More Punjabi Kahaniya  Posts
ਨਿੱਕੇ ਸਾਹਿਬਜਾਦੇ


ਕਈ ਵੀਰਾਂ ਨੇ ਫੋਟੋ ਭੇਜੀ..ਇਸਤੇ ਵੀ ਕੁਝ ਲਿਖੋ..ਮੈਨੂੰ ਲੱਗਿਆ ਐਡਿਟ ਕੀਤੀ ਹੋਈ ਏ..ਪਰ ਅੱਜ ਵੀਡੀਓ ਵੇਖੀ..ਲੂ ਕੰਢੇ ਖੜੇ ਹੋ ਗਏ..ਸਕੂਲ ਦੀ ਸਟੇਜ..ਖਾਲਸਾਈ ਬਾਣੇ ਵਿਚ ਦੋ ਭੁਜੰਗੀ..ਸਟੇਜ ਤੇ ਆਉਂਦਿਆਂ ਹੀ ਨਿੱਕਾ ਭੁਜੰਗੀ ਮੂਲ ਮੰਤਰ ਉਚਾਰਨ ਲੱਗਦਾ..ਆਸ ਪਾਸ ਖਲੋਤੇ ਟੀਚਰ ਅਤੇ ਸਾਂਤਾ ਕਲਾਜ ਬਣੇ ਬੈਠੇ ਨਿੱਕੇ ਨਿੱਕੇ ਤਾੜੀਆਂ ਮਾਰਦੇ..!
ਕ੍ਰਿਸਚਿਨ ਵੀਰ ਮੁਆਫ ਕਰਨ..ਸਿਰਫ ਹਵਾਲਾ ਹੀ ਦੇ ਰਿਹਾ..ਮੈਨੂੰ ਇਹ ਦੋਵੇਂ ਸੂਬੇ ਦੇ ਕਚਹਿਰੀ ਵਿਚ ਹਾਜਿਰ ਕੀਤੇ ਨਿੱਕੇ ਸਾਹਿਬਜਾਦੇ ਲੱਗੇ..ਬੇਖੌਫ..ਚੜ੍ਹਦੀ ਕਲਾ ਵਾਲੇ..ਦਾਦੀ ਅਤੇ ਪੁਰਖਿਆਂ ਵੱਲੋਂ ਪੱਕੇ ਕੀਤੇ ਹੋਏ ਜ਼ੋਰਾਵਰ ਸਿੰਘ ਫਤਹਿ ਸਿੰਘ..ਓਦੋਂ ਵੀ ਦਲੇਰੀ ਵੇਖ ਦਰਬਾਰ ਵਿੱਚ ਬੈਠੇ ਕਈ ਅਸ਼ ਅਸ਼ ਕਰ ਉੱਠੇ ਹੋਣੇ ਪਰ ਸੂਬੇ ਦੇ ਡਰੋਂ ਚੁੱਪ ਰਹੇ ਹੋਣੇ..ਓਸੇ ਤਰਾਂ ਜਿੱਦਾਂ ਅੱਜ ਚੁੱਪ ਨੇ..ਮਚੇ ਹੋਏ ਘਮਸਾਨ ਵਿਚ!
ਦੂਸਰੀ ਪੋਸਟ ਵੇਖੀ..ਬਾਜਵਾ ਕੈਪਟਨ ਢੀਂਡਸਾ ਰਾਜਦੇਵ ਸਿੰਘ ਵਕੀਲ ਸਭ ਨਾਗਪੁਰੀ ਦਰਬਾਰ ਵਿਚ ਬੈਠੇ ਨੇ ਜੁੱਤੀਆਂ ਲਾਹ ਕੇ..ਸ਼ਾਬਾਸ਼ੇ ਫੇਰ ਵੀ ਜੁਰਾਬਾਂ ਅਤੇ ਦਸਤਾਰਾਂ ਨਹੀਂ ਲਾਹੀਆਂ..ਭਾਈ ਗਜਿੰਦਰ ਸਿੰਘ ਹੁਰੀਂ ਪੁੱਛਦੇ ਇਹ ਲੋਕ ਸ਼ੀਸ਼ੇ ਮੂਹਰੇ ਕਿੱਦਾਂ ਖਲੋਂਦੇ ਹੋਣਗੇ..?
ਖਲੋ ਜਾਂਦੇ ਹੋਣੇ ਖਾਲਸਾ ਜੀ..ਨਜਰਾਂ ਝੁਕਾ ਕੇ..ਜਮੀਰ ਜਿਉਂਦੀ ਹੋਵੇ ਤਾਂ ਅਵਾਜ ਦੇਵੇ!
ਅਕਸਰ ਹੀ ਦਿਲ ਵਿਚ ਆਉਂਦਾ..ਇਸ ਕੁਰਸੀ ਵਿੱਚ ਐਸੀ ਕੀ ਚੀਜ ਹੈ ਚੰਗੇ ਭਲੇ ਥੁੱਕ ਕੇ ਚੱਟਣ ਲਈ ਮਜਬੂਰ ਹੋ ਜਾਂਦੇ..ਉਹ ਵੀ...

ਇਸ ਉਮਰੇ..ਆਖਰੀ ਪੜਾਅ..ਕਿੰਨੀ ਬੀਤੀ ਤੇ ਕਿੰਨੀ ਬਾਕੀ ਏ..ਜੇ ਇਮਾਨਦਾਰੀ ਨਾਲ ਹਿਸਾਬ ਲਾ ਲੈਣ ਤਾਂ ਰਹਿ ਗਈ ਲਈ ਤੇ ਬੜਾ ਕੁਝ ਏ..ਫੇਰ ਵੀ ਇਹ ਸਭ ਕੁਝ ਕਿਓਂ?
ਸ਼ਇਦ ਖੂਨ ਵਿੱਚ ਰਚ ਗਈ ਇਹ ਸਿਆਸਤ ਹੁੱਝਾਂ ਮਾਰਦੀ..ਉਹ ਰਲ ਗਿਆ ਈ ਤੂੰ ਵੀ ਹੰਬਲਾ ਮਾਰ..ਸ਼ਾਇਦ ਕੁਝ ਹੋਰ ਮਿਲ ਜਾਵੇ!
ਟਾਲਸਟਾਏ ਦੀ ਲਿਖੀ ਯਾਦ ਆ ਗਈ..ਇੱਕ ਏਦਾਂ ਦੇ ਹੀ ਨੂੰ ਰਾਜੇ ਆਖਿਆ..ਸ਼ਾਮ ਤੀਕਰ ਤੁਰ ਕੇ ਜਿੰਨੀ ਜਮੀਨ ਕੱਛ ਲਵੇਂਗਾ ਤੇਰੀ ਹੋਈ..ਪਰ ਸ਼ਰਤ ਦਿਨ ਢਲੇ ਤੋਂ ਪਹਿਲਾਂ ਇਥੇ ਮੁੜਨਾ ਪੈਣਾ..ਦੌੜੀ ਗਿਆ..ਅੰਨ੍ਹੇ ਵਾਹ..ਇਥੋਂ ਤਕ ਕੇ ਨਾਲ ਖੜੀ ਰੋਟੀ ਅਤੇ ਪੀਣ ਜੋਗਾ ਪਾਣੀ ਵੀ ਸੁੱਟ ਦਿੱਤੇ..ਵਾਧੂ ਭਾਰ ਹੀ ਏ..ਤੁਰਨ ਵਿੱਚ ਰੁਕਾਵਟ ਪਾਉਂਦੇ..ਅਖੀਰ ਭੱਜਦੇ ਭੱਜਦੇ ਤ੍ਰੇਹ ਲੱਗ ਗਈ..ਕੋਲ ਕੁਝ ਹੈ ਨਹੀਂ ਸੀ..ਡਿੱਗ ਪਿਆ ਤੇ ਓਥੇ ਹੀ ਮੁੱਕ ਗਿਆ!
ਇਹਨਾਂ ਵੀ ਮੁਕ ਜਾਣਾ..ਅੱਜ ਨਹੀਂ ਤੇ ਕੱਲ..ਬਰਨਾਲੇ,ਹਰਚੰਦ ਬਲਵੰਤ ਬੂਟਿਆਂ ਅਤੇ ਜੈਲ ਸਿੰਘ ਵਾਂਙ..ਭੱਜਦੇ ਭੱਜਦੇ..ਜਮੀਨ ਤੇ ਬੇਸ਼ੱਕ ਥੋੜੀ ਥਾਂ ਦੇ ਦੇਵੇ ਪਰ ਸੁਨਹਿਰੀ ਇਤਿਹਾਸ ਕਦੇ ਵੀ ਨਹੀਂ ਦੇਵੇਗਾ!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)