More Punjabi Kahaniya  Posts
ਸਭ ਤੋਂ ਬੇਕਾਰ ਦਿਨ


ਪਤਾ ਹੀ ਨੀ ਲੱਗਾ ਕਦੋਂ ਪੱਕੀ ਸਹੇਲੀ ਨੂੰ ਦੁਸ਼ਮਣ ਮਿਥ ਉਸ ਨਾਲ ਖ਼ਾਰ ਖਾਣ ਲੱਗੀ..!
ਸ਼ਇਦ ਇਹ ਸਭ ਕੁਝ ਓਦੋ ਸ਼ੁਰੂ ਹੋਇਆ ਜਦੋਂ ਉਹ ਮੈਥੋਂ ਵਧੀਆ ਘਰ ਵਿਆਹੀ ਗਈ..ਉਸਦਾ ਘਰਵਾਲਾ ਵੀ ਮੇਰੇ ਵਾਲੇ ਨਾਲੋਂ ਕੀਤੇ ਵੱਧ ਮੂੰਹ ਮੱਥੇ ਲੱਗਦਾ ਸੀ..!
ਸ਼ੁਰੂ ਵਿਚ ਉਸ ਪ੍ਰਤੀ ਆਪਣੇ ਇਹ ਇਹਸਾਸ ਮੈਂ ਦਿੱਲ ਅੰਦਰ ਦੱਬ ਕੇ ਰੱਖਦੀ..ਪਰ ਮਗਰੋਂ ਇਹ ਸਭ ਕੁਝ ਖੁੱਲ੍ਹਮ-ਖੁੱਲ੍ਹਾ ਜਾਹਿਰ ਹੋਣ ਲੱਗਾ..!
ਹਮੇਸ਼ਾਂ ਕੋਸ਼ਿਸ਼ ਰਹਿੰਦੀ ਕੇ ਆਪਣੇ ਬਾਰੇ ਹਰ ਚੰਗੀ ਗੱਲ ਦਾ ਸਭ ਤੋਂ ਪਹਿਲਾ ਉਸਨੂੰ ਪਤਾ ਲੱਗੇ..ਅਤੇ ਹਰ ਬੁਰੀ ਚੀਜ ਉਸਤੋਂ ਲੁਕੀ ਰਹੇ..!
ਉਸਦੇ ਚੇਹਰੇ ਤੇ ਸਾੜੇ ਅਤੇ ਹੀਣ-ਭਾਵਨਾ ਵਾਲੇ ਇਹਸਾਸ ਵੇਖਣਾ ਮੇਰੀ ਜਿੰਦਗੀ ਦਾ ਇੱਕੋ ਇੱਕ ਮਕਸਦ ਬਣ ਗਿਆ ਸੀ..ਹਰ ਵੇਲੇ ਕਨਸੋਆਂ ਲੈਂਦੀ ਰਹਿੰਦੀ..ਉਸਦੇ ਬੱਚੇ ਕੀ ਕਰਦੇ ਨੇ..ਫੇਰ ਓਹਨਾ ਦਾ ਆਪਣਿਆਂ ਨਾਲ ਮੁਕਾਬਲਾ ਕਰਦੀ..!
ਪਾਰਟੀਆਂ ਤਿਥ-ਤਿਓਹਾਰਾਂ ਅਤੇ ਆਮ ਗੱਲਬਾਤ ਵਿਚ ਉਸਦੀ ਨਿੰਦਿਆਂ ਸੁਣਨੀ ਵਧੀਆ ਲੱਗਦੀ..ਇੰਝ ਲੱਗਦਾ ਮਨ ਤੋਂ ਕੋਈ ਵੱਡਾ ਬੋਝ ਉੱਤਰ ਰਿਹਾ ਹੋਵੇ..!
ਮੇਰੀ ਇਸ ਸੋਚ ਦੇ ਉਲਟ ਉਹ ਅਤੇ ਉਸਦਾ ਪਰਿਵਾਰ ਤਰੱਕੀ ਕਰ ਮੈਥੋਂ ਕਿੰਨਾ ਅੱਗੇ ਨਿੱਕਲ ਗਿਆ..!
ਫੇਰ ਸੋਚ ਏਨੀ ਨਿੱਘਰ ਗਈ ਕੇ ਅਕਸਰ ਹੀ ਖਿਆਲ ਆਉਂਦੇ ਕਾਸ਼ ਉਸ ਨੂੰ ਕੋਈ ਬਿਮਾਰੀ ਹੀ ਲੱਗ ਜਾਵੇ..ਮੈਨੂੰ ਛੋਟੇ ਹੋਣ ਦਾ ਇਹਸਾਸ ਕਰਾਉਣ ਵਾਲੀ ਨੂੰ ਹੁਣ ਮਰ ਹੀ ਜਾਣਾ ਚਾਹੀਦਾ..!
ਫੇਰ ਇੱਕ ਦਿਨ ਵਾਕਿਆ ਹੀ ਖਬਰ ਆ ਗਈ..ਉਸਨੂੰ ਕੈਂਸਰ ਸੀ..ਨਾਮੁਰਾਦ ਆਖਰੀ ਸਟੇਜ ਵਾਲਾ..!
ਫੇਰ ਜਿਸ ਦਿਨ ਉਸਦਾ ਸੰਸਕਾਰ ਸੀ ਤਾਂ ਅੰਦਰੋਂ ਅੰਦਰ ਇੱਕ ਮਿੱਠੀ ਜਿਹੀ ਤਸੱਲੀ ਅਤੇ ਅੱਖੀਆਂ ਵਿਚ ਝੂਠੇ ਹੰਜੂ ਸਨ..!
ਸ਼ੁਕਰ ਕਰਦੀ ਹੁਣ ਮੈਨੂੰ ਕੋਈ ਵੀ ਛੋਟੇ ਹੋਣ ਦਾ ਇਹਸਾਸ ਨਹੀਂ ਕਰਵਾਏਗਾ..ਜਿੰਦਗੀ ਜਿਉਣ ਦਾ ਵੀ ਵੱਖਰਾ ਸਵਾਦ ਆਵੇਗਾ..!
ਪਰ ਕੁਝ ਦਿਨਾਂ ਮਗਰੋਂ ਦਿਲ ਨੇ ਫੇਰ ਓਸੇ ਤਰਾਂ ਸੋਚਣਾ ਸ਼ੁਰੂ ਕਰ ਦਿੱਤਾ..ਚੁੱਪ ਚੁਪੀਤੇ ਹੀ ਦੋਸਤਾਂ ਦੀ...

ਭੀੜ ਵਿਚੋਂ ਇੱਕ ਹੋਰ ਦੁਸ਼ਮਣ ਮਿਥ ਲਿਆ..ਉਸ ਬਾਰੇ ਵੀ ਓਸੇ ਤਰਾਂ ਸੋਚਣਾ ਸ਼ੁਰੂ ਕਰ ਦਿੱਤਾ..!
ਕਈ ਵੇਰ ਇਹਸਾਸ ਹੁੰਦਾ..ਸ਼ਾਇਦ ਮੈਨੂੰ ਕੋਈ ਰੋਗ ਲੱਗਾ ਹੋਇਆ ਸੀ..ਹਰ ਉਸ ਚੀਜ ਨਾਲ ਈਰਖਾ ਕਰਨ ਦਾ ਜਿਹੜੀ ਮੇਰੇ ਨਾਲੋਂ ਬੇਹਤਰ ਸੀ..!
ਅਜੇ ਪਹਿਲੇ ਮਿਥੇ ਹੋਏ ਦੁਸ਼ਮਣ ਨੂੰ ਗਿਆਂ ਮਸਾਂ ਦੋ ਸਾਲ ਵੀ ਨਹੀਂ ਹੋਏ ਕੇ ਡਾਕਟਰਾਂ ਆਖ ਦਿੱਤਾ ਕੇ ਮੈਨੂੰ ਵੀ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਏ..!
ਪਰ ਮੈਂ ਕਿੱਦਾਂ ਮਰ ਸਕਦੀ ਹਾਂ..ਮੈਂ ਤੇ ਜਿਉਂਦੇ ਰਹਿਣਾ..ਮਿਥੇ ਹੋਏ ਦੁਸ਼ਮਣਾਂ ਨਾਲ ਹਿਸਾਬ ਬਰੋਬਰ ਕਰਨ ਲਈ..!
ਪਰ ਜਿਉਂ ਜਿਉਂ ਦਿਨ ਘਟਦੇ ਜਾਂਦੇ..ਅਕਸਰ ਖਿਆਲ ਆਉਂਦੇ ਕੇ ਮੇਰੀ ਸਾਰੀ ਉਮਰ ਦਾ ਹਾਸਿਲ ਕੀ ਏ..?
ਸਿਰਫ ਮਿਥ ਕੇ ਦੁਸ਼ਮਣੀ ਦੀਆਂ ਕੰਧਾਂ ਹੀ ਤਾਂ ਉਸਾਰੀਆਂ ਸਨ..ਫੇਰ ਓਹਨਾ ਕੰਧਾਂ ਤੇ ਈਰਖਾ ਤੇ ਹੰਕਾਰ ਦੀਆਂ ਲੇਪਾਂ ਕਰਦੀ ਰਹੀ..ਹੋਰ ਕਿਸੇ ਚੀਜ ਵੱਲ ਧਿਆਨ ਹੀ ਨਹੀਂ ਗਿਆ..!
ਰੱਬ ਦੀ ਬਣਾਈ ਖੂਬਸੂਰਤ ਦੁਨੀਆਂ ਦੇ ਕਿੰਨੇ ਪੱਖ ਇਸ ਮਿਥੀਆਂ ਹੋਈਆਂ ਇੱਕਪਾਸੜ ਦੁਸ਼ਮਣੀਆਂ ਦੀ ਭੇਂਟ ਚੜ ਗਏ..!
ਅੱਜ ਭਲਕੇ ਨੂੰ ਮੈਂ ਚਲੀ ਜਾਣਾ ਏ ਪਰ ਜਾਂਦੀ ਜਾਂਦੀ ਏਨੀ ਗੱਲ ਜਰੂਰ ਆਖਾਂਗੀ..
ਸਵੈ-ਪੜਚੋਲ ਕਰੋ ਤੇ ਮਿਥ ਕੇ ਉਸਾਰੀਆਂ ਈਰਖਾ ਸਾੜੇ ਦੀਆਂ ਇਹ ਕੰਧਾਂ ਸਦਾ ਲਈ ਢਾਹ ਦਿਉ..!
ਕਿਓੰਕੇ ਤੁਸੀਂ ਖੁਦ ਜਹਿਰ ਦਾ ਪਿਆਲਾ ਪੀ ਕੇ ਇਹ ਆਸ ਰੱਖ ਰਹੇ ਓ ਕੇ ਇਸਦੇ ਅਸਰ ਨਾਲ ਕੋਈ ਦੂਸਰਾ ਮਰ ਜਾਵੇਗਾ..!
ਚਾਰਲੀ ਚੈਪਲਿਨ ਅਕਸਰ ਆਖਿਆ ਕਰਦਾ ਸੀ ਕੇ ਜਿਸ ਦਿਨ ਮੈਂ ਖੁੱਲ ਕੇ ਨਾ ਹੱਸਿਆ ਹੋਵਾਂ..ਉਹ ਦਿਨ ਮੇਰੀ ਜਿੰਦਗੀ ਦਾ ਸਭ ਤੋਂ ਬੇਕਾਰ ਦਿਨ ਹੁੰਦਾ ਏ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)