ਨਿੱਕੇ ਹੁੰਦੇ ਮੈਨੂੰ ਯਾਦ ਏ ਅਸੀਂ ਬੱਚਿਆਂ ਨੇ ਜਦੋਂ ਨਵੇਂ ਜਨਮੇ ਬੱਚੇ ਨੂੰ ਵੇਖਣਾ ਤੇ ਗੱਲਾਂ ਕਰਨੀਆਂ:
“ਹਾਏ ! ਕਿੰਨਾ ਸੋਹਣਾ ਏ ..ਦੇਖੀਂ ਮੁੱਠੀ ਕਿਵੇਂ ਘੁੱਟ ਕੇ ਮੀਚੀ ਹੋਈ ਏ”…
“ਉਏ ਹਾਂ …. !!”
“ਨਵੇਂ ਜੰਮੇ ਬੱਚੇ ਦੀ ਮੁੱਠੀ ਵਿੱਚ ਹੀਰਾ ਹੁੰਦਾ ਏ ।” ਇੱਕ ਨੇ ਦੱਸਣਾ।
“ਹੈਂਅਅ !! ਅੱਛਾ ?” ਅਸੀਂ ਹੈਰਾਨ ਹੋਣਾ।
“ਤੈਨੂੰ ਕਿਵੇਂ ਪਤੈ ?” ਦੂਜੇ ਨੇ ਪੁੱਛਣਾ।
“ਮੇਰੀ ਦਾਦੀ ਕਹਿੰਦੀ ਏ।” ਉਸਨੇ ਯਕੀਨ ਨਾਲ ਕਹਿਣਾ।
“ਹਾਂ ! ਤਾਂ ਹੀ ਨਹੀਂ ਖੋਲਦਾ .. ਤੇ ਘੁੱਟ ਕੇ ਮੀਚੀ ਹੋਈ ਏ ਹੈਨਾ ?”
“ਤਾਂਹੀਉਂ ਆਪੇ ਹੱਸਦਾ ਰਹਿੰਦਾ ਏ …. ਕਿੰਨਾ ਪਿਆਰਾ ਏ ਨਾ ?”
ਫਿਰ ਹੌਲੀ ਹੌਲੀ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਉਹ ਮੁੱਠੀ ਖੁੱਲ ਜਾਂਦੀ ਤੇ ਪੰਜਾ ਬਣ ਜਾਂਦੀ …. ਉਹ ਪੰਜਾ ਜਿਹੜਾ ਹਰ ਚੀਜ਼ ਤੇ ਆਪਣਾ ਕਬਜ਼ਾ ਚਾਹੁੰਦਾ। … ਹੀਰਾ ਗੁੰਮ ਜਾਂਦਾ …. ਅਨੰਦਮਈ ‘ਹਾਸੇ’ ਰੋਣੇ ਵਿੱਚ ਅਤੇ ਚੀਕਾਂ ਵਿੱਚ ਬਦਲ ਜਾਂਦੇ … ਚਿਹਰੇ ਦੀ ਮਾਸੂਮੀਅਤ ਗ਼ੁੰਮ ਜਾਂਦੀ। ਉਹ ਪੰਜਾ ਫਿਰ ਸਾਰੀ ਉਮਰ ਬੇਕਾਰ ਤੂੜੀ ਇਕੱਠੀ ਕਰਦਾ ਰਹਿੰਦਾ ਜਾਂ ਫਿਰ ਪਤਾ ਨਹੀਂ ਸ਼ਾਇਦ ਮਿੱਟੀ ਫਰੋਲਦਾ ਰਹਿੰਦਾ ਕਿ ਉਹ ਹੀਰਾ ਲੱਭ ਜਾਏ ਜਿਸ ਦਾ ਅਨੰਦਮਈ ਖ਼ੁਮਾਰ ਬਚਪਨ ਵਿੱਚ ਵੇਖਿਆ ਸੀ ਪਰ...
….. ਉਹ ਮੁੜ ਨਹੀਂ ਲਭਦਾ।
ਅਤੇ ਹਰ ਵਾਰ ਉਹ ਧੋਖਾ ਖਾਂਦਾ ਏ, ਉਸ ਹੀਰੇ ਦੀ ਲਿਸ਼ਕ ਦਾ, ਕਦੀ ਨਵੀਂ ਕਾਰ ਵਿੱਚੋਂ.. ਕਦੀ ਨਵੀਂ ਕੋਠੀ ਵਿੱਚੋਂ, ਕਦੀ ਪੁੱਤ ਪੋਤਰਿਆਂ ਵਿੱਚੋਂ, ਕਦੀ ਲੋਕ ਵਡਿਆਈ ਅਤੇ ਅਨੇਕਾਂ ਹੋਰਾਂ ਚੀਜ਼ਾਂ ਵਿੱਚੋਂ ਵੀ। ਪਰ ਉਹ ਹੀਰਾ ਨਹੀਂ ਲਭਦਾ।
ਫਿਰ ਕਰੋੜਾਂ ,ਚੋਂ ਕਿਸੇ ਇੱਕ ਅੱਧ ਭਾਗਾਂ ਵਾਲੇ ਨੂੰ ਉਹ ਲਭਦਾ ਏ ਤੇ ਉਹ ਭਾਗਾਂ ਵਾਲਾ ਹੋਰਾਂ ਨੂੰ ਉਸਦੀ ਲਿਸ਼ਕ ਵਿਖਾਉਂਦਾ ਏ ਤਾਂ ਕਿ ਉਹ ਸਾਰੇ ਨਿਰਾਸ਼ ਨਾ ਹੋ ਜਾਣ ਅਤੇ ਹੋਰ ਇਮਾਨਦਾਰ ਹੋ ਕੇ ਕੋਸ਼ਿਸ਼ ਕਰਦੇ ਰਹਿਣ, ਕਿਉਂਕਿ ਉਹ ਜਾਣਦੈ ਕਿ ਹਰ ਇੱਕ ਦੇ ਹਿੱਸੇ ਦਾ ਹੀਰਾ ਉੱਥੇ ਮੌਜੂਦ ਏ ਪਰ ਜੇ ਕੋਈ ਲੈਣਾ ਚਾਹੇ ਤਾਂ।
ਅਸਲ ਵਿੱਚ ਇਸ ਦੁਨੀਆਂ ਵਿੱਚ ਆ ਕੇ ਸਿੱਖੀਆਂ ਚਤੁਰਾਈਆ ਚਲਾਕੀਆਂ ਹੀ ਰੁਕਾਵਟ ਨੇ … ਲੋੜ ਤਾਂ ਸਿਰਫ ਦੁਬਾਰਾ #ਬਾਲ_ਬੁੱਧ ਬਣਾਉਣ ਦੀ ਹੁੰਦੀ ਏ … ਉਹ ਅਨਮੋਲ ਹੀਰਾ ਉਸੇ ਵਕਤ ਮਿਲ ਜਾਂਦਾ ਏ।
ਏ_ਮਨ_ਚੰਚਲਾ_ਚਤੁਰਾਈ_ਕਿਨੈ_ਨਾ_ਪਾਇਆ॥
ਪਾਇਉ_ਬਾਲ_ਬੁਧਿ_ਸੁਖੁ_ਰੇ॥
ਗੁਰਮੀਤਸਿੰਘ
Jaspreet Kaur mehra
nice