More Punjabi Kahaniya  Posts
ਰੱਬ


ਰੱਬ

ਕੋਰੋਨਾ ਦੇ ਦਿਨ ਚਲਦੇ ਸੀ | ਲੋਕਡਾਊਨ ਹੱਟ ਚੁਕਿਆ ਸੀ ਜਾਲਿਮ ਸਰਕਾਰਾਂ ਵਲੋਂ | ਕੁਝ ਤਕਲੀਫ਼ਾਂ ਕੁਝ ਜਿੰਦਗੀ ਵੀ ਤਬਾਹ ਹੋ ਗਈਆਂ ਸੀ | ਜੋ ਦਰਦ ਉਸ ਵਕ਼ਤ ਸਬ ਨੇ ਵੇਖਿਆ ਸ਼ਾਇਦ ਓਦਾਂ ਦਾ ਕਦੇ ਸੋਚਿਆ ਨਹੀਂ ਹੋਵੇਗਾ |

ਹਰਿਦ੍ਵਾਰ ਦੇ ਨੇੜੇ ਦੀ ਗੱਲ ਏ | ਇਕ ਬੱਚਾ ਭੁੱਖ ਨਾਲ ਵਿਲਕ ਰਿਹਾ ਸੀ | ਮਾਂ ਨੇ ਆਸੇ ਪਾਸੇ ਵੇਖ ਬੱਚੇ ਨੂੰ ਛਾਤੀ ਨਾਲ ਲਾ ਲਿਆ | ਬੱਚਾ ਫਿਰ ਵੀ ਉੱਚੀ ਉੱਚੀ ਰੋਈ ਜਾਵੇ, ਜੇ ਮਾਂ ਦੇ ਅੰਦਰ ਕੁਝ ਹੋਵੇ ਤਾਂ ਹੀ ਉਹ ਬੱਚਾ ਚੁੱਪ ਹੋਵੇ । ਦੋ ਦਿਨਾਂ ਤੋਂ ਭੁੱਖੀ ਔਰਤ ਚ ਇੰਨੀ ਵੀ ਹਿੰਮਤ ਨਹੀਂ ਸੀ, ਕਿ ਬੱਚੇ ਨੂੰ ਚੱਕ ਕਿਧਰੇ ਹੋਰ ਰੋਟੀ ਦੀ ਭਾਲ ਕਰਨ ਚਲੀ ਜਾਵੇ | ਆਖਿਰ ਰੋਂਦੇ ਬੱਚੇ ਨੂੰ ਉੱਥੇ ਹੀ ਛੱਡ ਮੰਗਣ ਚਲੀ ਗਈ | ਜਿਸ ਲਈ ਉਸ ਨੂੰ ਮਜਬੂਰ ਹੋਣਾ ਪਿਆ | ਕਈ ਦਿਨਾਂ ਬਾਅਦ ਅਚਾਨਕ ਕੁਝ ਲੋਕ ਮੂਰਤੀ ਵਿਸਰਜਨ ਕਰਨ ਆਏ | ਬੱਚੇ ਤੋਂ ਥੋੜ੍ਹੀ ਹੀ ਦੂਰੀ ਤੇ ਨਦੀ ਸੀ । ਉਨ੍ਹਾਂ ਲੋਕਾਂ ਨੇ ਆਪਣੀ...

ਸ਼ਰਧਾ ਮੁਤਾਬਕ ਪਾਠ ਪੂਜਾ ਕੀਤੀ | ਕਈ ਪ੍ਰਕਾਰ ਦਾ ਭੋਜਨ ਮੂਰਤੀ ਨੂੰ ਲਗਾ ਮੂਰਤੀ ਪਾਣੀ ਵਿੱਚ ਛੱਡ ਦਿੱਤੀ ਤੇ ਚਲੇ ਗਏ | ਬੱਚਾ ਵੀ ਨਦੀ ਕਿਨਾਰੇ ਪਏ ਭੋਜਨ ਕੋਲ ਪਹੁੰਚ ਗਿਆ, ਜੋ ਵੀ ਪਿਆ ਸੀ ਖਾਣ ਲਈ ਬੱਸ ਪੇਟ ਦੀ ਅੱਗ ਹੀ ਸ਼ਾਂਤ ਕਰਨੀ ਸੀ | ਦੂਰੋਂ ਆਉਂਦੀ ਰੌਂਦੀ ਕੁਰਲਾਂਦੀ ਮਾਂ ਦੀ ਨਜ਼ਰ ਪਈ ਤਾਂ ਬੱਚੇ ਨੇ ਖ਼ੁਸ਼ ਦੇਖ ਹੋ ਦੋਵੇਂ ਬਾਹਾਂ ਉਪਰ ਚੁੱਕ ਖ਼ੁਸ਼ੀ ਵਿੱਚ ਅਚਾਨਕ ਚਿੰਘਾੜ ਜਿਹੀ ਮਾਰੀ | ਮਾਂ ਦੀਆਂ ਆਂਦਰਾਂ ਠਰ ਗਈਆਂ ਥੱਕੇ ਟੁੱਟੇ ਸਰੀਰ ਵਿੱਚ ਜਾਨ ਪੈ ਗਈ | ਮਾਂ ਦਾ ਸਿਰ ਉਸ ਅੱਗੇ ਝੁਕਿਆ ਤੇ ਆਖਰੀ ਵਾਰ ਪਾਣੀ ਚ ਪੱਥਰ ਦੇ ਰੂਪ ਵਿੱਚ ਡੁੱਬਦੇ ਰੱਬ ਦਾ ਸ਼ੁਕਰਾਨਾ ਕੀਤਾ ਤੇ ਫੇਰ ਭੋਜਨ ਦੀ ਭਾਲ ਵਿੱਚ ਬੱਚੇ ਨਾਲ ਉਥੋਂ ਤੁਰ ਪਈ |

ਲਿਖਤ: ਜਿਤੇਸ਼ ਤਾਂਗੜੀ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)