More Punjabi Kahaniya  Posts
ਰੱਖੜੀ ਵਾਲੇ ਦਿਨ


ਬੜੀ ਉਡੀਕ ਹੁੰਦੀ ਸੀ ਉਹਨਾਂ ਸਮਿਆਂ ਚ ਰੱਖੜੀ ਵਾਲੇ ਦਿਨ ਦੀ.. ਮਿਲਦੇ ਤਾਂ ਪੰਜ ਰੁਪਏ ਹੀ ਹੁੰਦੇ ਸਨ ਪਰ ,ਪੈਸਿਆਂ ਦਾ ਉਦੋਂ ਮੋਹ ਨਹੀਂ ਹੁੰਦਾ ਸੀ… ਰਿਸ਼ਤੇ ਪੈਸੇ ਨਾਲ ਨਹੀਂ ਮੋਹ ਨਾਲ ਚੱਲਦੇ ਸਨ, ਬੜਾ ਚਾਅ ਹੁੰਦਾ ਸੀ ਭੂਆ ਦੇ ਆਉਣ ਦਾ ,ਸਾਡੀ ਭੂਆ ਤਾਂ ਆਉਂਦੀ ਵੀ ਸ਼ਹਿਰ ਤੋਂ ਹੁੰਦੀ ਸੀ ਤੇ ਹਰ ਵਾਰ ਵੰਨ ਸਵੰਨੀ ਮਠਿਆਈ ਲੈ ਕੇ ਆਉਂਦੀ ..ਸਾਨੂੰ ਭੂਆ ਜੀ ਦੀ ਬੜੀ ਉਡੀਕ ਹੁੰਦੀ ਸੀ ਕਿਉਂਕਿ ਉਹ ਦੋ ਦਿਨ ਰਹਿ ਕੇ ਜਾਂਦੇ ਸਨ.. ਤੇ ਅਸੀਂ ਉਹਨਾਂ ਕੋਲ ਬੈਠ ਉਹਨਾਂ ਦੀਆਂ ਗੱਲਾ ਸੁਣਦੇ ਸਾ..ਰੋਟੀ ਨਾਲ ਵੀ ਮਿੱਠੀ ਚੀਜ਼ ਜ਼ਰੂਰ ਬਣਦੀ ਤੇ ਭੂਆ ਦਾ ਪਿਆਰ ਤੇ ਮੋਹ ਬਾਕੀ ਰਿਸ਼ਤਿਆਂ ਨਾਲ਼ੋਂ ਇਲਾਇਦਾ ਹੀ ਹੁੰਦਾ ਸੀ.....

ਖੋਰੇ ਖੂਨ ਦਾ ਰਿਸ਼ਤਾ ਕਰਕੇ , ਸਾਰਿਆਂ ਨੇ ਇਕੱਠੇ ਹੋ ਕੇ ਰੋਟੀ ਖਾਣੀ , ਤਾਇਆ,ਚਾਚਿਆ,ਭੂਆ ,ਭਤੀਜਿਆਂ ਨੇ ਇਕੱਠੇ ਬੈਠ ਖ਼ੂਬ ਹਾਸਾ ਠੱਠਾ ਕਰਨਾ.. ਬਹੁਤ ਮਜ਼ਾ ਆਉਂਦਾ ਸੀ ਉਹਨਾਂ ਦਿਨਾਂ ਚ ਦਿਨ ਤਿਉਹਾਰਾਂ ਦਾ.. ਕਿੰਨੇ ਘੱਟ ਖ਼ਰਚੇ ਸਨ ਉਹਨਾ ਤਿਉਹਾਰਾਂ ਦੇ ਤੇ ਕਿੰਨੀ ਮਹਿੰਗੀ ਅਪਣੱਤ ਤੇ ਮੁਹੱਬਤ ਸੀ ਉਹਨਾਂ ਰਿਸ਼ਤਿਆਂ ਚ.. ਉਹਨਾਂ ਕੱਚਿਆਂ ਧਾਗਿਆਂ ਦੀਆਂ ਗੰਢਾਂ ਤੇ ਤੰਦਾਂ ਬਹੁਤ ਨਰੋਈਆ ਤੇ ਮਜ਼ਬੂਤ ਹੁੰਦੀਆਂ ਸਨ.. ਕਾਸ਼ ਅੱਜ ਉਹੋ ਜਿਹੇ ਪਿਆਰ ਵਾਪਿਸ ਆ ਜਾਵਣ..🙏✍️✍️ਰਾਜਵਿੰਦਰ ਕੌਰ✍️✍️

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)