More Punjabi Kahaniya  Posts
ਕਤੀ ਮਾਰਚ


ਇਤਿਹਾਸ ਆਪਣੇ ਆਪ ਨੂੰ ਦੁਹਰਾਅ ਰਿਹੈ।
ਮੈਂ ਨੌਵੀਂ ਦੇ ਇਮਤਿਹਾਨ ਦਿੱਤੇ ਸਨ। ਉਦੋਂ ਅੱਜ ਕੱਲ੍ਹ ਦੀ ਤਰ੍ਹਾਂ ਨਹੀਂ ਸੀ ਕਿ ਜਿਉਂ ਹੀ ਪੇਪਰ ਖ਼ਤਮ ਹੋਏ ਸਕੂਲ ਸ਼ੁਰੂ।ਸਗੋਂ ਅਸੀਂ ਨਤੀਜਾ ਆਉਣ ਤੱਕ ਛੁੱਟੀਆਂ ਦਾ ਆਨੰਦ ਮਾਣਦੇ।ਦਾਖ਼ਲੇ ਕਿਤਾਬਾਂ ਕਾਪੀਆਂ ਆਦਿ ਦਾ ਪ੍ਰਬੰਧ ਕਰਦਿਆਂ ਪੰਦਰਾਂ ਵੀਹ ਅਪਰੈਲ ਹੋ ਹੀ ਜਾਂਦਾ ਸੀ,ਸਕੂਲ ਜਾਣ ਤੱਕ।ਅੱਜ ਕੱਲ ਵਾਂਗ ਨਹੀਂ ਸੀ ਕਿ ਸਾਰੇ ਸਮਾਨ ਦੀ ਪੰਡ ਸਕੂਲ ਆਪ ਹੀ ਮੋਟੇ ਜਿਹਾ ਬਿਲ ਤਾਰ ਕੇ ਤੁਹਾਡੇ ਘਰ ਪਹੁੰਚਾ ਦਿੰਦੇ ਸਨ।ਸਾਡੇ ਇਮਤਿਹਾਨ ਸ਼ਾਇਦ ਬਾਈ ਜਾਂ ਤੇਈ ਮਾਰਚ ਨੂੰ ਹੋ ਗਏ।ਨਤੀਜਾ ਇਕੱਤੀ ਮਾਰਚ ਨੂੰ ਆਉਣਾ ਸੀ।ਭਾਵੇਂ ਮੇਰੇ ਇਮਤਿਹਾਨ ਚੰਗੇ ਹੋ ਗਏ ਸਨ ਪ੍ਰੰਤੂ ਮੈਨੂੰ ਇੱਕ ਧੁੜਕੂ ਜਿਹਾ ਲੱਗਿਆ ਹੋਇਆ ਸੀ ਕਿਉਂਕਿ ਮੇਰਾ ਸਭ ਤੋਂ ਨੇੜੇ ਦਾ ਜਾਂ ਕਹੀਏ ਕਿ ਪੱਕਾ ਆੜੀ ਇਨ੍ਹਾਂ ਪੇਪਰਾਂ ਵਿੱਚ ਕੋਈ ਚੰਗੀ ਕਾਰਗੁਜ਼ਾਰੀ ਨਹੀਂ ਸੀ ਦਿਖਾ ਸਕਿਆ।ਇਹ ਉਸ ਦਾ ਆਪਣਾ ਕਹਿਣਾ ਸੀ। ਪੇਪਰ ਖ਼ਤਮ ਹੁੰਦਿਆਂ ਅਸੀਂ ਇਕ ਦੂਸਰੇ ਨਾਲ ਮਿਲਾਉਂਦੇ ਤਾਂ ਪਤਾ ਲੱਗ ਹੀ ਸੀ ਜਾਂਦਾ ਸੀ ਕਿ ਉਸ ਦਾ ਪੇਪਰ ਕਿਹੋ ਜਿਹਾ ਹੋਇਆ ਸੀ।ਮੈਨੂੰ ਡਰ ਸੀ ਕਿ ਜੇਕਰ ਉਹ ਫੇਲ੍ਹ ਹੋ ਗਿਆ ਤਾਂ ਉਹ ਪੜ੍ਹਨਾ ਹੀ ਛੱਡ ਦੇਵੇ।ਕਿਉਂਕਿ ਉਸ ਦੇ ਘਰੋਂ ਉਸ ਨੂੰ ਧਮਕੀ ਪਹਿਲੋਂ ਹੀ ਮਿਲ ਚੁੱਕੀ ਸੀ।ਸਾਡੇ ਘਰ ਵਿੱਚ ਸ਼ੁਰੂ ਤੋਂ ਹੀ ਧਾਰਮਿਕ ਮਾਹੌਲ ਰਿਹਾ ਹੈ ।ਮੇਰੀ ਮਾਤਾ ਦਸਦੀ ਕਿ ਪੇਪਰ ਦੇਖਣ ਤੋਂ ਪਹਿਲਾਂ ਭਗਵਾਨ ਨੂੰ ਧਿਆ ਕੇ ਹੀ ਅੱਖਾਂ ਖੋਲ੍ਹਣੀਆਂ ਚਾਹੀਦੀਆਂ ਹਨ ।ਉਹ ਅਕਸਰ ਘਰੋਂ ਚੱਲਣ ਤੋਂ ਪਹਿਲਾਂ ਮਿੱਠੇ ਚੌਲ ਅਤੇ ਦਹੀਂ ਖਵਾ ਕੇ ਤੋਰਦੀ,ਤਾਂ ਜੋ ਪੇਪਰ ਚੰਗਾ ਹੋਵੇ ਤੇ ਕਮਾਲ ਦੀ ਗੱਲ ਇਹ ਹੈ ਕਿ ਇਹ ਪਰੰਪਰਾ ਅੱਜ ਵੀ ਚੱਲਦੀ ਆ ਰਹੀ ਹੈ ਭਾਵੇਂ ਹੁਣ ਵਹੁਟੀਆਂ ਪਡ਼੍ਹੀਆਂ ਲਿਖੀਆਂ ਆ ਗਈਆਂ ਹਨ।ਸਾਡੇ ਕਈ ਅਧਿਆਪਕ ਸਾਡੀ ਇਸ ਧਾਰਮਿਕ ਭਾਵਨਾ ਦਾ ਮਖੌਲ ਵੀ ਉਠਾਉਂਦੇ। ਮਸਲਨ ਜੇਕਰ ਟਿੱਕਾ ਲੱਗਾ ਹੁੰਦਾ ਉਹ ਆਖਦੇ ‘ਟਿੱਕਿਆਂ ਕਰਕੇ ਨੀ..ਪੜ੍ਹਾਈ ਕਰਕੇ ਪਾਸ ਹੋਵੋਗੇ ਬੱਚਿਓ ‘। ਪੇਪਰ ਉਤੇ ਜੇ ਅਸੀਂ ‘ਜੈ ਮਾਤਾ ਦੀ’ ‘ ਜੈ ਸ੍ਰੀ ਰਾਮ ਜੀ’ ‘ਵਾਹਿਗੁਰੂ’ ਲਿਖਣਾ ਹੁੰਦਾ ਤਾਂ ਉਹ ਕਿਸੇ ਖੂੰਜੇ ਵਿਚ ਲੁਕੋ ਕੇ ਲਿਖਦੇ ਤਾਂਕਿ ਅਧਿਆਪਕ ਦੀ ਨਿਗ੍ਹਾ ਵੀ ਨਾਹ ਚੜ੍ਹਨ ਤੇ ਪ੍ਰਮਾਤਮਾ ਤੱਕ ਸਾਡੀ ਅਰਦਾਸ ਵੀ ਪਹੁੰਚ ਜਾਵੇ । ਸਾਡੇ ਸ਼ਹਿਰ ਦੇ ਐਨ ਵਿਚਕਾਰ ਇਕ ਮੰਦਰ ਹੈ।ਬਹੁਤ ਪੁਰਾਣਾ ਮੰਦਰ ।ਉਸਦੇ ਆਲੇ ਦੁਆਲੇ ਭਾਵੇਂ ਦੁਕਾਨਾਂ ਹਨ ਪਰੰਤੂ ਤੁਸੀਂ ਸੌਖਿਆਂ ਹੀ ਉਸ ਦੀ ਪ੍ਰਕਰਮਾ ਕਰ ਸਕਦੇ ਹੋ। ਜਿਸ ਦਿਨ ਪੇਪਰ ਸਮਾਪਤ ਹੋਏ ਉਸੇ ਦਿਨ ਮੰਦਰ ਅੱਗੇ ਜਾ ਕੇ ਆਪਣੇ ਮਨ ਵਿੱਚ ਧਾਰਿਆ ‘ਮੈਂ ਤੇ ਮੇਰਾ ਦੋਸਤ ਅਸੀਂ ਦੋਵੇਂ ਅਗਲੀ ਸ਼੍ਰੇਣੀ ਵਿੱਚ ਚੜ੍ਹ ਜਾਈਏ.. ਮੈਂ ਰਿਜ਼ਲਟ ਆਉਣ ਤੱਕ ਮੰਦਰ ਦੀ ਹਰ ਰੋਜ਼ ਪ੍ਰਕਰਮਾਂ ਕਰਿਆ ਕਰੂੰਗਾ’। ਜਿਊਂ ਜਿਊਂ ਇਕੱਤੀ ਮਾਰਚ ਨੇੜੇ ਆ ਰਹੀ ਸੀ ਮੇਰਾ ਧੁੜਕੂ ਵੱਧਦਾ ਜਾ ਰਿਹਾ ਸੀ।ਪ੍ਰੰਤੂ ਮੇਰਾ ਦੋਸਤ ਫੱਕਰ ਸੁਭਾਅ ਦਾ ਸੀ। ‘ਯਾਰ ਪਰਦੀਪ ਨਾ ਪਾਸ ਹੋਏ ਤਾਂ ਨਾ ਸਹੀ…ਮੌਜ ਨਾਲ ਦੁਕਾਨ ਤੇ ਬੈਠ ਜਾਵਾਂਗੇ ।ਪ੍ਰੰਤੂ ਮੈਂ ਉਸਦੇ ਬਗੈਰ ਬਿਲਕੁਲ ਇਕੱਲਾ ਮਹਿਸੂਸ ਕਰਦਾ।ਇਸ ਲਈ ਪਰਮਾਤਮਾ ਨੂੰ ਮੈਂ ਬਾਰ ਬਾਰ ਬੇਨਤੀ ਕਰਦਾ ਰਿਹਾ ਕਿ ਸਾਡੀ ਸਾਰੀ ਸ਼੍ਰੇਣੀ ਹੀ ਪਾਸ ਹੋ ਜਾਵੇ ਤਾਂ ਕਿ ਕਿਸੇ ਨੂੰ ਵਿਛੜਨਾ ਨਾ ਪਵੇ।ਮੈਨੂੰ ਯਾਦ ਹੈ ਕਿ ਜਦੋਂ ਇਕੱਤੀ ਮਾਰਚ ਆਈ ਤਾਂ ਸਕੂਲ ਜਾਣ ਤੋਂ ਪਹਿਲਾਂ ਮੈਂ ਉਸੇ ਤਰ੍ਹਾਂ ਟਿੱਕਾ ਲਗਾਇਆ।ਪ੍ਰਮਾਤਮਾ ਨੂੰ ਧਿਆਇਆ ਅਤੇ ਟਰਾਈ ਸਾਈਕਲ ਤੇ ਮੰਦਰ ਦੀ ਪਰਿਕਰਮਾ ਕਰਨੀ ਸ਼ੁਰੂ ਕਰ ਦਿੱਤੀ ।ਪਰਿਕਰਮਾ ਅੱਧ ਵਿਚਕਾਰ ਹੀ ਸੀ ਕਿ ਸਾਈਕਲ ਦਾ ਅਗਲਾ ਟਾਇਰ ਪੈਂਚਰ ਹੋ ਗਿਆ । ਖੈਰ,ਮੰਦਰ ਦੇ ਮੁੱਖ ਦੁਆਰ ਦੇ ਨਾਲ ਹੀ ਸਾਈਕਲਾਂ ਦੀ ਬੜੀ ਪੁਰਾਣੀ ਦੁਕਾਨ ਹੈ ।ਮੈਂ ਆਪਣਾ ਸਾਈਕਲ ਲੈ ਕੇ ਦੁਕਾਨ ਤੇ ਪਹੁੰਚਿਆ ।ਭਾਈ ਨੇ ਟਾਇਰ ਵਿਚੋਂ ਇਕ ਮੇਖ ਕੱਢ ਕੇ ਦਿਖਾਈ ਅਤੇ ਦੂਰ ਬੈਠੇ ਮੋਚੀ ਨੂੰ ਇੱਕ ਮੋਟੀ ਜਿਹੀ ਗਾਲ੍ਹ ਕੱਢ ,ਮੇਖ ਵਗਾਹ ਮਾਰੀ। ਪੈਂਚਰ ਵਾਲਾ ਮੇਰੇ ਨਾਲ ਕਈ ਪ੍ਰਕਾਰ ਦੀਆਂ ਗੱਲਾਂ ਕਰ ਰਿਹਾ ਸੀ… ਕਿਹੜੀ ਕਲਾਸ ਵਿਚ ਪੜ੍ਹਣੈ? ਜ਼ਲਟ ਕਦੋਂ ਆਉਣੈ??ਰਿਜ਼ਲਟ ਸ਼ਬਦ ਸੁਣ ਕੇ ਹੀ ਮੈਨੂੰ ਫੇਰ ਧੁੜਕੂ ਲੱਗ ਗਿਆ।ਮਨੋ ਮਨੀ ਮੈਂ ਰੱਬ ਧਿਆੳਣ ਲੱਗਾ। ਉਨ੍ਹਾਂ ਦਿਨਾਂ ਵਿੱਚ ਰਿਜ਼ਲਟ ਇਸ ਤਰ੍ਹਾਂ ਘੋਸ਼ਿਤ ਕੀਤਾ ਜਾਂਦਾ। ਸਵੇਰੇ ਨੌੰ ਵਜੇ ਸਕੂਲ ਮੁਖੀ ਸ਼੍ਰੇਣੀ ਵਾਈਜ਼ ਰਿਜ਼ਲਟ ਬੋਲਦੇ ।ਪਹਿਲੇ ,ਦੂਜੇ ,ਤੀਜੇ ਨੰਬਰ ਤੇ ਆਉਣ ਵਾਲੇ ਵਿਦਿਆਰਥੀਆਂ ਲਈ ਤਾੜੀਆਂ ਪੈਂਦੀਆਂ । ਉਸ ਤੋਂ ਬਾਅਦ ਉਨ੍ਹਾਂ ਵਿਦਿਆਰਥੀਆਂ ਦੇ ਨਾਮ ਬੋਲੇ ਜਾਂਦੇ ਜੋ ਕਿ ਇਮਤਿਹਾਨਾਂ ਵਿੱਚੋਂ ਫੇਲ੍ਹ ਹੋ ਜਾਂਦੇ। ਇਸ ਕਰਕੇ ਉਹ ਵਿਦਿਆਰਥੀ ਆਪਣਾ ਰਿਜ਼ਲਟ ਸੁਣਨ ਬਹੁਤ ਘੱਟ ਜਾਇਆ ਕਰਦੇ ਸਨ ਜਿਨ੍ਹਾਂ ਨੂੰ ਆਪਣੇ ਪਾਸ ਹੋਣ ਬਾਰੇ ਅੰਸ਼ਕਾ ਹੁੰਦੀ। ਹੁਸ਼ਿਆਰ ਸੋਹਣੇ ਕੱਪੜੇ ਪਾ,ਹੱਥਾਂ ਵਿੱਚ ਫੁੱਲ ਲੈ ਕੇ ਜਾਂਦੇ ਹਨ।ਤਾਂ ਜੋ ਮੁੱਖ ਅਧਿਆਪਕ ਦੇ ਰਿਜ਼ਲਟ ਬੋਲਣ ਸਾਰ ਫੁੱਲਾਂ ਦੀ ਵਰਖਾ ਕਰ ਸਕਣ। ਅਸਫਲ ਵਿਦਿਆਰਥੀਆਂ ਨੂੰ ਸਾਰੇ ਸਕੂਲ ਸਾਹਮਣੇ ਆਪਣਾ ਨਾਮ ਸੁਣਨਾ ਬੜਾ ਔਖਾ ਲੱਗਦਾ ਸੀ ।ਕਈ ਵਾਰ ਤਾਂ ਸਥਿਤੀ ਹਾਸੋਹੀਣੀ ਹੋ ਜਾਂਦੀ ਜਦੋਂ ਮੁਖੀ ਪਹਿਲੇ, ਦੂਜੇ ,ਤੀਜੇ ਦਰਜੇ ਤੇ ਆਉਣ ਵਾਲੇ ਵਿਦਿਆਰਥੀਆਂ ਦਾ ਨਾਂ ਬੋਲਦੇ ਤਾਂ ਬਾਕੀ ਵਿਦਿਆਰਥੀ ਉੱਚੀ 2 ਤਾੜੀਆਂ ਵਜਾਉਂਦੇ। ਉਪਰਾਂਤ ਮੁਖੀ ਥੋੜ੍ਹੀ ਧੀਮੀ ਆਵਾਜ਼ ਵਿੱਚ ਆਖਦੇ ‘ਉਹ ਵਿਦਿਆਰਥੀਆਂ ਜੋ ਇਨ੍ਹਾਂ ਇਮਤਿਹਾਨਾਂ ਵਿੱਚ ਪਾਸ ਨਹੀਂ ਹੋ ਸਕੇ….’ ਕਈ ਵਾਰ ਬੱਚੇ ਲਗਾਤਾਰ ਤਾੜੀਆਂ ਮਾਰਦੇ 2 ਫੇਲ੍ਹ ਵਿਦਿਆਰਥੀਆਂ ਦੇ ਨਾਮ ਵੇਲੇ ਵੀ ਤਾੜੀਆਂ ਮਾਰ ਦਿੰਦੇ।ਉਸ ਵੇਲੇ ਫੇਲ੍ਹ ਹੋਣ ਵਾਲੇ ਵਿਦਿਆਰਥੀ ਦੀ ਸਥਿਤੀ ਬੜੀ ਪਤਲੀ ਹੋ ਜਾਂਦੀ ਸੀ,ਉਹਨਾ ਤਾਂ ਵਿਦਿਆਰਥੀਆਂ ਵਿਚੋਂ ਉੱਠ ਕੇ ਬਾਹਰ ਨੂੰ ਭਜ ਸਕਦਾ ਸੀ ਤੇ ਨਾ ਹੀ ਉੱਥੇ ਬੈਠ ਸਕਦਾ ਸੀ ਕਈ ਵਾਰ ਤਾਂ ਵਿਦਿਆਰਥੀ ਬੂਕਨ ਵੀ ਲੱਗ ਜਾਂਦੇ। ਬਾਅਦ ਵਿੱਚ ਉਹੀ ਰਿਜ਼ਲਟ ਹੱਥ ਨਾਲ ਸਾਫ਼ ਸਾਫ਼ ਲਿਖ ਕੇ ਨੋਟਿਸ ਬੋਰਡ ਤੇ ਚਿਪਕਾ ਦਿੱਤਾ ਜਾਂਦਾ ਸੀ ਜਿਸ ਵਿੱਚ ਪਹਿਲੇ ਦੂਜੇ ਤੀਜੇ ਦਰਜੇ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਅਤੇ ਅਸਫਲ ਹੋਣ ਵਾਲੇ ਵਿਦਿਆਰਥੀ ਨਾਮ ਲਿਖੇ ਹੁੰਦੇ ਸਨ ।ਜਿਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਸਫਲਤਾ ਤੇ ਸ਼ੱਕ ਹੁੰਦਾ ਸੀ ਉਹ ਬਾਅਦ ਵਿੱਚ ਨੋਟਿਸ ਬੋਰਡ ਤੋਂ ਨਤੀਜਾ ਲੁਕ ਕੇ ਦੇਖ ਆਉਂਦੇ ਅਤੇ ਉਦਾਸ ਹੋ ਕੇ ਘਰ ਲੈ ਜਾਂਦੇ ਕਿਉਂਕਿ ਘਰ ਉਨ੍ਹਾਂ ਦਾ ਝਿੜਕਾਂ ਅਤੇ ਛਿੱਤਰਾਂ ਨਾਲ ਸਵਾਗਤ ਕੀਤਾ ਜਾਂਦਾ ਸੀ।ਸੋ ਫ਼ੈਸਲਾ ਕੀਤਾ ਕਿ ਮੈਂ ਰਿਜ਼ਲਟ ਸੁਣਾਉਣ ਵੇਲੇ ਨਹੀਂ ਸਗੋਂ ਜਦੋਂ ਰਿਜ਼ਲਟ ਨੂੰ...

ਨੋਟਿਸ ਬੋਰਡ ਤੇ ਲਗਾ ਦਿੱਤਾ ਜਾਵੇਗਾ ਉਸ ਵੇਲੇ ਹੀ ਜਾਵਾਂਗਾ। ਪੈਂਚਰ ਲਗਵਾ ਮੈਂ ਆਪਣੇ ਸਾਈਕਲ ਤੇ ਮੰਦਰ ਦੀ ਪਰਿਕਰਮਾ ਕਰਨ ਲੱਗ ਪਿਆ। ਬਾਰਾਂ ਵੱਜ ਚੁੱਕੇ ਸਨ । ਮੈਂ ਆਪਣੇ ਅੰਦਾਜ਼ੇ ਮੁਤਾਬਕ ਸਕੂਲ ਪਹੁੰਚਿਆ ਤਾਂ ਉਥੇ ਨੋਟਿਸ ਬੋਰਡ ਤੇ ਕੁਝ ਵੀ ਨਹੀਂ ਸੀ ਲੱਗਿਆ।ਸਕੂਲ ਦੇ ਦਰਜਾ ਚਾਰ ਪਰਮਾਨੰਦ ਨੂੰ ਪੁੱਛਿਆ ਤਾਂ ਉਸਨੇ ਕਿਹਾ ਕਿ ਰਿਜ਼ਲਟ ਕੱਲ੍ਹ ਨੂੰ ਦੱਸਿਆ ਜਾਵੇਗਾ, ਮਤਲਬ ਚੌਵੀ ਘੰਟਿਆਂ ਲਈ ਪ੍ਰੇਸ਼ਾਨੀ ਫੇਰ ਖਡ਼੍ਹੀ ਹੋ ਗਈ ਸੀ। ਮੈਂ ਉਸੇ ਤਰ੍ਹਾਂ ਘਰ ਮੁੜ ਆਇਆ ਰਸਤੇ ਵਿੱਚ ਮੇਰਾ ਦੋਸਤ ਮਿਲਿਆ ਉਸ ਨੇ ਮੇਰੀ ਸਾਰੀ ਗੱਲ ਸੁਣ ਕੇ ਸੁੱਖ ਦਾ ਸਾਹ ਲਿਆ ਅਤੇ ਕਿਹਾ ‘ਚਲੋ ਦੇਖੀ ਜਾਊ,’! ਮੈਂ ਉਦਾਸ ਹੋ ਗਿਆ। ਮੈਂ ਸੋਚਿਆ ਚਲੋ ਪ੍ਰਕਰਮਾ ਵੱਧ ਕਰਨ ਦਾ ਮੌਕਾ ਮਿਲ ਰਿਹੈ …ਮੇਰਾ ਦੋਸਤ ਜਰੂਰ ਹੀ ਪਾਸ ਹੋ ਜਾਵੇਗਾ।ਚਲੋ ਜਿਵੇਂ ਕਿਵੇਂ ਅਗਲਾ ਦਿਨ ਵੀ ਆ ਗਿਆ ਭਾਵ ਇੱਕ ਅਪਰੈਲ ! ਮੂਰਖ ਦਿਵਸ ! ਕਿਸੇ ਨੇ ਸਵੇਰੇ ਹੀ ਗੱਲ ਉਡਾ ਦਿੱਤੀ ਕਿ ਐਸ.ਐਸ.ਡੀ ਸਕੂਲ ਦਾ ਨਤੀਜਾ ਨੌੰ ਵਜੇ ਬੋਲਿਆ ਜਾਵੇਗਾ।ਇਸ ਵਾਰ ਹਿੰਮਤ ਕਰਕੇ ਮੈਂ ਆਪਣੇ ਦੋਸਤ ਨੂੰ ਕਿਹਾ ਕਿ ਉਹ ਵੀ ਮੇਰੇ ਨਾਲ ਚੱਲ ਪ੍ਰੰਤੂ ਉਸ ਨੇ ਆਪਣੀ ਅਸਮਰੱਥਤਾ ਦਿਖਾਈ’ ਜਦ ਤੱਕ ਨਤੀਜਾ ਨਹੀਂ ਆਉਂਦਾ ਮੈਂ ਤਾਂ ਆਪਣੇ ਮਾਮੇ ਕੋਲ ਰਾਮਪੁਰੇ ਚੱਲਿਆਂ, ਜਦੋਂ ਨਤੀਜਾ ਗਿਆ ਬਾਅਦ ਵਿਚ ਦੇਖਿਆ ਜਾਵੇਗਾ, ਘੱਟੋ ਘੱਟ ਕੁੱਟ ਤੋਂ ਤਾਂ ਬਚਾਂਗੇ..।ਚਲੋ ਮੈਂ ਆਪਣੀ ਆਪਣੀ ਮਾਤਾ ਤੋਂ ਆਸ਼ੀਰਵਾਦ ਲੈ ਸਕੂਲ ਚੱਲ ਪਿਆ।ਮੰਦਰ ਦੀ ਪ੍ਰਕਰਮਾ ਮੈਂ ਉਸ ਦਿਨ ਵੀ ਕੀਤੀ। ਵੇਖਿਆ ਸਕੂਲ ਭਾਂ ਭਾਂ ਕਰ ਰਿਹਾ ਸੀ ।ਸਿਰਫ਼ ਪੰਜ ਜਣੇ ਉੱਥੇ ਸਨ।ਮੈਂ ਉਨ੍ਹਾਂ ਨੂੰ ਰਿਜ਼ਲਟ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਸਾਹਮਣੇ ਤੇ ਨਤੀਜਾ ਲਿਖਿਆ ਗਿਆ ਹੈ ।ਮੈਂ ਧੜਕਦੀ ਸੋਚ ਨਾਲ ਉਥੇ ਪਹੁੰਚਿਆ ਲਿਖਿਆ ਸੀ ‘ ਐਪਰਲ ਫੂਲ ‘ ਮੈਨੂੰ ਵਿਦਿਆਰਥੀਆਂ ਤੇ ਬੜਾ ਗੁੱਸਾ ਆਇਆ।ਪਰ ਉਸ ਵੇਲੇ ਕੁਝ ਨਹੀਂ ਸੀ ਕਰ ਸਕਦਾ ਕਿਉਂਕਿ ਉਹ ਵਿਦਿਆਰਥੀ ਦਸਵੀਂ ਕਲਾਸ ਦੇ ਸਨ। ਆਪਣਾ ਜਾ
ਮੂੰਹ ਲੈ ਮੈਂ ਵਾਪਸ ਆ ਰਿਹਾ ਸੀ ਮੈਂ ਪਰਮਾਨੰਦ ਤੋਂ ਨਤੀਜੇ ਬਾਰੇ ਪੁੱਛਿਆ ਉਸ ਨੇ ਕਿਹਾ ਕਿ ਕੱਲ੍ਹ ਯਾਨੀ ਦੋ ਦੀ ਛੁੱਟੀ… ਤਿੰਨ ਅਪ੍ਰੈਲ ਨੂੰ ਨਤੀਜਾ ਦਿਖਾਇਆ ਜਾਵੇਗਾ।ਉਨ੍ਹਾਂ ਦਿਨਾਂ ਵਿੱਚ ਅਧਿਆਪਕਾਂ ਨਾਲ ਕੋਈ ਬਹੁਤੀ ਨੇੜਤਾ ਨਹੀਂ ਸੀ ਹੋਇਆ ਕਰਦੀ ਨਹੀਂ ਤਾਂ ਕਿਸੇ ਅਧਿਆਪਕ ਤੋਂ ਹੀ ਨਤੀਜੇ ਬਾਰੇ ਪੁੱਛ ਲੈਂਦਾ। ਮੈਂ ਘਰ ਪਹੁੰਚ ਗਿਆ ਅਤੇ ਮਾਂ ਨੂੰ ਦੱਸ ਦਿੱਤਾ ਕਿ ਰਿਜ਼ਲਟ ਤਾਂ ਪਰਸੋਂ ਨੂੰ ਆਵੇਗਾ।ਦੋ ਦਿਨਾ ਨੇ ਮੈਨੂੰ ਹੀ ਭਗਤਮਯ ਕਰ ਦਿੱਤਾ।ਮੈਂ ਜਦੋਂ ਵੀ ਆਪਣੇ ਸਾਈਕਲ ਤੇ ਬਾਹਰ ਜਾਂਦਾ ਤਾਂ ਮੰਦਰ ਦੀ ਪਰਿਕਰਮਾ ਜ਼ਰੂਰ ਕਰਦਾ ਅਤੇ ਮੁੱਖ ਦੁਆਰ ਅੱਗੇ ਖੜ੍ਹ ਕੇ ਪ੍ਰਾਰਥਨਾ ਜ਼ਰੂਰ ਕਰਦਾ।ਚਲੋ ਰੱਬ ਰੱਬ ਕਰਦੇ ਤਿੱਨ ਅਪ੍ਰੈਲ ਵੀ ਆ ਗਿਆ। ਸਵੇਰੇ ਨੌਂ ਵਜੇ ਦੇ ਲਗਪਗ ਸਕੂਲ ਗਿਆ। ਸੋਚਿਆ ਦੇਖੀ ਜਾਵੇਗੀ ਨਤੀਜਾ ਸੁਣ ਕੇ ਹੀ ਆਉਂਦੇ ਹਾਂ ਪ੍ਰੰਤੂ ਉਸ ਵੇਲੇ ਸਕੂਲ ਮੁਖੀ ਨੇ ਕਿਹਾ ਕਿ ਨਤੀਜਾ ਸ਼ਾਮ ਚਾਰ ਵਜੇ ਦੱਸਿਆ ਜਾਵੇਗਾ। ਜਿਉਂ ਜਿਉਂ ਨਤੀਜਾ ਲੇਟ ਹੁੰਦਾ ਜਾ ਰਿਹਾ ਸੀ ਤਿਉਂ ਤਿਉਂ ਮੇਰੇ ਦਿਲ ਦੀ ਧੜਕਣ ਵਧਦੀ ਜਾ ਰਹੀ ਸੀ। ਸ਼ਾਮ ਸਹੀ ਚਾਰ ਵਜੇ ਸਕੂਲ ਪਹੁੰਚਿਆ ਤਾਂ ਦੇਖਿਆ ਕਾਫ਼ੀ ਵਿਦਿਆਰਥੀ ਉੱਥੇ ਸਨ ।ਸੋਚਿਆ ਕਿ ਅੱਜ ਤਾਂ ਮਾਨਸਿਕ ਪੀੜ ਤੋਂ ਛੁਟਕਾਰਾ ਮਿਲ ਜਾਵੇਗਾ।ਕਰੀਬ ਪੰਜ ਵਜੇ ਸਾਡੇ ਹਿਸਾਬ ਵਾਲੇ ਅਧਿਆਪਕ ਉੱਥੇ ਆਏ ਉਨ੍ਹਾਂ ਨੇ ਸਾਰੇ ਵਿਦਿਆਰਥੀ ਇਕੱਠੇ ਕਰਕੇ ਕਿਹਾ,’ਕਿਸੇ ਕਾਰਨ ਅੱਜ ਨਤੀਜਾ ਤਿਆਰ ਨਹੀਂ ਹੋ ਸਕਿਆ, ਪਰ ਕੱਲ੍ਹ ਬਾਰਾਂ ਵਜੇ ਆਪਣਾ ਨਤੀਜਾ ਦੇਖਣ ਦੇ ਲਈ ਜ਼ਰੂਰ ਆਉਣਾ ਨਤੀਜਾ ਬੋਲਿਆ ਨਹੀਂ ਜਾਵੇਗਾ ਨੋਟਿਸ ਬੋਰਡ ਤੇ ਹੀ ਲਗਾ ਦਿੱਤਾ ਜਾਵੇਗਾ।’ ਹੁਣ ਮੈਂ ਆਪਣੇ ਦੋਸਤ ਦੇ ਪਾਸ ਹੋਣ ਦੀ ਪ੍ਰਾਰਥਨਾ ਨਾਲ ਇਹ ਵੀ ਕਹਿਣ ਲੱਗਿਆ ਕਿ ਨਤੀਜਾ ਕੱਲ ਜ਼ਰੂਰ ਆ ਜਾਵੇ। ਮੈਂ ਚਾਰ ਅਪ੍ਰੈਲ ਨੂੰ ਜਾਣਬੁੱਝ ਕੇ ਦੋ ਘੰਟੇ ਲੇਟ ਸਕੂਲ ਪਹੁੰਚਿਆ। ਉਥੇ ਸਕੂਲ ਕਰਮਚਾਰੀਆਂ ਤੋਂ ਇਲਾਵਾ ਕੋਈ ਨਹੀ ਸੀ। ਸਭ ਨੂੰ ਨਮਸਤੇ ਕਰਦਾ ਹੋਇਆ ਮੈਂ ਹੌਲੀ ਹੌਲੀ ਨੋਟਿਸ ਬੋਰਡ ਵੱਲ ਵਧ ਰਿਹਾ ਸੀ।ਮੇਰੇ ਵਿੱਚ ਹੀਆ ਨਹੀਂ ਸੀ ਕਿ ਕਿਸੇ ਅਧਿਆਪਕ ਤੋਂ ਨਤੀਜੇ ਬਾਰੇ ਪੁੱਛ ਲੈਂਦਾ।ਮੈਂ ਐਨਾ ਬੌਂਦਲ ਚੁੱਕਾ ਸੀ ਕਿ ਆਪਣੇ ਦੋਸਤ ਅਤੇ ਆਪਣਾ ਰੋਲ ਨੰਬਰ ਵੀ ਰਲ ਗੱਡ ਹੋ ਗਏ। ਪਤਾ ਨਹੀਂ ਉਸ ਦਾ ਪਚੀ ਰੋਲ ਨੰਬਰ ਸੀ ਤੇ ਮੇਰਾ ਸ਼ਾਇਦ ਮੇਰਾ ..ਚਲੋ ਛੱਡੋ ਨੋਟਿਸ ਬੋਰਡ ਤੇ ਘੱਟੋ ਘੱਟ ਪਿਤਾ ਦਾ ਨਾਮ ਤਾਂ ਜ਼ਰੂਰ ਹੋਵੇਗਾ ‘ਮੈਂ ਆਪਣੇ ਮਨ ਨੂੰ ਸਮਝਾਉਦਾ ਹੋਇਆ ਐਨ ਨੋਟਿਸ ਬੋਰਡ ਦੇ ਸਾਹਮਣੇ ਪਹੁੰਚ ਗਿਆ ।ਮੇਰੇ ਵਿੱਚ ਹਿੰਮਤ ਨਹੀਂ ਸੀ ਕਿ ਮੈਂ ਇਕਦਮ ਨੋਟਿਸ ਬੋਰਡ ਤੇ ਨਿਗ੍ਹਾ ਮਾਰ ਸਕਾਂ।ਸ਼ਰਮਾਕਲ ਕੁੜੀਆਂ ਵਾਂਗ ਮੈਂ ਹੌਲੀ ਹੌਲੀ ਆਪਣਾ ਮੂੰਹ ਉਪਰ ਚੁੱਕਿਆ, ਜਿਉਂ ਹੀ ਮੇਰੀ ਨਜ਼ਰ ਨੋਟਿਸ ਬੋਰਡ ਤੇ ਪਈ ਤਾਂ ਮੇਰੀਆਂ ਅੱਖਾਂ ਟੱਡੀਆਂ ਰਹਿ ਗਈਆਂ।ਮੇਰਾ ਗੱਚ ਭਰ ਆਇਆ
ਮੇਰਾ ਜੀਅ ਕੀਤਾ ਮੈਂ ਚੀਕਾਂ ਮਾਰਾਂ..ਆਪਣੇ ਜੂੰਡੇ ਪੱਟਾਂ।ਆਪਣੀ ਬਾਂਹ ਤੇ ਤਿੰਨ ਬਾਰ ਦੰਦੀ ਵੱਡੀ ਤਾਂ ਕੀ ਇਹ ਮਹਿਸੂਸ ਕਰ ਸਕਾਂ ਕਿ ਮੈਂ ਸੱਚਮੁੱਚ ਹੀ ਨੋਟਿਸ ਬੋਰਡ ਨੂੰ ਵੇਖ ਰਿਹਾ ਹਾਂ। ਬੋਰਡ ਤੇ ਮੋਟੇ ਮੋਟੇ ਅੱਖਰਾਂ ਵਿੱਚ ਲਿਖਿਆ ਸੀ,’ ਸਾਰਾ ਐੱਸ.ਐੱਸ.ਡੀ.ਹਾਈ ਸਕੂਲ ਪਾਸ ‘
ਸ਼ਾਇਦ ਮੇਰੇ ਦੁਆਰਾ ਮੰਦਰ ਦੀ ਜ਼ਿਆਦਾ ਬਾਰ ਕੀਤੀ ਪ੍ਰਕਰਮਾ ਨੇ ਸਿਰਫ਼ ਮੇਰੇ ਦੋਸਤ ਨੂੰ ਹੀ ਨਹੀਂ ਸਗੋਂ ਸਾਰੇ ਸਕੂਲ ਨੂੰ ਪਾਸ ਕਰਵਾ ਦਿੱਤਾ ਸੀ।
ਉਦੋਂ ਸਮੇਂ ਕੁਝ ਹੋਰ ਸਨ। ਮੁਕਾਬਲੇ ਦੀ ਭਾਵਨਾ ਨਹੀਂ ਸੀ।ਪਾਸ ਹੋਣਾ ਹੀ ਕਾਫ਼ੀ ਹੁੰਦਾ ਸੀ।
ਅੱਜ ਜੋ ਇਤਿਹਾਸ ਆਪਣੇ ਆਪ ਨੂੰ ਦੁਹਰਾਉਣ ਜਾ ਰਿਹਾ ਹੈ ਉਹ ਉਹ ਮਿਹਨਤੀ ਵਿਦਿਆਰਥੀਆਂ ,ਅਧਿਆਪਕਾਂ ਅਤੇ ਚਿੰਤਤ ਮਾਪਿਆਂ ਲਈ ਬਹੁਤ ਹੀ ਨਿਰਾਸ਼ਾਜਨਕ ਹੈ।
ਅਖ਼ਬਾਰ ਦੀ ਸੁਰਖ਼ੀ ‘ਸਾਰਾ ਪੰਜਾਬ ਸਕੂਲ ਸਿੱਖਿਆ ਬੋਰਡ ਪਾਸ ‘ ਦੁਹਰਾਏ ਜਾਣ ਹਿੱਤ ਤਿਆਰ ਹੈ।… ਤੇ ਇਸ ਦੁਹਰਾ ਦੇ ਥੱਪੜ ਦੀ ਗੂੰਜ ਸਾਡੇ ਭਵਿੱਖ ਨੂੰ ਬੌਲਾ ਕਰਨ ਲਈ ਕਾਫ਼ੀ ਹੈ।
ਪਰਦੀਪ ਮਹਿਤਾ
ਮੌੜ ਮੰਡੀ
ਮੋ 9464587013

...
...Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)