More Punjabi Kahaniya  Posts
ਭੁੱਖ਼ ਜਿਸਮ ਅਤੇ ਪੈਸੇ ਦੀ


ਮੇਰੀ ਇੱਹ ਦੂਜੀ ਕਹਾਣੀ ਹੈ ।
ਪਹਿਲੀ ਅਸਲ ਕਹਾਣੀ (ਪਿਆਰ ਦਾ ਮਜ਼ਾਕ)ਨੂੰ ਉਮੀਦ ਤੋਂ ਜ਼ਿਆਦਾ ਹੁੰਗਾਰਾ ਦੇਣ ਲਈ ਆਪ ਸਭ ਦਾ ਤਹਿ ਦਿਲੋਂ
ਧੰਨਵਾਦ 🙏🏻

ਮੈਂ ਕੋਈ ਲੇਖ਼ਕ ਨਹੀਂ ਹਾਂ, ਪਰ ਫ਼ਿਰ ਵੀ ਮੇਰੀ ਕੌਸ਼ਿਸ ਰਹੇਗੀ ਕਿ ਸੱਚ ਦੇ ਨੇੜੇ ਹੋ ਕੇ ਲਿਖਾ ।

ਇੱਹ ਕਹਾਣੀ ਇੱਕ ਮੁੰਡੇ ਦੀ ਹੈ,ਜੋ ਕਿ ਆਪਣੀ ਵਿਆਹੁਤਾ ਜ਼ਿਦੰਗੀ ਚ’ ਖੁੱਸ਼ ਹੈ,ਉਸਦਾ ਨਾਮ ਏਕਮ ਹੈ (ਅਸਲ ਨਾਮ ਨਹੀਂ),ਉਹ ਜੱਟ ਪਰਿਵਾਰ ਤੋਂ ਹੈ । ਏਕਮ ਦੀ ਉਮਰ 26 ਸਾਲ ਹੈ ।
ਉਸ ਦਾ ਪਿੰਡ ਲੁਧਿਆਣੇ ਵਿੱਚ ਹੈ ।

ਘਰੇ ਉਸਦੇ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈ,ਖਰੱਚਣ ਲਈ ਖੁੱਲਾ ਪੈਸਾ,ਘੁੰਮਣ ਲਈ ਕਾਰਾਂ,ਘਰੋਂ ਕੋਈ ਰੋਕ-ਟੋਕ ਨਹੀਂ ।

ਉਸਦੇ ਵਿਆਹ ਨੂੰ ਇੱਕ ਸਾਲ ਹੋ ਚੁੱਕਾ ਹੈ ਤੇ ਉਸਦੀ ਘਰਵਾਲੀ ਪ੍ਰੈਗਨੇਂਟ ਹੁੰਦੀ ਹੈ,ਚੈਕਅੱਪ ਲਈ ਹਸਪਤਾਲ ਆਉਣਾ ਜਾਣਾ ਲੱਗਿਆ ਰਹਿੰਦਾ ਹੈ।

ਇਸੇ ਤਰ੍ਹਾਂ ਇੱਕ ਵਾਰ ਚੈੱਕਅੱਪ ਲਈ ਉਹ ਘਰੋਂ ਜਾਂਦੇ ਹਨ ਤਾਂ ਡਾਕਟਰ ਉਸ ਦੀ ਘਰਵਾਲੀ ਨੂੰ ਐੱਡਮਿਟ ਕਰ ਲੈਦੇਂ ਹਨ ।

ਏਕਮ ਹਸਪਤਾਲ ਚ’ ਟਾਈਮ ਪਾਸ ਕਰਨ ਲਈ ਫ਼ੌਨ ਤੇ ਇੰਸਟਾਗ੍ਰਾਮ ਖੋਲ ਲੈਦਾਂ ਹੈ,ਇਸੇ ਤਰ੍ਹਾਂ ਉਹ ਇੱਕ ਅਨਜਾਣ ਕੁੜੀ ਨੂੰ ਮੈਸੇਜ਼ ਕਰ ਦਿੰਦਾ ਹੈ ।

ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਘਰ ਆ ਕੇ ਉਹ ਕੁੜੀ ਦਾ ਰਿਪਲਾਈ ਉਡੀਕ ਦਾ ਰਹਿੰਦਾ ਹੈ । ਕਣਕਾਂ ਵੱਢਣ ਦਾ ਸਮਾਂ ਹੁੰਦਾ ਹੈ, ਉਹ ਘਰੋਂ ਆਪਣੇ ਫ਼ਾਰਮ ਹਾਉਸ ਚੱਲਾ ਜਾਂਦਾਂ ਹੈ । ਕੰਮ ਚ’ ਰੁਝੇਵਾਂ ਹੋਣ ਕਰਕੇ ਉਹ ਆਪਣਾ ਫ਼ੌਨ ਕਮਰੇ ਚ’ ਰੱਖ ਜਾਂਦਾਂ ਹੈ ।

ਰਾਤ ਨੂੰ ਜਦੋਂ ਏਕਮ ਕੰਮ ਤੋਂ ਵਿਹਲਾ ਹੋ ਕੇ ਨਹ੍ਹਾ ਕੇ ਰੋਟੀ ਖਾ ਕੇ ਸੌਣ ਲੱਗਦਾ ਹੈ ਤਾਂ ਉਸਨੂੰ ਉਸ ਕੁੜੀ ਬਾਰੇ ਯਾਦ ਆਉਦਾਂ ਹੈ, ਜਿਸ ਨੂੰ ਉਸ ਨੇ ਹਸਪਤਾਲ ਚ’ ਮੈਸੇਜ਼ ਕੀਤਾ ਸੀ ।

ਉਹ ਕਾਹਲੀ ਵਿੱਚ ਕਮਰੇ ਚ’ ਆ ਕੇ ਆਪਣਾ ਫ਼ੌਨ ਚੱਕ ਕੇ ਇੰਸਟਾਗ੍ਰਾਮ ਖੋਲ ਦਾ ਹੈ ਤੇ ਕਿ ਵੇਖਦਾ ਹੈ ਕਿ ਉਸ ਕੁੜੀ ਦਾ ਰਿਪਲਾਈ ਆਇਆ ਹੁੰਦਾ ਹੈ ।

ਦਿਨ ਭਰ ਦੀ ਉਸ ਦੀ ਥਕਾਵਟ ਕਿਧਰੇ ਹੀ ਦੂਰ ਹੋ ਜਾਂਦੀ ਹੈ ।
ਆਪਸ ਚ’ ਗੱਲ ਕਰਦੇ ਕਰਦੇ ਕਾਫ਼ੀ ਰਾਤ ਹੋ ਜਾਂਦੀ ਹੈ ।

ਏਕਮ ਰਿਤਿਕਾ (ਅਸਲ ਨਾਮ ਨਹੀਂ) ਨੂੰ ਗੁੱਡ ਨਾਈਟ ਆਖ਼ ਸੌਂ ਜਾਂਦਾਂ ਹੈ ।

ਰਿਤਿਕਾ ਏਕਮ ਨਾਲੋਂ ਦੌ ਸਾਲ ਵੱਡੀ ਹੈ ਤੇ ਕੁੰਵਾਰੀ ਹੈ,ਰਿਤਿਕਾ ਦੀ ਉਮਰ 28 ਸਾਲ ਹੈ । ਉਹ ਨਰਸਿੰਗ ਕਰ ਰਹੀ ਹੈ । ਉਹ ਵੀ ਲੁਧਿਆਣਾ ਸ਼ਹਿਰ ਤੋਂ ਹੀ ਹੈ ।

ਹੌਲੀ ਹੌਲੀ ਦੋਨਾਂ ਦੀ ਦੋਸਤੀ ਹੋ ਜਾਂਦੀ ਹੈ,ਇੱਕ ਵਾਰ ਰਿਤਿਕਾ ਕਾਫ਼ੀ ਉਦਾਸ ਸੀ,ਏਕਮ ਦੇ ਜ਼ੌਰ ਪਾਉਣ ਤੇ ਉਸਨੇ ਦਸਿੱਆ ਕਿ ਉਸਦਾ ਐਕਸੀਡੈਂਟ ਹੋ ਗਿਆ ਸੀ ਕੁੱਝ ਦਿਨ ਪਹਿਲਾਂ ਤੇ ਜੋ ਉਸ ਨੂੰ ਘਰੋਂ ਕਾਲਜ਼ ਦੀ ਫ਼ੀਸ ਲਈ ਜੋ ਦਸ ਹਜ਼ਾਰ ਪੈਸੇ ਮਿਲੇ ਸੀ , ਉਹ ਸਕੂਟੀ ਠੀਕ ਕਰਾਉਣ ਤੇ ਲੱਗ ਗਏ ਤੇ ਮੈਂ ਘਰੇ ਝੂਠ ਕਹਿ ਦਿੱਤਾ ਕਿ ਮੇਰੀ ਸਕੂਟੀ ਦਾ ਐਕਸੀਡੈਂਟ ਮੇਰੀ ਦੋਸਤ ਨੇ ਕੀਤਾ ਹੈ ਤੇ ਉਸ ਨੇ ਹੀ ਠੀਕ ਕਰਵਾ ਕੇ ਦਿੱਤੀ ਹੈ , ਤੇ ਮੈਂ ਹੁਣ ਘਰੋਂ ਦੁਬਾਰਾ ਫ਼ੀਸ ਲਈ ਪੈਸੇ ਨਹੀਂ ਮੰਗ ਸਕਦੀ ਕਿਉਂਕਿ ਮੇਰੇ ਘਰਦਿਆਂ ਚ’ ਏਨੀ ਗੁਜ਼ਾਇਸ਼ ਨਹੀਂ ਕਿ ਉਹ ਦੁਬਾਰਾ ਮੈਨੂੰ ਪੈਸੇ ਦੇਣ ।

ਏਨਾ ਸੁਣ ਕੇ ਏਕਮ ਰਿਤਿਕਾ ਦਾ ਬੈਂਕ ਅਕਾਂਉਟ ਮੰਗਦਾ ਹੈ ਤੇ ਰਿਤਿਕਾ ਦੇ ਦਿੰਦੀ ਹੈ,ਏਕਮ ਉਸਦੇ ਅਕਾਉਂਟ ਚ’ ਪੰਜ ਹਜ਼ਾਰ ਟਰਾਂਸਫ਼ਰ ਕਰ ਦਿੰਦਾ ਹੈ,ਪਰ ਰਿਤਿਕਾ ਕਹਿੰਦੀ ਹੈ ਕਿ ਉਸ ਦੇ ਅਕਾਉਂਟ ਚ’ ਪੈਸੇ ਆਏ ਹੀ ਨੀ ਤੇ ਇਹ ਸੁਣ ਕੇ ਏਕਮ ਨੂੰ ਅਜ਼ੀਬ ਲੱਗਦਾ ਹੈ ਕਿਉਂਕਿ ਪੈਸੇ ਬਿਲਕੁੱਲ ਸਹੀ ਅਕਾਉਂਟ ਨਬੰਰ ਤੇ ਗਏ ਸੀ , ਫ਼ਿਰ ਏਕਮ ਇਸ ਗੱਲ ਨੂੰ ਅਣਗੋਲਿਆ ਕਰ ਦਿੰਦਾ ਹੈ ਤੇ ਰਿਤਿਕਾ ਨੂੰ ਮਿਲ ਕੇ ਹੱਥੀ ਪੈਸੇ ਦੇਣ ਦੀ ਗੱਲ ਕਹਿੰਦਾ ਹੈ ਤੇ ਮਿਲਣ ਦਾ ਦਿਨ ਤੈਅ ਹੋ ਜਾਂਦਾਂ ਹੈ ।

ਜਿਸ ਦਿਨ ਏਕਮ ਨੇ ਹਸਪਤਾਲ ਜਾਣਾ ਹੁੰਦਾ ਹੈ ਉਹ ਉਸੇ ਦਿਨ ਰਿਤਿਕਾ ਨੂੰ ਮਿਲਣ ਲਈ ਕਹਿੰਦਾ ਹੈ ਕਿਉਂਕਿ ਡਾਕਟਰ ਨੇ ਏਸ ਵਾਰ ਵੀ ਏਕਮ ਦੀ ਘਰਵਾਲੀ ਨੂੰ ਐੱਡਮਿਟ ਕਰਨਾ ਸੀ ।
ਏਕਮ ਆਪਣੀ ਘਰਵਾਲੀ ਨੂੰ ਹਸਪਤਾਲ ਐੱਡਮਿਟ ਕਰਵਾ ਕੇ ਰਿਤਿਕਾ ਨੂੰ ਮਿਲਣ ਚੱਲਿਆ ਜਾਂਦਾਂ ਹੈ ।

ਜਿਸ ਜਗ੍ਹਾ ਤੇ ਮਿਲਣਾ ਤੈਅ ਹੁੰਦਾ ਹੈ, ਉਥੇ ਰਿਤਿਕਾ ਨੂੰ ਖੜੀ ਦੇਖ ਦੰਗ ਰਹਿ ਜਾਂਦਾਂ ਹੈ ।
ਰਿਤਿਕਾ ਦੇਖਣ ਚ’ ਕਿਸੇ ਮੌਡਲ ਤੋਂ ਘੱਟ ਨੀ ਸੀ ਲੱਗ ਰਹੀ, ਗੋਲ -ਮੋਲ ਚਹਿਰਾ,ਦੁੱਧ ਵਰਗਾ ਰੰਗ,ਗੁੰਦਵਾਂ ਸਰੀਰ । ਉਸ ਦਾ ਰੰਗ ਗਰਮੀ ਕਾਰਨ ਚਿੱਟੇ ਤੋਂ ਗੁਲਾਬੀ ਹੋਇਆ ਪਇਆ ਸੀ ।

ਏਕਮ ਰਿਤਿਕਾ ਨੂੰ ਉਸ ਦੁਆਰਾ ਦਿੱਤੇ ਨੰਬਰ ਤੇ ਕਾਲ਼ ਕਰਦਾ ਹੈ ਤੇ ਗਰਮੀ ਕਰਕੇ ਕਾਰ ਚ’ ਬੈਠਣ ਦਾ ਕਹਿੰਦਾ ਹੈ, ਰਿਤਿਕਾ ਹੈਲੌ ਕਹਿ ਕੇ ਕਾਰ ਚ, ਬੈਠ ਜਾਂਦੀ ਹੈ, ਇੱਕ ਦੂਜੇ ਦਾ ਹਾਲ ਪੱਛਣ ਤੋਂ ਬਾਅਦ ਏਕਮ ਉਸ ਨੂੰ ਦਸ ਹਜ਼ਾਰ ਦੇ ਕੇ ਹਸਪਤਾਲ ਚੱਲਿਆ ਜਾਂਦਾਂ ਹੈ । ਹਸਪਤਾਲ ਤੋਂ ਘਰ ਆ ਕੇ ਉਹ ਇਹ ਸੋਚ ਚ’ ਡੁੱਬ ਗਿਆ ਕਿ ਉਸ ਨੇ ਰਿਤਿਕਾ ਨੂੰ ਕਿਤੇ ਨਾ ਕਿਤੇ ਪਹਿਲਾ ਜ਼ਰੂਰ ਦੇਖਿਆ ਹੈ ।

ਏਕਮ ਰਿਤਿਕਾ ਦੇ ਘਰ ਦਾ ਪਤਾ ਪੁੱਛਦਾ ਹੈ ਤੇ ਜਦੋਂ ਰਿਤਿਕਾ ਦੱਸ ਦੀ ਹੈ ਕਿ ਉਹ ਗਰੀਨ...

ਸਿਟੀ ਰਹਿੰਦੀ ਹੈ ਤਾਂ ਏਕਮ ਅਗੋਂ ਕਹਿੰਦਾ ਹੈ ਕਿ ਤੁਸੀਂ ਗਰੀਨ ਸਿਟੀ ਚ’ ਜੋ ਗੁਰੂ ਘਰ ਹੈ ਉਥੇ ਅੱਜ ਤੋਂ ਤਿੰਨ ਸਾਲ ਪਹਿਲਾਂ ਸਕੂਟੀ ਤੇ ਰੋਜ਼ ਮੱਥਾ ਟੇਕਣ ਜਾਂਦੇ ਸੀ ਸ਼ਾਮ ਨੂੰ ਤਾਂ ਰਿਤਿਕਾ ਜਦੋਂ ਹਾਂ ਕਹਿੰਦੀ ਹੈ ਤਾਂ ਏਕਮ ਨੂੰ ਸਭ ਯਾਦ ਆ ਜਾਂਦਾਂ ਹੈ ਕਿ ਰਿਤਿਕਾ ਉਹੀ ਕੁੜੀ ਹੈ ਜਿਸ ਨੂੰ ਉਹ ਚੌਰੀ ਚੌਰੀ ਤੱਕਦਾ ਹੁੰਦਾ ਸੀ ਪਰ ਰਿਤਿਕਾ ਉਦੋਂ ਏਸ ਗੱਲੋਂ ਅਨਜਾਣ ਸੀ,ਰਿਤਿਕਾ ਨੂੰ ਪਾਉਣ ਦਾ ਸੁਫ਼ਨਾ ਏਕਮ ਦੇ ਵਿਆਹ ਕਰਕੇ ਨਹੀਂ ਸੀ ਪੂਰਾ ਹੋਇਆ ਪਰ ਅੱਜ ਏਕਮ ਰਿਤਿਕਾ ਨੂੰ ਪਾ ਸਕਦਾ ਸੀ ਪਰ ਉਹ ਆਪਣੀ ਘਰਵਾਲੀ ਨੂੰ ਧੌਖਾ ਨਹੀਂ ਸੀ ਦੇਣਾ ਚਾਹੁੰਦਾ । ਰਿਤਿਕਾ ਜਦੋਂ ਏਕਮ ਨੂੰ ਪੁੱਛਦੀ ਹੈ ਕਿ ਉਸ ਨੂੰ ਮੇਰੇ ਵਾਰੇ ਸਭ ਏਨਾ ਕਿਦਾਂ ਪਤਾ ਤਾਂ ਏਕਮ ਦੱਸਦਾ ਹੈ ਕਿ ਉਹ ਉਸ ਦੇ ਗੁਆਂਢ ਪਿੰਡੋਂ ਹੈ ।

ਦੋਵੇਂ ਇਹ ਸਭ ਜਾਣ ਕੇ ਹੈਰਾਨ ਹੁੰਦੇ ਨੇ ਕਿ ਉਹ ਦੋਵੇਂ ਜਾਣੇ ਕਿਦਾਂ ਗੁਆਂਢ ਪਿੰਡੋਂ ਹੋ ਕੇ ਇੰਸਟਾਗ੍ਰਾਮ ਤੇ ਮਿਲੇ ਤੇ ਦੋਵੇਂ ਇੱਕ ਦੂਜੇ ਦੇ ਨਜ਼ਦੀਕ ਆ ਜਾਂਦੇ ਹਨ ।

ਸਮਾਂ ਲੰਘਦਾ ਗਿਆ ਤੇ ਏਕਮ ਦੇ ਘਰ ਮੁੰਡੇ ਦਾ ਜਨਮ ਹੁੰਦਾ ਹੈ,ਉਹ ਇਹ ਖ਼ੁਸ਼ੀ ਰਿਤਿਕਾ ਨਾਲ ਸਾਂਝੀ ਕਰਨਾ ਚਾਹੁੰਦਾ ਹੈ ਤੇ ਮਿਲਣ ਲਈ ਰਿਤਿਕਾ ਨੂੰ ਆਪਣੇ ਫ਼ਾਰਮ ਹਾਊਸ ਲੈ ਜਾਂਦਾਂ ਹੈ,ਉਹ ਰਿਤਿਕਾ ਨੂੰ ਆਪਣੇ ਬਾਰੇ ਸਭ ਦੱਸ ਦਿੰਦਾ ਹੈ ਤੇ ਮਿਠਾਈ ਦਿੰਦਾ ਹੈ ਆਪਣੇ ਮੁੰਡੇ ਦੇ ਹੋਣ ਦੀ ਖ਼ੁਸ਼ੀ ਚ, ।
ਉਹ ਰਿਤਿਕਾ ਨੂੰ ਕਹਿੰਦਾ ਹੈ ਕਿ ਜੇ ਉਸ ਨੂੰ ਮੇਰੇ ਵਿਆਹ ਨਾਲ ਕੋਈ ਇਤਰਾਜ਼ ਨਹੀਂ ਤਾਂ ਉਹ ਮੇਰੇ ਨਾਲ ਰਹਿ ਸਕਦੀ ਹੈ,ਰਿਤਿਕਾ ਇਹ ਸੁਣ ਕੇ ਹਾਂ ਕਰ ਦਿੰਦੀ ਹੈ ਕਿਉਂਕਿ ਉਸ ਨੂੰ ਬੱਸ ਏਕਮ ਦੇ ਪੈਸੇ ਨਾਲ ਪਿਆਰ ਸੀ ।

ਉਸ ਨੂੰ ਉਸ ਦੇ ਵਿਆਹੇ ਹੋਏ ਨਾਲ ਕੋਈ ਫ਼ਰਕ ਨਹੀਂ ਸੀ ਤੇ ਜਦੋਂ ਏਕਮ ਨੇ ਪਹਿਲੀ ਵਾਰ ਰਿਤਿਕਾ ਦੇ ਅਕਾਂਊਂਟ ਚ’ ਪੈਸੇ ਟਰਾਂਸਫ਼ਰ ਕੀਤੇ ਸੀ ਉਦੋਂ ਰਿਤਿਕਾ ਨੇ ਝੂਠ ਕਿਹਾ ਸੀ ਕਿ ਉਸ ਦੇ ਐਕਸੀਡੈਂਟ ਹੋਣ ਕਾਰਨ ਉਸ ਕੋਲ਼ ਪੈਸੇ ਨਹੀਂ ਹਨ ਫ਼ੀਸ ਲਈ ਤੇ ਉਦੋਂ ਜੋ ਏਕਮ ਨੇ ਉਸਦੇ ਅਕਾਂਊਂਟ ਚ’ ਪੈਸੇ ਟਰਾਂਸਫ਼ਰ ਕੀਤੇ ਸੀ ਉਹ ਵੀ ਰਿਤਿਕਾ ਨੂੰ ਮਿਲ ਗਏ ਸੀ ਤੇ ਉਸ ਨੇ ਜਾਣਬੁੱਝ ਕੇ ਹੋਰ ਪੈਸੇ ਲੈਣ ਲਈ ਕਿਹਾ ਸੀ ਕਿ ਉਸ ਦੇ ਅਕਾਂਊਂਟ ਚ’ ਪੈਸੇ ਨਹੀਂ ਆਏ ।

ਏਕਮ ਰਿਤਿਕਾ ਦੀ ਨਾਲ ਰਹਿਣ ਲਈ ਹਾਂ ਸੁਣ ਕੇ ਖ਼ੁਸ਼ ਹੋ ਜਾਂਦਾਂ ਹੈ ਤੇ ਆਪਣਾ ਵਿਆਹਿਤ ਜੀਵਨ ਭੁੱਲਾ ਕੇ ਰਿਤਿਕਾ ਨਾਲ ਹਮਬਿਸਤੱਰ ਹੋ ਜਾਂਦਾਂ ਹੈ ਕਿਉਂਕਿ ਉਸ ਦਾ ਰਿਤਿਕਾ ਨੂੰ ਪਾਉਣ ਦਾ ਸੁਫ਼ਨਾ ਪੂਰਾ ਹੋ ਰਿਹਾ ਸੀ ਤੇ ਰਿਤਿਕਾ ਵੀ ਦੱਸਦੀ ਹੈ ਕਿ ਉਸ ਦਾ ਪਹਿਲਾ ਵੀ ਕਿਸੇ ਹੋਰ ਮੁੰਡੇ ਨਾਲ ਸਬੰਧ ਰਹਿ ਚੁੱਕੇ ਹਨ ਇਸ ਲਈ ਉਸ ਨੂੰ ਵੀ ਕੋਈ ਇਤਰਾਜ਼ ਨਹੀਂ ਹੈ । ਉਸ ਤੋਂ ਬਾਅਦ ਏਕਮ ਰਿਤਿਕਾ ਨੂੰ ਉਸ ਦੇ ਘਰ ਛੱਡ ਆਉਦਾਂ ਹੈ ।

ਉਸ ਦਿਨ ਤੋਂ ਬਾਅਦ ਏਕਮ ਨੇ ਰਿਤਿਕਾ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਤੇ ਰਿਤਿਕਾ ਨੂੰ ਮੈਸੇਜ਼ ਕੀਤਾ ਕਿ ਜੋ ਵੀ ਮੈਂ ਤੇਰੇ ਨਾਲ ਕੀਤਾ ਉਸ ਦਾ ਮੈਂਨੂੰ ਹੱਕ ਨਹੀਂ ਸੀ ਤੇ ਮੈਂ ਤੇਰੇ ਨਾਲ ਗਲੱਤ ਕੀਤਾ ਹੈ । ਰਿਤਿਕਾ ਏਕਮ ਨੂੰ ਛੱਡਣਾ ਨਹੀਂ ਚਾਹੁੰਦੀ ਸੀ ਕਿਉਂਕਿ ਏਕਮ ਕਰਕੇ ਹੀ ਉਸ ਦੇ ਸਭ ਮਹਿੰਗੇ ਸੁਫ਼ਨੇ ਪੂਰੇ ਹੋ ਰਹੇ ਸੀ ਪੈਸਿਆਂ ਕਰਕੇ ।

ਅੰਤ ਚ’ ਏਕਮ ਰਿਤਿਕਾ ਨਾਲੋਂ ਅਲੱਗ ਹੋ ਚੁੱਕਾ ਹੈ ਪਰ ਅੱਜ ਵੀ ਉਸ ਦੇ ਸਾਰੇ ਖ਼ਰਚ ਪੂਰੇ ਇਸ ਲਈ ਕਰ ਰਿਹਾ ਹੈ ਕਿਉਂਕਿ ਰਿਤਿਕਾ ਕੋਲ ਏਕਮ ਨਾਲ ਹਮਬਿਸਤੱਰ ਹੋਣ ਦੇ ਸਭ ਸਬੂਤ ਹਨ ਤੇ ਏਕਮ ਬਦਨਾਮੀ ਹੋਣ ਤੋਂ ਡਰ ਰਿਹਾ ਹੈ ਤੇ ਰਿਤਿਕਾ ਅੱਗੇ ਚੁੱਪ ਹੈ ।

ਏਕਮ ਕਦੇ ਕਦੇ ਇੱਕਲਾ ਬੈਠਾ ਇਹ ਸੋਚ ਦਾ ਹੈ ਕਿ ਜੇ ਉਸ ਦੀ ਘਰਵਾਲੀ ਨੂੰ ਉਸ ਦੇ ਏਸ ਨਾਜ਼ਾਇਜ਼ ਸਬੰਧ ਬਾਰੇ ਪਤਾ ਲੱਗ ਗਿਆ ਤਾਂ ਉਹ ਕੀ ਸੋਚੇਗੀ ।

ਏਕਮ ਆਪਣੀ ਘਰਵਾਲੀ ਬਾਰੇ ਇਹੀ ਸੋਚ ਕੇ ਸੁੰਨ ਹੈ ਕਿ

“ਕਿਉਂ ਫ਼ਿਕਰਾਂ ਚ’ ਪਾਉਣਾ ਏ ਧੀ ਪਰਾਈ ਨੂੰ”

“ਸਾਲ ਵੀ ਨੀ ਹੋਇਆ ਅੱਜੇ ਘਰੇ ਸੁਆਣੀ ਆਈ ਨੂੰ”

“ਦੱਸ ਕਿਉਂ ਨਵੀਂ ਨਵੇਲੀ ਦੇ ਰੰਗ ਚ’ ਭੰਗ ਕੀ ਪਾਉਂਦਾ ਫ਼ਿਰਦਾ ਏ”

ਏਕਮ ਸੁਧਰਣਾ ਚਾਹੁੰਦਾ ਹੈ ਤੇ ਉਸ ਨੂੰ ਆਪਣੇ ਕੀਤੇ ਦੀ ਸਜ਼ਾ ਹਰ ਰੋਜ਼ ਰਿਤਿਕਾ ਦੇ ਖ਼ਰਚੇ ਨਾ ਚਾਹੁੰਦੇ ਹੋਏ ਵੀ ਪੂਰੇ ਕਰ ਕੇ ਮਿਲ ਰਹੀ ਹੈ ।

ਅੰਤ ਏਹੀ ਆ ਮੇਰੇ ਵੱਲੋਂ ਕਿ ਆਪਣੇ ਰਿਸ਼ਤੇ ਵਿੱਚ ਇਮਾਨਦਾਰ ਰਹੋ ਪਰਾਈ ਇਸਤ੍ਰੀ ਤੇ ਪਰਾਏ ਆਦਮੀ ਦਾ ਸਾਥ ਛੱਡ ਆਪਣੇ ਪਰਿਵਾਰ ਚ’ ਖ਼ੁੱਸ਼ ਰਹੋ ਤੇ ਹੱਕ ਦਾ ਖਾਵੋ ।

ਉਮੀਦ ਕਰ ਦਾ ਕਿ ਮੇਰੀ ਏਸ ਦੂਜੀ ਕਹਾਣੀ ਨੂੰ ਵੀ ਪਹਿਲਾ ਜਿਨ੍ਹਾਂ ਪਿਆਰ ਦਵੋਗੇ । ਕੁੱਝ ਗ਼ਲੱਤ ਲਿਖਿਆ ਗਿਆ ਹੋਵੇ ਤਾਂ ਮਾਫ਼ ਕਰ ਦੇਣਾ ।

“ਇਸ਼ਕ ਰੂਹਾਨੀ ਹੋਵੇ ਤਾਂ ਹੀ ਇਜ਼ਹਾਰ ਕਰੇਉ”

“ਭੁੱਖ਼ ਜਿਸਮ ਅਤੇ ਪੈਸੇ ਦੀ ਹੋਵੇ ਤਾਂ ਕਿਨਾਰਾ ਕਰਲੋ”

🙏🏻ਧੰਨਵਾਦ🙏🏻

✍🏻ਜੱਸ

...
...



Related Posts

Leave a Reply

Your email address will not be published. Required fields are marked *

6 Comments on “ਭੁੱਖ਼ ਜਿਸਮ ਅਤੇ ਪੈਸੇ ਦੀ”

  • Server Down ਹੋਣ ਕਾਰਨ ਕਹਾਣੀ ਦੇਰ ਨਾਲ ਪ੍ਰਕਾਸ਼ਿਤ ਹੋਈ ਉਸ ਲਈ ਮਾਫ਼ ਕਰਨਾ,ਮੇਰੀ ਦੂਜੀ ਕਹਾਣੀ ਨੂੰ ਪਸੰਦ ਕਰਨ ਲਈ ਆਪ ਸਭ ਦਾ ਧੰਨਵਾਦ । ਮਿਲਦੇ ਆ ਅਗਲੀ ਕਹਾਣੀ ਚ’ । 🙏🏻

  • Bhottt vdia story c veer g god bless uuu….

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)