More Punjabi Kahaniya  Posts
ਗੱਲ ਮਨ ਨੂੰ ਛੂਹ ਗਈ


ਗੱਲ ਮਨ ਨੂੰ ਛੂਹ ਗਈ
ਕਲ ਸ਼ਾਮ ਨੂੰ ਪਾਰਕ ਵਿੱਚ ਬੈਠਿਆਂ ਅਨੂ ਦਾ ਬੇਟਾ ਰਿਆਨ ਲੱਡੂ ਨਾਲ ਖੇਡ ਰਿਹਾ ਸੀ । ਬਹੁਤ ਹੀ ਸ਼ਰਾਰਤੀ ਅੱਥਰਾ ਬੱਚਾ ਹੈ ।
ਗੱਲਾਂ ਕਰਦਿਆਂ ਅਨੂ ਬੋਲੀ, ਆਂਟੀ ਮੈਨੂੰ ਕੁੜੀਆਂ ਬਹੁਤ ਚੰਗੀਆਂ ਲੱਗਦੀਆਂ ਹਨ । ਜਦੋਂ ਰਿਆਨ ਹੋਣ ਵਾਲਾ ਸੀ , ਓਦੋਂ ਅਸੀਂ ਦੋਵੇਂ ਸੋਚਦੇ ਸਾਂ ਕਿ ਸਾਡੇ ਘਰ ਬੇਟੀ ਜਨਮ ਲਵੇਗੀ , ਇਸ ਲਈ ਮੈਂ ਬੱਚੇ ਲਈ ਸਾਰੇ ਪਿਆਜ਼ੀ ਰੰਗ ਦੇ ਕੱਪੜੇ ਬਣਵਾਏ ਪਰ ਬੇਟਾ ਹੋ ਗਿਆ ।
ਮੈਂ ਹੈਰਾਨੀ ਨਾਲ ਪੁੱਛਿਆ ਕਿ ਸਾਰੇ ਤਾਂ ਮੁੰਡਾ ਹੀ ਚਾਹੁੰਦੇ ਹਨ , ਪਹਿਲੀ ਵਾਰ ਤੁਹਾਡੇ ਮੂੰਹ ਤੋਂ ਸੁਣਿਆ ਹੈ ਕਿ ਤੁਸੀਂ ਲੜਕੀ ਚਾਹੁੰਦੇ ਹੋ ।
ਸੱਚ ਆਂਟੀ ਲੜਕੀਆਂ ਪਰੀਆਂ ਹੁੰਦੀਆ ਹਨ । ਜਿਸ ਘਰ ਲੜਕੀ ਹੋਵੇ ਤਾਂ ਸਮਝੋ ਕਿ ਘਰ ਤਹਿਜ਼ੀਬ ਆ ਗ਼ਈ। ਬੱਚੀਆਂ ਗੁਣਾਂ ਨਾਲ ਹੀ ਪੈਦਾ ਹੁੰਦੀਆਂ ਹਨ।ਉਹਨਾਂ ਨੂੰ ਸਿੱਖਾਉਣ ਦੀ ਲੋੜ ਨਹੀਂ ਹੁੰਦੀ ਹੈ ।
ਦੂਜਾ ਜਿਸ ਘਰ ਲੜਕੀ ਕਦੀ ਪੈਸੇ ਦੀ ਘਾਟ ਨਹੀਂ ਰਹਿੰਦੀ । ਜੇ...

ਕਿਧਰੇ ਤੰਗੀ ਤੁਰਸ਼ੀ ਦਾ ਸਮਾਂ ਆ ਵੀ ਜਾਵੇ , ਬਹੁਤ ਜਲਦੀ ਖ਼ਤਮ ਹੋ ਜਾਂਦਾ ਹੈ । ਮੈਂ ਉਸਦੀ ਗੱਲ ਵਿੱਚ ਸਹਿਮਤੀ ਦੀ ਹਾਮੀ ਭਰੀ ।
ਅਨੂ ਤੁਹਾਡੀ ਗੱਲ ਸੱਚ ਹੈ , ਮੇਰੀ ਨੌਕਰੀ ਵੀ ਮੇਰੀ ਬੇਟੀ ਦੇ ਹੋਣ ਤੋਂ ਬਾਅਦ ਲੱਗੀ ਸੀ ।
ਮੈਂ ਉਸਨੂੰ ਕਿਹਾ ਕਿ ਤੁਸੀਂ ਦੂਜਾ ਬੱਚਾ ਕਰ ਲਉ , ਸ਼ਾਇਦ ਦੂਜਾ ਬੱਚਾ ਬੇਟੀ ਹੋ ਜਾਵੇ ।
ਅਨੂ ਬੋਲੀ, ਆਂਟੀ! ਹਸਬੈਂਡ ਨਹੀਂ ਮੰਨਦੇ , ਉਹ ਸੋਚਦੇ ਹਨ ਕਿ ਲੜਕੀ ਹੋਣ ਦੀ ਕੀ ਗਰੰਟੀ ਹੈ।
ਅਸੀਂ ਹੁਣ ਇੱਕ ਬੱਚੀ ਗੋਦ ਲੈਣ ਦਾ ਮਨ ਬਣਾ ਲਿਆ ਹੈ , ਤੁਸੀਂ ਵੀ ਦਾਨੀ ਪਰਿਵਾਰ ਬਾਰੇ ਦੱਸਣਾ ।
ਧੀਆਂ ਬੋਝ ਨਹੀਂ ਘਰ ਦੀਆਂ ਬਰਕਤਾਂ ਹਨ । ਸੱਚ ਜਾਣਿਓ , ਅਨੂ ਦੀਆਂ ਗੱਲਾਂ ਮੇਰੇ ਮਨ ਨੂੰ ਛੂਹ ਗਈਆਂ
ਮਨਮੋਹਨ ਕੌਰ
ਸੂਰਜ ਕਿਰਣ ਮਿਲੇ ਆਟੋਬਾਇਉਗਰਾਫ਼ੀ ਅਨਪ੍ਰਕਾਸ਼ਿਤ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)