More Punjabi Kahaniya  Posts
ਰਿਜੈਕਟ ਵੀਜਾ


ਓਹ ਬੜੀ ਖੁਸ਼ ਸੀ, ਕਿਉਕਿ ਇਕ ਤਾਂ ਉਮਰ ਅੱਲੜ ਮਸਾਂ ਉੱਨੀ ਕ ਸਾਲ, ਤੇ ਆਈਲੈਟਸ ਵਿੱਚੋ 6 ਬੈਂਡ ਆਉਣ ਮਗਰੋਂ ਮਾਂ ਬਾਪ ਨੇ ਇਕ ਵਧੀਆ ਘਰ ਵੇਖ ਰਿਸ਼ਤਾ ਪੱਕਾਕਰ ਦਿੱਤਾ। ਚਲੋ ਮੁੰਡੇ ਵਾਲਿਆ ਨੇ ਅੱਜ ਕੱਲ੍ਹ ਦੇ ਪੰਡਿਤ ਮਤਲਬ ਕੁਝ ਏਜੰਟਾਂ ਨੂੰ ਕੁੜੀ ਦੀ ਸਾਰੀ ਜਨਮ ਕੁੰਡਲੀ ਭਾਵ ਓਹਦੇ ਸਰਟੀਫਿਕੇਟ ਦਿਖਾਏ ਤੇ ਹਰੀ ਕਨੇਡਾ ਦੀ ਹਰੀ ਝੰਡੀ ਮਿਲਣ ਮਗਰੋਂ ਰਿਸ਼ਤਾ ਪੱਕਾ ਕਰ ਸ਼ਗਨ ਪਾ ਦਿੱਤਾ 40-50 ਰਿਸ਼ਤੇਦਾਰ ਲਿਜਾਕੇ। ਤੇ ਕੱਚੀ ਉਮਰ ਦੀ ਰੀਤ ਇਕ ਹੋਰ ਹੀ ਦੁਨੀਆ ਵਿਚ ਗੁਵਾਚ ਗਈ ਤੇ ਸਾਰਾ ਦਿਨ ਫੋਨ ਤੇ ਗੱਲਾਂ ਮੁੰਡੇ ਨੇ ਵੀ ਆਵਦੀ ਫੇਸਬੁੱਕ ਤੇ ਸ਼ਗਨ ਦੀਆਂ ਫੋਟੋਆਂ ਤਰ੍ਹਾਂ ਤਰਾਂ ਦੀ ਸ਼ੇਅਰੋ ਸ਼ਾਇਰੀ ਨਾਲ ਲਿਖ ਪਾ ਦਿੱਤੀਆਂ,
ਤੂੰ ਮਿੱਤਰਾਂ ਦੀ ਜਾਨ,
ਸਾਡਾ ਤੇਰੇ ਨਾਂ ਜਹਾਨ।
ਏਦਾ ਸਬ ਦੋ ਕ ਮਹੀਨੇ ਚੱਲਿਆ ਤੇ ਕੁੜੀ ਦਾ ਵੀਜਾ ਅਚਾਨਕ ਰਿਜੈਕਟ ਹੋਇਆ, ਸਬ ਦੇ ਹੋਸ਼ ਉੱਡੇ ਮੁੰਡੇ ਵਾਲਿਆਂ ਨੇ ਰਿਸ਼ਤੇ ਨੂੰ ਜਵਾਬ ਦਿੱਤਾ, ਭਾਈ ਅਸੀਂ ਤਾਂ ਆਵਦਾ ਮੁੰਡਾ ਬਾਹਰ ਭੇਜਣਾ। ਰੀਤ ਦੇ...

ਸੁਪਨੇ ਟੁੱਟੇ ਨਿਆਣੀ ਉਮਰ ਵਿਚ ਦੋ ਸੱਟਾਂ ਵੱਜੀਆਂ ਇਕ ਜੀਦੇ ਨਾਲ ਦਿਨ ਰਾਤ ਉਮਰਾਂ ਦੇ ਵਾਅਦੇ ਕੀਤੇ ਓਹ ਬਲੌਕ ਕਰ ਕੇ ਕਨੇਡਾ ਦੀ ਨਵੀਂ ਪੌੜੀ ਭਾਲਣ ਲੱਗ ਗਿਆ ਤੇ ਦੂਸਰਾ ਵਿਦੇਸ਼ ਜਾਣ ਦਾ ਸੁਪਨਾ ਟੁੱਟਿਆ।
ਸਮਾਂ ਬੀਤਿਆ ਓਹੀ ਸੱਜਣ ਦੀ ਫੇਸਬੁੱਕ ਤੇ ਨਵੀਂ ਕੁੜੀ ਚੂੜੇ ਵਾਲੀ ਨਾਲ ਦਿੱਲੀ ਏਅਪੋਰਟ ਤੇ ਖਿੱਚੀ ਫੋਟੋ ਤੇ ਉੱਤੇ ਲਿਖਿਆ ਹੋਇਆ ਸੀ,
ਤੂੰ ਸੱਜਣਾ ਰੱਬ ਦੇ ਨਾਂ ਵਰਗਾ,
ਸਾਡੇ ਆਉਂਦੇ ਜਾਂਦੇ ਸਾਹ ਵਰਗਾ।

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)