More Punjabi Kahaniya  Posts
ਨੰਦੇੜ ਦੀ ਧਰਤ


ਸੰਨ ਚੋਹੱਤਰ..ਪੰਝੱਤਰ ਦੀ ਗੱਲ..ਦਰਮਿਆਨੇ ਜਿਹੇ ਕਦ ਦਾ ਕਾਲਾ ਸਿੰਘ..!
ਹਰਿਆਣੇ ਦੇ ਨਾਰਨੌਲ ਇਲਾਕੇ ਦਾ ਨਾਮੀਂ ਬਦਮਾਸ਼..ਕਤਲ ਡਾਕੇ ਰਾਹਜਨੀ ਅਤੇ ਹੋਰ ਵੀ ਕਿੰਨਾ ਕੁਝ ਆਮ ਜਿਹੀ ਗੱਲ..!
ਇੱਕ ਵੇਰ ਮਹਾਰਾਸ਼ਟਰ ਵੱਲ ਡਾਕਾ ਮਾਰਣ ਗਏ ਦਾ ਬਾਹਰੀ ਸਰੂਪ ਵੇਖ ਕਿਸੇ ਆਖਿਆ ਓਏ ਨੰਦੇੜ ਸਾਬ ਦਰਸ਼ਨ ਵੀ ਕੀਤੇ ਕੇ ਨਹੀਂ..!
ਫੇਰ ਅੰਦਰੋਂ ਇੱਕ ਜਿਗਿਆਸਾ ਜਾਗੀ..ਨੰਦੇੜ ਦੀ ਇਸ ਧਰਤ ਵਿਚ ਪਤਾ ਨੀ ਕੀ ਖਾਸ ਗੱਲ ਏ..ਹਰ ਬੰਦਾ ਦਰਸ਼ਨ ਦੀ ਗੱਲ ਕਰਦਾ!
ਆਥਣੇ ਓਥੇ ਗਿਆ..ਦਰਸ਼ਨ ਕੀਤੇ..ਦਸਮ ਪਿਤਾ ਦਾ ਸਥਾਨ ਵੇਖ ਅੰਦਰੋਂ ਝੁਣਝੁਣੀ ਜਿਹੀ ਆਈ..ਦਿਨ ਢਲੇ ਕੁਝ ਸੋਚਦਾ ਗੋਦਾਵਰੀ ਦੇ ਕੰਢੇ ਤੇ ਤੁਰਿਆ ਜਾਵੇ ਤਾਂ ਇੱਕ ਸੁਨਸਾਨ ਜਿਹੀ ਜਗਾ ਤੇ ਅੱਪੜ ਕਿਸੇ ਬੀਬੀ ਦੀ ਅਵਾਜ ਕੰਨੀ ਪਈ..ਤਿੰਨ ਬੰਦੇ ਅਸਮਤ ਲੁੱਟਣ ਦੀ ਤਾਕ ਵਿੱਚ ਸਨ..ਉਹ ਸਹਾਇਤਾ ਲਈ ਕੂਕ ਰਹੀ ਸੀ..!
ਓਹਨਾ ਨੂੰ ਇੰਝ ਕਰਨੋਂ ਮੋੜਿਆ ਤਾਂ ਅੱਗਿਓਂ ਠਿੱਠ ਕਰਨ ਲੱਗੇ..ਅਖੇ ਚਿੜੀ ਦੀ ਪੌਂਚੇ ਜਿੰਨਾ ਤੇਰਾ ਵਜੂਦ..ਤੂੰ ਸਾਡਾ ਕੀ ਵਿਗਾੜ ਲਵੇਂਗਾ..!
ਖੂਨ ਨੇ ਉਬਾਲਾ ਖਾਦਾ..ਓਹਨਾ ਦੀ ਹੀ ਤਲਵਾਰ ਖੋਹ ਕੇ ਸਾਰੇ ਥਾਏਂ ਮੁਕਾ ਦਿੱਤੇ..!
ਅੱਗੇ ਪਿੱਛੇ ਵਾਰਦਾਤ ਮਗਰੋਂ ਮੌਕੇ ਤੋਂ ਫਰਾਰ ਹੋ ਜਾਣਾ ਪਹਿਲਾ ਕੰਮ ਹੁੰਦਾ ਸੀ..ਪਰ ਉਸ ਦਿਨ ਕਿਸੇ ਘੋੜ ਸਵਾਰ ਨੇ ਦੂਰੋਂ ਦਰਸ਼ਨ ਦਿੱਤੇ ਆਖਿਆ ਗੁਰਮੁਖਾ ਹੁਣ ਭੱਜੀ ਨਾ..ਤੂੰ ਕਿਹੜਾ ਗਲਤ ਕੀਤਾ..ਸਿੰਘਾਂ ਵਾਲੀ ਹੀ ਤਾਂ ਕੀਤੀ ਆ..!
ਫੇਰ ਓਥੇ ਖਲੋਤਾ ਗ੍ਰਿਫਤਾਰ ਹੋ ਗਿਆ..ਛਾਣ-ਬੀਣ ਮਗਰੋਂ ਵੱਡਾ ਇਸ਼ਤਿਹਾਰੀ ਨਿੱਕਲਿਆ..ਪਿਛੋਕੜ ਹਰਿਆਣੇ ਦਾ ਸੀ..ਅਗਲਿਆਂ ਅੰਬਾਲੇ ਜੇਲ ਘੱਲ ਦਿੱਤਾ..!
ਇਥੇ ਸਾਰਾ ਦਿਨ ਕਿਸੇ ਵਿਯੋਗ ਵਿਚ ਰੋਂਦਾ ਰਿਹਾ ਕਰੇ ਅਖ਼ੇ ਫਾਂਸੀ ਤੋਂ ਪਹਿਲਾਂ ਇੱਕ ਵੇਰ ਦਰਬਾਰ ਸਾਹਿਬ ਅਮ੍ਰਿਤਸਰ ਦਰਸ਼ਨ ਕਰਨੇ ਨੇ..!
ਅਕਾਲੀ ਮੋਰਚੇ ਦੇ ਸਬੰਧ ਵਿਚ ਜੇਲ ਆਏ ਕੁਝ ਅਕਾਲੀਆਂ ਨੇ ਇਹ ਵਰਤਾਰਾ ਵੇਖਿਆ ਤਾਂ ਗੱਲ ਉਸ ਵੇਲੇ ਦੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਤੱਕ ਪਹੁੰਚ ਕੀਤੀ..!
ਫੇਰ ਕੁਝ ਦਿਨਾਂ ਦੀ ਪੈਰੋਲ ਮਿਲ ਗਈ..ਪਰ ਸਰੀਰ ਏਨਾ ਬਿਰਧ ਤੇ ਕਮਜ਼ੋਰ ਹੋ ਗਿਆ ਸੀ ਕੇ ਤੁਰਿਆ ਨਾ ਜਾਵੇ..!
ਕੁਝ ਜਾਣਕਾਰਾਂ ਨੇ ਫੜ ਕੇ ਪਰਿਕਰਮਾ ਦਾ ਚੱਕਰ ਲਵਾਇਆ..ਦੁੱਖ ਭੰਜਨੀ ਬੇਰੀ ਲਾਗੇ ਖਲੋ ਗਿਆ..ਅਖ਼ੇ ਇਸ਼ਨਾਨ ਕਰਨਾ..!
ਇਸ਼ਨਾਨ ਮਗਰੋਂ ਇੱਕ ਕਰਾਮਾਤ ਹੋਈ..ਦੋ ਤਿੰਨ ਬੰਦਿਆਂ ਆਸਰੇ ਤੁਰਦਾ ਕਾਲਾ ਸਿੰਘ ਹੁਣ ਨੌਂ ਬਰ ਨੌਂ ਹੋ ਕੇ ਆਪਣੇ ਸਿਰ ਹੋ ਗਿਆ...

ਸੀ..ਸਾਰੇ ਹੈਰਾਨ ਇਹ ਕੀ ਵਰਤਾਰਾ ਵਾਪਰਿਆ..!
ਕਿਸੇ ਤਰਾਂ ਫੇਰ ਇਹ ਗੱਲ ਹਾਕਮਾਂ ਤੱਕ ਜਾ ਅੱਪੜੀ..ਚਸ਼ਮਦੀਦ ਆਖਣ ਲੱਗੇ ਕੇ ਕਾਲਾ ਸਿੰਘ ਨੂੰ ਗੁਰੂ ਰਾਮਦਾਸ ਦੇ ਦਰਬਾਰ ਵਿਚੋਂ ਤੇ ਮੁਆਫੀ ਮਿਲ ਗਈ ਏ..ਹੁਣ ਇਸਨੂੰ ਦੁਨਿਆਵੀ ਅਦਾਲਤਾਂ ਵਿਚੋਂ ਵੀ ਬਰੀ ਕਰ ਦੇਣਾ ਚਾਹੀਦਾ..!
ਫੇਰ ਪੱਕੀ ਰਿਹਾਈ ਦੀ ਖੁਸ਼ੀ ਵਿਚ ਪਟਿਆਲੇ ਵਿੱਚ ਕੱਢੇ ਜਲੂਸ ਵਿਚ ਮਰੀਅਲ ਜਿਹੇ ਨੂੰ ਕਿਸੇ ਨੇ ਪੁੱਛ ਲਿਆ ਕੇ ਕਾਲਾ ਸਿਹਾਂ ਕੀ ਤੂੰ ਵਾਕਿਆ ਹੀ ਅਸਮਤ ਲੁੱਟਦੇ ਤਿੰਨ ਬੰਦੇ ਤਲਵਾਰ ਨਾਲ ਮੁਕਾ ਦਿੱਤੇ ਸਨ..?
ਰੋਹ ਵਿਚ ਆ ਗਿਆ ਅਖ਼ੇ ਨੰਦੇੜ ਸਾਬ ਦਾ ਅਸਥਾਨ ਹੋਵੇ ਤੇ ਉੱਤੋਂ ਥੋੜੀ ਬਹੁਤ ਸ਼ਸਤਰਬਾਜੀ ਵੀ ਆਉਂਦੀ ਹੋਵੇ ਤਾਂ ਦਸਮ ਪਿਤਾ ਦੀ ਮੇਹਰ ਆਪੇ ਹੋ ਹੀ ਜਾਂਦੀ ਏ..ਜੇ ਉਸ ਦਿਨ ਉਹ ਦਸ ਬਾਰਾਂ ਵੀ ਹੁੰਦੇ ਤਾਂ ਵੀ ਮੈਂ ਸਾਰੇ ਪੱਕਾ ਮੁਕਾ ਦੇਣੇ ਸਨ..!
ਦੂਖ ਨਿਵਾਰਨ ਸਾਬ ਪਟਿਆਲੇ ਕਾਲਾ ਸਿੰਘ ਨੂੰ ਇਹ ਸਵਾਲ ਪੁੱਛਣ ਵਾਲੇ ਦਾਨਿਸ਼ਵਰ ਆਖਦੇ ਨੇ ਕੇ ਉਸ ਦਿਨ ਪੱਕਾ ਯਕੀਨ ਹੋ ਗਿਆ ਕੇ ਚਮਕੌਰ ਦੀ ਕਚੀ ਗੜੀ,ਗੁਰਦਾਸ ਨੰਗਲ ਦੇ ਥੇਹ..ਬੋਤਾ ਸਿੰਘ ਗਰਜਾ ਸਿੰਘ ਅਤੇ ਬਾਬਾ ਦੀਪ ਸਿੰਘ ਦੀ ਸ਼ਹਾਦਤ..ਭਾਵੇਂ ਕੋਈ ਲੱਖ ਵਾਰੀ ਕਿੰਤੂ ਪ੍ਰੰਤੂ ਕਰੇ..ਸਭ ਕੁਝ ਅਸਲ ਵਾਪਰਿਆ ਏ..ਇੰਨ-ਬਿੰਨ..ਹੂਬਹੂ..ਸਿੰਘ ਅਸਾਵੀਆਂ ਲੜਦੇ ਹੀ ਆਏ ਨੇ ਤੇ ਅੱਗਿਓਂ ਵੀ ਲੜਦੇ ਹੀ ਰਹਿਣਗੇ!
ਪਰ ਕੌਮੀਂ ਫਲਸਫੇ ਵਿੱਚ ਅੱਜ ਕਿੰਤੂ ਪ੍ਰੰਤੂ ਭਾਰੀ ਕਰ ਦਿੱਤਾ ਗਿਆ ਏ..ਅੱਜ ਵੀ ਯਾਦ ਏ ਬਾਪੂ ਜੀ ਨੂੰ ਇੱਕ ਵੇਰ ਪੁੱਛ ਲਿਆ ਕੇ ਦਸਮ ਪਿਤਾ ਨੇ ਤੰਬੂ ਅੰਦਰ ਬੱਕਰੇ ਝਟਕਾਏ ਸਨ ਕੇ ਸਿੱਖ..ਅਗਿਓਂ ਕੱਸ ਕੇ ਚੁਪੇੜ ਮਾਰੀ..ਆਖਣ ਲਗੇ ਜਿਹੜੀ ਗੱਲ ਦਸਮ ਪਿਤਾ ਨੇ ਦੱਸਣੀ ਜਾਇਜ ਨਹੀਂ ਸੀ ਸਮਝੀ ਉਸ ਗੱਲ ਬਾਰੇ ਪੁੱਛ ਪੜਤਾਲ ਕਰਨ ਵਾਲੇ ਤੁੱਛ ਜਿਹੇ ਅਸੀਂ ਕੌਣ ਹੁੰਨੇ ਹਾਂ..!
ਅੱਜ ਦੇ ਸੰਧਰਬ ਵਿੱਚ ਕਿਸੇ ਨੇ ਵਾਕਿਆ ਹੀ ਸਹੀ ਆਖਿਆ ਕੇ “ਆਪਣੇ ਘਰਾਂ ਵਿਚ ਸੇਫ ਹਾਂ..ਅਸੀਂ ਵੱਡੇ ਦੁਨੀਆ ਦਾਰ..ਪਰ ਬਹੁਤ ਬਰੀਕ ਏ ਸਮਝਣੀ..ਇਹ ਧਰਮ ਯੁਧਾਂ ਦੀ ਕਾਰ..!
ਹਰਪ੍ਰੀਤ ਸਿੰਘ ਜਵੰਦਾ

...
...



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)