😁ਚੱਲ ਮੁੜ ਚੱਲ😁
ਕੱਲ੍ਹ ਬਾਪੂ ਜੀ ਨੇ ਪੋਤੇ ਨੂੰ ਆਥਣੇ ਚਾਰ ਕੁ ਵਜੇ ਆਵਾਜ਼ ਮਾਰਕੇ ਕਿਹਾ ਵੀ ਮੈਨੂੰ ਬਾਜਾਰ ਲੈ ਚੱਲ ਦਵਾਈਆਂ ਤੇ ਕੁੱਝ ਸਮਾਨ ਲੈ ਕੇ ਆਉਣਾ ਹੈ। ਚੱਲੋ ਜੀ ਦੋਹੇਂ ਚੱਲ ਪਏ ਸਕੂਟਰ ਤੇ ਬਹਿ ਬਾਜਾਰ ਨੂੰ, ਅੱਗੇ ਬੱਸ ਸਟੈਂਡ ਕੋਲ ਬਹੁਤ ਜਿਆਦਾ ਜਾਮ ਲੱਗ ਗਿਆ ਤੇ ਇਕ ਬੰਦੇ ਨੇ ਰੌਂਗ ਸਾਇਡ ਸਕੂਟਰ ਲਿਆ ਵਾੜਿਆ। ਕਾਕਾ ਜੀ ਨਾਲ ਓਸ ਦੀ ਕਾਫੀ ਗਰਮਾ ਗਰਮੀ ਹੋ ਗਈ ਤੇ ਬਾਪੂ ਜੀ ਹੌਲੀ ਹੌਲੀ ਕਾਕੇ ਨੂੰ ਕਹਿਣ ਵੀ ਤੂੰ ਨਾ ਲੜ ਛੱਡ ਪਰੇ। ਉਤੋਂ ਉਹ ਬੰਦਾ ਵੀ ਵਾਹਵਾ ਬੋਲੇ।
ਚੱਲੋ ਜੀ ਰੌਲਾ ਨਿਪਟਾ ਦੋਵੇਂ ਜਣੇ ਪਹਿਲੀ ਦੁਕਾਨ ਤੋਂ ਸੌ ਪੰਜਾਹਾਂ...
ਦਾ ਨਿੱਕ-ਸੁੱਕ ਦੋ ਕੁ ਮਿੰਟਾਂ ‘ਚ ਲੈ ਬਾਹਰ ਆ ਗਏ। ਕਾਕਾ ਜੀ ਬਾਪੂ ਜੀ ਨੂੰ ਪੁੱਛਦੇ ਆ,” ਦਾਦਾ ਜੀ! ਦਵਾਈ ਕਿਥੋਂ ਲੈਣੀ ਆ?” ਦਾਦਾ ਜੀ ਬੋਲੇ,” ਕਿਤੋਂ ਨੀਂ ਲੈਣੀ ਚੱਲ ਮੁੜ ਚੱਲ।” ਕਾਕਾ ਜੀ,”ਕਿਉਂ! ਨਾਲੇ ਤੁਸੀਂ ਕਹਿੰਦੇ ਸੀ ਦਵਾਈ ਜ਼ਰੂਰੀ ਆ।” ਦਾਦਾ ਜੀ ਕਹਿੰਦੇ,” ਜਿਸ ਤੋਂ ਮੈਂ ਦਵਾਈ ਲੈਣੀ ਸੀ ਉਹਨੂੰ ਤਾਂ ਤੂੰ ਦਵਾਈ ਦੇਕੇ (ਲੜ ਕੇ) ਹੁਣੇ ਤੋਰਿਆ।”
ਫੇਰ ਭਾਈ ਦੋਵੇਂ ਘਰ ਆ ਗਏ ਤੇ ਦਵਾਈ ‘ਨੇਰੇ ਜਿਹੇ ਮੈਂ ਲਿਆਇਆ।
ਡਾ• ਪਰਮਜੀਤ ਸਿੰਘ ਭੋਗਲ