ਕਿੱਧਰ ਜਾ ਰਹੀ ਹੈ ਸਾਡੀ ਸੋਚ।
ਰੋਜ਼ ਦੀ ਤਰ੍ਹਾਂ ਸੈਰ ਤੋਂ ਵਾਪਸ ਆਉਂਦਿਆਂ ਆਮ ਜਿਹੀਆਂ ਗੱਲਾਂ ਤੇ ਚਰਚਾ ਸ਼ੁਰੂ ਹੋ ਗਈ। ਨਾਲ ਦੀ ਸਾਥਣ ਨੇ ਅਚਾਨਕ ਕਿਹਾ ਕੇ ਗੁਰਮੀਤ ਤਾਂ ਸਿਹਤ ਪੱਖੋ ਕਾਫ਼ੀ ਕਮਜ਼ੋਰ ਹੋ ਗਈ ਹੈ। ਸਾਰਾ ਦਿਨ ਝੂਰਦੀ ਰਹਿੰਦੀ ਹੈ। ਮੈਂ ਸਹਿਜ ਹੀ ਪੁੱਛਿਆ ਕਿ ਉਹ ਕਿਸ ਗੱਲ ਤੇ ਪ੍ਰੇਸ਼ਾਨ ਹੈ? ਤਾਂ ਉਹਨਾਂ ਨੇ ਕਿਹਾ ਕਿ ਬੱਸ ਬੱਚਿਆ ਦੀ ਫ਼ਿਕਰ , ਹੋਰ ਕੀ। ਮੈਂ ਕਿਹਾ ਕਿ ਬੱਚਿਆ ਦੀ ਕੀ ਫ਼ਿਕਰ। ਓਹਨਾ ਦੱਸਿਆ ਕਿ ਛੋਟੀ ਬੇਟੀ ਤਾਂ ਦੋ ਸਾਲ ਪਹਿਲਾਂ ਹੀ ਕੈਨੇਡਾ ਚਲੀ ਗਈ, ਪਰ ਵੱਡੀ ਬੇਟੀ ਦੇ ਬੈਂਡ ਘੱਟ ਹੋਣ ਕਾਰਨ ਉਸਦਾ ਕੁੱਝ ਨਹੀਂ ਬਣ ਰਿਹਾ,ਜਿਸ ਕਾਰਨ ਗੁਰਮੀਤ ਭੈਣਜੀ ਕਾਫ਼ੀ ਫ਼ਿਕਰ ਵਿਚ ਰਹਿੰਦੇ ਹਨ,ਤੇ ਅੱਜਕਲ੍ਹ ਕਾਫ਼ੀ ਬਿਮਾਰ ਚਲ ਰਹੇ ਨੇ।
ਮੈਂ ਹੈਰਾਨ ਸੀ ਕੇ ਕਿ ਹੁੰਦਾ ਜਾ ਰਿਹਾ ਸਾਡੀ ਸੋਚ ਨੂੰ। ਕੀ ਅੱਜ ਤੋਂ ਦਸ ਵੀਹ ਸਾਲ ਪਹਿਲਾਂ ਸਾਰੇ...
ਲੋਕ ਕੈਨੇਡਾ ਅਮਰੀਕਾ ਜਾ ਕੇ ਹੀ ਸੈਟ ਹੁੰਦੇ ਸੀ। ਕੀ ਸਾਡੇ ਬੱਚੇ ਏਨੇ ਬੇਬੱਸ ਹੋ ਚੁੱਕੇ ਨੇ ਕੇ ਇੱਥੇ ਰਹਿ ਕੇ ਉਹਨਾਂ ਨੂੰ ਰੋਟੀ ਨਸੀਬ ਨਹੀਂ ਹੋਵੇਗੀ। ਵਿਦੇਸ਼ਾਂ ਵਿੱਚ ਵੀ ਤਾਂ ਕੰਮ ਕਰਕੇ ਹੀ ਡਾਲਰ ਮਿਲਦੇ ਨੇ। ਓਥੇ ਕਿਹੜਾ ਵਿਹਲਿਆ ਨੂੰ ਪੈਸੇ ਦਿੰਦੇ ਨੇ। ਫਿਰ ਅਸੀਂ ਆਪਣੀ ਸੋਚ ਐਨੀ ਛੋਟੀ ਕਿਉੰ ਕਰ ਲਈ ਹੈ ਕੇ ਜੇਕਰ ਸਾਡਾ ਬੱਚਾ ਵਿਦੇਸ਼ ਨਹੀ ਜਾ ਸਕਿਆ ਤਾਂ ਉਹ ਕੁਝ ਵੀ ਕਰਨ ਦੇ ਕਾਬਿਲ ਨਹੀਂ ਰਹਿ ਜਾਂਦਾ। ਅਸੀਂ ਨਵੀਂ ਪੀੜ੍ਹੀ ਨੂੰ ਦੋਸ਼ੀ ਠਹਿਰਾਉਣ ਤੋਂ ਪਹਿਲਾਂ ਆਪਣੀ ਸੋਚ ਬਦਲਣ ਦੀ ਕੋਸ਼ਿਸ਼ ਕਿਉਂ ਨਾ ਕਰੀਏ ਕਿ ਪੜ੍ਹੇ ਲਿਖੇ ਤੇ ਮਿਹਨਤੀ ਬੰਦੇ ਨੂੰ ਹਰ ਥਾਂ ਕੰਮ ਮਿਲਦਾ।
ਵਰਿੰਦਰ ਬੁੱਗਾ