕੰਵਰ ਉੱਚੀ ਜਿਹਾ ਬੋਲਿਆ… ਮੈਨੂੰ ਇਸ ਦੀ ਉਮੀਦ ਨਹੀ ਸੀ.. ਤੇ ਨਾ ਹੀ ਆਦਤ… ਫਿਰ ਵੀ ਮੈ ਹਿੰਮਤ ਕਰਕੇ ਬੋਲੀ…
ਮੈ ਤਾਂ ਇੰਜ ਦੀ ਹੀ ਸੀ ਜਦੋ ਤੁਸੀਂਂ ਪੰਸਦ ਕੀਤਾ… ਵਿਆਹ ਲਿਆਏ… ਤਾਂ ਬੋਲ ਦਿੰਦੇ.. ਕੰਵਰ ਥੋੜ੍ਹਾ ਹੋਰ ਉੱਚੀ ਅਵਾਜ਼ ਵਿਚ ਬੋਲਿਆ…. ਤੇਰਾ ਉਹ ਰੂਪ ਤੇ ਢੰਗ, ਘਰ ਲਈ ਠੀਕ ਸੀ ਪਰ…. ਮੇਰੀ ਇਸ ਜ਼ਿੰਦਗੀ ਲਈ, ਮੇਰੇ ਲਾਈਫ ਸਟਾਈਲ, ਮੇਰੇ ਲਈ ਤੈਨੂੰ ਬਦਲਣਾ ਪੈਣਾ… ਨਹੀਂ ਤਾਂ… ਨਹੀਂ ਤਾਂ ਬਸ ਇੰਨਾ ਕਹਿੰਦਾ ਕਹਿੰਦਾ… ਬੱਤੀ ਬੰਦ ਕਰਕੇ ਗੁੱਸੇ ਵਿੱਚ ਸੋਂ ਗਿਆ…
ਪਰ ਮੇਰੀ ਅੱਖਾਂ ਵਿਚੋਂ ਨੀਂਦ ਉੱਡ ਗਈ ਸੀ…. ਮੈਂ ਕੰਵਰ ਦੀ ਬਹੁਤ ਇਜ਼ੱਤ ਕਰਦੀ ਸੀ… ਪਰ ਅੱਜ ਇਹ ਰੂਪ ਵੇਖ ਮੈਨੂੰ ਕੁਝ ਸਮਝ ਨਹੀ ਆ ਰਿਹਾ ਸੀ…
ਮੈਂ ਜੋ ਹਾਂ ਸੋ ਹਾਂ… ਮੇਰਾ ਲਾਉਣਾ, ਪਾਉਣਾ ਤੇ ਵਰਤਣਾ ਉਹ ਮੇਰੇ ਸੱਭਿਆਚਾਰ ਦੀ ਦੇਣ ਹੈ… ਮੈਂ ਸਕੂਲ, ਕਾਲਜ ਵੇਲੇ ਵੈਸਟਰਨ ਡ੍ਰੇਸ ਪਾਉਂਦੀ ਰਹੀ‌ ਜੀਨ, ਟੋਪ ਵਗੈਰਾ… ਬੱਸ ਫਿਰ ਸਕੂਲ ਟੀਚਰ ਦੀ ਇੱਕ ਆਪਣੀ ਮਰਿਯਾਦਾ ਹੁੰਦੀ ਹੈ… ਇਸ ਲਈ ਕਦੇ ਨਹੀ ਪਾਏ… ਪਰ ਕੱਪੜੇ ਮੈਂ ਜਦੋਂ ਵੀ ਪਾਏ ਆਪਣੇ ਮਨ ਕਰਕੇ ਪਾਏ.. ਨਾ ਕਿ ਕਿਸੇ ਹੋਰ ਨੂੰ ਕੀ ਪੰਸਦ ??
ਇਸ ਕਰਕੇ.. ਚਲੋ ਕੰਵਰ ਲਈ ਉਸਦਾ ਮਨ ਪੰਸਦ ਪਾ ਵੀ ਲਵਾਂ ਪਰ ਇੱਥੇ ਗੱਲ ਕੰਵਰ ਦੀ ਘੱਟ ਤੇ ਉਸਦੇ ਦੋਸਤਾਂ ਦੀ ਜ਼ਿਆਦਾ ਲੱਗਦੀ ਪਈ ਹੈ…ਕਿ ਉਨ੍ਹਾਂ ਨੂੰ ਪੰਸਦ ਨਹੀ.. ਕੰਵਰ ਤਾਂ ਮੇਰੇ ਨਾਲ ਦੋ ਮਹੀਨੇ ਤੋਂ ਹਨ.. ਅੱਜ ਤਕ ਮੇਰੀ ਡਰੈਸ ਜਾਂ ਕੱਪੜੇ ਨੂੰ ਲੈ ਕੇ ਕਦੇ ਨਹੀ ਟੋਕਿਆ ਅੱਜ ਕਿਵੇਂ…
ਮੈ ਕੰਵਰ ਦੀ ਪੰਸਦ ਨਾਲ ਜਿਉਣਾ ਜਾਂ ਉਸ ਦੇ ਦੋਸਤਾਂ ਦੀ ਪੰਸਦ ਨਾਲ ਜੀਣਾ ਮੈਂ ਇਸੇ ਸੋਚ ਵਿੱਚ ਡੁੱਬੀ…… ਪਤਾ ਨਹੀ ਕਦੋਂ ਅੱਖ ਲੱਗ ਗਈ …
ਸਵੇਰ ਹੋਈ ਸਭ ਸ਼ਾਤ ਸੀ ਪਰ ਇਹ ਸ਼ਾਂਤੀ ਉਦਾਸੀ ਭਰੀ ਸੀ… ਬੁਝੇ ਮੰਨ ਨਾਲ ਮੈਂ ਨਾਸ਼ਤਾ ਬਣਾਇਆ ।ਲੰਚ ਪੈਕ ਕੀਤਾ..ਕੰਵਰ ਆਫਿਸ ਗਏ..ਸ਼ਾਮੀ ਆ ਗਏ.. ਪਰ ਪਹਿਲਾਂ ਵਾਗਂ ਕੁਝ ਵੀ ਨਹੀ ਸੀ… ਤਿੰਨ ਦਿਨ ਹੋ ਗਏ ਇੰਜ਼ ਹੀ ਚੱਲਦਾ ਰਿਹਾ…
ਅਜੱ ਵੀਰਵਾਰ ਸੀ.. ਦੁਪਹਿਰੇ ਰੋਟੀ ਖਾਂਦਿਆਂ ਪਾਪਾ ਦਾ ਫੋਨ ਆਇਆ… ਮੇਰਾ ਹਾਲ ਚਾਲ ਪੁੱਛ ਰਹੇ ਸੀ ਨਾਰਮਲ ਗੱਲ ਬਾਤ ਵਿਚ ਉਹ ਵੀ ਬੁੱਝ ਗਏ ਮੇਰੀ ਉਦਾਸੀ ਨੂੰ… ਉਨ੍ਹਾਂ ਬੜਾ ਜ਼ੋਰ ਪਾਇਆ ਮੇਰੀ ਮਾਂ ਦਾ ਵਾਸਤਾ ਪਾਇਆ, ਕਿ ਮੈਂ ਸੱਚ ਦੱਸਾਂ..ਕੀ ਗੱਲ..ਫਿਰ ਮੈਂ ਬੋਲ ਪਈ..ਬੋਲਦੀ ਵੀ ਕਿਵੇਂ ਨਾਂ?
ਮੇਰੀ ਮਾਂ ਵੀ ਤਾਂ ਉਹੀ ਸਨ.. ਮੈਂ ਸਭ ਦੱਸਿਆ.. ਉਨ੍ਹਾਂ ਨੇ ਸਭ ਗੱਲ ਸੁੱਣੀ …. ਠੰਡਾ ਹੋਕਾ ਜੇਹਿਆ ਭਰਿਆ.. ਬੋਲੇ ਪੁੱਤਰ ਤੇਰੀ ਜ਼ਿੰਦਗੀ ਕੰਵਰ ਨਾਲ ਜੁੱੜੀ ਹੈ…. ਤੇਰੀ ਪੰਸਦ ਨਾਪੰਸਦ ਵੀ ਕੰਵਰ ਨਾਲ ਹੀ ਹੈ…
ਤੈਨੂੰ ਆਪਣੇ ਪਰਿਵਾਰ ਲਈ ਰਿਸ਼ਤੇ ਲਈ ਕੰਵਰ ਦੇ ਹਿਸਾਬ ਨਾਲ ਬਦਲਣਾ ਪਵੇਗਾ….
ਮੈਂ ਸਭ ਸੁਣਿਆ ਪਰ ਮੈਨੂੰ ਯਕੀਨ ਨਹੀ ਆ ਰਿਹਾ ਸੀ ਕਿ ਇਹ ਮੇਰੇ ਪਾਪਾਜੀ ਕਹਿ ਰਹੇ ਨੇ…ਪਰ ਮੈਂ ਉਨਾਂ ਨਾਲ ਬਹਿਸ ਨਹੀ ਕੀਤੀ, ਨਾਂ ਮੈਂ ਉਨਾ ਨੂੰ ਹੋਰ ਪਰੇਸ਼ਾਨ ਨਹੀ ਸੀ ਕਰਣਾ ਚਾਹੁੰਦੀ… ਇਸ ਲਈ ਮੈ ਹਾਂਜੀ ਕਹਿ ਕੇ ਗਲ ਮੁਕਾਈ…ਫਿਰ ਸੋਚਾ ਵਿਚ ਪੈ ਗਈ ਪਾਪਾਜੀ ਦਿਆ ਗਲਾ ਦਿਮਾਗ ਵਿਚ ਘੁਮੀ ਜਾਣ… ਇੰਨਾ ਗਲਾ ਵਿਚ ਇਕ ਕੂੜੀ ਦਾ ਪਿਓ ਹੋਣ ਦੀ ਮਜਬੂਰੀ ਸਾਫ਼ ਨਜ਼ਰ ਆ ਰਹੀ ਸੀ…
ਸ਼ਾਮੀਂ ਕੰਵਰ ਆਏ ਤੇ ਮੈਂ ਰੋਟੀ ਲਾਈ ਤੇ ਬੋਲਿਆ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ… ਕਹਿੰਦੇ ਬੋਲ..
ਮੈ ਕਿਹਾ, ਜੇ ਮੈਂ ਤੁਹਾਡੇ ਰੰਗਾਂ ਵਿਚ ਰੰਗ ਗਈ ਤੇ ਖੁਸ਼ ਹੋ ਜਾਓਗੇ … ਕਹਿੰਦੇ ਕੀ ਮਤਲਬ???
ਫਿਰ ਮੈ ਕਿਹਾ ਕਿ ਮੈਂ ਤੁਹਾਡੇ ਦੋਸਤਾਂ ਤੇ ਸਹੇਲੀਆਂ ਵਾਂਗ ਬਣਾ ਆਪਣੇ ਆਪ ਨੂੰ ਬਦਲ ਲਵਾਂ ਤਾਂ ਕਿ ਖੁਸ਼ ਹੋ ਜਾਓਗੇ… ਸੁਣਦੇ ਸਾਰ ਕੰਵਰ ਦੇ ਚੇਹਰੇ ਤੇ ਖੁਸ਼ੀ ਆ ਗਈ ਕਹਿੰਦੇ… ਸੱਚੀ!!
ਮੈਂ ਕਿਹਾ, ਹਾਂਜੀ ਸੱਚੀ…
ਮੈਨੂੰ ਇਹ ਪੰਸਦ ਨਹੀ ਪਰ ਤੁਹਾਡੀ ਖੁਸ਼ੀ ਲਈ ਕੋਸ਼ਿਸ਼ ਕਰਦੀ ਹਾਂ… ਸਾਥ ਦੇਵੋਗੇ..
ਕੰਵਰ ਕਹਿੰਦੇ ਕਿ ਅਗਰ ਤੂੰ ਇੰਜ਼ ਕਰੇ ਤਾਂ ਮੈ ਤੇਰੇ ਲਈ ਸਭ ਕੁਝ ਕਰਨ ਨੂੰ ਤਿਆਰ ਹਾਂ……
ਮੈਂ ਸਵੇਰੇ ਹੀ ਮਿੰਨੀ ਨੂੰ ਕਹਿੰਦਾ ਕਿ ਤੇਰੀ ਸ਼ਾਪਿੰਗ ਕਰਾ ਦੇਵੇਂਗੀ…ਤੈਨੂੰ ਜੋ ਹੈਲਪ ਲੋੜ ਹੈ ਕਰੇਗੀ..ਇਹ ਕਹਿੰਦੇ ਕੰਵਰ ਨੇ ਮੈਨੂੰ ਘੁੱਟ ਕੇ ਬਾਹਵਾਂ ਵਿਚ ਲੈ ਲਿਆ… ਤੇ ਕਹਿੰਦਾ ਥੈਕਸ ਤੂੰ ਇਹ ਫੈਸਲਾ ਕਰ ਕੇ ਮੇਰੀ ਲਾਈਫ ਬਣਾ ਦਿੱਤੀ… ਉਹ ਤਾਂ ਸੌਂ ਗਿਆ ਪਰ ਮੈਂ ਡਰੀ ਹੋਈ ਸੀ… ਮੈ ਸੌਂ ਨਾ ਪਾਈ… ਕੰਨਾਂ ਵਿਚ ਈਅਰ ਪਲੱਗ ਲੱਗਾ ਦੁਖਭੰਜਨੀ ਸਾਹਿਬ ਦਾ ਕੀਰਤਨ ਸੁਣਨ ਲਗੀ ਪਰ ਅੱਜ ਮਨ ਉਸ ਵਿੱਚ ਵੀ ਨਹੀ ਸੀ ਲੱਗ ਰਿਹਾ….
ਸਵੇਰ ਚੜੀ ਕੰਵਰ ਆਫਿਸ ਗਿਆ.. ਮੈ ਦਿਨ ਦੀ ਰੁਟੀਨ ਵਿੱਚ ਸੀ ਕੁ 12 ਕੂ ਵਜੇ ਕੰਵਰ ਦਾ ਫੋਨ ਆਇਆ ਕਿ ਮੇਰੀ ਮਿੰਨੀ ਨਾਲ ਗੱਲ ਹੋ ਗਈ ਹੈ ਉਹ ਤੈਨੂੰ ਫੋਨ ਕਰੇਗੀ…ਤੇ ਸ਼ਾਮੀ ਸ਼ਾਪਿੰਗ ਵੀ ਕਰਾਏਗੀ…
ਇਹ ਸੀ ਕਾਰਣ ਗੁਰਲੀਨ ਦਾ ਗੋਰੀ ਬਣਨ ਦਾ..
ਬਾਕੀ ਅਗਲੇ ਭਾਗ ਵਿਚ..

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)