More Punjabi Kahaniya  Posts
ਤਿਰੰਗਾ


ਮੈਂ ਤੇਈ ਸਾਲਾਂ ਬਾਅਦ ਆਪਣੀ ਇਕ ਫ਼ੌਜਣ ਸਹੇਲੀ ਦੇ ਘਰ ਗਈ, ਅਸੀਂ ਆਪਣੀਆਂ ਫੌਜ ਦੀਆਂ ਕਈ ਯਾਦਾਂ ਤਾਜ਼ਾ ਕੀਤੀਆਂ। ਖਾਣਾ ਖਾਣ ਤੋਂ ਬਾਅਦ ਉਹ ਮੈਨੂੰ ਕਹਿੰਦੀ ਏ ਚੱਲ ਆਜਾ ਬਾਹਰ ਲਾਅਨ ਵਿੱਚ ਬੈਠੀਏ। ਵੱਡੀਆਂ ਵੱਡੀਆਂ ਚੱਟਾਨਾਂ ਦੀ ਪਹਾੜੀ ਉੱਤੇ ਉਸਦਾ ਘਰ ਸੀ। ਜਿਉਂ ਹੀ ਮੈਂ ਕਮਰੇ ਵਿਚੋਂ ਵਰਾਂਡੇ ਰਾਹੀਂ ਲਾਅਨ ਵਿਚ ਆਈ, ਸਾਮਣੇ ਦੂਜੀ ਪਹਾੜੀ ਉੱਤੇ ਤਿਰੰਗਾ ਝੂਲ ਰਿਹਾ ਸੀ। ਦੇਖ ਕੇ ਮਨ ਨੂੰ ਇਕ ਖੁਮਾਰ ਜਿਹਾ ਚੜ੍ਹ ਗਿਆ, ਹਵਾ ਨਾਲ ਅਠਖੇਲੀਆਂ ਕਰਦਾ ਕਿੰਨਾ ਪਿਆਰਾ ਲੱਗ ਰਿਹਾ ਸੀ ਤੇ ਮੈਂ ਉਥੇ ਖੜ੍ਹੀ ਉਸ ਨੂੰ ਕਿੰਨਾ ਚਿਰ ਨਿਹਾਰਦੀ ਰਹੀ। ਮੈਂ ਖੁਸ਼ੀ ਦੇ ਮਾਰੇ ਉਸ ਨੂੰ ਕਿਹਾ ਤੂੰ ਇੰਨੀ ਕਿਸਮਤ ਵਾਲੀ ਹੈ ਸਾਰਾ ਦਿਨ ਇਸ ਨੂੰ ਵੇਖਦੀ ਹੈ, ਜਦੋਂ ਵੀ ਮਨ ਉਦਾਸ ਹੁੰਦਾ ਹੋਵੇਗਾ ਇਸ ਨੂੰ ਲਹਿਰਾਉਦੇ ਦੇਖ ਕੇ ਇਕ ਨਵੀਂ ਊਰਜਾ ਪੈਦਾ...

ਹੁੰਦੀ ਹੋਵੇਗੀ। ਤਿਰੰਗਾ ਭਾਰਤੀ ਲੋਕਤੰਤਰ ਦੀ ਪਹਿਚਾਣ ਹੈ।
ਹਵਾ ਬਹੁਤ ਤੇਜ਼ ਚੱਲ ਰਹੀ ਸੀ , ਕੁਝ ਚਿਰ ਮਗਰੋਂ ਉਹ ਥੋੜ੍ਹਾ ਜਿਹਾ ਫਟ ਗਿਆ, ਮੈਂ ਵੇਖਿਆ ਫੌਜੀਆਂ ਨੇ ਉਸ ਨੂੰ ਝੱਟ ਬਦਲ ਕੇ ਫਿਰ ਚੜ੍ਹਾ ਦਿੱਤਾ । ਦੇਸ਼ ਜਾਂ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਤੁਹਾਨੂੰ ਲਹਿਰਾਉਦਾ ਹੋਇਆ ਆਪਣਾ ਤਿਰੰਗਾ ਦਿੱਖ ਜਾਵੇ ਅਤੇ ਉਸ ਨੂੰ ਦੇਖ ਕੇ ਪੈਦਾ ਹੋਇਆ ਅਹਿਸਾਸ ਹੀ ਸਬੂਤ ਹੈ, ਅਸੀਂ ਆਪਣੇ ਦੇਸ਼ ਨੂੰ ਕਿੰਨਾ ਪਿਆਰ ਕਰਦੇ ਹਾਂ।ਦੇਸ਼ ਭਗਤੀ ਸਾਡੇ ਖੂਨ ਵਿਚ ਹੈ ਇਸ ਵਾਸਤੇ ਕਿਸੇ ਨੂੰ ਸਬੂਤ ਦੇਣ ਦੀ ਲੋੜ ਨਹੀਂ।
ਰਿਪਜੀਤ ਕੌਰ ਸੋਨੀ ਬੱਗਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)