More Punjabi Kahaniya  Posts
ਨਲਾਇਕ


ਉਹ ਸਭ ਤੋਂ ਨਿੱਕਾ ਸੀ..ਵੱਡੇ ਦੋਵੇਂ ਪੜ ਲਿਖ ਵਿਆਹ ਕਰਵਾ ਦੂਰ ਦੁਰਾਡੇ ਸੈੱਟ ਹੋ ਗਏ..ਨਿੱਕਾ ਜਜਬਾਤੀ ਵੀ ਸੀ..ਪੜ ਲਿਖ ਨਾ ਸਕਿਆ..ਮਾਂ ਪਿਓ ਦੀਆਂ ਝਿੜਕਾਂ ਹੀ ਖਾਂਦਾ ਰਿਹਾ..ਤਾਂ ਵੀ ਅਕਸਰ ਆਖਿਆ ਕਰਦਾ ਤੁਹਾਡੇ ਕੋਲ ਹੀ ਰਹਿਣਾ..ਮਾਪੇ ਜਦੋਂ ਵੀ ਜਿਕਰ ਕਰਦੇ ਸਿਰਫ ਵੱਡੇ ਦੋਹਾਂ ਦਾ ਹੀ ਜਿਕਰ ਕਰਦੇ..ਨਿੱਕੇ ਵੱਲੋਂ ਸਿਰਫ ਏਨਾ ਆਖਦੇ ਨਲਾਇਕ ਅਤੇ ਸਿੱਧੜ ਨਿੱਕਲਿਆ..!
ਅਖੀਰ ਨਿੱਕੇ ਨੂੰ ਪਿੰਡ ਘੱਲ ਦਿੱਤਾ..ਥੋੜੀ ਜੱਦੀ ਪੁਰਖੀ ਜਮੀਨ ਤੇ ਘਰ ਪਾ ਦਿੱਤਾ..ਅਖੇ ਇਸ ਖਾਤਿਰ ਨਮੋਸ਼ੀ ਸਹਿਣੀ ਪੈਂਦੀ..ਨਿੱਕਾ ਫੇਰ ਵੀ ਆਨੇ-ਬਹਾਨੇ ਸ਼ਹਿਰ ਮਿਲਣ ਆ ਜਾਂਦਾ..ਫੇਰ ਕਿਸੇ ਗੱਲੋਂ ਝਿੜਕਾਂ ਖਾ ਕੇ ਵਾਪਿਸ ਮੁੜ ਜਾਂਦਾ!
ਇੱਕ ਵੇਰ ਮਾਂ ਦੀ ਸਿਹਤ ਜਿਆਦਾ ਵਿਗੜ ਗਈ..ਵੱਡੇ ਦੋਹਾਂ ਨੂੰ ਸੁਨੇਹਾ ਘੱਲਿਆ..ਇੱਕ ਅਮਰੀਕਾ ਵਿਚ..ਦੂਜਾ ਛੁੱਟੀਆਂ ਮਨਾਉਣ ਕਿਧਰੇ ਹੋਰ ਗਿਆ ਹੋਇਆ ਸੀ..ਕਿਸੇ ਹੱਥ ਪੱਲਾ ਨਾ ਫੜਾਇਆ..!
ਨਿੱਕੇ ਨੂੰ ਖਬਰ ਲੱਗੀ..ਨੱਸਿਆ ਆਇਆ..ਮਾਂ ਨੂੰ ਹੋਸ਼ ਨਹੀਂ ਸੀ..ਪਿਓ ਨੂੰ ਨਮੋਸ਼ੀ ਹੋਈ..ਵੱਡਿਆਂ ਦੋਹਾਂ ਤੇ ਜਿਹਨਾਂ ਤੇ ਮਾਣ ਸੀ ਓਹਨਾ ਤੇ ਸ਼ਕਲ ਤੱਕ ਨਹੀਂ ਵਿਖਾਈ ਤੇ ਨਲਾਇਕ ਸਮਝਿਆ ਜਾਂਦਾ ਪੱਕੇ ਡੇਰੇ ਲਾ ਬੈਠ ਗਿਆ ਸੀ..ਫੇਰ ਮਾਂ ਨੇ ਥੋੜੀ ਹੋਸ਼ ਕੀਤੀ ਤੇ ਵਾਪਿਸ ਪਿੰਡ ਪਰਤ ਗਿਆ..ਮੁੜਿਆ ਤੇ ਮਾਂ ਪੈਰਾਂ ਸਿਰ ਹੋ ਗਈ ਸੀ..ਛੁੱਟੀ ਦਵਾਈ..ਪਤਾ ਲੱਗਾ...

ਹਸਪਤਾਲ ਦਾ ਸਾਰਾ ਬਿੱਲ ਕਿਸੇ ਨੇ ਚੁਕਾ ਦਿੱਤਾ ਸੀ..ਦੋਵੇਂ ਸਮਝਦੇ ਰਹੇ ਜਰੂਰ ਬਾਹਰੋਂ ਘੱਲੇ ਹੋਣੇ!
ਇੱਕ ਦਿਨ ਪਤਾ ਲੱਗਾ ਕਿਧਰੇ ਚਲਾ ਗਿਆ ਸੀ..ਪਿੰਡ ਵਾਲਾ ਘਰ ਅਤੇ ਜਮੀਨ ਗਹਿਣੇ ਪਾ ਕੇ..ਅਖੇ ਗਹਿਣੇ ਪਈ ਛੁਡਾਉਣ ਲਈ ਪੈਸੇ ਇੱਕਠੇ ਕਰਨੇ..ਆੜਤੀਆਂ ਦੱਸਣ ਲੱਗਾ ਕੇ ਆਖਦਾ ਸੀ ਕੇ ਮਾਂ ਦੇ ਇਲਾਜ ਲਈ ਪੈਸੇ ਚਾਹੀਦੇ ਨੇ..!
ਪਿਓ ਦੇ ਹੰਝੂ ਵਗ ਤੁਰੇ..ਕਮਲਾ ਨਲਾਇਕ ਹੀ ਨਹੀਂ ਝੂਠਾ ਵੀ ਨਿੱਕਲਿਆ..ਏਨਾ ਕੁਝ ਕਰ ਗਿਆ ਦੱਸਿਆ ਤੱਕ ਨਹੀਂ..!
ਦੋਸਤੋ ਵਾਰਤਕ ਥੋੜਾ ਫਿਲਮੀਂ ਜਿਹਾ ਲੱਗਦਾ ਪਰ ਮੈਂ ਐਸੇ ਕਿੰਨੇ ਸਾਰੇ ਨਲਾਇਕਾਂ ਨੂੰ ਜਾਣਦਾ ਹਾਂ ਜੋ ਬੇਸ਼ੱਕ ਪੜੇ ਲਿਖੇ ਤੇ ਘੱਟ ਹੁੰਦੇ ਪਰ ਗਿੱਲੀਆਂ ਅੱਖੀਆਂ ਪੜਨ ਦਾ ਸਲੀਕਾ ਭਲੀਭਾਂਤ ਜਾਣਦੇ ਨੇ..ਤਾਂ ਹੀ ਅਕਸਰ ਵਗਦੇ ਹੋਏ ਹੰਝੂਆਂ ਨਾਲ ਗੱਲੀ ਲੱਗ ਜਾਂਦੈ ਨੇ..ਉਹ ਹੰਝੂ ਜਿਹੜੇ ਭਾਵੇਂ ਆਪਣਿਆਂ ਦੀਆਂ ਅੱਖੀਆਂ ਵਿਚੋਂ ਡਿੱਗੇ ਹੋਣ ਜਾਂ ਫੇਰ ਬੇਗਾਨਿਆਂ ਦੀਆਂ ਵਿਚੋਂ..ਕਮਲਿਆਂ ਨੂੰ ਆਪਣਿਆਂ ਬੇਗਾਨਿਆਂ ਵਿਚ ਫਰਕ ਵੀ ਨਹੀਂ ਦਿਸਦਾ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)