More Punjabi Kahaniya  Posts
ਸਾਂਝੇ ਖਾਤੇ


ਕੰਨਾਂ ਤੋਂ ਬੋਲੇ ਬਜ਼ੁਰਗ ਨੇ ਮਿਲਦੀ ਪੈਨਸ਼ਨ ਦੇ ਪੈਸਿਆਂ ਨਾਲ ਘਰਦਿਆਂ ਤੋਂ ਚੋਰੀ ਸੁਣਨ ਵਾਲੀ ਨਿੱਕੀ ਜਿਹੀ ਮਸ਼ੀਨ ਲੁਆ ਲਈ..
ਪੰਦਰਾਂ ਦਿਨਾਂ ਬਾਅਦ ਮੁੜ ਡਾਕਟਰ ਕੋਲ ਗਿਆ..!
ਉਹ ਅੱਗੋਂ ਪੁੱਛਣ ਲੱਗਾ “ਬਾਬਾ ਜੀ ਕਿੱਦਾਂ ਚੱਲਦੀ ਥੋਡੀ ਮਸ਼ੀਨ..ਹੁਣ ਤੇ ਪੂਰਾ-ਪੂਰਾ ਸੁਣਦਾ ਹੋਣਾ..ਨਾਲੇ ਘਰਦੇ ਤੇ ਸਾਕ ਸਬੰਦੀ ਪੂਰੇ ਖੁਸ਼ ਹੋਣੇ ਕੇ ਬਾਪੂ ਨੂੰ ਸੁਣਨ ਲੱਗ ਪਿਆ”?
ਅੱਗੋਂ ਕਹਿੰਦਾ “ਨਹੀਂ ਜੀ ਮੈਂ ਤਾਂ ਕਿਸੇ ਨੂੰ ਦਸਿਆ ਹੀ ਨਹੀਂ ਤੇ ਨਾ ਹੀ ਛੋਟੀ ਜਿਹੀ ਹੋਣ ਕਰਕੇ ਇਹ ਕਿਸੇ ਦੇ ਨਜ਼ਰੀਂ ਹੀ ਪੈਂਦੀ ਏ..ਮੈਂ ਅਜੇ ਵੀ ਘੋਗਲਕੰਨਾਂ ਜਿਹਾ ਬਣ ਮਲਕੜੇ ਜਿਹੇ ਢਾਣੀਆਂ ਵਿਚ ਜਾ ਬਹਿੰਦਾ ਹਾਂ..ਤੇ...

ਉਹ ਵੀ ਮੈਨੂੰ ਬੋਲਾ ਸਮਝ ਕੋਲ ਬੈਠੇ ਗੱਲੀਂ ਲੱਗੇ ਰਹਿੰਦੇ ਨੇ..!

ਫੇਰ..?

“ਫੇਰ ਕੀ ਡਾਕਟਰ ਸਾਬ..ਕੰਨਾਂ ਦੇ ਨਾਲ ਨਾਲ ਦਿਲੋਂ ਦਿਮਾਗ ਅਤੇ ਅੱਖਾਂ ਦੇ ਕਿੰਨੇ ਚਿਰ ਤੋਂ ਬੰਦ ਪਏ ਕਿੰਨੇ ਸਾਰੇ ਕਿਵਾੜ ਵੀ ਮੁਫਤੋ ਮੁਫ਼ਤ ਹੀ ਖੁੱਲ ਗਏ..”

“ਆ ਪਿਛਲੇ ਇੱਕ ਹਫਤੇ ਵਿਚ ਹੀ ਤਿੰਨ ਵਾਰੀ ਵਸੀਹਤ ਬਦਲਾ ਦਿੱਤੀ ਏ ਤੇ ਦੋ ਸਾਂਝੇ ਬੈੰਕ ਖਾਤੇ ਵੀ ਪੱਕੇ ਬੰਦ ਕਰਵਾ ਦਿੱਤੇ”

ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)