More Punjabi Kahaniya  Posts
ਧਰਮ ਯੁਧਾਂ ਦੀ ਕਾਰ


ਇਟਲੀ ਦੇ ਸਿਖਾਂ ਤੇ ਬਣੀ ਦਸਤਾਵੇਜੀ ਫਿਲਮ..
ਨੱਬੇ-ਇਕਾਨਵੇਂ ਵੇਲੇ ਪੈਂਦੇ ਪੁਲਸ ਦੇ ਛਾਪੇ..ਪੁੱਛਗਿੱਛ..ਖੱਜਲ ਖਵਾਰੀ..!
ਉਹ ਕਿਸੇ ਤਰਾਂ ਉੱਤਰੀ ਇਟਲੀ ਦੇ ਇੱਕ ਸ਼ਹਿਰ ਅੱਪੜ ਗਿਆ!
ਡੇਅਰੀ ਫਾਰਮ ਤੇ ਇਟਾਲੀਅਨ ਮਾਲਕ..
ਖੁਦ ਦੀ ਔਲਾਦ ਗੋਹੇ,ਪੱਠੇ ਦੱਥੇ,ਦੁੱਧ,ਮਲ ਮੂਤਰ ਵਾਲੇ ਗੰਦੇ ਕੰਮ ਨੂੰ ਕਰਨ ਤੋਂ ਮੁਨਕਰ
ਇਤਬਾਰ ਵਾਲੀ ਲੇਬਰ ਚਾਹੀਦੀ ਸੀ..
ਇਹ ਦਾਹੜੀ ਵਾਲੇ ਲੋਕ ਪਹਿਲਾਂ ਕਦੀ ਨਹੀਂ ਸਨ ਵੇਖੇ..
ਅੰਦਰੋਂ ਅਵਾਜ ਆਈ..ਰੱਬੀ ਰੂਹਾਂ ਲੱਗਦੀਆਂ..ਇੱਕ ਵਾਰ ਯਕੀਨ ਕਰ ਕੇ ਵੇਖ ਲੈਣਾ ਚਾਹੀਦਾ..
ਫੇਰ ਜਦੋਂ ਕੀਤਾ ਤਾਂ ਐਸਾ ਯਕੀਨ ਬੱਝਿਆ ਕੇ ਹੁਣ ਤੱਕ ਤੁਰੀ ਆਉਂਦਾ..
ਇੱਕ ਪੈਸੇ ਦੀ ਹੇਰਾਫੇਰੀ ਨਹੀਂ..!
ਇਟਾਲੀਅਨ ਦੀ ਕੁੜੀ ਵੀ ਆਖਦੀ..ਉਚੇ ਕਿਰਦਾਰ ਵਾਲੇ..ਰੱਬ ਦਾ ਨਾਮ ਲੈਣ ਵਾਲੇ..!
ਯਕੀਨ ਤੋਂ ਇੱਕ ਵਾਰ ਫੇਰ ਦਿੱਲੀ ਚੇਤੇ ਆ ਗਈ..
ਇਸਨੇ ਦਾਹੜੀਆਂ ਵਾਲਿਆਂ ਤੇ ਹਮੇਸ਼ਾਂ ਸ਼ੱਕ ਕੀਤਾ..
ਇਤਬਾਰ ਸਿਰਫ ਓਦੋਂ ਕੀਤਾ ਜਦੋਂ ਸਰਹੱਦ ਤੇ ਗੋਲੀਆਂ ਦੀ ਵਾਛੜ ਹੋ ਰਹੀ ਹੁੰਦੀ..
ਦਿੱਲੀ ਬਾਰੇ ਮਸ਼ਹੂਰ ਏ..ਮਾਰਨ ਤੋਂ ਪਹਿਲਾਂ ਚੰਗੀ ਤਰਾਂ ਭੰਡਦੀ ਏ..ਅਗਲੇ ਖਿਲਾਫ ਲਹਿਰ ਬਣਾਉਂਦੀ ਏ..!

ਯੂ.ਪੀ..ਲਖਨਊ ਕੋਲ ਇੱਕ ਛੋਟੀ ਮੰਡੀ..
ਝੋਨੇ ਦੀ ਰਾਖੀ ਕਰਦਾ ਸੱਤਰ ਸਾਲ ਦਾ ਅਮ੍ਰਿਤਧਾਰੀ ਬਜ਼ੁਰਗ..
ਦੀਵਾਲੀ ਤੋਂ ਪਹਿਲਾਂ ਦਾ ਸੁੱਟਿਆ..ਹੁਣ ਢੇਰੀ ਤੇ ਹੀ ਉੱਗਣਾ ਸ਼ੁਰੂ ਹੋ ਗਿਆ..
ਅਜੇ ਵੀ ਵਿਕਣ ਦੀ ਕੋਈ ਆਸ ਨਹੀਂ..ਇਹੋ ਹਮਾਰਾ ਜੀਵਣਾ..ਤੂੰ ਸਾਹਿਬ ਸਾਚੇ ਵੇਖ!

ਕਿਸੇ ਇਨਬਾਕਸ ਕੀਤਾ ਅਖ਼ੇ ਸਿੱਖ ਕੌਂਮ ਗੱਲ ਗੱਲ ਤੇ ਸ਼ਸਤਰ,ਬੰਦੂਕਾਂ,ਗੋਲੀਆਂ ਘਲੂਕਾਰਿਆ ਲਹੂ ਮਿਝ ਫੱਟਾਂ ਅਤੇ ਸ਼ਹੀਦੀਆਂ ਦੀ ਗੱਲ ਕਰਨ ਤੇ ਉੱਤਰ ਆਉਂਦੀ ਏ!
ਅੱਗੋਂ ਆਖਿਆ ਭਾਈ ਜੋ ਕਿਸੇ ਕੋਲ ਹੁੰਦਾ..ਬਸ ਓਹੀ ਵਿਖਾਉਂਦਾ..
ਜਿਵੇਂ ਚਾਹ ਵਾਲੇ ਦੀ ਕੌਮ ਦੇ ਖੂਨ ਵਿਚ ਵਿਓਪਾਰ ਏ..ਮੁਨਾਫ਼ਾ ਏ..ਹੁਣ ਤੇ ਦੱਸਦੇ ਹੇਰਾਫੇਰੀ ਵੀ ਚੰਗੀ ਤਰਾਂ ਘੁਲ ਮਿਲ ਗਈ ਏ..!

ਸੰਨ ਅਠਨਵੇਂ ਵਿਚ “ਸ਼ਹੀਦ ਊਧਮ ਸਿੰਘ ਤੇ ਪੰਜਾਬੀ ਫਿਲਮ ਦੀ ਸ਼ੂਟਿੰਗ..
ਰਾਜ ਬੱਬਰ ਅਤੇ ਗੁਰਦਾਸ ਮਾਨ ਸ਼ੂਟਿੰਗ ਤੋਂ ਵਾਪਿਸ ਹੋਟਲ ਪਰਤੇ..
ਕਮਰਿਆਂ ਦੀ ਚਾਬੀ ਮੰਗੀ..
ਹਾਸੇ ਨਾਲ ਪੁੱਛ ਲਿਆ ਥੋਡੇ ਮੂਹਾਂ ਤੇ ਲੱਗਿਆ ਲਹੂ ਅਸਲੀ ਏ..?
ਆਖਣ ਲੱਗੇ ਰੋਲ ਮੁਤਾਬਿਕ ਮਲਣਾ ਪੈਂਦਾ..ਇੰਝ ਲੱਗਾ ਆਖ ਰਿਹਾ ਹੋਵੇ..ਮਜਬੂਰੀ ਹੈ..ਪੈਸੇ ਖਾਤਿਰ..ਮਸਹੂਰੀ ਖਾਤਿਰ!

ਸੰਨ ਅੱਸੀ ਵਿਚ ਬਣੀ ਫਿਲਮ “ਪੁੱਤ ਜੱਟਾਂ ਦੇ”..
ਹੀਰੋ ਬਲਦੇਵ ਖੋਸਾ..ਸੰਨ ਦੋ ਹਜਾਰ ਵਿਚ ਗੁਰੂ ਦੀ ਨਗਰੀ ਵਿਚ ਹੀ ਮਿਲਿਆ..
ਓਦੋਂ ਉਹ ਪੱਕੇ ਤੌਰ ਤੇ ਮੁੰਬਈ ਵੱਸ ਗਿਆ ਸੀ..ਐਮ.ਐੱਲ.ਏ ਵੀ ਸੀ ਕਾਂਗਰਸ ਪਾਰਟੀ ਦਾ..!
ਆਖਿਆ ਭਾਜੀ ਤੁਹਾਡੀ ਉਹ...

ਫਿਲਮ ਤਕਰੀਬਨ ਵੀਹ ਵਾਰ ਵੇਖੀ ਹੋਣੀ..
ਅੱਗੋਂ ਹਿੰਦੀ ਬੋਲੀ ਜਾਵੇ..ਸ਼ਾਇਦ ਪੰਜਾਬੀ ਭੁੱਲ ਗਿਆ ਸੀ..ਇੰਝ ਲੱਗਾ ਪੰਜਾਬੀ ਫਿਲਮ ਨਹੀਂ ਬਣਾਈ ਸਗੋਂ ਸਮੂਹਿਕ ਬਲਾਤਕਾਰ ਕੀਤਾ ਹੋਵੇ..!

ਕੱਲ ਢਾਈ ਕਿੱਲੋ ਦੇ ਹੱਥ ਵਾਲੇ ਨੂੰ ਵੀ ਸਪੈਸ਼ਲ ਸਿਕਿਓਰਿਟੀ ਦੇ ਦਿੱਤੀ..
ਜੂਨ ਚੁਰਾਸੀ ਮਗਰੋਂ ਢੱਠੇ ਹੋਏ ਸ੍ਰੀ ਅਕਾਲ ਤਖ਼ਤ ਨੂੰ ਬਣਾਉਣ ਦਾ ਸਰਕਾਰੀ ਠੇਕਾ ਲੈਣ ਵਾਲੇ ਨਿਹੰਗ ਸੰਤਾ ਸਿੰਘ ਦਾ ਚੇਤਾ ਆਗਿਆ..
ਉਸ ਵੇਲੇ ਦੇ ਗ੍ਰਹਿ ਮੰਤਰੀ ਬੂਟਾ ਸਿੰਘ ਦਾ ਖਾਸ ਯਾਰ ਸੀ..
ਦੋ ਸਤੰਬਰ ਨੂੰ ਦਰਬਾਰ ਸਾਹਿਬ ਵਿਚ ਵੇਖਿਆ ਸੀ..ਆਸੇ ਪਾਸੇ ਸਿਕੋਰਟੀ ਹੀ ਸਿਕੋਰਟੀ..ਦਿੱਲੀ ਪੰਜਾਬ ਨਾਲ ਗੱਦਾਰੀ ਕਰਨ ਵਾਲੇ ਨੂੰ ਭੱਜ ਕੇ ਬੁੱਕਲ ਵਿਚ ਲੈਂਦੀ ਆਈ ਏ..!

ਇੱਕ ਜਿਗਰੀ ਯਾਰ ਦਾ ਬਾਪੂ ਜੀ ਵੀ ਇਸੇ ਫੋਟੋ ਦੀ ਤਰਾਂ ਪੰਜਾਹ ਕਿਲੋਮੀਟਰ ਦੂਰ ਸਾਈਕਲ ਤੇ ਮੰਜੀ ਸਾਬ ਭਾਸ਼ਣ ਸੁਣਨ ਜਾਇਆ ਕਰਦਾ..
ਫੇਰ ਜਦੋਂ ਪਿੰਡ ਵਾਪਿਸ ਪਰਤਦਾ ਤਾਂ..ਨਿਆਣਿਆਂ ਦਾ ਧਿਆਨ ਅੱਗੇ ਟੰਗੇ ਝੋਲੇ ਵੱਲ ਹੁੰਦਾ..
ਅੰਦਰੋਂ ਰਿਓੜੀਆਂ,ਲੱਡੂ,ਕੇਲੇ ਅਤੇ ਹੋਰ ਵੀ ਕਿੰਨਾ ਕੁਝ ਨਿੱਕਲਦਾ..ਕਿਸੇ ਨੂੰ ਕੁਝ ਨਾ ਆਖਦੇ..ਜਿਹੜਾ ਜੋ ਮਰਜੀ ਕੱਢ ਲਵੇ!
ਹਰੇਕ ਨੂੰ ਬਸ ਏਨੀ ਗੱਲ ਆਖੀ ਜਾਂਦੇ..ਭਾਈ ਸਿੰਘੋ..ਕੌਂਮ ਨੂੰ ਇੱਕ ਲੀਡਰ ਮਿਲ ਗਿਆ..ਨਿਡਰ..ਨਿਧੜਕ..ਸੱਚ ਬੋਲਣ ਵਾਲਾ..ਦਲੇਰ..ਸਿੱਧੀ ਗੱਲ ਕਰਨ ਵਾਲਾ..ਜਦੋਂ ਬੋਲਦਾ ਏ ਤਾਂ ਦਿੱਲੀ ਕੰਬਦੀ ਏ..ਛੇ ਫੁੱਟ ਤੋਂ ਵੀ ਉਚਾ ਲੰਮਾ!

“ਉਚੀ ਮੌਤ ਲਿਖਾ ਲਈ ਜਿਨ੍ਹਾਂ ਕਰਮਾ ਦੇ ਵਿਚ..ਛੇ-ਛੇ ਫੁੱਟ ਦੇ ਗੱਭਰੂ ਪਰਿਕਰਮਾ ਦੇ ਵਿਚ..”
ਭੋਰਾ ਸਿਦਕ ਨਾ ਤਿੜਕਿਆ..ਉੱਤੋਂ ਫਤਹਿ ਬੁਲਾ ਤੀ..ਵੇਖ ਸ਼ਹੀਦੀ ਜੱਥਿਆਂ ਨੇ ਭਾਜੜ ਪਾ ਤੀ”
ਫੇਰ ਜਿਸ ਦਿਨ ਫੌਜ ਚੜ ਕੇ ਆਈ..ਤਾਂ ਬਾਪੂ ਜੀ ਨੇ ਵੀ ਫਤਹਿ ਬੁਲਾ ਤੀ..ਬਿਨਾ ਦੱਸਿਆ ਸਾਈਕਲ ਤੇ ਚੜ ਓਧਰ ਨੂੰ ਹੋ ਤੁਰੇ..ਅਖ਼ੇ ਮੈਨੂੰ ਹਰਮਿੰਦਰ ਸਾਬ ਬੁਲਾਉਂਦਾ ਏ ਆਪਣੇ ਕੋਲ..ਮੁੜ ਫੇਰ ਕਦੀ ਨਹੀਂ ਆਏ..!

ਦੱਸਦੇ ਕੱਲ ਫੇਰ ਭੁਚਾਲ ਆਇਆ..
ਦਿੱਲੀ ਦੀਆਂ ਕੰਧਾ ਇੱਕ ਵਾਰ ਫੇਰ ਕੰਬੀਆਂ..ਪਰ ਅਸੀਂ ਤਾਂ ਦੂਰ ਬੈਠੇ ਸੇਫ ਹਾਂ..
ਸੁਰਖਿਅਤ ਹਾਂ..ਕਾਮਰੇਡ ਬਲਵੰਤ ਰਾਮੂਵਾਲੀਏ ਦੀ ਛੇ ਜੂਨ ਚੁਰਾਸੀ ਦੀ ਬਦਾਮ ਦੀ ਗਿਰੀ ਵਾਂਙ!
ਤਾਂ ਹੀ ਕਿਸੇ ਆਖਿਆ..”ਆਪਣੇ ਘਰਾਂ ਵਿਚ ਸੇਫ ਹਾਂ..ਅਸੀਂ ਵੱਡੇ ਦੁਨੀਆ ਦਾਰ..ਪਰ ਬਹੁਤ ਬਰੀਕ ਹੈ ਸਮਝਣੀ..ਇਹ ਧਰਮ ਯੁਧਾਂ ਦੀ ਕਾਰ”

ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

One Comment on “ਧਰਮ ਯੁਧਾਂ ਦੀ ਕਾਰ”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)