More Punjabi Kahaniya  Posts
ਬਜਰਗਾਂ ਤੋਂ ਸੁਣੀ ਦਿਲਚਸਪ ਕਹਾਣੀ


ਬਜਰਗਾਂ ਤੋਂ ਸੁਣੀ ਦਿਲਚਸਪ ਕਹਾਣੀ
ਸਹਿਰ ਦੀ ਸੌਕੀਨਣ ਪਿੰਡ ਦੇ ਬੰਦੇ ਨਾਲ ਵਿਆਹੀ ਗਈ, ਬੰਦੇ ਨੇ ਦਾਹੜੀ ਤੇ ਸਿਰ ਦੇ ਵਾਲ ਵੀ ਰੱਖੇ ਹੋਏ ਸਨ| ਉਸ ਤੀਵੀਂ ਨੇ ਬੜਾ ਕਿਹਾ ਘਰਵਾਲੇ ਨੂੰ ਕਿ ਵਾਲ ਮੁਨਵਾ ਦੇ ਪਰ ਉਹ ਨਹੀ ਮੰਨਿਆ | ਉਹ ਬੰਦਾ ਕੁਝ ਦਿਨਾਂ ਲਈ ਕਿਤੇ ਗਿਆ ਹੋਇਆ ਸੀ ਤੇ ਉਸ ਤੀਵੀਂ ਨੇ ਇਕ ਚਲਿੱਤਰ ਖੇਡਿਆ| ਮੰਜੇ ਉਪਰ ਪੈ ਕਿ ਇੰਝ ਤੜਫਣ ਲੱਗੀ ਕਿ ਜਿਵੇ ਹੁਣ ਮਰੀ ਕਿ ਹੁਣ ਮਰੀ,,, ਉਸਦੀ ਸੱਸ ਇਕ ਸਿਆਣੇ ਨੂੰ ਸੱਦ ਲਿਆਈ ਜਿਸ ਸਿਆਣੇ ਨਾਲ ਉਸ ਤੀਵੀਂ ਨੇ ਪਹਿਲਾਂ ਹੀ ਗੰਡਤੁੱਪ ਕੀਤਾ ਹੋਇਆ ਸੀ, ਉਹ ਸਿਆਣਾ ਕਹਿੰਦਾ ਇਸਨੂੰ ਭੂਤ ਚਿੰਬੜ ਗਿਆ ਤੇ ਜੇ ਕੋਈ ਘਰ ਦਾ ਜੀਅ ਸਿਰ ਮੁੰਨਵਾਵੇ ਤਾਂ ਜਾਨ ਬਚ ਸਕਦੀ, ਉਹਦੀ ਸੱਸ ਕਹਿੰਦੀ ਮੁੰਡਾ ਤਾਂ ਘਰ ਨਹੀ ਉਹਨੇ ਕੀ ਪਤਾ ਕਦ ਆਉਣਾ ਮੈਂ ਹੀ ਸਿਰ ਮੁੰਨਵਾ ਲੈਂਦੀ ਹਾਂ | ਉਸਦੀ ਸੱਸ ਨੇ ਸਿਰ ਮੁੰਨਵਾ ਲਿਆ ਤੇ ਇਹ ਤੀਵੀਂ ਨੌ ਬਰ ਨੌ ਹੋ ਗਈ, ਕੁਝ ਦਿਨਾਂ ਬਾਦ ਓਹਦਾ ਬੰਦਾ ਆਇਆ ਤੇ ਮਾਂ ਵਲ ਦੇਖ ਕਿ ਹੈਰਾਨ ਰਹਿ ਗਿਆ ਤੇ ਉਹਦੀ ਘਰਦੀ ਵਿਹੜੇ ਚ ਚਰਖਾ ਡਾਹ ਕਿ ਗਾ ਰਹੀ ਸੀ,
ਘੂਂ (ਚਰਖੇ ਦੀ ਘੂਕ)
ਘੂਂ,,, ਲਾੜਿਆਂ ਵੇ ਮੈ ਸੱਸੜੀ ਮੁਨਾਈ ਆ
ਸੱਸੜੀ ਮੁਨਾਈ, ਵੇ ਮੈਂ ਦਿਲ ਦੀ ਪੁਗਾਈ ਆ
ਘੂਂ,,,,,ਲਾੜਿਆਂ ਵੇ ਮੈਂ ਸੱਸੜੀ ਮੁਨਾਈ ਆ
ਬੰਦਾ ਭਰਿਆ ਪੀਤਾ ਘਰੋ ਚਲਾ ਜਾਂਦਾ ਤੇ ਲਾਗੀ ਨੂੰ ਆਪਣੇ ਸਹੁਰੇ ਪਿੰਡ ਘੱਲ ਦਿੰਦਾ ਸੁਨੇਹਾ ਦੇ ਕਿ ਓਨਾਂ ਦੀ ਕੁੜੀ ਘੜੀਆਂ...

ਪਲਾਂ ਤੇ ਹੈ ਸਾਰੇ ਆ ਕਿ ਮਿਲ ਜਾਉ | ਸੁਨਾਹ ਮਿਲਦੇ ਹੀ ਸਾਰਾ ਪਰਿਵਾਰ ਤੁਰ ਪੈਂਦਾ ਕੁੜੀ ਦਾ ਪਤਾ ਲੈਣ ਲਈ,,,, ਅਗੋ ਉਹ ਬੰਦਾ ਉਹਨਾਂ ਨੂੰ ਘਰ ਪੁੰਹਚਣ ਤੋਂ ਪਹਿਲਾਂ ਹੀ ਆਣ ਮਿਲਦਾ ਪਿੰਡੋਂ ਬਾਹਰ ਤੇ ਧਾਹਾਂ ਮਾਰ ਕਿ ਰੋਂਦਾ ਕਿ ਤਹਾਡੀ ਕੁੜੀ ਨਹੀ ਬਚਨਾ ਹੁਣ,,,,, ਉਹ ਸਾਰੇ ਦਿਲਾਸਾ ਦਿੰਦੇ ਤੇ ਪੁਛਦੇ ਹੋਇਆ ਕੀ,,, ਉਹ ਕਹਿੰਦਾ ਤਹਾਡੀ ਕੁੜੀ ਨੂੰ ਭੂਤ ਚਿੰਬੜੇ ਆ ਤੇ ਸਿਆਣਾ ਕਹਿੰਦਾ ਜਿੰਨੀਆ ਜਿਆਦਾ ਸਿਰ ਮੁੰਨੀਆਂ ਜਨਾਨੀਆਂ ਇਹਦੇ ਲਾਗੇ ਹੋਣਗੀਆ ,ਇਹ ਠੀਕ ਹੋ ਜਾਊ,,,,, ਹੁਣ ਮੇਰੀ ਮਾਂ ਨੇ ਤਾਂ ਸਿਰ ਮੁੰਨਵਾਂ ਤਾਂ ਹੋਰ ਮੈਂ ਕੀਹਨੂੰ ਆਖਾਂ,,, ਇਨਾਂ ਕਹਿ ਕਿ ਫਿਰ ਰੋ ਪੈਂਦਾ
ਓਹਦੇ ਸਹੁਰੇ ਤੋ ਆਈਆ ਜਨਾਨੀਆ ਕਹਿੰਦੀਆ ਪੁੱਤ ਇਹ ਵੀ ਕੋਈ ਗੱਲ ਆ ਸਾਡੀ ਧੀ ਬਚਣੀ ਚਾਹੀਦੀ ਤੂੰ ਨਾਈ ਸੱਦ!!
ਉਹ ਬੰਦਾ ਸਾਰੀਆ ਜਨਾਨੀਆਂ ਦੀ ਗੰਜ ਕਢਵਾ ਕਿ ਉਹਨਾ ਨੂੰ ਘਰ ਲੈ ਜਾਦਾ ਅੱਗੇ ਓੁਹਦੀ ਤੀਵੀਂ ਚਰਖਾ ਕੱਤਣ ਦਈ ਸੀ, ਬੰਦਾ ਉਹਦੇ ਹੱਥੋਂ ਚਰਖੇ ਦਾ ਮੁੱਠਾ ਫੜ ਕਿ ਗਾਉਂਦਾ
ਘੂਂ,,, ਲਾੜੀਏ ਨੀ ਤੈਂ ਸੱਸੜੀ ਮੁਨਾਈ ਆ
ਤੈਂ ਸੱਸੜੀ ਮੁਨਾਈ ਆ, ਮੈਂ ਵੀ ਦਿਲ ਦੀ ਪੁਗਾਈ ਆ
ਦਿਲ ਪੁਗਾਈ ਆ ਨੀ, ਛੱਡੀ ਚਾਚੀ ਨਾਂ ਮੈਂ ਤਾਈ ਆ
ਵੇਖ ਗੋਰੀਏ ਨੀ ਡਾਰ ਗੰਜੀਆਂ ਦੀ ਆਈ ਆ😂😂

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)