More Punjabi Kahaniya  Posts
ਰੱਬ ਭਾਗ – 1


“ਰੱਬ”
ਭਾਗ – 1
ਲੇਖਕ – ਅਮਰਜੀਤ ਚੀਮਾਂ (ਯੂ ਐੱਸ ਏ) +1(716)908-3631
ਲਉ ਬਈ ਦੋਸਤੋ ਅੱਜ ਫਿਰ ਮਿਲਦੇ ਆਂ ਸੱਪ,ਖੋਤੇ ਤੇ ਕੁੱਤੇ ਨੂੰ। ਸੱਪ ਮੈਨੂੰ ਬੈਠਦੇ ਸਾਰ ਹੀ ਪੁੱਛਣ ਲੱਗਾ, ਚੀਮੇਂ ਬਈ ਰੱਬ ਬਾਰੇ ਤੇਰਾ ਕੀ ਖ਼ਿਆਲ ਆ, ਹੈਗਾ ਕਿ ਨਹੀਂ ?
ਇਹ ਸੁਣਕੇ ਖੋਤਾ ਵੀ ਹੀਂਗਣ ਲੱਗ ਪਿਆ ਤੇ ਕੁੱਤੇ ਨੇ ਵੀ ਤਿੰਨ ਵਾਰ ਬਹੂੰ ਬਹੂੰ ਕਰਕੇ ਹਾਮੀ ਭਰ ਦਿੱਤੀ। ਤਿੰਨੇ ਮੇਰੇ ਦੋਸਤ ਹੋ, ਇਸ ਲਈ ਤੁਹਾਨੂੰ ਇੱਕ ਹੱਡ ਬੀਤੀ ਸੁਣਾਉਂਦਾ ਹਾਂ। ਤਿੰਨੇ ਜਣੇ ਮੇਰੀਆਂ ਗੱਲ ਧਿਆਨ ਨਾਲ ਸੁਣਨ ਲੱਗੇ। ਮੈਂ ਕਿਹਾ ਖੋਤਿਆ ਜਦੋਂ ਕਿਸੇ ਦੇ ਰੱਬ ਦੀ ਲਾਠੀ ਵੱਜਦੀ ਹੈ ਤਾਂ ਫੇਰ ਉਹਨੂੰ ਅਹਿਸਾਸ ਹੁੰਦਾ ਹੈ ਕਿ ਰੱਬ ਹੈ ਜਾਂ ਨਹੀਂ। ਜਿਸ ਬੰਦੇ ਨੇ ਤਾਂ ਹਰਾਮ ਦੀ ਕਮਾਈ ਖਾਣੀ ਆਂ,ਭੈਣ ਭਰਾਵਾਂ ਨਾਲ ਠੱਗੀਆਂ ਮਾਰਨੀਆਂ, ਕਿਸੇ ਤੋਂ ਉਧਾਰੇ ਪੈਸੇ ਲੈ ਕੇ ਨਹੀਂ ਮੋੜਨੇ, ਹਰ ਵੇਲੇ ਸ਼ੈਤਾਨੀਆਂ ਕਰਨੀਆਂ। ਉਨ੍ਹਾਂ ਸ਼ੈਤਾਨਾਂ ਲਈ ਤਾਂ ਰੱਬ ਹੈ ਨਹੀਂ। ਪਰ ਜਿਹੜੇ ਲੋਕ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਰਕੇ ਖਾਂਦੇ ਆਂ, ਕਿਸੇ ਦਾ ਹੱਕ ਨਹੀਂ ਮਾਰਦੇ, ਉਨ੍ਹਾਂ ਲਈ ਰੱਬ ਹੈਗਾ। ਸੱਪ ਤੇ ਕੁੱਤਾ ਫਿਰ ਪੁੱਛਣ ਲੱਗੇ ਕਿ ਕੋਈ ਮਿਸਾਲ ਪੇਸ਼ ਕਰ ਯਾਰ, ਐਵੇਂ ਜੱਭਲੀਆਂ ਨਾ ਮਾਰ। ਮੈਂ ਕਿਹਾ ਖੋਤਿਆ ਮੈਂ ਉਦੋਂ ਦਸਵੀਂ ਕਲਾਸ ਵਿੱਚ ਪੜ੍ਹਦਾ ਸੀ। ਮੇਰਾ ਸਭ ਤੋਂ ਵੱਡਾ ਭਰਾ ਪ੍ਰਚੂਨ ਵਿੱਚ ਅਫ਼ੀਮ ਵੇਚਦਾ ਹੁੰਦਾ ਸੀ। ਉਹ ਹਫ਼ਤੇ ਕੁ ਬਾਦ ਪਿੰਡ ਗੰਡੀਵਿੰਡ, ਨੇੜੇ ਝਬਾਲ ਤੋਂ 5-6 ਕਿੱਲੋ ਅਫ਼ੀਮ ਲੈ ਆਉਂਦਾ ਸੀ ਤੇ ਹਫ਼ਤੇ ਵਿੱਚ ਵਿੱਕ ਜਾਂਦੀ ਸੀ। ਜਿਸ ਦਿਨ ਉਹ ਮਾਲ ਲੈਣ ਜਾਂਦਾ ਸੀ ਤਾਂ ਵੇਚਣ ਦੀ ਜ਼ਿੰਮੇਵਾਰੀ ਮੈਨੂੰ ਦੇ ਦਿੰਦਾ ਸੀ।
ਮੈਨੂੰ ਉਹਨੇ 20 ਰੁਪਏ ਦਿਹਾੜੀ ਦੇ
ਦੇ ਦੇਣੇ ਤੇ ਮੇਰਾ ਖਰਚਾ ਖੁੱਲ੍ਹਾ ਚੱਲਣ ਲੱਗ ਪਿਆ। ਮੈਂ ਹਫ਼ਤੇ ਦਾ ਕਿੱਲੋ ਘਿਉ ਖਾ ਜਾਇਆ ਕਰਦਾ ਸੀ। ਬੜੀਆਂ ਡੰਡ ਬੈਠਕਾਂ ਮਾਰਨੀਆਂ, ਦੌੜਾਂ ਲਾਉਣੀਆਂ, ਘੋਲ ਕਰਨੇ ਸਾਥੀਆਂ ਨਾਲ ਤੇ ਹਫ਼ਤੇ ਵਿੱਚ ਇੱਕ ਵਾਰੀ ਸੋਢਲ ਮੰਦਰ ਜਲੰਧਰ ਵਿੱਚ ਜਾਣਾ। ਉੱਥੇ ਹਰ ਐਤਵਾਰ ਨੂੰ ਘੋਲ਼ ਕਰਾਏ ਜਾਂਦੇ ਸਨ। ਪ੍ਰਬੰਧਕਾਂ ਵਲੋਂ ਢਾਉਣ ਵਾਲੇ ਨੂੰ 10 ਰੁਪਏ ਤੇ ਢਹਿਣ ਵਾਲੇ ਨੂੰ ਪੰਜ ਰੁਪਏ ਦਿੱਤੇ ਜਾਂਦੇ ਸਨ। ਉਦੋਂ ਕਰਤਾਰਪੁਰ ਤੋਂ ਜਲੰਧਰ ਦਾ ਕਿਰਾਇਆ 25 ਪੈਸੇ ਹੁੰਦਾ ਸੀ। ਬੜੀ ਮੌਜ ਲੱਗੀ ਰਹਿਣੀ। ਭਰਾ ਮੈਨੂੰ ਫੀਮ ਤੋਲਕੇ ਦੇ ਜਾਂਦਾ ਸੀ ਤੇ ਨਾਲ ਤੋਲਣ ਲਈ ਕੰਡੀ (ਛੋਟੀ ਤੱਕੜੀ) ਦੇ ਜਾਂਦਾ ਸੀ। ਹੌਲੀ ਹੌਲੀ ਮੈਨੂੰ ਲਾਲਚ ਹੋ ਗਿਆ। ਮੈਂ ਕੁੱਝ ਗੁੜ ਸਾੜਕੇ ਵਿੱਚ ਆਟਾ ਮਿਲਾ ਦੇਣਾ ਤੇ ਸਰ੍ਹੋਂ ਦੇ ਤੇਲ ਨਾਲ ਅਫ਼ੀਮ ਗੁੰਨ੍ਹ ਲੈਣੀ। ਕੋਈ ਪੰਜ ਕੁ-ਤੋਲੇ ਭਾਰ ਵਧ ਜਾਂਦਾ ਸੀ। ਉਦੋਂ ਅਫ਼ੀਮ ਅੱਠ ਰੁਪਏ ਤੋਲਾ ਹੁੰਦੀ ਸੀ। ਚਾਲੀ ਰੁਪਏ ਫ਼ੀਮ ਦੀ ਕਮਾਈ +20 ਰੁਪਏ ਭਰਾ ਤੋਂ ਤੇ ਪੰਜ ਜਾਂ 10 ਰੁਪਏ ਸੋਢਲ ਮੰਦਰ ਤੋਂ। ਪੈਂਠ,ਸੱਤਰ ਰੁਪਏ ਮਹੀਨੇ ਚੇ ਹਫ਼ਤੇ ਦੇ ਬਣ ਜਾਣੇ। ਇਸ ਤਰ੍ਹਾਂ ਵਧੀਆ ਕੰਮ ਚੱਲਦਾ ਰਿਹਾ। ਸਕੂਲੇ ਚਾਰ ਪੰਜ ਦੋਸਤ ਖਾਣ ਪੀਣ ਵਾਲੇ ਰਲ਼ ਜਾਣੇ ਤੇ ਬੱਸ ਅੱਡੇ ਕੋਲ ਬਿਸ਼ੰਭਰ ਹਲਵਾਈ ਦੀ...

ਦੁਕਾਨ ਤੋਂ ਕਿੱਲੋ ਬਰਫ਼ੀ ਤੇ ਚਾਰ ਕੱਪ ਦੁੱਧ ਦੇ ਵਿੱਚ ਪੱਤੀ ਪੁਆ ਕੇ ਪੀ ਜਾਣੇ।
ਉਦੋਂ 8 ਰੁਪਏ ਕਿੱਲੋ ਬਰਫ਼ੀ ਹੁੰਦੀ ਸੀ ਤੇ 4 ਆਨੇ ਦਾ ਦੁੱਧ ਦਾ ਕੱਪ। ਦੋ ਕੁ ਸਾਲ ਵਿੱਚ ਸ਼ਰੀਰ ਝੋਟੇ ਵਾਂਗੂੰ ਸਖ਼ਤ ਹੋ ਗਿਆ। ਲੋਕਾਂ ਨੂੰ ਡੌਲੇ ਦਿਖਾਉਣ ਲਈ ਅੱਧੀ ਬਾਹਾਂ ਦੀ ਕਮੀਜ਼ ਪਾਉਣੀ ਤੇ ਪੂਰੀ ਟੌਹਰ ਤੇ ਕਾਲਜ ਦੀਆਂ ਕੁੜੀਆਂ ਨੇ ਮੇਰੇ ਤੇ ਲਾਈਨਾਂ ਮਾਰਨੀਆਂ ਤੇ ਮੈਨੂੰ ਪਿਉ ਵਲੋਂ ਹਿਦਾਇਤ ਸੀ ਪਈ ਜੇ ਤੂੰ ਭਲਵਾਨੀ ਕਰਨੀ ਚਾਹੁੰਨਾ ਤਾਂ ਕੁੜੀਆਂ ਦੇ ਚੱਕਰ ਤੋਂ ਬਚਕੇ ਰਹੀਂ। ਹਰਾਮ ਦਾ ਪੈਸਾ ਸੀ ਤੇ ਕਿਤੇ ਕਿਤੇ ਠੇਕੇ ਤੋਂ ਦਾਰੂ ਦੀ ਬੋਤਲ ਵੀ ਲੈਣ ਲੱਗ ਪਿਆ ਉਦੋਂ ਰਸਭਰੀ 8 ਰੁਪਏ ਦੀ ਤੇ ਸੌਂਫ਼ੀਆ ਦਸ ਰੁਪਏ ਦੀ ਹੁੰਦੀ ਸੀ।
ਮੇਰੇ ਫੋੜੇ ਨਿੱਕਲਣ ਲੱਗ ਪਏ, ਵੱਡੇ ਵੱਡੇ ਗੁੰਮ ਲਾਲ ਮੂੰਹ ਵਾਲੇ। ਬੜਾ ਦਰਦ ਹੋਣਾ, ਉਤੇ ਖਾਰਸ਼ ਹੋਣੀ, ਜੇ ਖਾਜ ਕਰਨੀ ਤਾਂ ਉਹਤੋਂ ਵੀ ਜ਼ਿਆਦਾ ਤਕਲੀਫ਼। ਤਿੰਨ ਕੁ-ਹਫ਼ਤੇ ਬਾਦ ਉਹ ਫ਼ੋੜਾ ਪੀਕ ਨਾਲ ਭਰਕੇ ਫਟ ਜਾਣਾ। ਹਫ਼ਤਾ ਕੁ ਜ਼ਖ਼ਮ ਹਰਾ ਰਹਿਣਾ ਤੇ ਪੀਕ ਰਿਸਦੀ ਰਹਿਣੀ ਤੇ ਰਾਤਾਂ ਨੂੰ ਨੀਂਦ ਵੀ ਚੱਜ ਨਾਲ ਨਾ ਆਉਣੀ ਗੁੰਮ ਨਿਕਲਣੇ ਵੀ ਚੱਡਿਆਂ ਵਿੱਚ ਜਾਂ ਪਿਛਲੇ ਪਾਸੇ ਚਿੱਤੜਾਂ ਤੇ ਜਿੱਥੋਂ ਕਿਸੇ ਹਕੀਮ ਨੂੰ ਦਿਖਾਉਣ ਤੋਂ ਵੀ ਸ਼ਰਮ ਹੋਣੀ, ਇੱਕ ਤੋਂ ਆਰਾਮ ਆਉਣਾ ਤਾਂ ਦੂਜਾ ਹੋਰ ਨਵਾਂ ਨਿਕਲ ਆਉਣਾ
ਹਰ ਕਿਸੇ ਨੇ ਆਪਣੇ ਦੇਸੀ ਇਲਾਜ ਦੱਸਣੇ। ਬੜੇ ਔਹੜ ਪੋਹੜ ਕਰਨੇ। ਕਿਸੇ ਨੇ ਕਹਿਣਾ ਪਿੱਪਲ ਦਾ ਸੱਕ ਪਾਣੀ ਵਿੱਚ ਘਿਸਾ ਕੇ ਗੁੰਮ ਉਤੇ ਲਾ। ਪਿੱਪਲ ਦਾ ਸੱਕ ਖੁਸ਼ਕ ਹੁੰਦਾ, ਉਹਦੇ ਨਾਲ ਫੋ਼ੜੇ ਉੱਤੇ ਕੱਸ ਜਿਹੀ ਪੈਂਦੀ ਸੀ ਤੇ ਉਹਦੇ ਨਾਲ ਹੋਰ ਦਰਦ ਤੇਜ਼ ਹੋ ਜਾਣਾ। ਕਿਉਂਕਿ ਫੋ਼ੜਾ ਅਜੇ ਲਾਲ ਮੂੰਹ ਵਾਲਾ ਕੱਚਾ ਹੁੰਦਾ ਸੀ ਤੇ ਕੱਚੇ ਵਿੱਚ ਪੀਕ ਨਹੀਂ ਪਈ ਹੁੰਦੀ ਸੀ। ਵੇਸੇ ਪੱਕੇ ਹੋਏ ਫੋ਼ੜੇ ਲਈ ਤਾਂ ਇਹ ਨੁਸਖਾ ਠੀਕ ਸੀ। ਕਿਸੇ ਨੇ ਕਹਿਣਾ ਚਾਸਕੂ ਰਗੜ ਕੇ ਉੱਤੇ ਲਾਉ, ਜੋ ਕਿਸੇ ਨੇ ਕਹਿਣਾ ਕਰੀ ਜਾਣਾ। ਸੰਗਦੇ ਨੇ ਕਿਸੇ ਵੈਦ ਕੋਲ਼ ਵੀ ਨਾ ਜਾਣਾ, ਜੇ ਕਦੇ ਚਲੇ ਵੀ ਜਾਣਾ ਤਾਂ ਉਹਨਾਂ ਦੀਆਂ ਪੁੜੀਆਂ ਨਾਲ ਕੋਈ ਨਤੀਜਾ ਨਾ ਆਉਣਾ। ਫਾਲਤੂ ਪੈਸੇ ਦੀ ਬਰਬਾਦੀ। ਇਸੇ ਤਰਾਂ ਕਰਦੇ ਕਰਾਉਂਦੇ ਸੱਤ ਅੱਠ ਮਹੀਨੇ ਲੰਘ ਗਏ। ਫਿਰ ਇੱਕ ਸਾਡੇ ਘਰ ਇੱਕ ਪੜ੍ਹਿਆ ਲਿਖਿਆ ਪ੍ਰਾਹੁਣਾ ਆਇਆ ਤੇ ਮੈਨੂੰ ਚੱਡੇ ਚੌੜੇ ਕਰਕੇ ਪਏ ਨੂੰ ਦੇਖਕੇ ਪੁੱਛਣ ਲੱਗਾ,”ਪਈ ਇਸ ਤਰਾਂ ਕਿਉਂ ਪਿਆ ? ਮੈਂ ਉਹਨੂੰ ਚੰਗੀ ਤਰਾਂ ਦਿਖਾਇਆ ਤੇ ਉਹ ਕਹਿੰਦਾ ਪਈ ਐੱਸ ਐਫ ਟੈਰਾਮਾਈਸਨ ਦੇ ਕੈਪਸੂਲ ਖਾ, ਉਹਨਾਂ ਨਾਲ ਤੈਨੂੰ ਆਰਾਮ ਆ ਜਾਊ। ਮੈਂ ਉਸੇ ਵੇਲੇ ਸਾਈਕਲ ਚੁੱਕਿਆ ਤੇ ਕਰਤਾਰਪੁਰ ਗੁਪਤਾ ਮੈਡੀਕਲ ਦੀ ਦੁਕਾਨ ਤੇ ਗਿਆ ਤੇ ਇੱਕ ਪੂਰਾ ਪੱਤਾ ਖਰੀਦ ਲਿਆਇਆ।
ਚਲਦਾ….

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)