More Punjabi Kahaniya  Posts
ਸਿਰਫ 70 ਸਾਲ


ਭਗਵੰਤ ਮਾਨ, ਨਾਇਕ ਏ, ਸਹਿਵਾਗ ਏ, ਜਾਂ ਕਾਹਲਾ ਏ ?

ਭਗਵੰਤ ਮਾਨ ਨੇ, ਪਹਿਲੇ ਈ ਦਿਨ ਅਨਿਲ ਕਪੂਰ ਦੀ ਨਾਇਕ ਫਿਲਮ ਆਂਗੂ ਭ੍ਰਿਸ਼ਟਾਚਾਰ ਖਿਲਾਫ ਵੱਡਾ ਫੈਸਲਾ ਲੈਂਦੇ ਹੋਏ,,, 23 ਮਾਰਚ ਨੂੰ ਇੱਕ ਖਾਸ ਵਟਸਐਪ ਨੰਬਰ ਜਾਰੀ ਕਰਨ ਦਾ ਫੈਸਲਾ ਲਿਆ ਏ, ਜਿਸ ਤੇ ਪੰਜਾਬ ਦਾ ਕੋਈ ਵੀ ਆਮ ਨਾਗਰਿਕ ਵੱਡੇ ਤੋਂ ਵੱਡੇ ਅਫਸਰ, ਮੁਲਾਜ਼ਮ ਜਾਂ ਰਾਜਨੀਤਕ ਨੇਤਾ ਦੇ ਭ੍ਰਿਸ਼ਟਾਚਾਰ ਖਿਲਾਫ ਆਡਿਓ-ਵੀਡਿਓ ਸ਼ਿਕਾਇਤ ਕਰ ਸਕਣਗੇ ਤੇ ਇੰਨਾਂ ਸ਼ਿਕਾਇਤਾਂ ਦਾ ਫੈਸਲਾ ਤੁਰੰਤ ਭਗਵੰਤ ਮਾਨ ਆਪ ਆਪਣੀ ਨਿਗਰਾਨੀ ਹੇਠ ਕਰਨਗੇ ਤੇ ਨਾਲ ਈ ਭਗਵੰਤ ਮਾਨ ਦਾ ਐਲਾਨ ਏ ਕਿ ਕੋਈ ਵੀ ਇਮਾਨਦਾਰ ਮੁਲਾਜ਼ਮ-ਅਫਸਰ ਬਿਨਾਂ ਕਿਸੇ ਡਰ ਤੋਂ ਇਮਾਨਦਾਰੀ ਨਾਲ ਕੰਮ ਕਰਨ ਹੁਣ ਰਾਜਨੀਤਕ ਦਬਾਅ ਹੇਠ ਕਿਸੇ ਮੁਲਾਜ਼ਮ ਤੇ ਗਲਤ ਕਾਰਵਾਈ ਨਹੀਂ ਹੋਵੇਗੀ, ਜੇਕਰ ਇਹ ਸਾਰੀਆਂ ਗੱਲਾਂ ਇਮਾਨਦਾਰੀ ਨਾਲ ਲਾਗੂ ਹੋ ਜਾਣ ਤਾਂ ਵਾਕਈ ਇਹ ਇੱਕ ਇਤਿਹਾਸਕ ਫੈਸਲਾ ਏ।

ਸੰਨ 2000 ਦੇ ਲਾਗੇ-ਬੰਨੇ ਦੀ ਗੱਲ ਏ, ਭਾਰਤ ਦੀ ਕ੍ਰਿਕਟ ਟੀਮ ‘ਚ ਆਏ ਸਹਿਵਾਗ ਨੇ, ਤਾਬੜਤੋੜ ਓਪਨਿੰਗ ਕਰਨ ਦੇ ਨਾਲ ਹੀ,,, ਵਨਡੇ-ਟੇਸਟ ਹਰੇਕ ਪੱਧਰ ਤੇ ਅਟੈਕਿੰਗ ਖੇਡ ਦੀ ਅਜਿਹੀ ਨਵੀਂ ਪਿਰਤ ਸ਼ੁਰੂ ਕੀਤੀ ਕਿ ਦੁਨੀਆ ਦੀਆਂ ਸਾਰੀਆਂ ਟੀਮਾਂ ਨੂੰ ਆਪਣੀਆਂ ਨੀਤੀਆਂ ‘ਚ ਵੱਡੇ ਬਦਲਾਅ ਕਰਨੇ ਪਏ, ਸਹਿਵਾਗ ਵੀ ਅਕਸਰ ਈ ਪਹਿਲੀ ਬਾਲ ਦੀ ਸ਼ੁਰੂਆਤ ਚੌਕੇ-ਛੱਕੇ ਤੋਂ ਈ ਕਰਦਾ ਹੁੰਦਾ ਸੀ,,,,!

ਭਗਵੰਤ ਮਾਨ,, ਸਮਾਜਿਕ ਮੁੱਦਿਆਂ, ਖਾਸਕਰ ਸਿਸਟਮ ਦੇ ਧੁਰ-ਅੰਦਰ ਤੱਕ ਫੈਲੇ ਭ੍ਰਿਸ਼ਟਾਚਾਰ ਤੇ ਕਰਾਰੀ ਚੋਟ ਕਰਦੀ ਸਾਫ-ਸੁਥਰੀ ਪਰ ਬੇਹੱਦ ਪ੍ਰਭਾਵਸ਼ਾਲੀ ਕਾਮੇਡੀ ਕਾਰਨ ਮਕਬੂਲ ਚੇਹਰਾ, ਰਾਜਨੀਤੀ ‘ਚ ਪੀਪੀਪੀ ਤੇ ਫੇਰ ਆਮ ਆਦਮੀ ਪਾਰਟੀ ‘ਚ ਅਟੈਕਿੰਗ ਮੋਡ ਤੇ ਇੰਟਰੀ, ਸੰਸਦ ‘ਚ ਇਕੱਲੇ ਦਾ ਈ ਸੰਵੇਦਨਸ਼ੀਲ ਮੁੱਦਿਆਂ ਤੇ ਬੇਬਾਕ ਸੰਬੋਧਨ, ਮਜ਼ਬੂਤ ਹਾਕਮਾਂ ਦੇ ਸੰਸਦ ‘ਚ 300 ਤੋਂ ਵੱਧ ਕਹਿੰਦੇ-ਕਹਾਉਂਦੇ ਕਾਰਕੁੰਨਾਂ ਦੀ ਬੋਲਤੀ ਬੰਦ ਕਰਵਾ ਦਿੰਦਾ।...

ਹਾਲਾਂਕਿ ਵੱਡੇ ਵਿਵਾਦ ਵੀ ਹੋਏ, ਉਸਨੇ ਬਹੁਤ ਗਲਤੀਆਂ ਸ਼ਰੇਆਮ ਵੀ ਕੀਤੀਆਂ, ਕਈ ਤਰਾਂ ਦੇ ਹੋਰ ਦੋਸ਼ ਵੀ ਲੱਗੇ ਪਰ ਉਸਦੇ ਬਾਰੇ ਇੱਕ ਗੱਲ ਦੀ ਗਵਾਹੀ, ਉਸਦੇ ਸਾਥੀ, ਸਮਰਥਕ, ਪੂਰਾ ਪੰਜਾਬ ਤੇ ਦੇਸ਼ ਈ ਨਹੀਂ, ਉਸਦੇ ਕੱਟੜ ਵਿਰੋਧੀ ਵੀ ਭਰਦੇ ਨੇ ਕਿ ਉਹ ਇਮਾਨਦਾਰ ਹੈ।

ਅਖੀਰ ਲੰਬੇ ਉਤਾਰ-ਚੜਾਅ ਤੋਂ ਬਾਅਦ ਬੀਤੇ ਕੱਲ੍ਹ ਭਗਵੰਤ ਮਾਨ ਪੰਜਾਬ ਦਾ ਮੁੱਖਮੰਤਰੀ ਬਣਿਆ, ਬਤੌਰ ਮੁੱਖ ਮੰਤਰੀ ਅੱਜ ਪਹਿਲਾ ਦਿਨ ਤੇ ਭਗਵੰਤ ਮਾਨ ਨੇ ਅਨਿਲ ਕਪੂਰ ਦੀ ਫਿਲਮ ਨਾਇਕ ਵਾਂਗ,, ਪਹਿਲੀ ਬਾਲ ਤੇ ਈ ਛੱਕਾ ਮਾਰਨ ਦੀ ਕੋਸ਼ਿਸ਼ ‘ਚ, ਭ੍ਰਿਸ਼ਟਾਚਾਰ ਖਿਲਾਫ ਵੱਡੇ ਫੈਸਲਾ ਲੈਣ ਦਾ ਐਲਾਨ, ਦਰਅਸਲ ਲੋਕਾਂ ਨੇ ਭਗਵੰਤ ਮਾਨ- ਕੇਜਰੀਵਾਲ ਦੇ ਇਹਨਾਂ ਵਾਅਦਿਆਂ ਤੇ ਯਕੀਨ ਕਰਕੇ ਈ ਪਾਸਾ ਪਲਟਿਆ ਸੀ ਤੇ ਜੇਕਰ ਸਰਕਾਰ ਦਾ ਇਹ ਪਹਿਲਾ ਕਦਮ, ਸਹੀ ਢੰਗ ਨਾਲ ਨੇਪਰੇ ਚੜ੍ਹ ਗਿਆ ਤਾਂ ਵਾਕਈ ਬਹੁਤ ਹੀ ਸ਼ਲਾਘਾਯੋਗ ਹੋਵੇਗਾ, ਹਾਲਾਂਕਿ ਭਗਵੰਤ ਮਾਨ ਦੇ ਸਪੋਰਟਰਾਂ ਨੂੰ ਇੱਕ ਵੱਡਾ ਗਿਲਾ ਹੈ ਕਿ ਲੋਕ ਭਗਵੰਤ ਮਾਨ ਦੀ ਆਪ ਸਰਕਾਰ ਦੀ ਛੋਟੀ ਜਿਹੀ ਗਲਤੀ ਦੀ ਵੀ ਇੰਨੀ ਜਲਦੀ ਤੇ ਸਖਤ ਆਲੋਚਨਾ ਕਰਦੇ ਨੇ,,, ਸਾਥਿਓ ਇਸ ਦਾ ਕਾਰਨ ਇਹ ਏ ਕਿ ਲੋਕਾਂ ਨੇ ਦ੍ਰਾਵਿੜ ਨੂੰ ਨਹੀਂ, ਸਹਿਵਾਗ ਨੂੰ ਬੇਟਿੰਗ ਤੇ ਭੇਜਿਆ ਏ, ਨਾਲੇ ਭਗਵੰਤ ਮਾਨ ਦਾ ਆਪ ਦਾ ਕਹਿਣਾ ਏ,, ਆਪਾਂ ਪਹਿਲਾਂ ਈ ਬਹੁਤ ਲੇਟ ਹੋ ਚੁਕੇ ਆਂ, ਸਿਰਫ 70 ਸਾਲ,,,,,,। ।। ਅਸ਼ੋਕ ਸੋਨੀ ।।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)