More Punjabi Kahaniya  Posts
ਤਾਲਿਬਾਨ vs ਸਿੱਖ


ਰਾਤ ਸੁਫ਼ਨੇ ਚ ਇੱਕ ਬੰਦਾ ਟੱਕਰ ਗਿਆ…. ਮਖਿਆ ਤੂੰ ਕੌਣ..?
ਕਹਿੰਦਾਂ ਸਾਨੂੰ ਤਾਲਿਬਾਨੀ ਕਹਿੰਦੇ ਆ….
ਮਖਿਆ ਮੇਰੇ ਸੁਫ਼ਨੇ ਚ ਕੀ ਲੈਣ ਆਇਆਂ?
ਕਹਿੰਦਾ ਇਹਦੇ ਚ ਮੇਰਾ ਕੋਈ ਕਸੂਰ ਨਈਂ…. ਪੂਰੀ ਦੁਨੀਆਂ ਈ ਉਲਾਂਭੇ ਦਿੰਦੀ ਪਈ ਆ ਬਈ ਸਾਡੇ ਸੁਫਨਿਆਂ ਚ ਕੀ ਕਰਦਾ ਫਿਰਦੈਂ…

ਮਖਿਆ ਚੱਲ ਹੋਰ ਸੁਣਾ….ਅਗਲਾ ਰਾਜ-ਪ੍ਰਬੰਧ ਕਿਹੋ ਜਿਹਾ ਰੱਖੋਂਗੇ??
ਕਹਿੰਦਾ ਹੁਣ ਥੋੜਾ ਕੁ ਬਦਲਾਓ ਲਿਆਂਦਾ ਅਸੀਂ….ਉਮੀਦ ਕਰਦੇ ਆਂ ਬੇਹਤਰ ਹੀ ਰਹੇਗਾ…
ਮਖਿਆ ਯਰ ਅਫਗਾਨਿਸਤਾਨ ਚ ਵਸਦੇ ਸਾਡੇ ਸਿੱਖ ਭਾਈਚਾਰੇ ਦਾ ਵੀ ਖਿਆਲ ਰੱਖਿਓ….
ਉਹ ਪਤੰਦਰ ਅੱਗੋਂ ਉੱਚੀ ਉੱਚੀ ਹੱਸਣ ਲੱਗ ਪਿਆ…. ਮੈਂ ਹੈਰਾਨ…

ਕਹਿੰਦਾ- ਟਿਕਟੋਕ ਤੇ ਤਾਂ ਤੁਹੀਂ ਅੱਗ ਲਾ ਰੱਖੀ ਆ….ਬਈ ਅਸੀਂ ਅਫਗਾਨਾਂ ਤੇ ਰਾਜ ਕੀਤਾ ਆ…ਅਸੀਂ ਕੁੱਟੇ ਹੋਏ ਆ…ਅਸੀਂ ਅੱਜ ਵੀ ਕੁੱਟ ਸਕਦੇ ਆਂ…ਅਸੀਂ ਇੰਝ ਕਰ ਦਿਆਂਗੇ…ਅਸੀਂ ਉਂਝ ਕਰ ਦਿਆਂਗੇ…. ਆਹ ਖੜਾਂ…ਲੈ ਕੁੱਟ ਕੇ ਦਿਖਾ…

ਮਖਿਆ ਯਰ ਭਾਊ ਤੇਰੇ ਨਾਲ ਕਾਹਦਾ ਵੈਰ ਆ ਜੋ ਆਪਾਂ ਹੱਥੋਂ ਪਾਈ ਹੋਈਏ?…ਨਾਲੇ ਮੇਰੇ ਕੋਲੇ ਤੇਰੇ ਵਾਂਗੂੰ ਅਹਾ ਕਲਾਸਨਿਕੋਵ ਦੀ ਬੱਚੀ (AK47)ਵੀ ਹੈਨੀ..

ਕਹਿੰਦਾ ਫੇਰ ਆਵਦੇ ਛਲਾਰੂ ਭਰਾਵਾਂ ਨੂੰ ਸਮਝਾ….ਜਿੱਦਣ ਅਸੀਂ ਕਾਬੁਲ ਫਤਿਹ ਕੀਤਾ ਸੀ…ਉਸ ਤੋਂ ਫੌਰਨ ਬਾਅਦ ਸਾਡੇ ਲੀਡਰ ਤੁਹਾਡੇ ਭਾਈਚਾਰੇ ਦੇ ਲੋਕਾਂ ਨੂੰ ਮਿਲੇ ਸੀ…ਅਤੇ ਉਹਨਾਂ ਦੀ ਸੁਰੱਖਿਆ ਦੀ ਪੂਰੀ ਜਿੰਮੇਦਾਰੀ ਵੀ ਲਈ ਸੀ….ਹੁਣ ਤੁਹਾਡੇ ਛਲਾਰੂ ਭਰਾ ਦੱਸਣ ਬਈ ਟਿਕਟੋਕ ਤੇ ਸਾਨੂੰ ਲਲਕਾਰ ਕੇ ਕਿੰਨਾ ਕੁ ਮੁੱਲ ਪਾ ਰਹੇ ਓ ਸਾਡਾ??? ਮੰਨਿਆ ਸਾਡੇ ਤੇ ਤੁਸੀੰ ਰਾਜ ਕਰ ਕੇ ਗਏ ਓ…ਪਰ ਅੱਜ??? hehehehe😂😂😂

ਮਖਿਆ ਯਰ ਹੱਸੀ ਕਿਉਂ ਜਾਨਾਂ… ਖੁੱਲ ਕੇ ਦੱਸ…
ਕਹਿੰਦਾ ਕਿੱਥੋਂ ਦੇ ਬਾਸ਼ਿੰਦੇ ਓ?
ਮਖਿਆ ਪੰਜਾਬ ਦੇ
ਕਹਿੰਦਾ ਪੰਜਾਬ ਕਿੱਥੇ ਆ
ਮਖਿਆ ਇੰਡੀਆ ਚ
ਕਹਿੰਦਾ ਇੰਡਿਯਨ ਗਵਰਮੈਂਟ ਨੇ ਜੋ 3 ਖੇਤੀ ਕਾਨੂੰਨ ਬਣਾਏ ਉਹਨਾਂ ਦਾ ਕੀ ਬਣਿਆ?
ਮਖਿਆ ਯਰ ਪੁੱਛ ਨਾ….ਸੈਂਕੜੇ ਬੰਦੇ ਸ਼ਹੀਦ ਹੋ ਗਏ…ਹਲੇ ਤਾਂ ਕੱਖ ਵੀ ਨਹੀਂ ਬਣਿਆ…

ਕਹਿੰਦਾ ਘਰੇ ਤਾਂ ਥੋਡੀ ਕੁੱਤੇ ਜਿੰਨੀ ਕਦਰ ਨਹੀਂ ਤੇ ਪੰਗੇ ਉਹਨਾਂ ਨਾਲ ਜਿੰਨਾ ਨੇ ਰੂਸ ਦੇ 16 ਟੋਟੇ ਕੀਤੇ ਸੀ….
ਮਖਿਆ ਯਰ ਝੇਡਾਂ ਨਾ ਕਰ…ਸਾਡੀ ਪੂਰੀ ਕਦਰ ਆ ਏਥੇ…ਸਾਡੇ ਪੰਜਾਬੀ ਗਾਣੇ ਵੀ ਬਾਲੀਵੁੱਡ ਤੱਕ ਪਹੁੰਚ ਗਏ..

ਕਹਿੰਦਾ ਗਾਣੇ ਤਾਂ ਤੁਹਾਡੇ ਪੂਰੀ ਦੁਨੀਆਂ ਚ ਵੱਜ ਰਹੇ ਆ ਮੇਰੀ ਜਾਨ…ਪਰ ਤੁਹਾਡੀਆਂ ਤੇਗਾਂ ਦੀ ਟੁਣਕਾਰ ਇਹਨ੍ਹਾਂ ਗਾਣਿਆਂ ਹੇਠ ਦੱਬ ਗਈ…

ਮਖਿਆ ਯਰ ਝੂਠ ਨਾ ਬੋਲ…88 ਪਰਸੈਂਟ ਕੁਰਬਾਨੀਆਂ ਸੀ 47 ਵੇਲੇ ਅਜਾਦੀ ਚ…ਅੱਜ ਵੀ ਬਾਡਰਾਂ ਤੇ ਸਾਡੇ ਸਿੱਖ ਫੌਜੀ ਹੀ ਦਲੇਰੀ ਨਾਲ ਮੂਹਰੇ ਹੋ ਕੇ ਦੁਸ਼ਮਣ ਨੂੰ ਰੋਕਦੇ ਨੇਂ…
ਕਹਿੰਦਾ ਫੇਰ ਮੈਂ ਕੀ ਕਰਾਂ
ਮਖਿਆ ਫੇਰ ਮੰਨ...

ਜਾ… ਬਈ ਇਹ ਸਾਰਾ ਮੁਲਕ ਹੀ ਸਿੱਖਾਂ ਦੇ ਸਿਰੋਂ ਜਿਓਂਦਾ ਆ…

ਕਹਿੰਦਾ ਦਿਲ ਬਹਿਲਾਣੇ ਕੇ ਲੀਏ ਗਾਲਿਬ ਖ਼ਯਾਲ ਅੱਛਾ ਹੈ..

ਮਖਿਆ ਯਰ ਤੂੰ ਝੇਡਾਂ ਕਰਨੋ ਕਿਉਂ ਣੀ ਹਟਦਾ…?
ਕਹਿੰਦਾ ਜੇ ਏਨੀ ਹੀ ਥੋਡੀ ਬੁੱਕਤ ਹੁੰਦੀ ਤਾਂ ਹੁਣ ਤੱਕ ਕਾਨੂੰਨ ਰੱਦ ਹੋ ਜਾਂਦੇ….ਆਵਦੇ ਮੁਲਕ ਚ ਬੱਕਰੀ…ਤੇ ਅਫਗਾਨਾਂ ਵਾਰੀ ਸ਼ੇਰ…. ਵੈਹੈ ਇਹ ਦੱਸ ਬਈ ਸਾਡਾ ਸਿੱਖਾਂ ਨਾਲ ਕੋਈ ਰੌਲਾ ਨਹੀਂ ਜਦ…ਫੇਰ ਕਿਉਂ ਗੰਦ ਪਾਇਆ… ਥੋਡੇ ਕੋਲੇ ਕੋਈ ਅਕਲਮੰਦ ਲੀਡਰ ਹੈਨੀ ਕੇ?? ਜਿਹੜਾ ਥੋਨੂੰ ਵੇਲਾ ਵਿਚਾਰਨਾ ਸਿਖਾਵੇ???

ਮਖਿਆ ਯਰ ਲੀਡਰ ਤਾਂ ਵਾਰ ਵਾਰ ਆਉਂਦਾ…. ਪਰ ਸਾਡੇ ਏਧਰ ਗੱਦਾਰ ਦਾ ਮੈਡਲ ਦੇ ਦਿੰਦੇ ਨੇਂ….
ਕਹਿੰਦਾ ਫੇਰ ਅੱਗੇ ਤੋਂ ਧਮਕੀਆਂ ਨਾ ਦਿਓ ਜੇ….ਹਾਂ ਜਿੱਦਣ ਥੋਡਾ ਸੰਗਰੂਰ ਆਲਾ ਸਪੇਰਾ ਜੱਟ ਚੰਡੀਗੜ੍ਹ ਆਲੀ ਨਾਗਣ ਵੱਲੋਂ ਵਿਹਲਾ ਹੋਇਆ….ਜਿੱਦਣ ਥੋਨੂੰ ਗੇੜੀ ਰੂਟ ਨਾਲੋਂ ਚੰਗੀ ਆਵਦੇ ਧਰਮ ਅਸਥਾਨ ਦੀ ਹਾਜਰੀ ਭਰਨੀ ਜਰੂਰੀ ਲੱਗੀ…ਜਿੱਦਣ ਤੁਸੀੰ ਬੁਲਟ ਲੈਣ ਦੀ ਜਿਦ ਕਰ ਕੇ ਬਾਪੂ ਨੂੰ ਸਲਫਾਸ ਖਾਣ ਦੀ ਧਮਕੀ ਦੇਣ ਬਜਾਏ ਓਹਦਾ ਕਰਜਾ ਲਾਹੁਣ ਵੱਲ ਹੋ ਤੁਰੇ….ਜਿੱਦਣ ਕੁੜੀਆਂ ਪਿੱਛੇ ਗੈਂਗਵਾਰ ਕਰਨੀ ਛੱਡ ਕੇ ਆਵਦੇ ਖੰਡੇ ਵਾਲੇ ਬਾਬੇ ਵਾਂਗ ਧਰਮ ਪਿੱਛੇ ਜਾਨ ਹਥੇਲੀ ਤੇ ਧਰਨ ਜੋਗੇ ਹੋਏ….ਜਿੱਦਣ ਤੁਸੀੰ ਨਾਲਦੇ ਪਿੰਡ ਦੀ ਕੁੜੀ ਨੂੰ ਕੱਢ ਕੇ ਲਿਜਾਣ ਨੂੰ ਆਪਣਾ ਹੱਕ ਸਮਝਣ ਦੀ ਬਜਾਏ ਆਵਦੇ ਦਰਿਆਵਾਂ ਦੇ ਪਾਣੀ ਦਾ ਹੱਕ ਮੰਗਣ ਜੋਗੇ ਹੋਏ…. ਓਦਣ ਤੁਹੀਂ ਸਾਡੇ ਬਰਾਬਰ ਦੇ ਹੋ ਜਾਓਗੇ….

ਮਖਿਆ ਚੱਲ ਕੋਈ ਨਾ ਭਰਾਵਾ….ਆਵਦੀਆਂ ਈ ਕਹੀ ਜਾਨਾਂ…ਸੋਚਣ ਤਾਂ ਦੇਦੇ…

ਕਹਿੰਦਾ- ਯਰ ਸੱਚ ਇੱਕ ਗਾਣਾ ਸੁਣਿਆ ਸੀ ਤੁਹਾਡਾ….ਤੁਹਾਡੀ ਪੰਜਾਬਣ ਕੁੜੀ ਕਹਿੰਦੀ ਸੀ “ਗੱਭਰੂ ਬਲਿੰਕ ਕਰੇ ਅੱਖਾਂ ਕੁੜੀਓ…ਯਾਰੀ ਨੂੰ ਲੁਕੋ ਕੇ ਮੈਂ ਤਾਂ ਰੱਖਾਂ ਕੁੜੀਓ…. ਸੱਚੀਂ ਤੁਹਾਡੇ ਇੰਝ ਹੀ ਹੁੰਦੈ???

ਮਖਿਆ ਯਰ ਉਹ ਤਾਂ ਊਈਂ ਗਾਣਿਆਂ ਗੂਣੇਆਂ ਚ ਹੁੰਦੈ….ਇਹਨਾਂ ਦਾ ਕੀ ਆ…ਇਹ ਸਾਡਾ ਇਤਿਹਾਸ ਥੋੜੀ ਆ…
ਕਹਿੰਦਾ- ਹੁਣੇ ਤਾਂ ਗਾਣਿਆਂ ਦੀ ਫੁਕਰੀ ਮਾਰ ਰਿਹਾ ਸੀ….
ਮਖਿਆ ਯਰ ਸਾਡੀ ਨੌਜਵਾਨ ਪੀੜੀ ਪਸੰਦ ਈ ਇਹੋ ਜਿਹੇ ਕਰਦੀ ਆ…ਤਾਹੀਂ ਸਿੰਗਰ ਇਹੋ ਜਿਹਾ ਕੁਝ ਗਾਉਂਦੇ ਨੇਂ…

ਕਹਿੰਦਾ- ਮਤਲਬ ਕੇ ਪੰਜਾਬ ਚ ਅੱਜਕਲ ਪੂਰਾ ਕੰਜਰਖਾਨਾ ਚੱਲ ਰਿਹਾ….ਖੈਰ!

ਮਖਿਆ ਹੋਰ ਕੁਝ…
ਕਹਿੰਦਾ- ਉਹ ਨਲੂਆ ਹੀ ਸੀ, ਤੁਸੀਂ ਨਹੀਂ….ਨਾਲੇ ਛੇਤੀ ਛੇਤੀ ਨਹਾ ਕੇ ਦਿੱਲੀ ਨੂੰ ਤੁਰ ਪੈ… ਕਾਨੂੰਨ ਵੀ ਰੱਦ ਕਰਵਾਉਣੇ ਆ ਤੁਹੀਂ ਹਲੇ….

✍ ਚਹਿਲ

...
...Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)