ਮੈਂ ਬੜੀ ਵਾਰ ਆਖਿਆ ਕਰਦੀ ਸੀ ਕਿ ਮੇਰੇ ਕੋਲੋਂ ਪੱਠਿਆਂ ਦੀ ਪੰਡ ਨਹੀਂ ਚੱਕੀ ਜਾਂਦੀ ਪੱਠੇ ਵੱਢਣ ਨੂੰ ਕੋਈ ਬੰਦਾ ਰੱਖ ਲਵੋ।ਇਹ ਅੱਗਿਓਂ ਇੱਕੋ ਗੱਲ ਆਖਿਆ ਕਰਦੇ ਸੀ ਕੋਈ ਨਾ ਤੂੰ ਪੱਲੀ ਲੈਕੇ ਚੱਲ ਮੈਂ ਪੱਠੇ ਵੱਢ ਵੀ ਲਉਂਗਾ ਤੇ ਚੱਕ ਕੇ ਵੀ ਲੈ ਆਵਾਂਗਾ।ਮੈਂ ਕਹਿਣਾ ਜਦ ਵੱਢਣੇ ਚਕਣੇ ਹੀ ਤੁਸੀਂ ਆ ਤਾਂ ਮੇਰੀ ਨਾਲ ਜਾਣ ਦੀ ਕਿ ਲੋੜ ਆ ਤਾਂ ਅੱਗਿਓਂ ਆਖਿਆ ਕਰਦੇ ਸੀ।ਦੋਵੇਂ ਜੀਅ ਗੱਲੋ ਗੱਲੀ ਪੱਠੇ ਵੱਢ ਲਿਆਉਂਦੇ ਆ ਤਾਂ ਟਾਈਮ ਦਾ ਪਤਾ ਨਹੀਂ ਚਲਦਾ। />
ਵਰਤ ਤਾਂ ਨਹੀਂ ਰੱਖਣਾ ਸੀ ਤਾਂ ਵੀ ਮੈਂ ਸੂਟ ਸਿਉਣਾ ਦੇ ਦਿੱਤਾ ਦੂਜੇ ਦਿਨ ਜਦੋਂ ਧਾਰਾ ਕੱਢਣ ਗਈ ਤਾਂ ਇਹੇ ਸਰਗੀ ਵਾਲੀ ਪਲੇਟ ਸਜਾਉਣ ਲੱਗੇ ਹੋਏ ਸੀ।ਮੈਂ ਕਿਹਾ ਇਹ ਕੀ ਕਰਨ ਲੱਗਿਓ ਆ ਤਾਂ ਕਹਿੰਦੇ ਕਰੂਏ ਦੀ ਤਿਆਰੀ ਕਰ ਰਿਹਾ ਆ।ਮੈਂ ਕਿਹਾ ਕਰਵਾ ਮੈਨੂੰ ਤਾਂ ਰੱਖਣ ਨਹੀਂ ਦਿੱਤਾ ਤੇ ਹੁਣ ਆਪ ਕੀਹਦੇ ਲਈ ਖੇਖਣ ਕਰਨ ਲੱਗੇ ਹੋਏ ਆ।
ਘਰ ਆ ਕੇ ਵੀ ਮੈਨੂੰ ਕਹੀ ਜਾਣਾ ਧਾਰ ਕਢਲਾ ਧਾਰ ਕਢਲਾ ਜਦ ਧਾਰ ਕੱਢਣ ਦਾ ਵਕਤ ਆਉਣਾ ਤਾਂ ਮੈਥੋਂ ਪਹਿਲਾਂ ਮੱਝ ਥੱਲੇ ਬਾਲਟੀ ਲੈਕੇ ਬਹਿ ਜਾਇਆ ਕਰਦੇ ਸੀ।ਮੈਂ ਕਹਿਣਾ ਮੈਂ ਕਰ ਲੈਂਦੀ ਆ ਤਾਂ ਅੱਗਿਓਂ ਕਹਿਣਾ ਚੱਲ ਕੋਈ ਨਾ ਅੱਜ ਮੈਂ ਕਰ ਲੈਂਦਾ ਕੱਲ ਨੂੰ ਤੂੰ ਕਰ ਲਵੀਂ ਪਰ ਮੇਰੀ ਧਾਰ ਕੱਢਣ ਵਾਲੀ ਕੱਲ ਕਦੇ ਨਹੀਂ ਆਉਂਦੀ ਸੀ।
ਸਵੇਰੇ ਸ਼ਾਮ ਰੋਟੀ ਟੁੱਕ ਕਰਨ ਵੇਲੇ ਮੇਰੇ ਬਰਾਬਰ ਚੁੱਲ੍ਹੇ ਮੁੱਢ ਬੈਠ ਜਾਇਆ ਕਰਦੇ ਸੀ।ਮੈਂ ਆਖਣਾ ਅੰਦਰ ਚਲੇ ਜਾਵੋ ਕਿਉਂ ਧੂੰਏ ਚ ਬੈਠੇ ਕਾਲੇ ਹੋ ਰਹੇ ਓ ਤਾਂ ਆਖਣਾ ਕੋਈ ਗੱਲ ਨਹੀਂ ਤੂੰ ਵੀ ਤਾਂ ਧੂਏਂ ਚ ਹੀ ਬੈਠੀ ਆ ਸਗੋਂ ਤੂੰ ਰੋਟੀਆਂ ਲਾਹ ਤੇ ਮੈਂ ਬਾਲਣ ਪਾਉਂਦਾ ਆ ਜਲਦੀ ਕੰਮ ਨਿੱਬੜ ਜਾਵੇਗਾ।
ਜਦੋਂ ਕਾਕੇ ਨੂੰ ਸਕੂਲ ਲਗਾਇਆ ਤਾਂ ਮੈਂ ਓਹਨੂੰ ਤਿਆਰ ਕਰਕੇ ਸਾਇਕਲ ਦੇ ਡੰਡੇ ਤੇ ਬਿਠਾ ਦਿਆ ਕਰਦੀ ਸੀ ਤੇ ਕਾਕਾ ਵੀ ਚਾਈਂ ਚਾਈਂ ਸਾਇਕਲ ਤੇ ਬੈਠ ਜਾਇਆ ਕਰਦਾ ਸੀ।ਓਥੇ ਵੀ ਚਾਰ ਕ ਦਿਨ ਬਾਅਦ ਕਹਿਣਾ ਸ਼ੁਰੂ ਕਰ ਦਿੱਤਾ ਕਿ ਜੀ ਇਹ ਅੱਗੇ ਬੈਠਾ ਹਿੱਲਦਾ ਰਹਿੰਦਾ ਆ ਤੂੰ ਨਾਲ ਆਇਆ ਕਰ ਤੇ ਪਿੱਛੇ ਗੋਦੀ ਚੱਕ ਕੇ ਬੈਠ ਜਾਇਆ ਕਰ।ਫੇਰ ਅਸੀਂ ਦੋਵੇਂ ਜਣੇ ਸਕੂਲ ਛੱਡ ਕੇ ਆਉਣ ਲੱਗ ਗਏ।
ਕਾਕਾ ਨਰਸਰੀ ਤੋਂ ਪੰਜਵੀਂ ਤੱਕ ਪੁੱਜ ਗਿਆ ਤਾਂ ਵੀ ਦੋਵੇਂ ਜੀਅ ਜਾ ਕੇ ਮੋੜ ਤੇ ਬੱਸ ਤੱਕ ਚੜਾ ਕੇ ਆਇਆ ਕਰਦੇ ਸੀ।
ਛੋਟੇ ਦਿਉਰ ਦਾ ਵਿਆਹ ਕੀਤਾ ਤਾਂ ਦਰਾਣੀ ਪਹਿਲੇ ਕਰੂਏ ਦੇ ਵਰਤ ਰੱਖਣ ਦੀਆਂ ਤਿਆਰੀਆਂ ਕਰ ਰਹੀ ਸੀ।ਓਹਨੂੰ ਵੇਖ ਕੇ ਮੈਂ ਵੀ ਆਖ ਦਿੱਤਾ ਕਿ ਜੀ ਮੈਂ ਵੀ ਵਰਤ ਰੱਖਣਾ ਆ ਤਾਂ ਅੱਗਿਓਂ ਕਹਿੰਦੇ ਸੂਟ ਲੈਣ ਲਈ ਭੁੱਖੇ ਰਹਿ ਕੇ ਖੇਖਣ ਕਰਨ ਦੀ ਕੋਈ ਲੋੜ ਨਹੀਂ ਆ।
ਮੈਂ ਵੀ ਕੋਈ ਜਿਆਦਾ ਜ਼ੋਰ ਨਾ ਪਾਇਆ ਤੇ ਆਪਣੇ ਕੰਮੀ ਲੱਗੀ ਰਹੀ।ਵਰਤ ਤੋਂ ਇੱਕ ਦਿਨ ਪਹਿਲਾਂ ਜਾ ਕੇ ਮੇਰੇ ਲਈ ਸੂਟ ਖਰੀਦ ਲਿਆਂਦਾ ਤੇ ਨਾਲ ਹੋਰ ਨਿੱਕ ਸੁੱਕ ਵੀ ਚੱਕ ਲਿਆਏ।
ਅੱਗਿਓਂ ਕੋਈ ਜਵਾਬ ਨਾ ਦਿੱਤਾ ਤੇ ਸਰਗੀ ਖ਼ਾ ਕੇ ਮੇਰੇ ਨਾਲ ਧਾਰਾਂ ਕੱਢਣ ਲਈ ਤੁਰ ਪਏ।ਮੈਨੂੰ ਪਹਿਲਾਂ ਤਾਂ ਥੋੜਾ ਗੁੱਸਾ ਸੀ ਪਰ ਇਹਨਾਂ ਦਾ ਪਿਆਰ ਵੇਖ ਕੇ ਇਹਨਾ ਨੂੰ ਕੁਝ ਕਹਿਣ ਦੀ ਹਿੰਮਤ ਜਹੀ ਨਾ ਪਈ ਤੇ ਸਾਰਾ ਦਿਨ ਮੈਂ ਵੀ ਕੁਸ਼ ਨਾ ਖਾਧਾ।ਸ਼ਾਮ ਪਈ ਤੇ ਮੈਂ ਕਿਹਾ ਜਾਓ ਹੁਣ ਜਨਾਨੀਆਂ ਦੇ ਨਾਲ ਜਾ ਕੇ ਕਥਾ ਵੀ ਸੁਣ ਕੇ ਆਵੋ ਤਾਂ ਕਹਿੰਦੇ ਮੈਂ ਤਾਂ ਗੁਰੂ ਘਰ ਜਾ ਕੇ ਮੱਥਾ ਟੇਕ ਆਉਣਾ ਆ।ਮੁੜਕੇ ਹਰ ਸਾਲ ਇੱਕ ਦੂਜੇ ਲਈ ਵਰਤ ਰੱਖਣਾ ਸ਼ੁਰੂ ਕਰ ਦਿੱਤਾ।
ਰਿਸ਼ਤੇਦਾਰੀ ਚ ਕਿਤੇ ਵੀ ਜਾਣਾ ਹੁੰਦਾ ਸੀ ਤਾਂ ਮੇਰੇ ਨਾਲ ਹੀ ਜਾਇਆ ਕਰਦੇ ਸੀ।ਰਾਤ ਦੇ ਚਾਹੇ ਦਸ ਵੱਜ ਜਾਣ ਤਾਂ ਵੀ ਘਰ ਨੂੰ ਮੁੜ ਆਇਆ ਕਰਦੇ ਸੀ।
ਪਹਿਲਾਂ ਪਹਿਲਾਂ ਤਾਂ ਮੇਰੀਆਂ ਭੈਣਾ ਤੇ ਭਣੋਈਏ ਇਹਨਾ ਦਾ ਮਜ਼ਾਕ ਉਡਾਇਆ ਕਰਦੇ ਸੀ। ਪਰ ਮੇਰੇ ਚਿਹਰੇ ਦੀ ਖੁਸ਼ੀ ਤੇ ਲਾਲੀ ਵੇਖ ਕੇ ਓਹਨਾਂ ਦੇ ਮਜ਼ਾਕ ਨੂੰ ਜਲਨ ਚ ਬਦਲਦਿਆਂ ਬਾਹਲਾ ਟਾਇਮ ਨਾ ਲੱਗਿਆ।
ਜ਼ਿੰਦਗੀ ਦੇ ਅੱਧੇ ਪੜਾਅ ਚ ਪੁੱਜ ਗਏ ਆ ਪਰ ਇਹਨਾਂ ਦਾ ਪਿਆਰ ਅੱਜ ਵੀ ਓਹੀ ਆ।ਹਰ ਕੰਮ ਚ ਮੇਰਾ ਅੱਜ ਵੀ ਓਵੇਂ ਹੀ ਹੱਥ ਵੰਡਾਉਂਦੇ ਆ।
ਪੋਤੇ ਪੋਤੀਆਂ ਵਾਲੀ ਹੋ ਕੇ ਹੁਣ ਮੈਨੂੰ ਸ਼ਰਮ ਆਉਣ ਲੱਗ ਗਈ ਆ ਪਰ ਇਹਨਾਂ ਦਾ ਪਿਆਰ ਅੱਜ ਵੀ ਓਹੀ ਜਵਾਨੀ ਵਾਲੀ ਪੈੜ ਤੇ ਹੀ ਖੜਿਆ ਆ।ਮੇਰੀਆਂ ਨੂੰਹਾਂ ਅਕਸਰ ਮੇਰੇ ਪੁੱਤਾਂ ਨੂੰ ਕਹਿੰਦੀਆਂ ਰਹਿੰਦੀਆਂ ਕਿ ਡੈਡੀ ਜੀ ਵੱਲ ਵੇਖਿਆ ਕਰੋ ਓਹਨਾ ਵਾਂਗ ਸਾਡੀ ਕੇਅਰ ਕਰਿਆ ਕਰੋ ਪਰ ਪਿਓ ਤੇ ਪੁੱਤਾਂ ਚ ਬਾਹਲਾ ਫਰਕ ਆ।
ਆਹ ਜਿਹੜਾ ਮੁਹੱਬਤੀ ਹਫਤਾ ਚਲਦਾ ਇਹ ਤਾਂ ਸਾਲ ਬਾਅਦ ਆਉਂਦਾ ਪਰ ਸਾਡੀ ਤਾਂ ਹਰ ਰੋਜ਼ ਵੇਲਨਟਾਈਨ ਹੁੰਦਾ ਸੀ ਤੇ ਕੇਕ ਕੱਟਣ ਲਈ ਕਿਸੇ ਦਿਨ ਦਿਨ ਦੀ ਉਡੀਕ ਨੀ ਕਰਨੀ ਪੈਂਦੀ ਸੀ।ਜਦ ਦਿਲ ਕਰਦਾ ਸੀ ਕੜਾਹ ਬਣਾ ਲਿਆ ਕਰਦੇ ਸੀ।
ਧੰਨਵਾਦ,
ਜਸਕਰਨ ਬੰਗਾ।।
ਮੁਹੱਬਤੀ ਹਫਤਾ