More Punjabi Kahaniya  Posts
ਦਾਰਜੀ (ਭਾਗ 4 )


ਤਿੰਨਾਂ ਭੈਣ ਭਰਾਵਾਂ ਦਾ ਆਪਸ ਵਿੱਚ ਬਹੁਤ ਹੀ ਪਿਆਰ ਸੀ | ਤਿੰਨੋਂ ਇਕੱਠੇ ਹੱਸਦੇ ਖੇਡਦੇ ਸੋਂਦੇ ਸੀ | ਰਾਜੀ ਅਤੇ ਜੱਗੀ ਦੋਵੇਂ ਹੀ ਪੜਨ ਵਿੱਚ ਬਹੁਤ ਹੁਸ਼ਿਆਰ ਸਨ | ਸਮਾਂ ਆਪਣੀ ਚਾਲੇ ਚੱਲਦਾ ਗਿਆ | ਜੱਗੀ ਪੜ ਲਿਖ ਕੇ ਇੰਜੀਨਿਅਰ ਲੱਗ ਗਿਆ ਹੈ ਤੇ ਰਾਜੀ ਦੀ ਇੱਕ ਚੰਗੇ ਬੈਂਕ ਵਿੱਚ ਨੌਕਰੀ ਲੱਗ ਗਈ ਹੈ |

ਘਰ ਦੇ ਹਾਲਾਤ ਵੀ ਹੋਰ ਸੁਧਰ ਗਏ ਹਨ | ਜੱਗੀ ਨੇ ਨਵੀਂ ਕਾਰ ਕੱਢਵਾ ਲਈ ਹੈ | ਦਾਰਜੀ ਨੇ ਵੀ ਸਕੂਟਰ ਲੈ ਲਿਆ ਹੈ |

ਜੀਤੋ ਸਵੇਰੇ ਉੱਠ ਚੁੱਲਾ ਚੌਂਕਾ ਸਾਂਭਦੀ | ਤੇ ਸਭ ਨੂੰ ਦਫ਼ਤਰ ਲਈ ਤੋਰਦੀ | ਬਾਕੀ ਸਾਰਾ ਦਿਨ ਕੰਮ ਨਿਪਟਾ ਕੇ ਨਿਹਾਲ ਕੌਰ ਨਾਲ ਕਰੌਸ਼ੀਆ ਚਲਾਉਣਾ ਸਿੱਖਦੀ ਬਹੁਤ ਹੀ ਪਿਆਰੇ ਪਿਆਰੇ ਸਵੈਟਰ ਰੁਮਾਲ ਆਦਿ ਬਣਾਉਂਦੀ , ਤੇ ਚੱਦਰਾਂ ਤੇ ਸੋਹਣੇ ਸੋਹਣੇ ਫ਼ੁੱਲ ਬੂਟੇ ਪਾਉਣੇ ਸਿੱਖਦੀ ਰਹਿੰਦੀ |

ਸ਼ਾਮ ਨੂੰ ਰਾਜੀ ਵੀ ਦਫ਼ਤਰੋਂ ਆ ਜੀਤੋ ਨਾਲ ਕੰਮ ਚ ਹੱਥ ਵਟਾਉਂਦੀ ਤੇ ਰਾਤ ਦੇ ਫ਼ੁਲਕੇ ਲਾਹ ਦਿੰਦੀ ਤੇ ਭਾਂਡੇ ਸਾਫ਼ ਕਰਵਾਉਂਦੀ |

” ਦਾਰਜੀ , ਦਾਰਜੀ ਹੁਣ ਤੁਸੀਂ ਨੌਕਰੀ ਛੱਡ ਦਿਉ | ” ਰਾਤ ਨੂੰ ਸੌਣ ਵੇਲੇ ਦੁੱਧ ਦਾ ਗਿਲਾਸ ਫੜਾਉਂਦੀ ਜੀਤੋ ਜੋਗਿੰਦਰ ਨੂੰ ਬੋਲੀ | ” ਪੁੱਤ ਤੇਰੇ ਤੇ ਰਾਜੀ ਦੇ ਹੱਥ ਪੀਲੇ ਕਰ ਫਿਰ ਮੈਂ ਸਾਰਾ ਦਿਨ ਘਰੇ ਹੀ ਤਾਂ ਰਿਹਾ ਕਰਨਾ |” ਜੋਗਿੰਦਰ ਜੀਤੋ ਤੋਂ ਦੁੱਧ ਦਾ ਗਿਲਾਸ ਫੜਦਿਆਂ ਬੋਲਿਆ | ” ਦਾਰਜੀ ਤੁਸੀਂ ਵੀ ਨਾ … ” ਜੀਤੋ ਸ਼ਰਮਾ ਗਈ |

” ਦਾਰਜੀ ਪਹਿਲਾਂ ਮੈਂ ਜੱਗੀ ਦਾ ਵਿਆਹ ਹੱਥੀਂ ਕਰੂੰ |” ਜੀਤੀ ਸੰਗਦੀ ਸੰਗਦੀ ਲੱਤਾਂ ਘੁੱਟਦੀ ਬੋਲੀ | ” ਜੀਤੋ ਦਾਰਜੀ ਦੀ ਰੋਟੀ ਦਾ ਇੰਤਜ਼ਾਮ ਕਰਨਾ ਚਾਹੁੰਦੀ ਸੀ | ਬੜਾ ਸਿਆਣਾ ਹੋ ਗਿਆ ਮੇਰਾ ਪੁੱਤ … ਅੱਛਾ , ਜਿਵੇਂ ਮੇਰਾ ਪੁੱਤ ਕਹੂੰ ਉੱਦਾਂ ਕਰ ਲਵਾਂਗੇ …” ਦਾਰਜੀ ਨੇ ਹੱਸਦਿਆਂ ਹੋਇਆ ਸਿਰ ਪਲੋਸਦਿਆਂ ਕਿਹਾ |

ਚੰਗੇ ਸੰਸਕਾਰੀਂ ਤੇ ਮਿੱਠੜੇ ਸੁਭਾਅ ਹੋਣ ਕਾਰਨ ਆਸਿਓਂ ਪਾਸਿਓਂ ਚੰਗੇ ਚੰਗੇ ਸਾਕ ਆਉਣੇ ਸ਼ੁਰੂ ਹੋ ਗਏ | ਘਰ ਵਿੱਚ ਫਿਰ ਖੁਸ਼ੀਆਂ ਨੱਚਣ ਲੱਗੀਆਂ | ਪਹਿਲਾਂ ਜੱਗੀ ਲਈ ਕੁੜੀ ਪਸੰਦ ਕੀਤੀ ਗਈ | ਚੰਗੇ ਘਰ ਦੀ ਪੜੀ ਲਿਖੀ ਸਿਆਣੀ ਕੁੜੀ ਮਿਲ ਗਈ ਸੀ | ਚੰਗਾ ਜਿਹਾ ਦਿਨ ਵੇਖ ਕੇ ਵਿਆਹ ਧਰ ਦਿੱਤਾ ਗਿਆ |

ਜੀਤੋ ਤੇ ਰਾਜੀ ਨੂੰ ਤਾਂ ਚਾਅ ਹੀ ਚੜ ਗਿਆ | ਮਸਾਂ ਮਸਾਂ ਵਿਹੜੇ ਚ ਖੁਸ਼ੀਆਂ ਨੇ ਪੈਰ ਪਾਇਆ ਸੀ | ਹੱਥੀਂ ਸਾਰੀ ਖਰੀਦਾਰੀ ਕੀਤੀ | ਪੂਰੇ ਘਰ ਨੂੰ ਦੁਲਹਨ ਦੀ ਤਰਾਂ ਸਜਾਇਆ ਗਿਆ | ਜੀਤੋ ਨੇ ਸਾਰੇ ਮਾਵਾਂ ਵਾਲੇ ਚਾਅ ਪੂਰੇ ਕੀਤੇ |
ਜਾਗੋ ਵਾਲੇ ਦਿਨ ਤਾਂ ਨੱਚ ਨੱਚ ਧਰਤੀ ਹਿਲਾ ਦਿੱਤੀ ਸੀ ਦੋਨਾਂ ਨੇ |

ਨਵੀਂ ਵਿਆਹੀ ਵੀ ਆਉਂਦਿਆ ਹੀ ਸਭ ਨਾਲ ਘਰ ਚ ਰਚਮਿਚ ਗਈ ਸੀ | ਸਕੀਆਂ ਭੈਣਾਂ ਦੀ ਤਰਾਂ ਰਹਿੰਦੀਆਂ ਸਨ ਨਨਾਣ ਭਰਜਾਈਆਂ | ਪਤਾ ਵੀ ਨਹੀਂ ਲੱਗਾ ਕਿ ਵਿਆਹ ਨੂੰ ਕਿੰਝ ਤਿੰਨ ਮਹੀਨੇ ਵੀ ਨਿਕਲ ਗਏ |

ਇੱਕ ਸਵੇਰ ਲੁਧਿਆਣੇ ਤੋਂ ਜੀਤੋ ਲਈ ਰਿਸ਼ਤਾ ਆਇਆ |
ਮੁੰਡਾ ਸੋਹਣਾ ਉੱਚਾ ਲੰਬਾ, ਖਾਂਦੇ ਪੀਂਦੇ ਘਰ ਦਾ ਸੀ | ਦੇਖ ਦਿਖਾਵ ਕਰਕੇ ਸਾਰਿਆਂ ਤੇ ਜੀਤੋ ਦੀ ਸਲਾਹ ਲੈ ਦਾਰਜੀ ਨੇ ਮੁੰਡੇ ਵਾਲਿਆਂ ਨੂੰ ਰਿਸ਼ਤੇ ਲਈ ਹਾਂ ਕਰ ਦਿੱਤੀ |

ਉੱਧਰੋਂ...

ਰਾਜੀ ਨਾਲ ਬੈਂਕ ਵਿੱਚ ਨੌਕਰੀ ਕਰਦਾ ਮੁੰਡਾ ਰਾਜੀ ਨੂੰ ਬਹੁਤ ਪਸੰਦ ਕਰਦਾ ਸੀ | ਪਹਿਲੀ ਨਜ਼ਰੇ ਹੀ ਚੁਲਬੁਲੀ ਪਿਆਰੀ ਜਿਹੀ ਰਾਜੀ ਉਹਦੇ ਦਿਲ ਚ ਉਤਰ ਗਈ ਸੀ | ਬਹੁਤ ਸਾਊ ਮੁੰਡਾ ਸੀ ਨਾ ਖਾਂਦਾ ਨਾ ਪੀਂਦਾ ਸੀ |

ਰਾਜੀ ਵੀ ਉਸਨੂੰ ਅੰਦਰੋਂ ਅੰਦਰੀਂ ਪਸੰਦ ਕਰਦੀ ਸੀ | ਇੱਕ ਦਿਨ ਉਸਨੇ ਇਕੱਠੇ ਚਾਹ ਪੀਂਦਿਆ ਰਾਜੀ ਦੇ ਹੱਥ ਤੇ ਹੱਥ ਧਰਦਿਆਂ ਕਿਹਾ, ” ਰਾਜੀ ਮੈਂ ਤੁਹਾਨੂੰ ਬਹੁਤ ਪਸੰਦ ਕਰਦਾ ਹਾਂ ਤੇ ਤੁਹਾਡੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਹਾਂ | ” ਰਮਨ ਦੀ ਗੱਲ ਸੁਣ ਕੇ ਤਾਂ ਰਾਜੀ ਦੇ ਪੈਰਾਂ ਥੱਲੋਂ ਜ਼ਮੀਨ ਹੀ ਖਿਸਕ ਗਈ |

ਤਾਂ ਰਾਜੀ ਨੇ ਨੀਵੀਂ ਪਾ ਕਿਹਾ ,” ਰਮਨ …ਇਸ ਲ਼ਈ ਤੁਹਾਨੂੰ … ਮੇਰੇ ਘਰ ਆ ਕੇ ਮੇਰੇ ਦਾਰਜੀ ਨਾਲ …ਗੱਲ ਕਰਨੀ ਹੋਵੇਗੀ | ਜੇ … ਜੇ ਉਹ ਮੰਨ ਗਏ … ਤਾਂ ਫਿਰ ਮੈਨੂੰ … ਵੀ ਕੋਈ ਇਤਰਾਜ਼ ਨਹੀਂ | ”

ਆਉਂਦੇ ਐਤਵਾਰ ਹੀ ਰਮਨ ਆਪਣੇ ਘਰਦਿਆਂ ਨੂੰ ਨਾਲ ਲੈ ਕੇ ਰਾਜੀ ਦਾ ਹੱਥ ਮੰਗਣ ਉਹਦੇ ਘਰੇ ਆ ਪਹੁੰਚਿਆ | ਚੰਗਾ ਉੱਚਾ ਲੰਬਾ ਸਿਰ ਤੇ ਸੋਹਣੀ ਜਿਹੀ ਦਸਤਾਰ ਸਜਾਈ ਰਮਨ ਨੇ ਦਾਰਜੀ ਦਾ ਪਹਿਲੀ ਦਿੱਖ ਚ ਹੀ ਦਿਲ ਜਿੱਤ ਲਿਆ |

ਰਮਨ ਦੇ ਘਰ ਦੇ ਵੀ ਰਾਜੀ ਨੂੰ ਦੇਖ ਖੁਸ਼ ਹੋ ਗਏ | ਰਮਨ ਦੀ ਨਿੱਕੀ ਭੈਣ ਤਾਂ ਰਾਜੀ ਨੂੰ ਗਲਵੱਕੜੀ ਪਾ ਲਿਪਟ ਹੀ ਗਈ | ” ਮੇਰੇ ਵੀਰੇ ਦੀ ਪਸੰਦ ਤਾਂ ਬਹੁਤ ਹੀ ਸੋਹਣੀ ਹੈ …ਜੇ ਕਹੇ ਤਾਂ ਵੀਰੇ ਅੱਜ ਹੀ ਭਾਬੋ ਨੂੰ ਘਰੇ ਲੈ ਚੱਲੀਏ …” ਰਮਨ ਨੂੰ ਟਿੱਚਰ ਕਰਦੀ ਬੋਲੀ |

” ਲੈ … ਲੈ …ਅੱਜ ਹੀ ਕਿਵੇਂ … ਲੈ ਚੱਲੀਏ ??? ” ਅੰਦਰੋਂ ਅੰਦਰੀਂ ਰਮਨ ਦੇ ਮਨ ਚ ਲੱਡੂ ਫੁੱਟ ਰਹੇ ਸਨ | ਸ਼ਰਮਾਉਂਦਾ ਹੋਇਆ ਰਾਜੀ ਵੱਲ ਵੇਖਦਾ ਬੋਲਿਆ | ” ਲੈ… ਬੈਂਡ ਬਾਜੇ ਨਾਲ ਧੂਮਧਾਮ ਨਾਲ ਬਰਾਤ …ਲੈ ਕੇ ਆਵਾਂਗੇ ਅਸੀਂ …” ਰਮਨ ਦੀ ਬੀਜੀ ਰਾਜੀ ਦਾ ਮੂੰਹ ਚੁੰਮਦੀ ਹੋਈ ਬੋਲੀ |

ਦਾਰਜੀ ਨੇ ਘਰਦਿਆਂ ਨਾਲ ਸਲਾਹ ਮਸ਼ਵਰਾ ਕਰ ਮੁੰਡੇ ਵਾਲਿਆਂ ਨੂੰ ਹਾਂ ਕਰ ਦਿੱਤੀ ਤਾਂ ਰਮਨ ਦੇ ਦਾਰਜੀ ਨੇ ਜੋਗਿੰਦਰ ਦੇ ਗਲੇ ਲੱਗ ਰਿਸ਼ਤਾ ਪੱਕਾ ਹੋਣ ਤੇ ਮੁਬਾਰਕਬਾਦ ਦਿੱਤੀ | ਜੱਗੀ ਦੀ ਵਹੁਟੀ ਸਿਮਰ ਨੇ ਜਲਦੀ ਨਾਲ ਮਿਠਾਈ ਲਿਆ ਸਭ ਦਾ ਮੂੰਹ ਮਿੱਠਾ ਕਰਾਇਆ |

ਕੱਤਕ ਮਹੀਨੇ ਦੇ ਦੂਜੇ ਹਫ਼ਤੇ ਜੀਤੋ ਤੇ ਰਾਜੀ ਦੋਨਾਂ ਦਾ ਇੱਕੋ ਦਿਨ ਦਾ ਵਿਆਹ ਧਰ ਦਿੱਤਾ | ਦਾਰਜੀ ਅੱਜ ਬਹੁਤ ਖੁਸ਼ ਨੇ |
ਜਿੱਦਾਂ ਅੱਜ ਸਾਰੇ ਜਹਾਨ ਦੀਆਂ ਖੁਸ਼ੀਆਂ ਮਿਲ ਗਈਆਂ ਹੋਣ |
ਆਪਣੇ ਕਮਰੇ ਚ ਆ ਸ਼ਰਨ ਦੀ ਤਸਵੀਰ ਵੱਲ ਤੱਕ ” ਲੈ ਸ਼ਰਨ… ਬਹੁਤ ਬਹੁਤ ਮੁਬਾਰਕਾਂ ਹੋਣ ਤੈਨੂੰ …ਅੱਜ ਤੇਰੀਆਂ ਲਾਡਲੀਆਂ ਧੀਆਂ ਦਾ ਵਿਆਹ ਪੱਕਾ ਹੋ ਗਿਆ …ਦੋਨਾਂ ਦੀ ਪਸੰਦ ਦੇ ਤੇ ਬਹੁਤ ਹੀ ਚੰਗੇ ਪਾ੍ਹੁਣੇ ਮਿਲ ਗਏ ਨੇ …ਬਹੁਤ ਹੀ ਖੁਸ਼ ਨੇ ਦੋਨੋਂ | ” ਬੋਲਦੇ ਬੋਲਦੇ ਦਾਰਜੀ ਦਾ ਮਨ ਭਰ ਆਇਆ |

ਕਹਾਣੀ ਦਾ ਆਖਰੀ ਭਾਗ ਕੱਲ ਨੂੰ ਜੀ…

ਰਜਿੰਦਰ ਰੇਨੂੰ

...
...



Related Posts

Leave a Reply

Your email address will not be published. Required fields are marked *

3 Comments on “ਦਾਰਜੀ (ਭਾਗ 4 )”

  • Very very imotional and nice story
    Bhaine , pramatma eda hi tuhanu te tuhadi kalam nu chardi Kalaa bakhshe 🙏

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)